ਸਮੱਗਰੀ 'ਤੇ ਜਾਓ

ਗੋਸਟਿ ਆਤਮੇ ਪਰਮਾਤਮੇ ਕੀ - ਦੇਹੀ ਕਾ ਬੀਚਾਰੁ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

[1]ਗੋਸਟਿ ਆਤਮੇ ਪਰਮਾਤਮੇ ਕੀ - ਦੇਹੀ ਕਾ ਬੀਚਾਰੁ

ਮਹਲਾ ੧ ਧਿਆਉ ਗਰਾੜ ਕਾ ਮਹਲਾ ੧ ਪੂਰੇ ਗੁਰੂ ਕੀਤਾ ।।

ਇੜਾ ਪਿੰਗੁਲਾ ਸੁਖਮਨਾ ਏ ਤੀਨੇ ਬਸਤੇ ਇਕ ਨਾਇ

ਬੈਨੀ ਸੰਗਮ ਤੇ ਪਿਰਾਗ ਮਨਿ ਮਜਨੁ ਕਰਹੁ ਇਹ ਠਾਇ ।।

ਇੜਾ ਪਿੰਗੁਲਾ ਸੁਖਮਨਾ ਇਨ ਕਾ ਨਾਉਂ ਕਿਆ ਹੈ ।

ਇੜਾ ਅਗਨਿ ਪਿੰਗੁਲਾ ਪਾਨੀ , ਸੁਖਮਨਾ ਪਾਉਣੁ । ਏ ਤੀਨੋ ਏਕ ਠਉਰ ਰਹਤੇ ਹੈ । ਦੇਹੀ ਮਾਹਿ । ਏਹ ਮੁਖ ਕੇ ਬੀਚ ਕਹੀਤੇ ਹੈ । ਰਾਮੁ ਏਹੀ ਹੈ । ਏਹੀ ਤ੍ਰੈ ਏਕਠੇ ਹੀ ਰਹਤੇ ਹੈ । ਜਹਾ ਰਾਮੁ ਕਹੀਤਾ ਹੈ । ਬੇਨੀ ਸੰਗਮ ਇਸਨਾਨ ਹੋਆ । ਅਰੁ ਏ ਤ੍ਰੈ ਗੁਨ ਹੈ ਰਾਜਸ ਤਾਮਸ ਸਾਤਕ ।

ਏ ਕਿਆ ਕਾਹੀਐ ?

ਬ੍ਰਹਮਾ ਬਿਸਨੁ ਮਹਾ ਦੇਉ । ਦੇਹੀ ਬੀਚ ।

ਦੇਹੀ ਬੀਚ ਏਕੁ ਅਸੋਕ ਸਰੋਵਰ ਹੈ ਸੋ ਕਹਾ ਹੈ ?

ਸੁਨੀਐ ਜੀ ਗੁਰ ਕੈ ਪਰਸਾਦਿ । ਅਸੋਕ ਸਰੋਵਰੁ ਜਿਭਿਆ ਹੈ । ਏਕ ਚਰਨ ਕਵਲ , ਹਸਤ ਕਵਲ , ਏਕ ਨੈਲ ਕਵਲ , ਏਕ ਨਾਭ ਕਵਲ । ਏਹ ਚਾਰ ਕਵਲ ਹੈ । ਜਿਭਿਆ ਅਸੋਕ ਸਰੋਵਰੁ ਹੈ ਚਲਤਾ ਹੀ ਰਹਤਾ ਹੈ ਤਿਵੈ ਏ ਕਵਲ ਹਰੇ ਹੀ ਰਹਤੇ ਹੈ ।

ਨਿਰੰਜਨ ਪੁਰਖ ਇਸ ਦੇਹੀ ਮਹ ਕਹੀਤਾ ਹੈ ਸੋ ਕਹਾ ਹੈ ?

ਸੁਨੀਐ ਜੀ ਗੁਰ ਕੈ ਪਰਸਾਦਿ । ਨਿਰੰਜਨ ਨੈਨਾਂ ਮਹਿ ਰਹਤਾ ਹੈ । ਨੀਰ ਕਹੀਐ ਸਿਆਹੀ , ਬੀਚ ਜੋ ਅੰਜਨ ਹੈ ਏਹੀ ਕਹੀਐ ਨਿਰੰਜਨ ।

ਇਸ ਸੋ ਨਿਰੰਜਨ ਕਾ ਸੁਭਾਉ ਕਉਣ ਹੈ। ਬਿਨਾ ਪਰਤਿਤ ਜਾਣਤਾ ਨਾਹੀ ?

ਇਸ ਕਾ ਸੁਭਾਉ ਏਹੀ ਹੈ । ਅਵਰੁ ਦੇਹੀ ਘਟਤੀ ਬਢਤੀ ਹੈ । ਏਹ ਜੋ ਧੀਰੀ ਹੈ , ਘਟਤੀਆ ਬਢਤੀਆ ਨਾਹੀ । ਜੈਸੇ ਆਈ ਹੈ ਤੈਸੀ ਹੀ ਹੈ । ਜਿਉਂ ਨਿਰੰਜਨ ਘਟਤਾ ਨਾਹੀ ਤਿਵੈ ਇਸ ਕਾ ਸੁਭਾਉ ਹੈ ।

ਨਿਰੰਜਨ ਕਾ ਅਵਰੁ ਕਿਆ ਸੁਭਾਉ ਹੈ ?

ਜੋ ਅਵਰੁ ਦੇਹੀ ਅੰਧੀ ਹੈ ਇਸੀ ਕਉ ਦਿਸਤਾ ਹੈ । ਇਕੁ ਏਹ ਸੁਭਾਉ ਹੈ ਅਤੇ ਲਾਖ ਕਰੋੜੀ ਕੀ ਬਸਤੂ ਹੋਵੈ ਜਉ ਲਉ ਦੇਖੀਏ ਨਾਹੀ ਤਉ ਲਉ ਮੁਜਰਾ ਥਾਇ ਨ ਪਾਏ । ਭਾਵੈ ਪੀਠ ਪਿਛੇ ਪਈ ਹੋਵਉ। ਵਸਤੁ ਕਿਸੀ ਕੀ ਨ ਹੋਇ । ਜਿਉ ਨਿਰੰਜਨ ਕੈ ਆਗੈ ਰਖੀਐ ਤਿਉ ਸਹੀ ਹੋਇ । ਅਵਰੁ ਬਸਤੁ ਸਭ ਝੂਠ । ਅਖੀ ਦੇਖੀ ਬਾਤ ਸਚੀ । ਜੋ ਪਰਮੇਸਰੁ ਬੁਝਾਏ ਤਾਂ ਏਹੀ ਹੈ ਅਵਰੁ ਜੇ ਮਾਨੇ ਤਉ ਬਤਾਇ ਦੇਇ । ਉਸ ਬਾਤ ਮੋ ਕਉ ਦੋਖ ਨਾਹੀ ਜੀਵੈ ਖੋਜੀ ਮਰੈ ਬਾਦੀ ।

ਇਸ ਦੇਹੀ ਕਉ ਆਠ ਰੋਗ ਨਿਤਾ ਪਰਤ ਲਗਤੇ ਹੈ । ਕਿਸੇ ਤੇ ਉਬਰਤੇ ਹੈ ਕੋਈ ਮਾਰਿ ਜਾਤੇ ਹੈ । ਕਵਨ ਕਵਨ ਰੋਗ ਹੈ ?

ਕਾਮ ਕਰੋਧ ਲੋਭ ਮੋਹ ਅਹੰਕਾਰ ਭੂਖ ਪਿਆਸ ਨੀਦ-ਏਹ ਆਠੋ ਰੋਗ ਹਹਿ , ਨਿਤਾ ਪਰਤ ਦੇਹੀ ਕਉ ਲਾਗਤੇ ਹੈ । ਅਰੁ ਜੋ ਸੰਸਾਰ ਬੀਚਿ ਕੀਏ ਹੈ ਸੋ ਭੁਲ ਕੇ ਕੀਏ ਨਾਹੀ । ਪਰ ਸੰਸਾਰ ਮੋ ਏਹ ਵਸੁਤ ਭਲੀ ਕੀਤੀ ਹੈ । ਜੋ ਇਨ੍ਹਾਂ ਬਿਨਾ ਸੰਸਾਰ ਹੋਤਾ ਨਾਹ , ਕਿਛ ਭਲੀ ਕਰੀ ਹੈ ਜਿ ਇਹੁ ਜੀਉ ਸੰਸਾਰ ਪਰਿਕਿਰਤਿ ਕਾ ਲੁਭਤ ਹੈ । ਸੈਸਰ ਸਾਥਿ ਤਉ ਰਹਿ ਆਵੈ ਜਬ ਏਹਿ ਹੋਵਹਿ । ਪਰੁ ਏਹ ਮੁਕਤ ਕੇ ਸਹਾਈ ਨਾਹੀ ।

ਮੁਕਤ ਕੇ ਸਹਾਈ ਕਵਨ ਹੈਂ?

ਨਾਮੁ ਦਾਨੁ ਇਸਨਾਨੁ ਦਇਆ ਧਰਮੁ ਸੰਤੋਖ ਸੰਜਮੁ ਪ੍ਰੇਮ - ਏਹ ਆਠੋ ਮੁਕਤ ਕੇ ਸਹਾਈ ਹੈ ।

ਇਸ ਦੇਹੀ ਬੀਚਿ ਜੀਵਤੀ ਵਸਤੁ ਕਵਨੁ ਹੈ । ਮੁਈ ਵਸਤੁ ਕਵਨ ਹੈ ?

ਬੋਲਤਾ ਪਵਨੁ ਹੈ , ਖਾਤੀ ਅਗਨਿ ਹੈ ਪੀਵਤਾ ਪਉਨੁ ਹੈ ।

ਏਹ ਕਿਉੰਕਰਿ ਜਾਨੀਐ ?

ਪਉਨ ਕਾ ਭਖ ਪਾਨੀ ਹੈ , ਅਗਨ ਕਾ ਭਖੁ ਕਾਇਆ ਹੈ । ਬਾਹਰ ਕੀ ਪਰਿਕਿਰਤ ਦੇਖੀਐ । ਅਗਨਿ ਤਉ ਜਲੈ ਲਕੜੀਆਂ ਬਾਹੀਐ । ਅਗਨਿ ਫੂਕਤੇ ਰਹੀਐ । ਤਬ ਅਗਨਿ ਜਲੈ ਜੀਵਤੀ ਰਹੈ । ਇਸ ਕਾ ਅਰਥੁ ਕਿਆ ਹੈ । ਇਸ ਮਾਨੁਖ ਕੈ ਅੰਤਰਿ ਅਗਨਿ ਹੈ । ਇਹ ਤੇਉ ਜੀਵਤੀ ਰਹੈ ਲਕੜੀਆਂ ਕੀ ਠਉਰ ਅਨਾਜਾ ਬਾਹਤਾ ਰਹੈ , ਪਵਨੁ ਫੂਕਤਾ ਰਹੈ ਤਉ ਏਹ ਅਗਨਿ ਅੰਤਰ ਕੀ ਜੀਵਤੀ ਰਹੈ ਅਰੁ ਪਵਨ ਕਉ ਜਬ ਪਾਣੀ ਨਾ ਪੀਆਈਐ ਤਉ ਨਿਕਸਿ ਜਾਇ । ਅਗਨਿ ਅਰੁ ਪਉਨ ਕਾ ਟਹਲੀਆ ਸੁਰਤਿ ਹੈ ਜਦਿ ਨਿਰੰਜਨ ਪੁਰਖ ਕੀ ਆਗਿਆ ਹੋਈ ਤਦਿ ਡੇਰਾ ਛੂਟਾ । ਤਥ ਅਗਨਿ ਅਰੁ ਪਉਣੁ ਉਠਿ ਚਲੈ । ਪਾਉਣ ਕਉ ਪਾਣੀ ਮਨਹਿ ਹੋਇਆ । ਅਗਨਿ ਕਉ ਅਨਾਜੁ ਮਨਹਿ ਹੋਇਆ । ਤਉ ਉਠਿ ਚਲੈ ।

ਅਰੁ ਹਰਿਆ ਹੈ ਸੋ ਪਉਣੁ ਹੈ । ਪਾਣੀ ਸੁਪੈਦੁ ਹੈ । ਇਹ ਕਿਉਂਕਿਰ ਜਾਣਿਐ ?

ਧਰਤੀ ਬੀਚੋ ਜੋ ਅੰਗੂਰੁ ਨਿਕਸਤਾ ਹੈ ਜਉ ਪਾਣੀ ਪੜਤਾ, ਧਰਤੀ ਭੀਨੀ , ਅੰਗੂਰ ਭੀਨਾ ਤਬ ਪਾਉਣ ਮਿਲਿ ਹਰਿਆਂ ਹੋਇਆ । ਇਤਿ ਭੇਦਿ ਜਾਣੀਐ ਜੋ ਪਾਣੀ ਸੁਪੈਦੁ ਹੈ ਅਰੁ ਪਉਣੁ ਹਰਿਆ ਹੈ ।

ਬਾਬਾ ਨਾਨਕ ਸਤਿਗੁਰ ਪ੍ਰਸਾਦਿ । ਜੋ ਖੰਡੇ ਸੋ ਬ੍ਰਹਮੰਡੇ । ਕਿਤੁ ਬੀਚਾਰ ਜਾਣੀਐ।

ਪਿ੍ਰਥਮੈ ਤ੍ਰੈ ਲੋਅ ਪਿੰਡ ਮਹਿ ਕਹਾ ਹੈ । ਊਭ, ਮਧ , ਪੈਆਲੁ।

ਕਹੈ ਇਹੁ ਕਾਉਣ ਹੈ ?

ਸੁਣੀਐ ਜੀ ਗੁਰ ਕੇ ਪਰਸਾਦਿ । ਊਭ ਊਪਰਿ , ਮਕ ਬੀਚ , ਪੈਆਲੁ ਤਲੈ ।

ਏ ਪਿੰਡ ਮਹਿ ਦਿਖਾਵਹੁ ਜੀ ।

ਦੇਖੀਐ ਜੀ ਗੁਰ ਕੇ ਪਰਸਾਦਿ ।

ਸਿਰ ਊਪਰਿ , ਪੇਟੁ ਅਧ ਬੀਚ , ਪੈਰ ਤਲੈ ਏ ਪਿੰਡ ਮੋ ਲੋਇ ਹੈ ।

ਬ੍ਰਹਮੰਡ ਸੋ ਸਪਤ ਦੀਪ ਹੈ ਖੰਡ ਮੋ ਕਹਾ ਹੈ ?

ਦੀਪੁ ਸਿਰ ਹੈ । ਦੀਪੁ ਮੁਖ ਹੈ । ਦੀਪੁ ਛਾਤੀ ਹੈ । ਦੀਪੁ ਕਨਾੜਿ ਹੈ । ਦੀਪੁ ਪੇਟੁ ਹੈ । ਦੀਪੁ ਤਿ੍ਰਪੋਲੀਆ ਹੈ । ਏ ਸਪਤ ਦੀਪ ਹੈ , ਚਉਦਹ ਭਵਨ ਹੈ।

ਆਪਾ ਆਪ ਹੋਏ ।

ਬ੍ਰਹਮੰਡ ਮੈਂ ਉਣਵੰਜਹ ਕਰੋੜਿ ਧਰਤੀ ਹੈ ਪਿੰਡ ਮਹਿ ਕਹਾ ਹੈ ।

ਪਿੰਡ ਬਿਖੈ ਸਾਢੇ ਤ੍ਰੈ ਹਥ ਦੇਹੀ ਹੈ ਏਹੀ ਧਰਤੀ ਹੈ ।

ਬ੍ਰਹਮੰਡ ਬਿਖੈ ਅਠਾਰਹ ਭਾਰ ਵਣਸਪਤੀ ਹੈ ਖੰਡ ਮੋ ਕਹਾ ਹੈ ?

ਦੇਹੀ ਕਉ ਰੋਮ ਹੈ ਏਹੀ ਵਣਾਸਪਤੀ ਹੈ ।

ਏ ਸੁਆਮੀ ,ਬ੍ਰਹਮੰਡ ਕੇ ਬਿਖੈ ਨਉ ਖੰਡ ਹੈ , ਬ੍ਰਹਮੰਡ ਪਿੰਡ ਮੈਂ ਕਹਾ ਹੈ ?

ਨਉ ਦਰ ਹੈ ਏਹੀ ਨਉ ਖੰਡ ਹੈ ।

ਬ੍ਰਹਮੰਡ ਕੈ ਬਿਖੈ ਚੰਦੁ ਸੂਰਜੁ ਹੈ , ਪਹਾੜ ਪਰਬਤ ਹੈ ਦੋਹੀ ਮੋ ਕਹਾ ਹੈ ?

ਦੇਹੀ ਬਿਖੈ ਚੰਦੁ ਸੂਰਜ ਅਖੀ ਹੈ , ਹਾਡ ਪਹਾੜ ਪਰਬਤ ਹੈ ।

ਕਹੈ ਜੀ ਬ੍ਰਹਿਮੰਡ ਕੇ ਬਿਖੈ ਏਕੁ ਗਰਾੜ ਹੈ , ਸਾਤਿ ਸਮੁੰਦ੍ਰ ਹੈ , ਨਾਉ ਸੈ ਨਵਾਸੀ ਨਦੀਆਂ ਹੈ । ਪਿੰਡ ਕੈ ਬਿਖੈ ਦਿਖਾਵਹੁ ਜੀ ।

ਦੇਖਿਐ ਜੀ ਗੁਰ ਕੈ ਪਰਸਾਦਿ । ਪਿੰਡ ਗਰਾੜੁ ਪੇਟੁ ਹੈ । ਸਾਤ ਸਮੁੰਦ੍ਰ ਹੈ - ਨਾਸ਼ਕਾ , ਮੁਖ , ਸ੍ਰਵਣ , ਇੰਦ੍ਰੀ , ਗੁਦਾ -ਏ ਸਾਤੋ ਸਮੁੰਦ੍ਰ ਹੈ । ਅਰੁ ਨਦੀਆਂ ਹੈ ਸੋ ਨਾੜੀ ਹੈ ।

ਨਦੀਆਂ ਕੀ ਅਰੁ ਗਰਾੜ ਕੀ ਪਰਿਕਿਰਤਿ ਦਿਖਾਵਹੁ ਜੀ ?

ਦੇਖੀਐ ਗੁਰ ਕੇ ਪਰਸਾਦਿ । ਗਰਾੜ ਕੀ ਏਹੀ ਪਰਿਕਿਰਤਿ ਹੈ । ਨਦੀਆਂ ਸਭ ਪੜਤੀਆਂ ਹੈ ।ਚੱਲਦਾ ਹੀ ਰਹਤਾ ਹੈ । ਨਉ ਸੈ ਨਵਾਸੀ ਨਦੀਆਂ ਹੈ ,ਜੋ ਨਾੜੀ ਹੈ । ਅਰੁ ਸਪਤ ਸਮੁੰਦ੍ਰ ਹੈ ਏਹ ਪੜਤੇ ਹੈ । ਜਬ ੳਇ ਜਾਇ ਪੜਤੇ ਹੈ ਤਬ ਗਰਾੜ ਕਹਤਾ ਹੈ ਨਾ ਤਿ੍ਰਪਤਿਉ , ਨਾ ਤਿ੍ਰਪਤਿਉ । ਏਹਿ ਪੜਤੇ ਹੀ ਰਹਤੇ ਹੈ ਤਬ ਗਰਾੜੁ ਲਹਰੀ ਛੋਡਤਾ ਹੈ ਤਿਵੈ ਇਸ ਪਿੰਡ ਮਹਿ ਹੈ ।

ਇਸ ਕੀ ਪਰਕਿਰਤਿ ਦਿਖਾਵਹੁ ਜੀ ?

ਦੇਖੀਐ ਜੀ , ਗੁਰ ਕੈ ਪਰਸਾਦਿ । ਜਿਉਂ ਨਦੀਆਂ ਕਾ ਸੁਭਾਉ ਹੈ ਚੱਲਦੀ ਹੀ ਰਹਤੀ ਹੈ ਤਿਵੇਂ ਨਾੜੀ ਭੀ ਚੱਲਤੀ ਹੀ ਰਹਤੀ ਹੈ । ਏਹ ਜੋ ਸਾਤ ਸਮੁੰਦ੍ਰ ਪੜਤੇ ਹੈ ਤਬ ਉਦਾਰੁ ਗਰਾੜ ਕਹਿਤਾ ਹੈ, ਨਾ ਰਾਜਿੳ, ਨਾ ਰਾਜਿਉ, ਸ੍ਰਵਣ ਸੁਣਣੈ ਨਹੀਂ ਰਾਜਤੇ , ਨਾਸਕਾ ਬਾਸਨਾ ਰਾਹੀਂ ਰਾਜਤੀ । ਨੇਤ੍ਰ ਦੇਖਨੇ ਨਾਹੀ ਰਾਜਤੇ । ਸਭ ਗਰਾੜ ਮੋ ਜਾਇ ਸਮਾਵਤੇ ਹੈ । ਜਦਿ ਉਇ ਪੜਿ ਪੜਿ ਨਿਖੁਟਤੇ ਹੈ ਤਬ ਪੀਛੋ ਏਹੁ ਉਮਡਤਾ ਹੈ ਲਹਰੀ ਦੇਤਾ ਹੈ ।

ਕੈਸੀ ਲਹਿਰ ?

ਕਾਮ ਲਹਿਰ , ਕਰੋਧ ਲਹਿਰ , ਲੋਭ ਲਹਿਰ ,ਮੋਹ ਕੀ ਲਹਿਰ , ਅਹੰਕਾਰ ਕੀ ਲਹਿਰ , ਅਨੇਕ ਉਪਾਵ ਚਿਤਵਤਾ ਹੈ । ਏਹੀ ਇਨਕੀ ਲਹਿਰ ਹੈ ।

ਏਕ ਬਾਤ ਗਰੜ ਕੀ ਅਉਰ ਭੀ ਹੈ । ਜਦਿ ਲਹਰਿ ਦੇਤਾ ਹੈ । ਤਬ ਲਹਿਰ ਸਾਥਿ ਰਤਨ ਜਵਾਹਰ ਮੋਤੀ ਪਰਵਾਲੇ ਲਾਗ ਜਾਤੇ ਹੈ । ਸੋ ਪਿੰਡ ਮੋ ਦਿਖਾਵਹੁ ਜੀ ।

ਜਦਿ ਇਸ ਕਉ ਉੱਦਮ ਆਵਤਾ ਹੈ ਹਰਿ ਗੁਨ ਬੇਦ ਸਾਸਤ੍ਰ ਹਰਿ ਕਥਾ ਭੀ ਆਵਤੀ ਹੈ । ਜਬ ਏਹੁ ਨਾਮੁ ਜਪੈ , ਜਪਾਵੈ , ਗਾਵੈ , ਸੁਣੈ ਸੁਣਾਵੈ , ਸੀਖੈ ਸੋ ਹੀਰੇ ਲਾਲ ਰਤਨ ਮੋਤੀ ਜਵਾਹਰਿ ਪਰਵਾਲੇ ਸੋ ਏਹੀ ਹੈ । ਅਰੁ ਜੋ ਉਦਮਦ ਕੀ ਲਹਰ ਮੋ ਆਵੈ , ਗੁਣ ਗੁਆਣ ਸਿਮਰਣੁ ਸਿਫਤਿ ਸਲਾਹੁਣ ਸਾਖੀ ਸ਼ਬਦੁ ਨਾ ਆਵੈ , ਹਰਿ ਕਥਾ ਸੁਨਨੈ ਨੋ ਨ ਆਵੈ ਉਹੁ ਲਹਰ ਉਦਮੁਦ ਕੀ ਹੈ , ਕੀੜੇ ਪਤੰਗੇ ਘੂਘੇ ਸਿਆਲੇ ਕਉਡੀਆਂ ਰੇਤ ਏਹ ਬਸਤ ਨਿਕਸਤੀਆ ਹੈ ।

ਕਹੈ ਏਕ ਬਾਤ ਉਸ ਸਮੁੰਦ੍ਰ ਕੀ ਅਵਰ ਵੀ ਹੈ । ਉਨ ਕਾ ਪਾਣੀ ਖਾਰਾ ਹੋਤਾ ਹੈ , ਪੀਆ ਨਹੀਂ ਜਾਤਾ , ਇਨੋ ਸਮੁੰਦ੍ਰ ਕਾ ਪਾਣੀ ਕੈਸਾ ਹੈ ?

ਇਨ ਕਾ ਭੀ ਨੀਰੁ ਪੀਆ ਨਾਹੀ ਜਾਤਾ । ਨਾਸਕਾ ਕਾ ਨੀਰੁ , ਨੇਤਰਾ ਕਾ ਨੀਰੁ , ਸਰਵਣਾ ਕਾ ਨੀਰੁ , ਮੁਕਾ ਨੀਰੁ , ਏਹ ਜੋ ਹੈ ਸੋ ਖਾਰੇ ਨੀਰੁ ਹੈ , ਕਾਮ ਨਹੀਂ ਆਵਤੇ ।

ਕਹੈ ਜੀ ਸਮੁੰਦ੍ਰ ਮਹਿ ਬੇੜੇ ਹੈ । ਇਸ ਮੋ ਕਹਾ ਹੈ ?

ਇਸ ਮੋ ਬੇੜੇ ਲੋਹੇ ਕੇ , ਕਾਠ ਕੇ ਹੈ । ਇਸ ਮੋ ਬੇੜੇ ਜਤ ਸਤ ਕੇ ਹੈ ।

ਕਹੈ ਜੀ ਬ੍ਰਹਮੰਡ ਮੋ ਜੂਨੀ ਹਹਿ , ਇਸ ਮੋ ਕਹਾ ਹੈ ?

ਕਹੈ ਜੀ ਜਿਉਂ ਚਉਰਾਸੀ ਲੱਖ ਜੂਨੀ ਬ੍ਰਹਮੰਡ ਮੋ ਹੈ ਤਿਵੈ ਚਾਰ ਜੂਨੀ ਇਸ ਖੰਡ ਮੋ ਹੈ ਜੂਆਂ , ਸਿਵਕਾ , ਮਵੇਸ਼ੀ , ਮਹਲਪ ।

ਕਹੈ ਜੀ ਸਮੁੰਦ੍ਰ ਕੀ ਅਵਰ ਭੀ ਬਾਤ ਹੈ । ਪਿੰਜਰਿਉ ਸਾਥਿ ਜਵਾਹਰ ਘੂਘੇ ਨਿਕਸਤੇ ਹੈ । ਲੱਖ ਜੀਆ ਜੂਨੀ ਹਹਿ । ਇਸ ਪਿੰਡ ਮਹਿ ਕਹਾ ਹੈ ? ਵਿਖਾਵਹੁ ਜੀ ।

ਦੇਖੀਐ ਜੀ ਗੁਰ ਕੈ ਪਰਸਾਦਿ । ਇਕੁ ਜੋ ਪੁਰਖ ਹੈ ਸੋ ਟੁਬਕੀ ਮਾਰਤਾ ਹੈ ਮਨ ਕੇ ਬਿਖੈ , ਧਿਆਨ ਗੁਰੂ ਕੀ ਮੂਰਤਿ ਨਾਲਿ ਲਗਾਵਤਾ ਹੈ । ਪਰਮੇਸ਼ਰ ਕਾ ਮੰਤੁ ਪੜਤਾ ਹੈ । ਏਕ ਪਦ ਜੋੜਿ ਲੈ ਨਿਕਸਤਾ ਹੈ । ਇਸ ਉਦਰ ਸਮੁੰਦ੍ਰ ਮਹਿ ਏਹੀ ਲਾਲ ਜਵਾਹਰ ਪਰਵਾਲੇ ਲਾਗਤੇ ਹੈ । ਉਨ ਕਉ ਧਿਆਣ ਬਿਰਥਾ ਗਾਇਆ ਜਿਉਂ ਮਰਜੀਵੜੇ ਕੀ ਨਿਆਈ ਟੁਬਕੀ ਬਿਰਥੀ ਗਈ ।

ਕਹੈ ਜੀ ਬ੍ਰਹਮੰਡ ਕੈ ਬਿਖੈ ਪਵਨੁ ਪਾਨੀ ਅਗਨਿ ਹੈ ਇਸ ਪਿੰਡ ਮੋ ਕਹਾ ਹੈ ?

ਕਹੈ ਜੀ ਪਿੰਡ ਮੋ ਸਾਸ ਪਵਨੁ ਹੈ ਜਿਭਿਆ ਪਾਨੀ ਹੈ ,ਮੁਖੁ ਅਗਨਿ ਹੈ ।

ਕਹੈ ਜੀ ਬ੍ਰਹਮੰਡ ਮੋ ਨਾਮੁ ਹੈ ਨਿਰੰਜਨ ਹੈ ਪਿੰਡ ਮੋ ਕਹਾ ਹੈ ?

ਇਸ ਪਿੰਡ ਮੋ ਆਤਮ ਰਾਮੁ ਨਿਰੰਜਨ ਹੈ । ਬ੍ਰਹਮ ਪਾਨੀ ਹੈ , ਬਿਸਨੁ ਪਉਨ ਹੈ ,ਮਹਾਂਦੇਉ ਅਗਨਿ ਹੈ ।

ਬ੍ਰਹਮੰਡ ਮੋ ਤੇਤੀ ਕਰੋੜੀ ਦੇਵਤਾ ਹੈ । ਪਿੰਡ ਮਹਿ ਕਹਾ ਹੇ ?

ਕਹੈ ਜੀ - ਇਹ ਜੋ ਤੇਤੀਸ ਲਛ ਹੈ ਏਹੀ ਦੇਵਤੇ ਸਮਾਨਿ ਹਹਿ ।

ਕਹੈ ਜੀ - ਬ੍ਰਹਮੰਡ ਮਹਿ ਚੰਦ ਸੂਰਜ ਹਹਿ , ਚਾਂਦਨਾ ਹੈ । ਇਸ ਪਿੰਡ ਮਹਿ ਕਹਾ ਹੈ ?

ਕਹੈ ਜੀ - ਨੇਤ੍ਰ , ਚੰਦ ਸੂਰਜ ਹਹਿ , ਇਨ ਕਾ ਚਾਂਦਨਾ ਹੈ।

ਕਹੈ ਜੀ - ਚੰਦ ਸੂਰਜ ਕੀ ਪਰਕਿਰਤ ਹੈ । ਕਬਹੂ ਚਾਨਣਾ , ਕਬਹੂ ਅੰਧਿਆਰਾ ।

ਇਨਕੀ ਕਵਨ ਪਰਕਿਰਤ ਹੈ ?

ਜਦ ਨੇਤ੍ਰੋ ਕੋ ਮੂਦਤਾ ਹੈ ਤਬ ਅੰਧਿਆਰਾ ਹੋਤਾ ਹੈ । ਜਬ ਖੋਲਤਾ ਹੈ । ਤਬ ਚਾਂਦਨਾ ਹੋਤਾ ਹੈ ।

ਕਹੈ ਜੀ ਬ੍ਰਹਮੰਡ ਕੈ ਬਿਖੈ ਦਿਨ ਰਾਤਿ ਹੈ , ਪਿੰਡ ਮਹਿ ਕਹਾ ਹੈ ?

ਕਹੈ ਜੀ - ਸੋਵਤੀ ਰਾਤਿ ਹੈ , ਜਾਗਤਾ ਦਿਨੁ ਹੈ ।

ਕਹੈ ਜੀ - ਬ੍ਰਹਮੰਡ ਮੋ ਦਰੀਆਉ ਹੈ ਪਿੰਡ ਮਹਿ ਕਹਾ ਹੈ  ?

ਕਹੈ ਜੀ - ਨਾੜੀ ਜੋ ਹੈ ਸੋ ਦਰੀਅਉ ਹੈ । ਚਰਨ ਕਵਲ , ਨਾਭ ਕਵਲ ਹਸਤ ਕਵਲ ਨੈਨ ਕਵਲ - ਏਹ ਸਾਰੇ ਕਵਲ ਹੈ ।

ਕਹੈ ਜੀ - ਬ੍ਰਹਮੰਡ ਕੈ ਬਿਖੈ ਅਠਿ ਸਠਿ ਤੀਰਥ ਹੈ ਇਸ ਮੋ ਕਹਾ ਹੈ ?

ਕਹੈ ਜੀ - ਦੇਹੀ ਮਹਿ ਸੁਮਤਿ ਹੈ ਜੋ ਤੀਰਥ ਸਮਾਨਿ ਹੈ ਜੋ ਕਿਛੁ ਕਰਤਾ ਹੈ ਸੋ ਤੀਰਥ ਸਮਾਨ ਹੈ ।

ਕਹੈ ਜੀ - ਬ੍ਰਹਮੰਡ ਕੈ ਬਿਖੈ ਨਰਕੁ ਸੁਰਗੁ ਹੈ ਸੋ ਪਿੰਡ ਮਹਿ ਕਹਾ ਹੈ ?

ਕਹੈ ਜੀ - ਇਸ ਕਉ ਦੁੱਖ ਲਗਤਾ ਹੈ ਤਬ ਨਰਕੁ ਹੈ ਸੁਖ ਲਗਤਾ ਹੈ , ਸੁਰਗੁ ਹੈ ।

ਕਹੈ ਜੀ - ਬ੍ਰਹਮੰਡ ਕੈ ਬਿਖੈ ਨਰਕੁ ਸੁਰਗੁ ਹੈ , ਸੋ ਪਿੰਡ ਮਹਿ ਕਹਾ ਹੈ ?

ਕਹੈ ਜੀ - ਇਸ ਕਉ ਦੁੱਖ ਲਗਤਾ ਹੈ ਤਬ ਨਰਕੁ ਹੈ ਸੁਖ ਲਗਤਾ ਹੈ , ਸੁਰਗੁ ਹੈ ।

ਕਹੈ ਜੀ - ਬ੍ਰਹਮੰਡ ਕੇ ਬਿਖੈ ਚਾਰਿ ਖਾਣੀ ਹੈ ਪਿੰਡ ਮੋ ਕਹਾ ਹੈ ?

ਕਹੈ ਜੀ- ਦੇਹੀ ਜੇਰਜ ਖਾਣਿ ਹੈ ਕਿਰਮ ਅੰਡਜ ਖਾਣਿ ਹੈ । ਕੇਸ ਉਤਭੁਜ ਖਾਣਿ ਹੈ , ਹਾਡ ਸੇਤਜ ਖਾਣਿ ਹੈ । ਏਹ ਚਾਰੇ ਪਿੰਡ ਮਹਿ ਖਾਣ ਹੈ । ਕਹੈ ਜੀ - ਬ੍ਰਹਮੰਡ ਮੋ ਚਾਰ ਬਾਣੀ ਹੈ । ਪਿੰਡ ਮੋ ਕਹਾ ਹੈ ? ਤ

ਕਹੈ ਜੀ - ਜਦ ਹਰਖਮਾਨ ਹੋਤਾ ਹੈ ਤਬ ਹਰਖ ਬਾਣੀ ਹੈ । ਜਬ ਸਹਸੇ ਮਹਿ ਹੋਤਾ ਹੈ ਤਬ ਸੋਗ ਬਾਣੀ ਜਦਿ ਸਗਲ ਧਰਤੀ ਮਹਿ ਉਦਾਸ ਹੋਤਾ ਹੈ ਤਬ ਅਤੀਤ ਬਾਨੀ ਹੈ । ਜਦ ਦਇਆ ਕੇ ਘਰ ਆਵੈ , ਤਬ ਇੰਦ੍ਰ ਬਾਣੀ ਹੈ । ਏਹ ਚਾਰੋ ਬਾਨੀ ਹੈ ।

ਕਹੈ ਜੀ - ਬ੍ਰਹਮੰਡ ਮੋ ਇਕ ਮਾੜੇ ਹੈ , ਇਕ ਗਨੀ ਆਉ ਹੈ ਕਿਵ ਕਰਿ ਹੈ ?

ਕਹੇ ਜੀ- ਏ ਸੰਸੇ ਮਹਿ ਆਵਤਾ ਹੈ , ਕਹਤਾ ਹੈ , ਹਾਇ ਹਾਇ ਕਿਆ ਕਰੋ , ਕਹਾ ਜਾਉ ਰੁਜਗਾਰ ਨਾ ਮਿਲਿਉ , ਕਾਈ ਬਾਤ ਨਾ ਹੋਈ । ਜਿਤਨੇ ਸਾਸ ਲੇਤਾ ਹੈ ਤਿਤਨੇ ਮਾੜੇ ਹੈ । ਅਰੁ ਜੇ ਅਨੰਦ ਕੇ ਘਰਿ ਆਵਾਤਾ ਹੈ , ਕਹਤਾ ਹੈ ਜੋ ਕਿਛੁ ਕਰਤਾ ਹੈ ਸੋ ਪਰਮੇਸ਼ਰ ਹੀ ਕਰਤਾ ਹੈ , ਹਮਾਰੇ ਹਾਥਿ ਕਿਛੁ ਨਾਹੀ , ਪਰਮੇਸਰੁ ਦੇਵਣਹਾਰੁ ਹੈ । ਉਸ ਹੀ ਕਉ ਚਿੰਤਾ ਹੈ । ਥੋੜਾ ਕਿਛੁ ਨਾਹੀ ਸਭੁ ਕਿਛੁ ਬਹੁਤਾ ਹੈ । ਏਹੁ ਆਨੰਦ ਮੋ ਜੋ ਸਾਸ ਲੇਤਾ ਹੈ ਜੋ ਗਨੀਆਉ ਹੈ ।

ਕਹੈ ਜੀ - ਬ੍ਰਹਮੰਡ ਮਹਿ ਕੋਈ ਉਜਾੜੀ ਹੈ , ਕੋਈ ਬਸਤੀ ਹੈ , ਪਿੰਡ ਮੋ ਕਹਾ ਹੈ ?

ਕਹੈ ਜੀ - ਪਿੰਡ ਪ੍ਰਾਨ ਮੋ ਸਭ ਕਿਛੁ ਹੈ ਜਿਤਨਾ ਏਹੁ ਬੂਝੇ ਤਿਤਨਾ ਬਸਤੀ ਹੈ ਜਿਤਨਾ ਨਾ ਬੂਝੈ ਤਿਤਨਾ ਉਜਾੜਿ ਹੈ ।

ਕਹੋ ਜੀ - ਬ੍ਰਹਮੰਡ ਮਹਿ ਮੇਘ ਬਰਸਤੇ ਹੈ , ਖੇਤੀਆਂ ਬੋਈਤੀਆਂ ਹੈ । ਇਕ ਕੀ ਜਮਾਤੀ ਹੈ ਇਕ ਕੀ ਨਾਹੀ ਜਮਾਤੀ । ਪਿੰਡ ਮਹਿ ਕਵਨੁ ਖੇਤੀ ਹੈ ? ਕਉਨੁ ਮੇਘ ਹੈ ? ਕਉਨ ਬਾਹਤਾ ਹੈ ਕਿਸਕੀ ਜਮਾਤੀ ਹੈ ਕਿਸਕੀ ਨਾਹੀ ਜਮਾਤੀ ?

ਕਹੈ ਜੀ - ਪਿੰਡ ਬਿਖੈ ਸਚੁ ਮੇਘ ਹੈ , ਇਸਨਾਨੁ ਖੇਤੀ ਹੈ ,ਅਮੁੱਲ ਧਰਤੀ ਹੈ , ਮਨੁ ਹਾਲੀ ਹੈ , ਧਰਮ ਕਾ ਨਾਮੁ ਹੈ ਕਰਮਾ ਕਾ ਬੀਜੁ ਹੈ ਸੰਤੋਖ ਸੁਹਾਗਾ ਹੈ , ਸ਼ਿਵ ਕਾ ਹਲੁ ਹੈ ਭਾਉ ਭਗਤ ਕਾ ਬੈਲੁ ਹੈ ਗਰੀਬੀ ਰਾਖਾ ਹੈ ਸੰਜਮ ਕੀ ਬਾੜਿ ਹੈ । ਜਉ ਐਸੀ ਖੇਤੀ ਹੋਇ ਤਉ ਐਸੀ ਜੰਮੇ । ਜਉ ਐਸੀ ਨਾ ਹੋਇ ਤਉ ਉਜਾੜਿ ਹੋਇ । ਏਹ ਖੇਤੀ ਇਸ ਪ੍ਰਾਨ ਪਿੰਡ ਮਾਹਿ ਹੈ ।

ਕਹੈ ਜੀ - ਬ੍ਰਹਮੰਡ ਮਹਿ ਮੁਕਤ ਹੈ ਪਿੰਡ ਮਹਿ ਕਹਾ ਹੈ ?

ਕਹੈ ਜੀ - ਅੰਤਰ ਕੈ ਬਿਖੈ ਸੁਧ ਹੋਇ , ਸਬੁਧਾ ਨਾ ਛੋਡੀਐ ਕਬੁਧਾ ਨਾ ਚਿਤਰੀਏ ।

ਦਇਆ ਕੈ ਘਰਿ ਰਹੀਐ । ਏਹੀ ਮੁਕਤ ਹੈ ।

ਕਹੈ ਜੀ- ਏਹ ਵਸਤੁ ਕਿਸਤੇ ਪਾਈਐ ।

ਗੁਰ ਕਿਰਪਾ ਤੇ ਸਾਧ ਕੀ ਸੰਗਤ ਤੇ ਪਾਈਐ ।

ਕਹੈ ਜੀ - ਬ੍ਰਹਮੰਡ ਮਹਿ ਬ੍ਰਹਮਪੁਰੀ , ਬਿਸਨਪੁਰੀ ,ਸ਼ਿਵ ਪੁਰੀ , ਦੇਵਪੁਰੀ ,ਧਰਮਪੁਰੀ ਇੰਦਰਪੁਰੀ , ਹਰਿਚੰਦਪੁਰੀ ਏ ਸਪਤ ਪੂਰੀਆ ਹੈ । ਸੋ ਪਿੰਡ ਮੋ ਕਹਾਂ ਹੈ ?

ਕਹੋ ਜੀ - ਬ੍ਰਹਮ ਗਿਆਨ ਇਸ ਮਹਿ ਬ੍ਰਹਮਪੁਰੀ ਹੈ । ਗੋਬਿੰਦ ਸਿਮਰਨੁ ਇਸ ਮਹਿ ਬੈਕੁੰਠ ਪੁਰੀ ਹੈ । ਸੇਵਾ ਇਸ ਮਹਿ ਸਿਵਪੁਰੀ ਹੈ। ਧਰਮੁ ਇਸ ਮਹਿ ਧਰਮਪੁਰੀ ਹੈ । ਸੁਕਰਤੁ ਇਸ ਮਹਾਦੇਵ ਪੁਰੀ ਹੈ । ਸੰਸਾਰ ਕੀ ਚਤੁਰਾਈ ਇਸ ਮਹਿ ਹਰਚੰਦਪੁਰੀ ਹੈ । ਏ ਸਪਤ ਪੁਰੀਆਂ ਹੈ ।

ਕਹੈ ਜੀ - ਬ੍ਰਹਮੰਡ ਕੈ ਬਿਖੈ ਮਾਤਾ ਪਿਤਾ ਹੈ ਭਾਈ ਬਹਨ ਹੈ ਬੇਟਾ ਬੇਟੀਆਂ ਹੈ ਪਿੰਡ ਮਹਿ ਕਹਾ ਹੈ ।

ਖਿਮਾ ਮਾਤਾ ਹੈ , ਧੀਰਜ ਪਿਤਾ ਹੈ , ਸੰਜਮੁ ਭਾਈ ਹੈ , ਮਾਇਆ ਬਹਨਿ ਹੈ । ਸੇਵਾ ਇਸਤਰੀ ਹੈ , ਸੀਲ ਪੁੱਤ੍ਰ ਹੈ , ਸਮਤਿ ਬੇਟੀ ਹੈ ।

ਕਹੈ ਜੀ - ਬ੍ਰਹਮੰਡ ਮਹਿ ਇਕ ਬੈਰੀ ਹਹਿ , ਇਕ ਮਿਤ੍ਰ ਹਾਹਿ , ਪਿੰਡ ਮਹਿ ਕਹਾ ਹੈ ? ਬਦਿਅਮਲੁ ਬੈਰੀ ਹੈ , ਸੁਕ੍ਰਿਤ ਸਜਣ ਮਿਤ੍ਰ ਹੈ ਲ਼ਥੁ ਜਮ ਹੈ ।

ਕਹੈ ਜੀ - ਬ੍ਰਹਮੰਡ ਕੈ ਬਿਖੈ ਪਰਮੇਸ਼ਰ ਕਾ ਟਿਕਾਨਾ ਕਉਨੁ ਹੈ ?

ਅਕਾਸ ਬਿਖੈ ਨਿਵਾਸੁ ਬੈਕੁੰਠ ਬਿਖੈ ਨਿਵਾਸੁ ।

ਜੋਤੀ ਸਰੂਪੁ ਸੋ ਪਿੰਡ ਮਹਿ ਕਹਾ ਹੈ ?

ਪਿੰਡ ਬਿਖੈ ਪਰਮੇਸ਼ਰ ਕਾ ਟਿਕਾਨਾ ਸਿਰ ਬਿਖੈ ਹੈ । ਬਿਸਨੁ ਅਖੀ ਬਿਖੈ ਹੈ । ਜੋਤ ਸਾਰੀ ਦੇਹ ਕੇ ਬਿਖੈ ਹੈ ।

ਕਹੈ ਜੀ - ਬ੍ਰਹਮੰਡ ਕਉ ਸਾਰੀ ਸਿ੍ਰਸਟੀ ਪਰਲੋ ਕਰੇਗਾ । ਤਬ ਸਾਰੀ ਜੋਤਿ ਖਿੰਚ ਕੈ ਆਪ ਮਹਿ ਸਮਾਇ ਲੈਵੇਗਾ । ਆਪ ਅਕਾਸ਼ ਰੂਪੀ ਹੋਇਆ ।ਇਸ ਪ੍ਰਾਨ ਪਿੰਡ ਕੀ ਕਿਉਂ ਕਰਿ ਹੋਇਗੀ ?

ਜਿਤਨੇ ਤੋਲ ਕਰਿ ਸਰੀਰੁ ਕੀਆ ਹੈ ਤਿਤਨੇ ਤਿਆਗਿ ਪਵਨ ਪਾਨੀ ਖਿੰਚਿ ਕਰਿ ਲੈ ਸਿਰ ਕੈ ਬਿਖੈ ਰਾਖੀਐਗੀ ਜੀ । ਸਿਰ ਤੇ ਜਿਤਨੀ ਵਸਤੁ ਹੈ ਸੋ ਨਿਰੰਜਨ ਕੀ ਜੋਤਿ ਸਿਉਂ ਸਮਾਈ ਜਾਤੀ ਹੈ ਜੀ ।ਬਹੁੜਿ ਏਕ ਕਾ ਏਕੁ ਹੋਇ ਜਾਤਾ ਹੈ । ਨਾ ਬ੍ਰਹਮੰਡ ਨਾ ਖੰਡ , ਨਾ ਮਿਲ਼ਨਾ ਨਾ ਜੁਦਾ । ਤਬ ਇਕ ਨਿਰੰਜਨ ਪੁਰਖ ਕੀਆ ਕਥਾ ਆਦਿ ਪੁਰਬਲੀਆ । ਤੱਥ ਕਈ ਕ ਜੁਗ ਨਿਰਾਹਾਰੁ ਹੀ ਰਹਿਆ । ਕਈਕ ਜੁਗ ਓਅੰਕਾਰ ਮੋ ਰਹਿਆਂ । ਤਬ ਉਅੰਕਾਰ ਕਉ ਮਥਿ ਪਿਰਥੀ ੳ ਗਗਨਿ ਫੁਟੇ । ਅਪਨੇ ਧੀਰਜ ਤੇ ਧਰਤੀ ਸਾਜੀ । ਅਪਨੇ ਅਕਾਰ ਤੇ ਅਕਾਸੁ ਸਾਜਿਆ । ਪ੍ਰਾਨ ਤੇ ਪਵਨੁ ਨਿਕਲਿਆ। ਅੰਤਰ ਤੇ ਜੋਤ ਨਿਕਾਲੀ ਮਨਸ਼ਾ ਤੇ ਦੇਵੀ ਨਿਕਾਲੀ । ਜੁਗਤ ਤੇ ਬ੍ਰਹਮਾ ਬਿਸਨੁ ਮਹਾਦੇਵ ਕੀਏ । ਤੀਨੋ ਦੇਉ ਤਖਤ ਕਰਿ ਬੈਠਨੇ ਕਊ ਇਕੁ ਮਹਲੁ ਕੀਆ, ਉਨ ਤੀਨ ਛੱਤ ਬਾਹੀ ਹੈ ਜੀ - ਊਭ ਮਧਿ ਪਿਆਲਿ । ਤੀਨ ਛੱਤ ਪਵਨ ਕਾ ਥੰਭ ਦੀਆ ਹੈ ਜੀ । ਪਵਨ ਕਾ ਛਤੁ ਬਾਹਾ । ਦਇਆ ਕਾ ਗਾਰਾ ਕੀਆ । ਸੰਤੋਖ ਕੀ ਇੱਟ ਲਗਾਈ । ਆਪਣੀ ਜੋਤ ਤੇ ਚਉਰਾਸੀ ਲੱਖ ਜੂਨ ਥਾਪੀ । ਚੳਰਾਸੀ ਲੱਖ ਚਾਰ ਠਉਰ ਕੀਏ । ਜੋ ਚਾਰਿ ਖਾਣੀ ਹੈ ਜੀ । ਅੰਡਜ , ਜੇਰਜ ,ਸੇਤਜ , ਉਤਭੁਜ । ਏਹ ਚਾਰ ਖਾਣੀ ਹੈ ।

  1. ਵਿਰਸਾ, ਵਾਰਤਕ (2015). ਵਾਰਤਕ ਵਿਰਸਾ. ਪਟਿਆਲ਼ਾ: ਪੰਜਾਬੀ ਯੂਨੀਵਰਸਿਟੀ ਪਟਿਆਲਾ. ISBN 978-81-302-0092-7.