ਡਾ. ਗੁਰਭਗਤ ਸਿੰਘ
ਦਿੱਖ
(ਗੁਰਭਗਤ ਸਿੰਘ ਤੋਂ ਮੋੜਿਆ ਗਿਆ)
ਡਾ. ਗੁਰਭਗਤ ਸਿੰਘ | |
---|---|
ਜਨਮ | ਕੋਟਕਪੂਰਾ, ਬਰਤਾਨਵੀ ਭਾਰਤ | 2 ਸਤੰਬਰ 1938
ਮੌਤ | 4 ਅਪ੍ਰੈਲ 2014 | (ਉਮਰ 75)
ਕਿੱਤਾ | ਚਿੰਤਕ, ਲੇਖਕ |
ਭਾਸ਼ਾ | ਅੰਗਰੇਜ਼ੀ, ਪੰਜਾਬੀ |
ਰਾਸ਼ਟਰੀਅਤਾ | ਭਾਰਤੀ |
ਨਾਗਰਿਕਤਾ | ਭਾਰਤ |
ਪ੍ਰਮੁੱਖ ਕੰਮ | ਸਿੱਖਇਜ਼ਮ ਐਂਡ ਪੋਸਟ ਮਾਡਰਨ ਥਾਟ, ਵਿਸਮਾਦੀ ਪੂੰਜੀ |
ਡਾ. ਗੁਰਭਗਤ ਸਿੰਘ (21 ਸਤੰਬਰ 1938 - 4 ਅਪਰੈਲ 2014) ਉੱਘੇ ਚਿੰਤਕ, ਵਿਦਵਾਨ ਖੋਜੀ, ਆਲੋਚਕ ਅਤੇ ਅੰਗਰੇਜ਼ੀ ਤੇ ਪੰਜਾਬੀ ਲੇਖਕ ਸਨ। ਉਹ ਪੱਛਮੀ ਅਧਿਐਨ ਵਿਧੀਆਂ ਦੇ ਧਾਰਨੀ ਸਨ।[1] ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅੰਗਰੇਜ਼ੀ ਵਿਭਾਗ ਦੇ ਸਾਬਕਾ ਮੁਖੀ ਅਤੇ ਪ੍ਰੋਫੈਸਰ ਸਨ।
ਜੀਵਨੀ
[ਸੋਧੋ]ਗੁਰਭਗਤ ਸਿੰਘ ਦਾ ਜਨਮ 21 ਸਤੰਬਰ 1938 ਨੂੰ ਕੋਟਕਪੂਰਾ ਵਿਖੇ ਹੋਇਆ। ਉਹਨਾਂ ਦੇ ਪਿਤਾ ਹਰੀ ਸਿੰਘ ਜਾਚਕ ਨਾਮਵਰ ਲੇਖਕ ਸਨ। ਨਾਮਵਰ ਆਲੋਚਕ ਡਾ. ਸਤਿੰਦਰ ਸਿੰਘ ਨੂਰ ਉਹਨਾਂ ਦੇ ਭਰਾ ਸਨ। ਡਾ. ਗੁਰਭਗਤ ਸਿੰਘ ਨੇ ਅੰਗਰੇਜ਼ੀ ਵਿੱਚ ਐਮ ਏ ਅਤੇ ਪੀ-ਐਚ.ਡੀ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਤੋਂ ਕੀਤੀ ਸੀ।
ਰਚਨਾਵਾਂ
[ਸੋਧੋ]ਅੰਗਰੇਜ਼ੀ ਪੁਸਤਕਾਂ
[ਸੋਧੋ]- ਪੋਇਟਰੀ ਆਫ਼ ਮੈਟਾਕਾਂਸੀਅਸਨੈੱਸ (1982)
- ਵੈਸਟਰਨ ਪੋਇਟਿਕਸ ਐਂਡ ਈਸਟਰਨ ਥਾਟ (1983)
- ਲਿਟਰੇਚਰ ਐਂਡ ਫੋਕਲੋਰ ਆਫ਼ਟਰ ਪੋਸਟ-ਸਟਰਕਚਰਲਿਜ਼ਮ (1991)
- ਡਿਫਰੈਂਸ਼ਲ ਮਲਟੀਲੌਂਗ (ਸੰਪਾ. 1992)
- ਟ੍ਰਾਂਸਕਲਚਰ ਪੋਇਟਿਕਸ (1998)
- ਸਿੱਖਇਜ਼ਮ ਐਂਡ ਪੋਸਟ ਮਾਡਰਨ ਥਾਟ (1999)
- ਪੂਰਨ ਸਿੰਘ (ਕਿਤਾਬ) (2004)
- ਦ ਸਿੱਖ ਮੈਮਰੀ (2009)
- ਵਿਸਮਾਦ (ਅਨੁ. 2013) ਆਦਿ ਹਨ।
ਪ੍ਰਸਿੱਧ ਪੰਜਾਬੀ ਪੁਸਤਕਾਂ
[ਸੋਧੋ]- ਕੌਮੀ ਆਜ਼ਾਦੀ ਵੱਲ (1993)
- ਕਾਵਿ-ਸ਼ਾਸਤਰ: ਦੇਹ ਤੇ ਕ੍ਰਾਂਤੀ(1995)
- ਵਿਸ਼ਵ ਚਿਤਨ ਅਤੇ ਪੰਜਾਬੀ ਸਾਹਿਤ (2003)
- ਵਿਸਮਾਦੀ ਪੂੰਜੀ (2010)
- ਉੱਤਰਆਧੁਨਿਕਤਾਵਾਦ (ਕਿਤਾਬ)