ਗੁਰਮੀਤ ਕੜਿਆਲਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੁਰਮੀਤ ਕੜਿਆਲਵੀ
ਜਨਮ (1968-12-23) 23 ਦਸੰਬਰ 1968 (ਉਮਰ 50)
ਪਿੰਡ- ਕੜਿਆਲ, ਜ਼ਿਲ੍ਹਾ ਮੋਗਾ, ਪੰਜਾਬ (ਭਾਰਤ)
ਕਿੱਤਾਲੇਖਕ, ਕਹਾਣੀਕਾਰ, ਲੋਕ ਭਲਾਈ ਅਫਸਰ, ਪੰਜਾਬ ਸਰਕਾਰ
ਲਹਿਰਸਮਾਜਵਾਦ
ਵਿਧਾਕਹਾਣੀ

ਗੁਰਮੀਤ ਕੜਿਆਲਵੀ (ਜਨਮ 23 ਦਸੰਬਰ 1968) ਪੰਜਾਬੀ ਦਾ ਕਹਾਣੀਕਾਰ ਹੈ। ਉਹ ਮੁੱਖ ਤੌਰ ਤੇ ਆਪਣੀ ਕਹਾਣੀ ਆਤੂ ਖੋਜੀ ਕਰ ਕੇ ਜਾਣਿਆ ਜਾਂਦਾ ਹੈ।

ਜੀਵਨ[ਸੋਧੋ]

ਗੁਰਮੀਤ ਕੜਿਆਲਵੀ ਦਾ ਜਨਮ 23 ਦਸੰਬਰ 1968 ਨੂੰ ਪਿਤਾ ਸਰਦਾਰ ਬਾਬੂ ਸਿੰਘ ਦੇ ਘਰ ਮਾਤਾ ਸੁਖਦੇਵ ਕੌਰ ਦੀ ਕੁੱਖੋਂ ਹੋਇਆ। ਉਸ ਦੀਆਂ ਕਹਾਣੀਆਂ ਸਮਾਜਵਾਦੀ ਯਥਾਰਥਵਾਦੀ ਹਨ। ਉਸ ਦੀਆਂ ਸਾਰੀਆਂ ਕਹਾਣੀਆਂ ਹਿੰਦੀ ਭਾਸ਼ਾ ਵਿੱਚ ਅਨੁਵਾਦ ਹੋ ਚੁੱਕੀਆਂ ਹਨ। ਕੁਝ ਕਹਾਣੀਆਂ ਭਾਰਤ ਦੀਆਂ ਹੋਰ ਭਾਸ਼ਾਵਾਂ ਵਿੱਚ ਵੀ ਅਨੁਵਾਦ ਹੋ ਚੁੱਕੀਆਂ ਹਨ। ਮਸਲਨ ਉਸ ਦੀਆਂ ਕਹਾਣੀਆਂ ਹੱਡਾ ਰੋੜੀ ਅਤੇ ਰੇੜ੍ਹੀ , "' ਆਤੂ ਖੋਜੀ"' , "'ਚੀਕ"' ਆਦਿ ਅੰਗਰੇਜੀ, ਗੁਜਰਾਤੀ, ਮਰਾਠੀ, ਹਿੰਦੀ ਆਦਿ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀਆਂ ਹਨ। ਕਹਾਣੀ "'ਹੱਡਾ ਰੋੜੀ ਤੇ ਰੇਹੜੀ "' ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਦੇ ਹਿੰਦੀ ਦੇ ਸਿਲੇਬਸ ਵਿੱਚ ਸ਼ਾਮਲ ਹੈ। ਉਸ ਦੀ ਇੱਕ ਕਹਾਣੀ 'ਆਤੂ ਖੋਜੀ' ਉੱਪਰ ਟੈਲੀ ਫਿਲਮ ਵੀ ਬਣ ਚੁੱਕੀ ਹੈ। "ਸਾਰੰਗੀ" ਉਸ ਦਾ ਬਹੁ ਚਰਚਿਤ ਨਾਟਕ ਹੈ। "ਦਲਿਤ ਸਕੂਲ" ਜਿਹੀਆਂ ਸ਼ਾਨਦਾਰ ਕਵਿਤਾਵਾਂ ਵੀ ਲਿਖੀਆਂ ਨੇ। ਉਸ ਦੀ ਵਿੱਦਿਅਕ ਯੋਗਤਾ ਵਿੱਚ ਡਿਪਲੋਮਾ ਇਨ ਸਿਵਿਲ ਇੰਜੀਨੀਅਰਿੰਗ, ਐਮ.ਏ. ਪੰਜਾਬੀ ਅਤੇ ਰਾਜਨੀਤੀ ਸ਼ਾਸਤਰ ਸ਼ਾਮਲ ਹਨ। ਅੱਜ ਕੱਲ ਉਹ ਜ਼ਿਲ੍ਹਾ ਫਰੀਦਕੋਟ ਵਿਖੇ ਭਲਾਈ ਅਫਸਰ ਵਜੋਂ ਸੇਵਾ ਨਿਭਾ ਰਿਹਾ ਹੈ ।

ਰਚਨਾਵਾਂ[ਸੋਧੋ]

ਕਹਾਣੀ ਸੰਗ੍ਰਹਿ[ਸੋਧੋ]

ਹੋਰ[ਸੋਧੋ]

  • ਅਸੀਂ ਹਾਂ ਮਿੱਤਰ ਤੁਹਾਡੇ (ਬਾਲ ਨਾਟਕ)
  • "ਟਾਂਗੇ ਵਾਲਾ ਸੰਤਾ" ( ਬਾਲ ਕਹਾਣੀਆਂ)
  • ਕਰਾਮਾਤੀ ਪੈੱਨ (ਬਾਲ ਨਾਟਕ)
  • ਅਸੀਂ ਉੱਡਣਾ ਚਾਹੁੰਦੇ ਹਾਂ (ਬਾਲ ਨਾਟਕ)
  • " ਖਤਰਨਾਕ ਅੱਤਵਾਦੀ ਦੀ ਜੇਲ੍ਹ ਯਾਤਰਾ " ( ਵਾਰਤਕ)
  • ਬੰਦ ਦਰਵਾਜ਼ਾ (ਵਾਰਤਕ--ਖਤਰਨਾਕ ਅੱਤਵਾਦੀ ਦੀ ਜੇਲ੍ਹ ਯਾਤਰਾ ਦਾ ਦੂਜਾ ਐਡੀਸ਼ਨ)

ਨਾਟਕ

  • ਸਾਰੰਗੀ
  • ਤੂੰ ਜਾਹ ਡੈਡੀ
  • ਛਿਲਤਰਾਂ

ਪੁਰਸਕਾਰ[ਸੋਧੋ]

  • ਗੁਰਦਾਸਪੁਰ ਸਾਹਿਤ ਕੇਂਦਰ ਵੱਲੋਂ ਪ੍ਰਿੰਸੀਪਲ ਸੁਜਾਨ ਸਿੰਘ ਪੁਰਸਕਾਰ
  • ਪ੍ਰੀਤ ਨਗਰ ਅਮ੍ਰਿਤਸਰ ਵੱਲੋਂ ਨਵਤੇਜ ਸਿੰਘ ਪ੍ਰੀਤਲੜੀ ਪੁਰਸਕਾਰ
  • ਮਾਨਵਵਾਦੀ ਰਚਨਾ ਮੰਚ ਪੰਜਾਬ (ਰਜਿ.) ਵੱਲੋਂ ਸਾਲ 2014 ਦਾ ਲੋਕ ਕਵੀ ਗੁਰਦਾਸ ਰਾਮ ਆਲਮ ਐਵਾਰਡ
  • "ਮਾਤਾ ਸਵਰਨ ਕੌਰ ਪੁਰਸਕਾਰ" ਵੱਲੋਂ ਨਵਾਂ ਜ਼ਮਾਨਾ ਜਲੰਧਰ ਸਾਲ 2010
  • "ਸ਼ਾਕਿਰ ਪੁਰਸ਼ਾਰਥੀ ਐਵਾਰਡ" ਵੱਲੋਂ ਸਾਹਿਤ ਸਭਾ ਜਗਰਾਉਂ
  • ਸ਼ਾਹ ਚਮਨ ਯਾਦਗਾਰੀ ਪੁਰਸਕਾਰ ਚੇਤਨਾ ਪ੍ਰਕਾਸ਼ਨ ਲੁਧਿਆਣਾ 2015
  • ਪੰਜਾਬ ਲੋਕ ਸੱਭਿਆਚਾਰਕ ਮੰਚ ਲੁਧਿਆਣਾ ਵੱਲੋਂ ਲੋਕ ਪੱਖੀ ਲੇਖਕ ਵਜੋਂ ਸਨਮਾਨ ਪਹਿਲੀ ਮਈ 2018
  • ਕਾਮਰੇਡ ਸੁਰਜੀਤ ਗਿੱਲ ਐਵਾਰਡ, ਸਾਹਿਤ ਸਭਾ ਬਾਘਾ ਪੁਰਾਣਾ
  • ਕਹਾਣੀਕਾਰ ਜਰਨੈਲ ਪੁਰੀ ਐਵਾਰਡ , ਸਾਹਿਤ ਸਭਾ ਸ਼ੇਰਪੁਰ (ਸੰਗਰੂਰ)
  • ਜਨਵਾਦੀ ਲੇਖਕ ਮੰਚ ਜਲੰਧਰ ਵੱਲੋਂ "ਗੁਰਦਾਸ ਰਾਮ ਆਲਮ" ਐਵਾਰਡ

ਹਵਾਲੇ[ਸੋਧੋ]