ਗ੍ਰੀਨਹਾਊਸ ਪ੍ਰਭਾਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗ੍ਰੀਨ ਹਾਓਸ ਪ੍ਰਭਾਵ
ਗ੍ਰੀਨ ਹਾਓਸ ਪ੍ਰਭਾਵ

ਗ੍ਰੀਨ ਹਾਓਸ ਪ੍ਰਭਾਵ ਹਵਾ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧਣ ਨਾਲ ਸੰਸਾਰਕ ਗਰਮੀ ਪੈਦਾ ਹੁੰਦੀ ਹੈ ਜਿਸ ਦਾ ਭਾਵ ਧਰਤੀ ਦੁਆਲੇ ਤਾਪਮਾਨ ਦਾ ਵਧਣਾ ਹੈ। ਜਿਵੇਂ ਜਿਵੇਂ ਕਾਰਬਨ ਡਾਈਆਕਸਾਈਡ ਦੀ ਮਿਕਦਾਰ ਵਧਦੀ ਹੈ ਧਰਤੀ ਦਾ ਵਾਯੂਮੰਡਲ ਹੋਰ ਜ਼ਿਆਦਾ ਗਰਮੀ ਵਿੱਚ ਘਿਰਦਾ ਜਾਂਦਾ ਹੈ। ਤਾਪਮਾਨ ਦਾ ਜਰਾ ਜਿਨਾ ਵਾਧਾ ਵੀ ਪਾਣੀ ਨੂੰ ਫੈਲਾਉਂਦਾ ਹੈ ਤੇ ਸਮੁੰਦਰ ਦਾ ਪੱਧਰ ਉੱਚਾ ਹੋ ਜਾਂਦਾ ਹੈ ਤੇ ਗਰਮ ਹਵਾਵਾਂ ਨਾਲ ਧਰਤੀ ਦੇ ਧਰੁਵਾਂ ਤੇ ਜੰਮੀ ਬਰਫ ਦਾ ਕੁਝ ਹਿੱਸਾ ਪਿਘਲ ਜਾਂਦਾ ਹੈ। ਵਿਗਿਆਨੀਆਂ ਦਾ ਵਿਚਾਰ ਹੈ ਕਿ ਜੇ ਤਾਪਮਾਨ ਦਾ ਵਾਧਾ ਅੱਜ ਵਾਲੀ ਦਰ ਨਾਲ ਚੱਲਦਾ ਰਿਹਾ ਤਾਂ ਅਗਲੇ ਪੰਜਾਹ ਸਾਲਾਂ ਵਿੱਚ ਔਸਤ ਧਰਤੀ ਦਾ ਤਾਪਮਾਨ 1.5 ਤੋਂ 4 ਤੱਕ ਵਧ ਜਾਵੇਗਾ।[1] ਇਸ ਪ੍ਰਭਾਵ ਦਾ 1824 'ਚ ਪਹਿਲੀ ਵਾਰ ਪਤਾ ਜੋਸਫ ਫੌਰੀਅਰ ਨੇ ਲਗਾਇਆ। ਧਰਤੀ ਦੇ ਨਾਲ ਨਾਲ ਦੂਜੇ ਗ੍ਰਹਿ ਮੰਗਲ, ਵੀਨਸ ਅਤੇ ਉਪ ਗ੍ਰਹਿ ਟਾਈਟਨ ਤੇ ਵੀ ਗ੍ਰੀਨ ਹਾਓਸ ਦਾ ਪ੍ਰਭਾਵ ਹੁੰਦਾ ਹੈ। ਗ੍ਰੀਨ ਹਾਓਸ ਪ੍ਰਭਾਵ 'ਚ ਹੇਠ ਲਿਖਿਆ ਦਾ ਹਿਸਾ ਹੈ।

ਹੋਰ ਦੇਖੋ[ਸੋਧੋ]

ਗ੍ਰੀਨਹਾਊਸ


ਹਵਾਲੇ[ਸੋਧੋ]