ਗੌਡੀ ਲਿਪੀ
| ਗੌਡੀ ਲਿਪੀ | |
|---|---|
| ਲਿਪੀ ਕਿਸਮ | |
ਸਮਾਂ ਮਿਆਦ | c. 900-1300 CE[1] |
| ਦਿਸ਼ਾ | Left-to-right |
| ਸਬੰਧਤ ਲਿਪੀਆਂ | |
ਮਾਪੇ ਸਿਸਟਮ | |
ਔਲਾਦ ਸਿਸਟਮ | ਬੰਗਾਲੀ-ਅਸਾਮੀ ਲਿਪੀ, ਬੰਗਾਲੀ ਵਰਣਮਾਲਾ, ਤਿਰਹੁਤਾ, ਉੜੀਆ ਲਿਪੀ |
ਜਾਏ ਸਿਸਟਮ | ਕਾਮਰੂਪੀ ਲਿਪੀ, ਨਾਗਰੀ |
ਗੌਡੀ ਲਿਪੀ (ਗੌੜੀ ਲਿਪੀ) ਜਿਸਨੂੰ ਪ੍ਰੋਟੋ-ਬੰਗਾਲੀ ਲਿਪੀ ਜਾਂ ਪ੍ਰੋਟੋ-ਉੜੀਆ ਲਿਪੀ ਵੀ ਕਿਹਾ ਜਾਂਦਾ ਹੈ। ਇਹ ਲਿਪੀ ਬ੍ਰਾਹਮਿਕ ਲਿਪੀਆਂ ਦੇ ਪਰਿਵਾਰ ਵਿੱਚ ਇੱਕ ਅਬੂਗੀਡਾ ਹੈ। ਗੌਡੀ ਲਿਪੀ ਹੌਲੀ-ਹੌਲੀ ਬੰਗਾਲੀ-ਅਸਾਮੀ (ਪੂਰਬੀ ਨਾਗਰੀ), ਉੜੀਆ, ਅਤੇ ਤਿਰਹੁਤਾ ਲਿਪੀ ਵਿੱਚ ਵਿਕਸਤ ਹੋਈ ਹੈ।
ਨਾਮਕਰਨ
[ਸੋਧੋ]ਗੌਡੀ ਲਿਪੀ ਦਾ ਨਾਮ ਜਰਮਨ ਵਿਦਵਾਨ ਜਾਰਜ ਬੁਹਲਰ ਦੁਆਰਾ ਦੱਖਣ-ਪੂਰਬੀ ਭਾਰਤ ਵਿੱਚ ਗੌੜ (ਖੇਤਰ) ਦੇ ਗੌੜ ਰਾਜ ਦੇ ਨਾਮ 'ਤੇ ਰੱਖਿਆ ਗਿਆ ਹੈ। ਮੱਧਕਾਲੀ ਗੌੜ, ਬੰਗਾਲ ਨਾਲ ਜੁੜਿਆ ਹੋਇਆ ਹੈ। ਇਸ ਨਾਮ ਦੇ ਬਾਵਜੂਦ ਇਹ ਲਿਪੀ ਅਸਾਮ, ਬਿਹਾਰ, ਓਡੀਸ਼ਾ, ਝਾਰਖੰਡ, ਨੇਪਾਲ ਦੇ ਗੁਆਂਢੀ ਹਿੱਸਿਆਂ ਅਤੇ ਮਿਆਂਮਾਰ ਦੇ ਰਾਖਾਈਨ ਵਿੱਚ ਵੀ ਵਰਤੀ ਜਾਂਦੀ ਸੀ। ਇਸ ਲਿਪੀ ਨੂੰ ਵੱਖ-ਵੱਖ ਖੇਤਰਾਂ ਵਿੱਚ ਵੱਖ-ਵੱਖ ਨਾਵਾਂ ਨਾਲ ਬੁਲਾਇਆ ਜਾਂਦਾ ਹੈ, ਜਿਵੇਂ ਕਿ ਪ੍ਰੋਟੋ-ਅਸਾਮੀ, ਪ੍ਰੋਟੋ-ਬੰਗਾਲੀ, ਪ੍ਰੋਟੋ-ਮੈਥਿਲੀ, ਪ੍ਰੋਟੋ-ਉੜੀਆ, ਇਸੇ ਕਰਕੇ ਸੁਰੇਸ਼ਚੰਦਰ ਭੱਟਾਚਾਰੀਆ ਲਿਪੀ ਲਈ ਸੰਖੇਪ ਪ੍ਰੋਟੋ-ਬੀਏਐਮ, ਪ੍ਰੋਟੋ-ਬਾਮੋ ਵਰਗੇ ਨਿਰਪੱਖ ਨਾਮ ਸੁਝਾਉਂਦੇ ਹਨ।
ਇਤਿਹਾਸ
[ਸੋਧੋ]
ਗੌਡੀ ਲਿਪੀ ਪ੍ਰਾਚੀਨ ਪੂਰਬੀ ਭਾਰਤ ਵਿੱਚ ਸਿੱਧਮ ਦੇ ਉੱਤਰ-ਪੂਰਬੀ ਵਿਉਤਪੰਨ ਵਜੋਂ ਪ੍ਰਗਟ ਹੋਈ ਹੈ। ਜੋ ਗੁਪਤ ਤੋਂ ਲਿਆ ਗਿਆ ਹੈ। ਵਿਦਵਾਨ ਬੂਹਲਰ ਦੇ ਅਨੁਸਾਰ ਗੌਡੀ ਲਿਪੀ ਇਸਦੇ ਕਰਸਿਵ ਅੱਖਰਾਂ ਅਤੇ ਲੰਬਕਾਰੀ ਦੇ ਸਿਖਰ 'ਤੇ ਹੁੱਕਾਂ ਜਾਂ ਖੋਖਲੇ ਤਿਕੋਣਾਂ ਦੁਆਰਾ ਦਰਸਾਈ ਗਈ ਹੈ।[3] 11ਵੀਂ ਸਦੀ ਵਿੱਚ ਪ੍ਰਸਿੱਧ ਫਾਰਸੀ ਵਿਦਵਾਨ ਅਲ-ਬਿਰੂਨੀ ਨੇ ਲਿਪੀ ਬਾਰੇ ਲਿਖਿਆ। ਉਸ ਨੇ ਜ਼ਿਕਰ ਕੀਤਾ ਕਿ ਭਾਰਤੀ ਵਰਣਮਾਲਾਵਾਂ ਵਿੱਚੋਂ, ਗੌਡੀ ਸ਼ਬਦ ਪੂਰਵ ਦੇਸਾ ਵਿੱਚ ਵਰਤਿਆ ਜਾਂਦਾ ਹੈ।
ਆਧੁਨਿਕ ਪੂਰਬੀ ਲਿਪੀਆਂ (ਬੰਗਾਲੀ-ਅਸਾਮੀ, ਉੜੀਆ ਅਤੇ ਮੈਥਿਲੀ) 14ਵੀਂ ਅਤੇ 15ਵੀਂ ਸਦੀ ਦੇ ਆਸ-ਪਾਸ ਗੌਡੀ ਤੋਂ ਸਪੱਸ਼ਟ ਤੌਰ 'ਤੇ ਵੱਖਰੀਆਂ ਹੋ ਗਈਆਂ। ਜਦੋਂ ਕਿ ਬੰਗਾਲ, ਅਸਾਮ ਅਤੇ ਮਿਥਿਲਾ ਦੀਆਂ ਲਿਪੀਆਂ ਇੱਕ ਦੂਜੇ ਨਾਲ ਮਿਲਦੀਆਂ-ਜੁਲਦੀਆਂ ਰਹੀਆਂ। ਉੜੀਆ ਲਿਪੀ ਨੇ 13ਵੀਂ-14ਵੀਂ ਸਦੀ ਵਿੱਚ ਇੱਕ ਵਕਰ ਸਿਖਰ ਵਿਕਸਤ ਕੀਤਾ ਅਤੇ ਵਧਦੀ ਵੱਖਰੀ ਹੁੰਦੀ ਗਈ।[4]
ਇਹ ਵੀ ਵੇਖੋ
[ਸੋਧੋ]- ਗੌੜ ਰਾਜ
- ਗੌੜਾ (ਖੇਤਰ)
- ਬ੍ਰਹਮੀ ਲਿਪੀ
- ਬ੍ਰਾਹਮਿਕ ਲਿਪੀਆਂ
- ਸਿੱਧਮ ਲਿਪੀ
- ਪੂਰਬੀ ਨਾਗਰੀ
ਹਵਾਲੇ
[ਸੋਧੋ]- ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named "salomon". - ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named "ਸਲੋਮੋਨ". - ↑ (Bhattacharyya 1969)
- ↑ "[T]he phase when the curved tops - so prominent now in many of the Oriya letters - were just appearing, initiating the parting of ways from the proto-[Bengali-Assamese-Maithili] phase. The beginning and progress of this trend can be noticed in many of the Orissa [inscriptions] of the 13th-14th centuries A.D." (Bhattacharyya 1969)