ਗੁਰਬਖਸ਼ ਸਿੰਘ ਕੇਸਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੁਰਬਖਸ਼ ਸਿੰਘ 'ਕੇਸਰੀ'
Gurbaksh Singh Kesri
ਜਨਮ1881
ਪਿੰਡ ਹਸਨਪੁਰ, ਜਿਲ੍ਹਾ ਐਸ.ਏ.ਐਸ.ਨਗਰ (ਮੋਹਾਲੀ)
ਮੌਤ1958
ਪਿੰਡ ਹਸਨਪੁਰ, ਜਿਲ੍ਹਾ ਐਸ.ਏ.ਐਸ.ਨਗਰ (ਮੋਹਾਲੀ)
ਪੇਸ਼ਾਸਾਹਿਤ, ਖੋਜ
ਜੀਵਨ ਸਾਥੀਹਰਸ਼ਰਨ ਕੌਰ
ਬੱਚੇਸੁਖਵੰਤ ਕੌਰ (ਪੁੱਤਰੀ), ਹਰਬਖਸ਼ ਸਿੰਘ, ਜਸਵੰਤ ਸਿੰਘ (ਪੁੱਤਰ)
ਮਾਤਾ-ਪਿਤਾਸ੍ਰੀ ਧਿਆਨ ਸਿੰਘ, ਸ੍ਰੀਮਤੀ ਨੰਦ ਕੌਰ

ਗੁਰਬਖਸ਼ ਸਿੰਘ ਕੇਸਰੀ (1881 – 1958) ਪੰਜਾਬੀ ਸਾਹਿਤਕਾਰ ਸਨ।

Biography[ਸੋਧੋ]

ਗੁਰਬਖਸ਼ ਸਿੰਘ ਕੇਸਰੀ (1881–1958) – ਕੇਸਰੀ ਜੀ ਦਾ ਜਨਮ ਫੱਗਣ ਸੰਮਤ 1938 (1881 ਈਸਵੀ ) ਵਿੱਚ ਪਿੰਡ ਹਸਨਪੁਰ ਵਿਖੇ ਹੋਇਆ। ਪਿਤਾ ਦਾ ਨਾਂ ਸ੍ਰ. ਧਿਆਨ ਸਿੰਘ ਅਤੇ ਮਾਤਾ ਦਾ ਨਾਮ ਸਰਦਾਰਨੀ ਨੰਦ ਕੌਰ ਸੀ। ਪਿੰਡ ਹਸਨਪੁਰ ਪਹਿਲਾਂ ਜਿਲ੍ਹਾ ਅੰਬਾਲਾ ਵਿੱਚ ਪੈਂਦਾ ਸੀ। ਫਿਰ ਜਦੋਂ ਰੂਪਨਗਰ ਜਿਲ੍ਹਾ ਬਣ ਗਿਆ ਤਦ ਇਹ ਪਿੰਡ ਇਸ ਜਿਲ੍ਹੇ ਵਿੱਚ ਆ ਗਿਆ। ਇਸ ਵੇਲੇ ਇਹ ਐਸ.ਏ.ਐਸ. ਨਗਰ (ਮੁਹਾਲੀ) ਜਿਲ੍ਹੇ ਵਿੱਚ ਸ਼ਾਮਿਲ ਹੈ ਅਤੇ ਖਰੜ ਤਹਿਸੀਲ ਪੈਂਦੀ ਹੈ। ਹੁਣ ਇਸਨੂੰ ਡਾਕਖਾਨਾ ਘੜੂੰਆਂ (ਪਿਨ ਕੋਡ 140413) ਲਗਦਾ ਹੈ।

Early life and Education[ਸੋਧੋ]

ਕੇਸਰੀ ਜੀ ਨੇ ਆਪਣੀ ਮੁੱਢਲੀ ਵਿੱਦਿਆ ਨੇੜਲੇ ਪਿੰਡ ਘੜੂੰਆਂ ਅਤੇ ਫਿਰ ਨੇੜੇ ਪੈਂਦੇ ਕਸਬੇ ਕੁਰਾਲੀ ਦੇ ਸਕੂਲਾਂ ਤੋਂ ਪ੍ਰਾਪਤ ਕੀਤੀ। ਭਾਸ਼ਾ ਵਿਭਾਗ ਵੱਲੋਂ ਪ੍ਰਕਾਸ਼ਿਤ ਪੰਜਾਬ ਕੋਸ਼ ਦੇ ਗੁਰਬਖਸ਼ ਸਿੰਘ ਕੇਸਰੀ ਬਾਰੇ ਇੰਦਰਾਜ ਅਨੁਸਾਰ ਕੇਸਰੀ ਜੀ ਨੇ ਛੋਟੀ ਉਮਰ ਤੋਂ ਸਿੱਖ ਇਤਿਹਾਸ ਬਾਰੇ ਡੂੰਘਾ ਅਧਿਐਨ ਸ਼ੁਰੂ ਕਰ ਦਿੱਤਾ ਸੀ। ਗੁਰਬਖਸ਼ ਸਿੰਘ ਕੇਸਰੀ ਦੇ ਦਾਦਾ ਸੰਸਕ੍ਰਿਤ ਅਤੇ ਫਾਰਸੀ ਦੇ ਵਿਦਵਾਨ ਅਤੇ ਸਾਹਿੱਤ ਰਸੀਏ ਸਨ।

Expanded description[ਸੋਧੋ]

'ਕੇਸਰੀ' ਤਖੱਲਸ

ਸਮਸ਼ੇਰ ਸਿੰਘ ਅਸ਼ੋਕ ਦੇ ਖ਼ਾਲਸਾ ਪਾਰਲੀਮੈਂਟ ਗਜ਼ਟ ਵਿੱਚ ਛਪੇ ਲੇਖ ਅਨੁਸਾਰ ਗੁਰਬਖਸ਼ ਸਿੰਘ ਕੇਸਰੀ ਨੇ ਆਪਣਾ ਤਖੱਲਸ 'ਕੇਸਰ' ਰੱਖਿਆ ਹੋਇਆ ਸੀ। ਸੰਨ 1914 ਵਿੱਚ ਕੇਸਰੀ ਤਖੱਲਸ ਸ੍ਰੀਮਾਨ ਵਿੱਦਿਆ ਭੂਸ਼ਨ ਸ੍ਰੀ ਪੰਡਤ ਕਰਤਾਰ ਸਿੰਘ ਦਾਖਾ ਵੱਲੋਂ ਤਜਵੀਜ ਹੋਇਆ ਹੈ।

Marriage and children[ਸੋਧੋ]

ਗੁਰਬਖਸ਼ ਸਿੰਘ ਦੀ ਪਤਨੀ ਦਾ ਨਾਂ ਹਰਸ਼ਰਨ ਕੌਰ ਸੀ। ਉਨ੍ਹਾਂ ਦੀ ਇੱਕ ਧੀ ਸੁਖਵੰਤ ਕੌਰ, ਦੋ ਪੁੱਤਰ ਹਰਬਖਸ਼ ਸਿੰਘ ਅਤੇ ਜਸਵੰਤ ਸਿੰਘ ਹਨ।

Death and afterward[ਸੋਧੋ]

ਗੁਰਬਖਸ਼ ਸਿੰਘ ਕੇਸਰੀ ਦਾ ਦੇਹਾਂਤ 12 ਮਾਰਚ 1958 ਨੂੰ ਹੋਇਆ।

Books[ਸੋਧੋ]

 • ਨਿੱਕੀਆਂ ਜਿੰਦਾਂ ਵੱਡੇ ਸਾਕੇ
 • ਭੁੱਲੜ ਜੱਟ
 • ਸੰਖਿਆ ਕੋਸ਼
 • ਪੁਜਾਰੀ ਪ੍ਰਬੋਧ
 • ਗੁਰ ਸੰਗਤ ਮਹਿਮਾ
 • ਕਲਮ ਤੇ ਤਲਵਾਰ ਦਾ ਸੰਬਾਦ
 • ਭਾਈ ਭਗਤ ਸਿੰਘ
 • ਮਨੋਹਰ ਕੀਰਤਨ
 • ਧੂਰਤ ਕਹਾਣੀਆਂ
 • ਸਭਯਤਾ ਸਾਗਰ
 • ਵਿਗਿਆਨਿਕ ਲੇਖ
 • ਸਾਹਿਤ ਸਾਗਰ
 • ਕੇਸਰੀ ਝਲਕਾਂ
 • ਗੁਰਮਤ ਸਿਧਾਂਤ
 • ਅਨੂਪਮ ਕਲਗੀ
 • ਸ੍ਰੀਮਦ ਭਗਵਤ ਗੀਤਾ (ਅਨੁਵਾਦ,)
 • ਚਾਨਕੀਆ ਰਾਜਨੀਤੀ
 • ਕੇਸਰ ਪਟਾਰੀ (ਵਰਿੰਦ ਸਤਸਈ ਦਾ ਪੰਜਾਬੀ ਅਨੁਵਾਦ)
 • ਕੇਸਰੀ ਕਟਾਰ
 • ਪੰਥ ਜਗਾਵਾ
 • ਸਿੰਧੀ ਬੱਚਾ
 • ਪੰਥਕ ਗੀਤ
 • ਚਾਹ ਤੇ ਨਸਵਾਰ
 • ਗੁਰੂ ਦਰਸ਼ਨ ਦੀ ਸਿੱਕ,
 • ਸੱਤ ਸਾਦਿਕ
 • ਸੁਗੰਧਿਤ ਅਸਥਾਨ (ਬੋਸਤਾਂ ਦਾ ਕਵਿਤਾ ਵਿਚ ਉਲਥਾ)
 • ਮਨੋਹਰ ਮੰਤ੍ਰ
 • ਸੁਭਾਗੀ ਨੀਂਦਰ
 • ਕ੍ਰਿਪਾਨ, ਫਤਿਹ ਪ੍ਰਬੋਧ
 • ਯੱਗ ਪ੍ਰਬੋਧ
 • ਪ੍ਰਸੰਗ ਭਾਈ ਗੋਂਦਾ
 • ਕ੍ਰਿਪਾਨ
 • ਰੋਪੜੀਆ ਪੀਰ ਤੇ ਨੌਵੇਂ ਗੁਰੂ ਸਾਹਿਬ
 • ਸ਼ਾਹ ਭੀਖਣ
 • ਸ਼ਾਹ ਭੀਖ
 • ਅਦੁੱਤੀ ਸਮਾਗਮ

External links[ਸੋਧੋ]

https://fatehnama.com/product/nikkian-jindaan-vadde-saake-gurbaksh-singh-kesri/

http://www.hindibook.com/index.php?p=sr&Uc=HB-408613