ਸਮੱਗਰੀ 'ਤੇ ਜਾਓ

ਗੱਲ-ਬਾਤ:ਅਮਰਜੀਤ ਸਿੰਘ ਕਾਵਿ ਸ਼ਾਸਤਰ

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਸ਼ਾ ਜੋੜੋ
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅਮਰਜੀਤ ਸਿੰਘ ਕਾਵਿ ਸ਼ਾਸਤਰ ਦਾ ਸੰਪਾਦਕ ਹੈ। ਉਹ ਖੋਜੀ ,ਚਿੰਤਕ ਅਤੇ ਕੁਸ਼ਲ ਸੰਪਾਦਕ ਹੈ।ਉਸ ਨੇ ਕਾਵਿ-ਸ਼ਾਸਤਰ ਰਾਹੀ ਸਾਹਿਤਕ ਅਤੇ ਚਿੰਤਨਮਈ ਵਿਚਾਰਧਾਰਾ ਨੂੰ ਮੌਲਿਕ ਦਿਸ਼ਾ ਦਿਤੀ ਗਈ ਹੈ। ਜਿਸ ਚਿੰਤਨ ਦੀ ਘੜੀ ਵਿਚ ਅਸੀ ਪਰਿਵੇਸ਼ ਕਰ ਚੁਕੇ ਹਾਂ, ਇਸ ਹਾਲਤ ਵਿਚ ਪੂਰਨ ਚੁਪ ਰਾਹੀ ਸੰਪੂਰਨ ਗਿਆਨ ਦਾ ਚਿੰਤਨਮਈ ਅਭਿਆਸ ਚਾਹੀਦਾ ਹੈ । ਜਿਸ ਅਭਿਆਸ ਵਿਚ ਜੀਵਨ ਦਾ ਦੈਵੀ ਕਰਮ ਗਿਆਨਮਈ ਊਰਜਾ ਪ੍ਰਾਪਤੀ ਦਾ ਸਾਧਨ ਹੋਵੇ। ਵਿਸ਼ਵ ਸਾਹਿਤ ਚਿੰਤਨ ਵਿਰੋਧਤਾਵਾਂ ਦੇ ਸੰਗਠਨ ਰਾਹੀ ਨਵੀਆਂ ਸੰਰਚਨਾਵਾਂ ਦੀ ਤਲਾਸ਼ ਕਰ ਰਿਹਾ ਹੈ।ਇਹ ਸੰਰਚਨਾਵਾਂ ਗਿਆਨ ਨੂੰ ਨਵੀ ਵਿਆਖਿਆਂ ਪ੍ਰਦਾਨ ਕਰਨ, ਨਿਯਮਾਂ ਦੀ ਪੁਨਰ ਉਸਾਰੀ,ਪ੍ਰਤੀਕਾ ਦੀ ਅਨੰਤ ਸੰਭਾਵਨਾ ਨੂੰ ਉਜਾਗਰ ਕਰ ਰਹੀਆ ਹਨ।ਉਸ ਨੇ ਵਿਅਕਤੀਗਤ ਰੁਝਾਨ ਨੂੰ ਗਿਆਨਮਈ ਦਿਸ਼ਾ ਵਿਚ ਅਧਿਐਨ ਕੀਤਾ ਹੈ।ਜਿਸ ਰਾਹੀ ਸਿਰਜਣਾ ਅਤੇ ਸਾਹਿਤ ਚਿੰਤਨ ਨੇੜਤਾ ਵਿਚ ਰਹਿੰਦੇ ਹੋਏ, ਪੰਜਾਬੀ ਸਾਹਿਤ ਦੇ ਉਦਾਤ ਨਕਸ਼ਾਂ ਦੀ ਪਹਿਚਾਣ ਕਰ ਸਕਣ ਅਤੇ ਪੰਜਾਬੀ ਸਾਹਿਤ ਚਿੰਤਨ ਖੋਜਾਰਥੀਆਂ ,ਅਧਿਆਪਕਾਂ ਅਤੇ ਪਾਠਕਾ ਨੂੰ ਧਰਵਾਸ ਦੇ ਸਕੇ।

ਅਮਰਜੀਤ ਸਿੰਘ ਕਾਵਿ ਸ਼ਾਸਤਰ ਬਾਰੇ ਗੱਲਬਾਤ ਸ਼ੁਰੂ ਕਰੋ

ਗੱਲਬਾਤ ਸ਼ੁਰੂ ਕਰੋ