ਸਮੱਗਰੀ 'ਤੇ ਜਾਓ

ਗੁਰਨਾਮ ਢਿੱਲੋਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗੁਰਨਾਮ ਢਿੱਲੋਂ ਇੰਗਲੈਂਡ ਵਿੱਚ ਰਹਿੰਦਾ ਪੰਜਾਬੀ ਕਵੀ ਹੈ।

ਜੀਵਨੀ

[ਸੋਧੋ]

ਗੁਰਨਾਮ ਦਾ ਜਨਮ ਇੱਕ ਮੱਧਵਰਗੀ ਕਿਸਾਨ ਪਰਿਵਾਰ, ਕਸਬਾ ਢਿੱਲਵਾਂ ਜ਼ਿਲ੍ਹਾ ਕਪੂਰਥਲਾ ਪਿਤਾ ਮੋਹਣ ਸਿੰਘ ਅਤੇ ਮਾਤਾ ਗੁਰਬਚਨ ਕੌਰ ਦੇ ਘਰ ਹੋਇਆ। ਉਸ ਦੇ ਪਿਤਾ ਜੀ ਨੌਂ ਜਮਾਤਾਂ ਪਾਸ ਸਨ। ਉਹ ਤਿੰਨ ਭਰਾ ਸਨ ਅਤੇ ਉਸਦੀ ਇੱਕ ਵੱਡੀ ਭੈਣ ਸੀ। ਉਸ ਨੇ ਦਸਵੀਂ ਪਿੰਡ ਦੇ ਸਕੂਲੋਂ ਕੀਤੀ ਅਤੇ ਬੀ. ਐੱਸ. ਸੀ. ਬੀ.ਟੀ. ਦੀ ਪੜ੍ਹਾਈ ਕਰ ਕੇ 3/4 ਮਹੀਨੇ ਸਰਕਾਰੀ ਬੇਸਿਕ ਟ੍ਰੇਨਿੰਗ ਸਕੂਲ ਸਰਹਾਲੀ (ਜ਼ਿਲ੍ਹਾ ਅੰਮ੍ਰਿਤਸਰ) ਵਿੱਚ ਅਧਿਆਪਕ ਵਜੋਂ ਨੌਕਰੀ ਕੀਤੀ। ਉਸ ਨੇ ਕਾਲਜ ਦੇ ਦਿਨਾਂ ਵਿੱਚ ਕਾਲਜ ਮੈਗਜ਼ੀਨ ਵਿੱਚ ਕਵਿਤਾਵਾਂ ਲਿਖੀਆਂ। 1964 ਵਿੱਚ ਵਰਕ ਵਾਊਚਰ ਅਤੇ ਤਿੰਨ ਪੌਂਡ ਲੈ ਕੇ ਉਹ ਇੰਗਲੈਂਡ ਚਲਾ ਗਿਆ ਅਤੇ ਫੈਕਟਰੀਆਂ ਵਿੱਚ ਮਜਦੂਰੀ ਕਰਨ ਲੱਗਾ।[1]


ਰਚਨਾਵਾਂ

[ਸੋਧੋ]

ਕਾਵਿ-ਸੰਗ੍ਰਹਿ

[ਸੋਧੋ]
  • ਦਰਦ ਦਾ ਦਰਿਆ (2019)
  • ਲੋਕ ਸ਼ਕਤੀ (2017)
  • ਦਰਦ ਦੇ ਰੰਗ (2017)
  • ਤੇਰੀ ਮੁਹੱਬਤ (2016)
  • ਸਮਰਪਿਤ (2007)
  • ਤੂੰ ਕੀ ਜਾਣੇ (2002)
  • ਤੇਰੇ ਨਾਂ ਦਾ ਮੌਸਮ (1997)
  • ਹੱਥ ਤੇ ਹਥਿਆਰ (1974)
  • ਅੱਗ ਦੇ ਬੀਜ (1972)
  • ਨਗਾਰਾ

ਹੋਰ

[ਸੋਧੋ]
  • ਸਮਕਾਲੀ ਪੰਜਾਬੀ ਕਾਵ: ਸਿਧਾਤਕ ਪਰਿਪੇਖ[2]
  • ਓੜਕਿ ਸਚਿ ਰਹੀ

ਹਵਾਲੇ

[ਸੋਧੋ]