ਗੋਟੂ ਕੋਲਾ
ਦਿੱਖ
ਗੋਟੂਕੋਲਾ ਜਾਂ ਮੰਡੂਕਪਰਣੀ
ਗੋਟੂ ਕੋਲਾ ਜਾਂ ਮੰਡੂਕਪਰਣੀ ਜੜੀ-ਬੂਟੀ ਦਾ ਵਿਗਿਆਨਕ ਨਾਮ Centella asiatica ਹੈ। ਕੁਝ ਲੋਕ ਇਸ ਨੂੰ ਬ੍ਰਹਮੀ ਬੂਟੀ ਵੀ ਕਹਿੰਦੇ ਹਨ, ਪਰ ਉਹ ਬੂਟਾ ਇਸ ਨਾਲੋਂ ਵੱਖਰਾ ਹੈ। ਇਸ ਦਾ ਫੈਲਾਅ ਇੱਕ ਛੋਟੀ ਝਾੜੀ ਦੇ ਰੂਪ ਵਿੱਚ ਹੁੰਦਾ ਹੈ ਅਤੇ ਇਹ ਨਮੀ ਵਾਲੇ ਸਥਾਨਾਂ ਤੇ ਹੁੰਦੀ ਹੈ। ਪੱਤੇ ਕੁਝ ਹੱਦ ਤੱਕ ਗੁੰਦਵੇਂ ਅਤੇ ਛੱਤਰੀ ਵਰਗੇ ਆਕਾਰ ਦੇ ਹੁੰਦੇ ਹਨ। ਕਿਨਾਰਿਆਂ ਤੋਂ ਦੰਦੀਲੇ ਹੁੰਦੇ ਹਨ। ਇਸ ਦੇ ਪੱਤਿਆਂ ਦਾ ਵਿਆਸ ਲਗਭਗ ਅੱਧੇ ਇੰਚ ਤੋਂ ਇੱਕ ਇੰਚ ਤੱਕ ਦਾ ਹੁੰਦਾ ਹੈ। ਉੱਤਰੀ ਭਾਰਤ ਵਿੱਚ ਇਹ ਲਗਭਗ ਹਰ ਉਸ ਥਾਂ ਤੇ ਮਿਲ ਜਾਂਦਾ ਹੈ, ਜਿੱਥੇ ਨਮੀ ਹੋਵੇ। ਉੱਤਰ ਭਾਰਤ ਵਿੱਚ ਇਹ ਗੋਟੂ ਕੋਲਾ ਨਾਮ ਨਾਲ ਮਸ਼ਹੂਰ ਹੈ।
ਆਯੁਰਵੇਦ ਵਿੱਚ, ਇਸ ਨੂੰ ਇੱਕ ਔਸ਼ਧੀ ਝਾੜੀ ਮੰਨਿਆ ਗਿਆ ਹੈ। ਇਸ ਨੂੰ ਦਿਮਾਗੀ ਤਾਕਤ ਵਧਾਉਣ ਵਾਲਾ ਮੰਨਿਆ ਜਾਂਦਾ ਹੈ। ਪਾਗਲਪਨ ਅਤੇ ਮਿਰਗੀ ਦੇ ਇਲਾਜ ਲਈ ਪ੍ਰਸਿੱਧ ਦਵਾਈ ਸਰਸਵਤ ਚੂਰਨ ਵਿੱਚ ਇਸ ਦਾ ਰਸ ਮਿਲਾਇਆ ਜਾਂਦਾ ਹੈ।