ਗੁਲਦਾਊਦੀਆਂ ਦਾ ਮੰਡੀਕਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਗੁਲਦਾਊਦੀ ਦੇ ਫੁੱਲ

ਖੇਤੀ ਵੰਨ-ਸੁਵੰਨਤਾ ਵਿੱਚ ਕਿਸਾਨਾਂ ਵੱਲੋਂ ਫੁੱਲਾਂ ਦੀ ਕਾਸ਼ਤ ਕਰਨਾ ਵੀ ਇੱਕ ਲਾਹੇਵੰਦ ਧੰਦਾ ਹੈ, ਜਿਸ ਦਾ ਮੰਡੀਕਰਨ ਅੰਤਰ-ਰਾਸ਼ਟਰੀ ਪੱਧਰ 'ਤੇ ਹੋ ਰਿਹਾ ਹੈ। ਇੱਕ ਗੁਲਦਾਉਦੀ ਸ਼ੋਅ ਵਿੱਚ ਪ੍ਰਦਰਸ਼ਿਤ ਕੀਤੀਆਂ ਜਾ ਰਹੀਆਂ ਗੁਲਦਾਉਦੀ ਦੀਆਂ ਲਗਭਗ 270 ਕਿਸਮਾਂ ਬਾਰੇ ਜਾਣਕਾਰੀ ਦਿੰਦਿਆਂ ਡਾ: ਰਮੇਸ ਕੁਮਾਰ, ਮੁਖੀ, ਫਲੋਰੀਕਲਚਰ ਅਤੇ ਲੈਂਡ ਸਕੇਪਿੰਗ ਵਿਭਾਗ ਪੰਜਾਬ ,ਭਾਰਤ ਨੇ ਦੱਸਿਆ ਕਿ ਫੁੱਲਾਂ ਦੀ ਕਾਸ਼ਤ ਨੂੰ ਵਪਾਰਕ ਪੱਧਰ ਤੇ ਲਿਆਉਣ ਹਿਤ ਵਿਭਾਗ ਵੱਲੋਂ ਲਗਪਗ ਬਾਰਾਂ ਕਿਸਮਾਂ ਸਿਫਾਰਸ਼ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਮੰਡੀਕਰਨ ਅੰਤਰ ਰਾਸ਼ਟਰੀ ਪੱਧਰ ਤੇ ਵੀ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਗੁਲਦਾਉਦੀ ਦੇ ਫੁੱਲਾਂ ਦੇ ਬੂਟਿਆਂ ਨੂੰ ਜੂਨ ਵਿੱਚ ਤਿਆਰ ਕਰਨ ਉਪਰੰਤ ਜੁਲਾਈ ਵਿੱਚ ਬੀਜਿਆ ਜਾਂਦਾ ਹੈ ਜਿਨ੍ਹਾਂ ਨੂੰ ਨਵੰਬਰ ਅਤੇ ਦਸੰਬਰ ਦੌਰਾਨ ਫੁੱਲ ਖਿੜਦੇ ਹਨ। ਡਾ: ਕਿਰਪਾਲ ਸਿੰਘ ਔਲਖ, ਉਪ-ਕੁਲਪਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਭਾਈ ਵੀਰ ਸਿੰਘ ਦੀਆਂ ਸਤਰਾਂ “ਗੁਲਦਾਉਦੀਆਂ ਆਈਆਂ, ਸਾਡੀਆਂ ਗੁਲਦਾਉਦੀਆਂ ਆਈਆਂ, ਬਾਗੀਂ ਆਈ ਬਹਾਰ” ਨੂੰ ਗੁਣਗੁਣਾਉਂਦਿਆਂ ਕਿਹਾ ਕਿ ਸਾਡੀ ਜ਼ਿੰਦਗੀ ਨੂੰ ਖੇੜਿਆਂ ਭਰਪੂਰ ਬਣਾਉਣ ਵਿੱਚ ਫੁੱਲ ਅਹਿਮ ਰੋਲ ਅਦਾ ਕਰਦੇ ਹਨ।

ਬਾਹਰੀ ਕੜੀ: ਨਬਾਰਡ ਖੇਤੀਬਾੜੀ ਵਿਕਾਸ ਬੈਂਕ