ਸਮੱਗਰੀ 'ਤੇ ਜਾਓ

ਗੁਰਬਖਸ਼ ਸਿੰਘ ਬੰਨੂਆਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੁਰਬਖਸ਼ ਸਿੰਘ ਬੰਨੋਆਣਾ
ਜਨਮਪੰਜਾਬ, ਭਾਰਤ
ਮੌਤ4 ਅਪਰੈਲ 2008[1] (ਉਮਰ 80 ਸਾਲ)
ਨਕੋਦਰ, ਪੰਜਾਬ, ਭਾਰਤ
ਕਿੱਤਾਪੱਤਰਕਾਰ, ਲੇਖਕ, ਸੰਪਾਦਕ
ਜੀਵਨ ਸਾਥੀਬੀਬੀ ਹਰਬੀਰ ਕੌਰ ਬੰਨੋਆਣਾ
ਬੱਚੇਡਾ. ਨਵਪ੍ਰੀਤ ਸਿੰਘ (ਪੁੱਤਰ)[2], ਅਨੁਪਮ (ਧੀ)

ਗੁਰਬਖਸ਼ ਸਿੰਘ ਬੰਨੋਆਣਾ (27 ਫਰਵਰੀ 1929 - 4 ਅਪਰੈਲ 2008)[3] ਪੰਜਾਬੀ ਦੇ ਰਾਜਨੀਤਿਕ, ਸਾਹਿਤਕ ਤੇ ਪੱਤਰਕਾਰ ਹਲਕਿਆਂ ਵਿੱਚ ਬਾਬਾ ਬੰਨੋਆਣਾ ਵਜੋਂ ਜਾਣਿਆ ਜਾਂਦਾ ਹੈ, ਪੰਜਾਬ ਦੇ ਮੋਢੀ ਪੱਤਰਕਾਰਾਂ ਵਿੱਚੋਂ ਇੱਕ ਸੀ। ਉਸਨੇ ਨਵਾਂ ਜ਼ਮਾਨਾ, ਅਜੀਤ ਅਤੇ ਅਕਾਲੀ ਪੱਤ੍ਰਿਕਾ ਵਿੱਚ ਪੱਤਰਕਾਰ ਦੇ ਤੌਰ 'ਤੇ ਕੰਮ ਕੀਤਾ ਹੈ ਅਤੇ ਆਖਰੀ ਸਾਲਾਂ ਦੌਰਾਨ ਉਹ ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਜਲੰਧਰ ਦੇ ਦੁਆਰਾ ਪ੍ਰਕਾਸ਼ਿਤ ਇੱਕ ਪੰਜਾਬੀ ਰਸਾਲੇ 'ਵਿਰਸਾ' ਦੇ ਸੰਪਾਦਕ ਸੀ। ਉਸ ਨੇ ਪੰਜਾਬ ਸਰਕਾਰ ਦੁਆਰਾ 'ਸ਼ਿਰੋਮਣੀ ਪੱਤਰਕਾਰ' ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਉਹਨਾਂ ਦੀ ਯਾਦ ਵਿੱਚ ਬਾਬਾ ਗੁਰਬਖਸ਼ ਸਿੰਘ ਬੰਨੂਆਣਾ ਕੌਮਾਂਤਰੀ ਯਾਦਗਾਰੀ ਟਰੱਸਟ ਦੀ ਸਥਾਪਨਾ ਕੀਤੀ ਗਈ ਹੈ।[4] ਬਹੁਤ ਸਾਰੇ ਪੱਤਰਕਾਰਾਂ ਨੂੰ ਬਾਬਾ ਬੰਨੋਆਣਾ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ ਜਿਹਨਾਂ ਵਿੱਚ ਦਲਬੀਰ ਸਿੰਘ ਜਗਤ ਤਮਾਸ਼ਾ ਵੀ ਸ਼ਾਮਲ ਸੀ। ਬਾਬਾ ਬੰਨੋਆਣਾ ਦਾ 'ਮੇਲਾ ਗ਼ਦਰੀ ਬਾਬਿਆਂ ਦਾ' ਨੂੰ ਸ਼ੁਰੂ ਕਰਨ ਵਿੱਚ ਅਹਿਮ ਯੋਗਦਾਨ ਰਿਹਾ ਹੈ। ਦੇਸ਼ ਭਗਤ ਯਾਦਗਾਰ ਹਾਲ ਵਿੱਚ ਗ਼ਦਰੀ ਬਾਬਿਆਂ ਦੀਆਂ ਜੀਵਨੀਆਂ ਨਾਲ ਸੰਬੰਧਤ ਸਮੱਗਰੀ ਨੂੰ ਇਕੱਤਰ ਕਰ ਕੇ ਲਿਖਤੀ ਰੂਪ ਦੇਣ ਲਈ ਪਰਕਾਸ਼ਨ ਦਾ ਕਾਰਜ ਆਰੰਭ ਕਰਵਾਉਣ ਵਿੱਚ ਵੀ ਉਸਨੇ ਅਹਿਮ ਹਿੱਸਾ ਪਾਇਆ ਸੀ।

ਆਪਣੇ ਪੱਤਰਕਾਰੀ ਕੈਰੀਅਰ ਦੇ ਸ਼ੁਰੂ ਵਿੱਚ ਉਹ 'ਪੰਥ ਸੇਵਕ' ਦਾ ਉਪ-ਸੰਪਾਦਕ ਰਿਹਾ। ਪੰਜਾਬੀ ਸੂਬਾ ਦੇ ਮੋਰਚੇ ਸਮੇਂ 28 ਮਈ 1955 ਦੀ ਰਾਤ ਨੂੰ ਜਲੰਧਰ ਪੁਲਿਸ ਨੇ ਛਾਪਾ ਮਾਰਕੇ ਸ. ਗੁਰਬਖਸ਼ ਸਿੰਘ ਬੰਨੋਆਣਾ ਨੂੰ ਗ੍ਰਿਫਤਾਰ ਕੀਤਾ ਸੀ।[5] ਨਵਾਂ ਜ਼ਮਾਨਾ ਰੋਜ਼ਾਨਾ ਅਖਬਾਰ ਵਿੱਚ ਉਸ ਨੇ ਆਪਣੇ ਜੀਵਨ ਦੇ ਅਖੀਰ ਤੱਕ ਕੰਮ ਕੀਤਾ।

ਜਲੰਧਰ ਦੀਆਂ ਸਾਹਿਤਕ ਸਰਗਰਮੀਆਂ ਵਿੱਚ ਬਾਬਾ ਬੰਨੋਆਣਾ ਦਾ ਦਹਾਕਿਆਂ ਬਧੀ ਉੱਘਾ ਰੋਲ ਰਿਹਾ।[6]

ਮੌਤ

[ਸੋਧੋ]

ਉਸ ਦੀ ਮੌਤ 4 ਅਪਰੈਲ 2008 ਨੂੰ ਬਲੱਡ ਕੈਂਸਰ ਨਾਲ ਹੋਈ[3]

ਰਚਨਾਵਾਂ

[ਸੋਧੋ]
  1. ਪੰਜਾਬ ਉਠੇਗਾ’ (1992)[3]

ਹਵਾਲੇ

[ਸੋਧੋ]
  1. "Badal condoles sad demise of Gurbax Singh Banuana".
  2. "ਬਾਬਾ ਬੰਨੂਆਣਾ ਦੀ ਬਰਸੀ ਮੌਕੇ ਪਰਵਾਰ ਵੱਲੋਂ ਮਸ਼ੀਨਰੀ ਫ਼ੰਡ 'ਚ ਯੋਗਦਾਨ". Archived from the original on 2016-04-06. {{cite web}}: Unknown parameter |dead-url= ignored (|url-status= suggested) (help)
  3. 3.0 3.1 3.2 ਪਰਵਾਨਾ, ਬਲਬੀਰ. "ਪੱਤਰਕਾਰਤਾ ਦਾ ਫ਼ਕੀਰ". Tribuneindia News Service. ਪੰਜਾਬੀ ਟ੍ਰਿਬਿਊਨ. Retrieved 2021-06-27.
  4. "ਗੁਰਮੀਤ ਨੂੰ ਦਿੱਤਾ ਜਾਵੇਗਾ ਬਾਬਾ ਬੰਨੋਆਣਾ ਸਨਮਾਨ".
  5. "ਪੰਜਾਬ ਦੇ ਇਤਿਹਾਸ ਚ ਅੱਜ ਦਾ ਦਿਨ".
  6. Prem Parkash. "Dekh Bande De Bekh".