ਗੁੱਗੂ ਗਿੱਲ
ਗੁੱਗੂ ਗਿੱਲ | |
---|---|
ਜਨਮ | |
ਪੇਸ਼ਾ | ਅਦਾਕਾਰ |
ਸਰਗਰਮੀ ਦੇ ਸਾਲ | 1981 - ਹੁਣ ਤੱਕ |
ਬੱਚੇ | ਗੁਰਾਮਰੀਤ ਸਿੰਘ ਗਿੱਲ(ਸਰਪੰਚ), ਗੁਰਜੋਤ ਸਿੰਘ ਗਿੱਲ |
ਕੁਲਵਿੰਦਰ ਸਿੰਘ ਗਿੱਲ, ਗੁੱਗੂ ਗਿੱਲ ਦੇ ਨਾਂ ਨਾਲ ਮਸ਼ਹੂਰ, ਇੱਕ ਪੰਜਾਬੀ ਫ਼ਿਲਮ ਅਦਾਕਾਰ ਹੈ। ਇਹ, ਯੋਗਰਾਜ ਸਿੰਘ ਦੇ ਨਾਲ, 1990ਵਿਆਂ ਦੇ ਦਹਾਕੇ ਵਿੱਚ ਪੰਜਾਬੀ ਸਿਨੇਮਾ ਦਾ ਪ੍ਰਮੁੱਖ ਅਦਾਕਾਰ ਸੀ।[1] ਉਸ ਨੇ ਹੁਣ ਤੱਕ 65-70 ਫਿਲਮਾਂ ਕੀਤੀਆਂ ਹਨ।
ਕੈਰੀਅਰ
[ਸੋਧੋ]ਗਿੱਲ ਨੇ ਕੁੱਤੇ ਲੜਨ ਵਾਲੇ ਦ੍ਰਿਸ਼ ਵਿੱਚ ਸੁਪਰ ਹਿੱਟ ਪੰਜਾਬੀ ਫਿਲਮ “ਪੁੱਤ ਜੱਟਾਂ ਦੇ” (1983) ਵਿੱਚ ਛੋਟੀ ਜਿਹੀ ਭੂਮਿਕਾ ਨਾਲ ਸ਼ੁਰੂਆਤ ਕੀਤੀ। ਉਸਨੇ “ਜੱਟ ਜਿਉਣਾ ਮੌੜ”, “ਟਰੱਕ ਡਰਾਈਵਰ”, “ਬਦਲਾ ਜੱਟੀ ਦਾ” ਅਤੇ “ਜੱਟ ਤੇ ਜ਼ਮੀਨ” ਵਰਗੀਆਂ ਸੁਪਰ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ। “ਗੱਭਰੂ ਪੰਜਾਬ ਦਾ” ਵਿੱਚ ਉਸਨੇ ਖਲਨਾਇਕ ਦਾ ਰੋਲ ਨਿਭਾਇਆ ਸੀ। ਪ੍ਰਮੁੱਖ ਨਾਇਕ ਵਜੋਂ ਉਸਨੇ ਪੰਜਾਬੀ ਸਿਨੇਮਾ ਦੀਆਂ ਚੋਟੀ ਦੀਆਂ ਹੀਰੋਇਨਾਂ ਜਿਵੇਂ ਦਲਜੀਤ ਕੌਰ, ਉਪਾਸਨਾ ਸਿੰਘ, ਪ੍ਰੀਤੀ ਸਪਰੂ, ਮਨਜੀਤ ਕੁਲਾਰ ਅਤੇ ਰਵਿੰਦਰ ਮਾਨ ਨਾਲ ਜੋੜੀ ਬਣਾਈ ਹੈ। ਗਿੱਲ ਨੇ ਨਿਰਦੇਸ਼ਕ ਰਵਿੰਦਰ ਰਵੀ ਦੇ ਨਾਲ 7-8 ਫਿਲਮਾਂ ਕੀਤੀਆਂ ਹਨ ਜਿਨ੍ਹਾਂ ਵਿੱਚ “ਅਣਖ ਜੱਟਾਂ ਦੀ”, “ਜੱਟ ਜਿਉਣਾ ਮੌੜ” ਅਤੇ “ਪ੍ਰਤਿੱਗਿਆ” ਵਰਗੀਆਂ ਹਿੱਟ ਫਿਲਮਾਂ ਹਨ।[2] ਪੰਜਾਬੀ ਸਿਨੇਮਾ ਵਿੱਚ ਉਸਦੇ ਸ਼ਾਨਦਾਰ ਯੋਗਦਾਨ ਲਈ 2013 ਵਿੱਚ ਪੀਟੀਸੀ ਫਿਲਮ ਐਵਾਰਡ ਸਮਾਰੋਹ ਵਿੱਚ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।[3]
ਨਿੱਜੀ ਜੀਵਨ
[ਸੋਧੋ]ਗਿੱਲ ਪੰਜਾਬ (ਭਾਰਤ) ਦੇ ਮੁਕਤਸਰ ਜ਼ਿਲ੍ਹੇ ਦੇ ਮਲੋਟ ਸ਼ਹਿਰ ਨੇੜੇ ਪਿੰਡ ਮਾਹਣੀ ਖੇੜਾ ਦਾ ਵਸਨੀਕ ਹੈ। ਉਸ ਦੇ ਦੋ ਬੇਟੇ ਹਨ, ਉਸ ਦਾ ਲੜਕਾ ਗੁਰ ਅੰਮ੍ਰਿਤ ਸਿੰਘ ਗਿੱਲ ਪਿੰਡ ਦੇ ਸਰਪੰਚ ਵਜੋਂ ਸੇਵਾ ਨਿਭਾ ਚੁੱਕਾ ਹੈ। ਉਸ ਤੋਂ ਪਹਿਲਾਂ ਗਿੱਲ ਦੇ ਭਰਾ, ਪਿਤਾ ਅਤੇ ਦਾਦਾ ਸਰਪੰਚ ਵਜੋਂ ਸੇਵਾ ਨਿਭਾਅ ਚੁੱਕੇ ਹਨ।
ਫਿਲਮਗ੍ਰਾਫ਼ੀ
[ਸੋਧੋ]- ਪੁੱਤ ਜੱਟਾਂ ਦੇ (1981) .... ਕੁੱਤੇ ਲੜਨ ਦਾ ਦ੍ਰਿਸ਼ (ਗੈਸਟ ਰੋਲ)
- ਗੱਭਰੂ ਪੰਜਾਬ ਦਾ (1986) .... ਜਗਰੂਪ 'ਜੱਗੂ'
- ਛੋਰਾ ਹਰਿਆਣੇ ਕਾ (1987) ... ਜਗਰੂਪ 'ਜੱਗੂ' (ਹਰਿਆਣਵੀ ਫਿਲਮ)
- ਜੱਟ ਤੇ ਜ਼ਮੀਨ (1989) .... ਜੱਗਾ
- ਕੁਰਬਾਨੀ ਜੱਟ ਦੀ (1990) .... ਨਾਹਰਾ
- ਅਣਖ ਜੱਟਾਂ ਦੀ (1990) .... ਜੱਗਾ
- ਬਦਲਾ ਜੱਟੀ ਦਾ (1991) .... ਜੱਗਾ
- ਜੱਟ ਜੀਓਣਾ ਮੌੜ (1991) .... ਜਿਉਣਾ ਮੌੜ
- ਯਾਰਾਂ ਨਾਲ ਬਹਾਰਾਂ (1991) .... ਜਗੀਰ ਸਿੰਘ / ਗੁਰਮੀਤ (ਦੋਹਰੀ ਭੂਮਿਕਾ)
- ਜੋਰ ਜੱਟ ਦਾ (1991) .... ਜੱਗਾ
- ਦਿਲ ਦਾ ਮਮਲਾ (1992) .... ਜੀਤ
- ਪੁੱਤ ਸਰਦਾਰਾਂ ਦੇ (1992) .... ਦੁੱਲਾ
- ਲਲਕਾਰਾ ਜੱਟੀ ਦਾ (1993) .... ਜੱਗਾ
- ਬਾਗੀ ਸੂਰਮੇ (1993) .... ਜੱਗਾ
- ਮਿਰਜ਼ਾ ਜੱਟ (1993) .... ਮਿਰਜ਼ਾ
- ਵੈਰੀ (1994) .... ਬੰਸ ਸਿੰਘ 'ਬਾਂਸਾ'
- ਮੇਰਾ ਪੰਜਾਬ (1994) .... ਐਸਐਸਪੀ ਸ਼ਮਸ਼ੇਰ ਸਿੰਘ
- ਪ੍ਰਤਿੱਗਿਆ (1995) .... ਨੂਰਾ
- ਜ਼ੈਲਦਾਰ (1995) .... ਜ਼ੈਲਦਾਰ ਜੋਰਾ
- ਸਮੱਗਲਰ (1996) .... ਦੇਵਾ (ਹਿੰਦੀ ਫਿਲਮ)
- ਸਰਦਾਰੀ (1997) .... ਹਰਜਿੰਦਰ ਸਿੰਘ ‘ਜਿੰਦਾ’
- ਜੰਗ ਦਾ ਮੈਦਾਨ (1997) .... ਜਸਵੰਤ 'ਜੱਸਾ'
- ਟਰੱਕ ਡਰਾਈਵਰ (1997) .... ਜੱਗਾ
- ਪੁਰਜਾ-ਪੁਰਜਾ ਕੱਟ ਮਰੇ (1998) .... ਸ਼ਿਵਦੇਵ ਸਿੰਘ 'ਸ਼ੱਬਾ'
- ਮੁਕੱਦਰ (1999) .... ਸਰਦਾਰ ਅਜੀਤ ਸਿੰਘ
- ਸਿਕੰਦਰਾ (2001) .... ਸਿਕੰਦਰਾ
- ਬਦਲਾ: ਦਿ ਰੀਵਾਇੰਡ (2003) .... ਸ਼ਮਸ਼ੇਰ ਸਿੰਘ
- ਨਲਾਇਕ (2005) .... ਟਾਈਗਰ
- ਰੁਸਤਮ-ਏ-ਹਿੰਦ (2006) .... ਜਗਤਾਰ ਸਿੰਘ
- ਮਹਿੰਦੀ ਵਾਲੇ ਹੱਥ (2006) .... ਰਣਜੀਤ ਸਿੰਘ
- ਵਿਦਰੋਹ (2007) .... ਜੱਗਾ
- ਮਜਾਜਣ (2007) .... ਫਕੀਰ ਬਾਬਾ
- ਕੌਣ ਕਿਸੇ ਦਾ ਬੇਲੀ (2008) .... ਮਹਿਮਾਨ ਭੂਮਿਕਾ
- ਮੇਰਾ ਪਿੰਡ (2008) .... ਸ੍ਰੀ ਭੁੱਲਰ- ਹਿੰਮਤ ਦਾ ਭਰਾ
- ਲਵ ਯੂ ਬੌਬੀ (2009) .... ਕਰਨਲ ਸੰਧੂ
- ਅੱਖੀਆਂ ਉਡੀਕਦੀਆਂ (2009) .... ਦਿਲਸ਼ੇਰ
- ਹੀਰ ਰਾਂਝਾ: ਏ ਟ੍ਰਯੂ ਲਵ ਸਟੋਰੀ (2009) .... ਸੈਦਾ ਖੇੜਾ
- ਸਿਆਸਤ (2009) .... ਪ੍ਰੋਫੈਸਰ ਜਰਨੈਲ ਸਿੰਘ
- ਜਵਾਨੀ ਜ਼ਿੰਦਾਬਾਦ (2010) .... ਜੋਗਿੰਦਰ ਸਿੰਘ
- ਇੱਕ ਕੁੜੀ ਪੰਜਾਬ ਦੀ (2010) .... ਪ੍ਰੋਫੈਸਰ ਗਿੱਲ
- ਕਬੱਡੀ ਇੱਕ ਮੁਹੱਬਤ (2010) .... ਗੁਰਨਾਮ ਰੰਧਾਵਾ
- ਸਿਮਰਨ (2010) .... ਜਰਨੈਲ ਸਿੰਘ
- ਰਹਿਮਤ (2012) .... ਕੁਲਵਿੰਦਰ ਸਿੰਘ (ਟੀਵੀ ਫਿਲਮ)
- ਅੱਜ ਦੇ ਰਾਂਝੇ (2012) .... ਐਸ ਐਸ ਪੀ- ਪੰਜਾਬ ਪੁਲਿਸ
- ਸਟੂਪਿਡ 7 (2013) .... ਜੱਸ- ਪੈਰੀ ਦਾ ਪਿਤਾ
- ਜੱਟ ਬੁਆਏਜ਼ ਪੱਤ ਜੱਟਾਂ ਦੇ (2013) .... ਸ਼ਿੰਦਾ ਸਿੰਘ ਬਰਾੜ
- ਰੋਂਦੇ ਸਾਰੇ ਵਿਆਹ ਪਿਛੋਂ (2013) .... ਸ਼੍ਰੀ ਬਰਾੜ
- ਆ ਗਏ ਮੁੰਡੇ ਯੂ ਕੇ ਦੇ (2014)
- ਦਿੱਲੀ 1984 (2014)
- ਗੰਨ ਐਂਡ ਗੋਲ (2015) .... ਜਗਬੀਰ ਸਿੰਘ ਗਿੱਲ
- ਮਾਸਟਰਮਾਈਂਡ: ਜਿੰਦਾ ਸੁੱਖਾ (2015)
- ਦਿਲਦਾਰੀਆਂ (2015) .... ਅਜਮੇਰ ਸਿੱਧੂ
- ਸ਼ਰੀਕ (2015) .... ਸੁਰਜੀਤ
- 25 ਕਿੱਲੇ (2016) .... ਸੌਦਾਗਰ ਸਿੰਘ
- ਕਿੰਨਾਂ ਕਰਦੇ ਹਾਂ ਪਿਆਰ (2016) .... ਪ੍ਰੋਫੈਸਰ ਦੌਰਾ (ਟੀਵੀ ਫਿਲਮ)
- ਸਰਦਾਰ ਸਾਬ (2017) .... ਨਿਸ਼ਚਾ ਸਿੰਘ
- ਲਾਹੌਰੀਏ (2017) .... ਜੋਰਾਵਰ ਸਿੰਘ
- ਸੂਬੇਦਾਰ ਜੋਗਿੰਦਰ ਸਿੰਘ (2018) .... ਮਾਨ ਸਿੰਘ
- ਖਿੱਦੋ ਖੂੰਡੀ (2018) .... ਬਲਵੀਰ ਸਿੰਘ
- ਕਿਸਮਤ (2018) .... ਐਸਐਚਓ ਗੁਰਨਾਮ ਸਿੰਘ
- ਜਿੰਦੜੀ (2018) .... ਐਸਐਸਪੀ ਬਰਾੜ (ਟੀਵੀ ਫਿਲਮ)
- ਭੱਜੋ ਵੀਰੋ ਵੇ (2018) .... ਨਾਜਰ ਸਿੰਘ
- ਦੁੱਲਾ ਵੈਲੀ (2019) .... ਦਲੀਪ ਸਿੰਘ 'ਦੁੱਲਾ'
- ਲੁਕਣ ਮੀਚੀ (2019) .... ਦਲੇਰ ਸਿੰਘ ਸਰਪੰਚ
- ਸਾਡੇ ਆਲੇ (2019) ....
- ਆਸਰਾ (2019) ....
- ਜੋਰਾ-ਦੂਜਾ ਭਾਗ (2019) ....
- ਜੱਦੀ ਸਰਦਾਰ (2019) .... ਜਗਤਾਰ ਸਿੰਘ 'ਜੱਗਾ'
- ਆਖਰੀ ਵਾਰਿਸ (2019) ....
ਹਵਾਲੇ
[ਸੋਧੋ]- ↑ https://www.youtube.com/watch?v=sPa722UlUBE
- ↑ "Subedar Joginder Singh: Gugu Gill's Look From The Film Will Make You Have A Crush On Him!". Ghaint Punjab. Archived from the original on 2019-08-07. Retrieved 2019-08-07.
- ↑ "Guggu Gill - Movies, Biography, News, Age & Photos". BookMyShow. Retrieved 2019-08-07.