ਗੁਰਦੇਵ ਸਿੰਘ ਕਾਉਂਕੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਾਣਯੋਗ ਜਥੇਦਾਰ
ਗੁਰਦੇਵ ਸਿੰਘ ਕਾਉਂਕੇ

ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ
ਸ਼ਹੀਦ
ਸਾਬਕਾਕਿਰਪਾਲ ਸਿੰਘ
ਉੱਤਰਾਧਿਕਾਰੀਗੁਰਬਚਨ ਸਿੰਘ ਮਾਨੋਚਾਹਲ
ਨਿੱਜੀ ਜਾਣਕਾਰੀ
ਜਨਮਗੁਰਦੇਵ ਸਿੰਘ
1949
ਕਾਉਂਕੇ ਕਲਾਂ, ਲੁਧਿਆਣਾ, ਪੰਜਾਬ, ਭਾਰਤ
ਮੌਤਜਨਵਰੀ 1, 1993(1993-01-01) (ਉਮਰ 44)
ਚੂਹੜ ਚੱਕ, ਮੋਗਾ, ਪੰਜਾਬ, ਭਾਰਤ
ਪਤੀ/ਪਤਨੀਗੁਰਮੇਲ ਕੌਰ
ਸੰਤਾਨ3
ਅਲਮਾ ਮਾਤਰਦਮਦਮੀ ਟਕਸਾਲ

ਗੁਰਦੇਵ ਸਿੰਘ ਕਾਉਂਕੇ (1949 – ਜਨਵਰੀ 1, 1993) ਇੱਕ ਸਿੱਖ ਜਥੇਦਾਰ ਸਨ। ਉਹ 1986 ਤੋਂ 1993 ਤੱਕ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਵੱਜੋਂ ਸੇਵਾ ਨਿਭਾਉਂਦੇ ਰਹੇ।

ਸ਼ੁਰੂਆਤੀ ਜੀਵਨ[ਸੋਧੋ]

ਗੁਰਦੇਵ ਸਿੰਘ ਦਾ ਜਨਮ 1949 ਵਿੱਚ ਲੁਧਿਆਣਾ ਜ਼ਿਲ੍ਹੇ ਦੀ ਸਬ-ਡਵੀਜ਼ਨ ਜਗਰਾਉਂ ਦੇ ਪਿੰਡ ਕਾਉਂਕੇ ਕਲਾਂ ਵਿਖੇ ਹੋਇਆ। ਉਹਨਾਂ ਦੇ ਪਿਤਾ ਦਾ ਨਾਂਅ ਗੁਰਦਿਆਲ ਸਿੰਘ ਅਤੇ ਮਾਤਾ ਦਾ ਨਾਂਅ ਚੰਦ ਕੌਰ ਸੀ। ਉਹਨਾਂ ਦੇ ਦਾਦਾ ਜਥੇਦਾਰ ਤੋਤਾ ਸਿੰਘ ਨਾਨਕਸਰ ਦੇ ਬਾਬਾ ਨੰਦ ਸਿੰਘ ਦੇ ਸਾਥੀ ਸਨ। ਛੋਟੀ ਉਮਰੇ ਉਹਨਾਂ ਅੰਮ੍ਰਿਤ ਛਕ ਲਿਆ ਅਤੇ 6 ਜਮਾਤਾਂ ਪੜ੍ਹਨ ਤੋਂ ਬਾਅਦ ਉਹਨਾਂ ਦਮਦਮੀ ਟਕਸਾਲ ਵਿੱਚ ਦਾਖਲਾ ਲੈ ਲਿਆ।[1]

ਅਕਾਲ ਤਖ਼ਤ ਦੇ ਜਥੇਦਾਰ[ਸੋਧੋ]

ਅਕਾਲ ਤਖ਼ਤ ਵਿਖੇ 26 ਜਨਵਰੀ, 1986 ਨੂੰ ਸਰਬੱਤ ਖ਼ਾਲਸਾ ਸੱਦਿਆ ਗਿਆ ਜਿਸ ਵਿੱਚ ਜਸਬੀਰ ਸਿੰਘ ਰੋਡੇ ਨੂੰ ਅਕਾਲ ਤਖ਼ਤ ਦਾ ਜਥੇਦਾਰ ਥਾਪਿਆ ਗਿਆ। ਰੋਡੇ ਆਪਣੀ ਨਿਯੁਕਤੀ ਸਮੇਂ ਜੇਲ੍ਹ ਵਿੱਚ ਸਨ, ਇਸ ਕਰਕੇ ਕਾਉਂਕੇ ਨੂੰ ਕਰਜਕਾਰੀ ਜਥੇਦਾਰ ਥਾਪਿਆ ਗਿਆ।[2]

29 ਅਪ੍ਰੈਲ, 1986 ਨੂੰ ਪੰਥਕ ਕਮੇਟੀ ਨੇ ਹਰਿਮੰਦਰ ਸਾਹਿਬ ਵਿਖੇ ਪ੍ਰੈਸ ਕਾਨਫ਼ਰੰਸ ਸੱਦ ਕੇ ਆਜ਼ਾਦ ਪੰਜਾਬੀ ਸਿੱਖ ਹੋਮਲੈਂਡ ਖ਼ਾਲਿਸਤਾਨ ਦੀ ਘੋਸ਼ਣਾ ਕਰ ਦਿੱਤੀ। ਇਸਤੋਂ ਬਿਲਕੁਲ ਬਾਅਦ ਪੰਥਕ ਕਮੇਟੀ ਦੇ ਸਾਰੇ ਮੈਂਬਰ ਉਸ ਜਗ੍ਹਾ ਤੋਂ ਚਲੇ ਗਏ। ਪੁਲਿਸ ਨੇ ਹਰਿਮੰਦਰ ਸਾਹਿਬ ਦੀ ਹਦੂਦ ਨੂੰ ਘੇਰਾ ਪਾ ਕੇ ਜਥੇਦਾਰ ਕਾਉਂਕੇ ਨੂੰ ਗ੍ਰਿਫ਼ਤਾਰ ਕਰ ਲਿਆ। [2]

ਜਥੇਦਾਰ ਕਾਉਂਕੇ ਦੇ ਹਿਰਾਸਤ ਵਿੱਚ ਹੋਣ ਕਰਕੇ ਗੁਰਬਚਨ ਸਿੰਘ ਮਾਨੋਚਾਹਲ ਅਤੇ ਉਹਨਾਂ ਤੋਂ ਬਾਅਦ ਪ੍ਰੋਫ਼ੈਸਰ ਦਰਸ਼ਨ ਸਿੰਘ ਕਾਰਜਕਾਰੀ ਜਥੇਦਾਰ ਦੀ ਸੇਵਾ ਨਿਭਾਉਂਦੇ ਰਹੇ। [3]

ਨਿੱਜੀ ਜੀਵਨ[ਸੋਧੋ]

1970 ਵਿੱਚ ਉਹਨਾਂ ਨੇ ਗੁਰਮੇਲ ਕੌਰ ਨਾਲ ਅਨੰਦ ਕਾਰਜ ਕਰਵਾਇਆ।ਉਹਨਾਂ ਦੀਆਂ ਤਿੰਨ ਸੰਤਾਨਾਂ ਹੋਈਆਂ।[1]

ਸ਼ਹਾਦਤ[ਸੋਧੋ]

ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੁਕੜੀ ਨੇ 25 ਦਸੰਬਰ, 1992 ਉਹਨਾਂ ਨੂੰ ਉਹਨਾਂ ਦੇ ਕਾਉਂਕੇ ਕਲਾਂ ਸਥਿਤ ਘਰ ਤੋਂ ਗ੍ਰਿਫ਼ਤਾਰ ਕਰ ਲਿਆ।[4] 28 ਦਸੰਬਰ ਨੂੰ ਉਹਨਾਂ ਦੀ ਪਤਨੀ ਨੇ ਪਾਇਆ ਕਿ ਉਹਨਾਂ ਨੂੰ ਥਾਣਾ ਸਦਰ ਜਗਰਾਉਂ ਤੋਂ ਸੀ.ਆਈ.ਏ ਪੁੱਛਗਿੱਛ ਕੇਂਦਰ ਜਗਰਾਉਂ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ। ਜਦੇਂ ਉਹਨਾਂ ਦੀ ਪਤਨੀ ਉਹਨਾਂ ਲਈ ਭੋਜਨ ਲੈ ਕੇ ਉੱਥੇ ਪਹੁੰਚੀ ਤਾਂ ਉਹ ਤਸੀਹਿਆਂ ਕਾਰਨ ਖਾਣਾ ਖਾ ਸਕਣ ਦੀ ਹਾਲਤ ਵਿੱਚ ਨਹੀਂ ਸਨ। ਇਸ ਤੱਥ ਦੀ ਪੁਸ਼ਟੀ 30 ਦਸੰਬਰ ਨੂੰ ਉੱਥੋਂ ਛੁਟਣ ਵਾਲੇ ਇੱਕ ਵਿਅਕਤੀ ਨੇ ਅਤੇ ਹਿਰਾਸਤ ਵਿੱਚ ਉਹਨਾਂ ਨੂੰ ਦੇਖ ਚੁੱਕੇ ਇੱਕ ਡਾਕਟਰ ਨੇ ਵੀ ਕੀਤੀ।[5]

31 ਦਸੰਬਰ ਨੂੰ ਉਹਨਾਂ ਦੀ ਪਤਨੀ ਗੁਰਮੇਲ ਕੌਰ ਨੂੰ ਸੂਚਿਤ ਕੀਤਾ ਗਿਆ ਕਿ ਕਾਉਂਕੇ ਨੂੰ ਸੀ.ਆਈ.ਏ ਪੁੱਛਗਿੱਛ ਕੇਂਦਰ ਤੋਂ ਲੈ ਕੇ ਜਾਇਆ ਜਾ ਚੁੱਕਾ ਹੈ।ਇਸਤੋਂ ਬਾਅਦ ਉਹਨਾਂ ਦਾ ਥਹੁ-ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਦਾਅਵਾ ਕੀਤਾ ਕਿ ਉਹ 2 ਜਨਵਰੀ, 1993 ਨੂੰ ਪੁਲਿਸ ਹਿਰਾਸਤ ਵਿੱਚੋਂ ਫ਼ਰਾਰ ਹੋ ਗਏ ਹਨ।[5]

1997 ਮਈ ਨੂੰ ਕਮੇਟੀ ਫ਼ਾਰ ਕੋਆਰਡੀਨੇਸ਼ਨ ਆਫ਼ ਡਿਸਅਪੀਅਰੈਂਸ ਇਨ ਪੰਜਾਬ (CCDP) ਨਾਂਅ ਦੀ ਇੱਕ ਕਮੇਟੀ ਨੇ ਤਫ਼ਤੀਸ਼ ਕਰਨ ਤੋਂ ਬਾਅਦ ਪਾਇਆ ਕਿ ਜਥੇਦਾਰ ਕਾਉਂਕੇ ਨੂੰ 25 ਦਸੰਬਰ, 1992 ਤੋਂ 1 ਜਨਵਰੀ, 1993 ਤੱਕ ਪਹਿਲਾਂ ਥਾਣਾ ਸਦਰ ਜਗਰਾਉਂ ਅਤੇ ਫ਼ਿਰ ਸੀ.ਆਈ.ਏ ਪੁੱਛਗਿੱਛ ਕੇਂਦਰ ਜਗਰਾਉਂ ਵਿਖੇ ਤਸੀਹੇ ਦਿੱਤੇ ਗਏ। ਉਹਨਾਂ ਇਹ ਵੀ ਪਾਇਆ ਕਿ ਸਬੂਤ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਉਹਨਾਂ ਨੂੰ ਤਸੀਹੇ ਦੇ ਕੇ ਹੀ ਸ਼ਹੀਦ ਕਰ ਦਿੱਤਾ ਗਿਆ ਸੀ।

ਹਵਾਲੇ[ਸੋਧੋ]

  1. 1.0 1.1 Singh, Zorawar. "Shaheed Jathedar Gurdev Singh Kaunke". Neverforget84.com. Retrieved 2 November 2016. 
  2. 2.0 2.1 Singh, Harjinder (2011). Game of Love (2 ed.). Walsall: Akaal Publishers. pp. 96–97. ISBN 9780955458712. 
  3. Walia, Varinder. "'Misdeeds' of stalwarts during militancy Amritsar ex-DC reveals it all". The Tribune. Retrieved 6 November 2016. 
  4. Kaur, Gurmel; Kaur, Paramjit. "IHRO Report on Jathedar Bhai Gurdev Singh Kaunke on his clandestine murder". YouTube. International Human Rights Organization (IHRO). Retrieved 6 November 2016. 
  5. 5.0 5.1 Singh, Balpreet. "First Hand Account of the Murder of Jathedar Gurdev Singh Kaunke". World Sikh. World Sikh Organization of Canada. Retrieved 2 November 2016.