ਗੱਲ-ਬਾਤ:ਸ਼ਾਮ ਸਿੰਘ ਅਟਾਰੀਵਾਲਾ

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਰਦਾਰ ਸ਼ਾਮ ਸਿੰਘ ਅਟਾਰੀ harjinder singh sabhra 10-8-11[ਸੋਧੋ]

ਸਰਦਾਰ ਸ਼ਾਮ ਸਿੰਘ ਅਟਾਰੀ

 ਜਗਮੱਲ ਦਾ ਪੁੱਤਰ ਧੀਰਾ ਇਸ ਖਾਨਦਾਨ ਦਾ ਪਹਿਲਾ ਬੰਦਾ ਸੀ ਜੋ ਰਾਜਪੂਤਾਨਿਓਂ ਉੱਠ ਕੇ ਪੰਜਾਬ ਆਇਆ ਤੇ ਸੰਨ 1580 ਈ: ਦੇ ਕਰੀਬ ਮਾਲਵੇ ਵਿਚ ਫੂਲ ਮਹਿਰਾਜ ਆਬਾਦ ਹੋੲਆ।1735 ਦੇ ਕਰੀਬ ਇਸ ਖਾਨਦਾਨ ਵਿਚ ਹਿਲਜੁਲ ਹੋਈ ਤੇ ਇਨ੍ਹਾਂ ਵਿਚੋਂ ਕੁਝ ਜਗਰਾਉਂ ਵਿਚ ਇੰਦਗੜ੍ਹ ਆ ਵੱਸੇ।ਕਾਉਂਕੇ ਦੇ ਚੌਧਰੀ ਕਾਹਨ ਚੰਦ ਦੇ ਦੋ ਪੁੱਤਰ ਗੌਹਰ ਤੇ ਕੌਰ ਸਨ ਇਨ੍ਹਾਂ ਅਟਾਰੀ ਤੋਂ ਚੜ੍ਹਦੇ ਵਲ ਕਾਉਂਕੇ ਵਸਾਇਆ ਸੀ।  ਸ੍ਰ: ਸ਼ਾਮ ਸਿੰਘ ਦੇ ਵੱਡੇ ਭਾਈ ਗੌਰ ਸਿੰਘ ਤੇ ਕੌਰ ਸਿੰਘ ਬਿਖੜੇ ਸਮੇਂ ਸਿੰਘ ਸਜੇ ਸਨ ਜਦੋਂ ਪੰਜਾਬ ਵਿਚ ਜ਼ਕਰੀਆ ਖ਼ਾਨ ਦੀ ਹਕੂਮਤ ਤੇ ਜ਼ੁਲਮ ਦਾ ਦੌਰ ਸੀ।ਇਨ੍ਹਾਂ ਨੇ 1735 ਈ: ਵਿਚ ਅੰਮ੍ਰਿਤਸਰ ਵਿਚ ਅੰਮ੍ਰਿਤਪਾਨ ਕੀਤਾ।  ਜਿਥੇ ਹੁਣ ਅਟਾਰੀ ਪਿੰਡ ਹੈ ਇਥੇ ਪਹਿਲਾਂ ਥੇਹ ਹੁੰਦਾ ਸੀ ਤੇ ਬੈਰਾਗੀਆਂ ਦਾ ਡੇਰਾ ਸੀ ਤੇ ਆਲੇ ਦੁਆਲੇ ਦੀ ਜ਼ਮੀਨ ਦੀ ਮਾਲਕੀ ਵੀ ਇਨ੍ਹਾਂ ਕੋਲ ਸੀ।ਉਦਾਸੀ ਸਿਖ ਮੂਲਦਾਸ ਦੇ ਕਹਿਣ ਤੇ ਗੌਰ ਸਿੰਘ ਨੇ ਉੱਚੀ ਥੇਹ ਤੇ ਪਿੰਡ ਵਸਾਇਆ ਕੁਝ ਦੇ ਕਹਿਣ ਤੇ ਉੱਚੀ ਅਟਾਰੀ ਕਰਕੇ ਇਨ੍ਹਾ ਦਾ ਨਾਂ ਅਟਾਰੀਵਾਲੇ ਪਿਆ।  ਗੌਰ ਸਿੰਘ ਤੇ ਕੌਰ ਸਿੰਘ ਸ੍ਰ: ਗੁਰਬਖ਼ਸ਼ ਸਿੰਘ ਭੰਗੀ ਨਾਲ ਭੰਗੀ ਮਿਸਲ ਵਿਚ ਰਹੇ।ਮਗਰੋਂ ਇਨ੍ਹਾਂ ਦੀ ਸੰਤਾਨ ਵੀ ਭੰਗੀ ਮਿਸਲ ਵਿਚ ਰਹੀ।  ਗੌਹਰ ਸਿੰਘ ਦੇ ਤਿੰਨ ਪੁੱਤਰ ਸਨ-ਦਲ ਸਿੰਘ, ਦਿਆਲ ਸਿੰਘ ਤੇ ਨਿਹਾਲ ਸਿੰਘ।ਤੇ ਨਿਹਾਲ ਸਿੰਘ ਦਾ ਪੁੱਤਰ ਸੀ ਸ਼ਾਮ ਸਿੰਘ।  ਗੌਹਰ ਸਿੰਘ ਮਜੀਠੇ ਦੇ ਨਜ਼ਦੀਕ ਦੁਰਾਨੀਆਂ ਨਾਲ ਇਕ ਜੰਗ ਵਿਚ ਸ਼ਹੀਦ ਹੋ ਗਿਆ ਤਾਂ ਉਸ ਦੀ ਥਾਂ ਤੇ ਨਿਹਾਲ ਸਿੰਘ ਨੀਯਤ ਹੋਇਆ।1764 ਵਿਚ ਜਦੋਂ ਖਾਲਸੇ ਨੇ ਲਾਹੌਰ ਤੇ ਕਬਜ਼ਾ ਕੀਤਾ ਤਾਂ ਨਿਹਾਲ ਸਿੰਘ ਗੁੱਜਰ ਸਿੰਘ ਤੇ ਲਹਿਣਾ ਸਿੰਘ ਭੰਗੀ ਦੇ ਨਾਲ ਸੀ।ਇਸ ਵੇਲੇ ਇਸ ਨੂੰ ਪਸਰੂਰ ਦਾ ਪਰਗਣਾ ਜਗੀਰ ਵਿਚ ਮਿਲਿਆ ਜਿਸਦੀ ਆਮਦਨੀ ਅੰਦਾਜ਼ਨ ਡੇਢ ਲੱਖ ਸਾਲਾਨਾ ਸੀ।  ਨਿਹਾਲ ਸਿੰਘ ਅਟਾਰੀ (ਪੁੱਤਰ ਗੌਰ ਸਿੰਘ) ਸਾਹਿਬ ਸਿੰਘ ਭੰਗੀ ਨਾਲ਼ ਰਲ ਕੇ ਕਈ ਜੰਗਾਂ ਵਿਚ ਰਿਹਾ।ਅਹਿਮਦ ਖਾਂ ਸ਼ਹਾਨਚੀ ਤੇ ਰੋਹਤਾਸ ਦੇ ਕਿਲ਼੍ਹੇ ਤੇ ਹਮਲਾ ਕੀਤਾ ਤੇ ਬ੍ਰਾਹਮਣ ਦੀ ਇਸਤ੍ਰੀ ਛੁਡਾਈ, ਉਸ ਦੀ ਟੋਪੀ ਬਜ਼ਾਰਾਂ ਤੇ ਪਿੰਡਾਂ ਵਿਚ ਫੇਰੀ ਗਈ।  ਭਸੀਨ ਦੀ ਲੜਾਈ ਜੋ ਰਣਜੀਤ ਸਿੰਘ ਵਿਰੁੱਧ ਸੀ ਵਿਚ ਸਾਹਿਬ ਸਿੰਘ ਭੰਗੀ ਨਾਲ ਨਿਹਾਲ ਸਿੰਘ ਵੀ ਸੀ।ਰਣਜੀਤ ਸਿੰਘ ਵਲੋਂ ਨਿਹਾਲ ਸਿੰਘ ਨੂੰ ਆਪਣੇ ਵੱਲ ਆਉਣ ਦਾ ਸੱਦਾ ਤੇ ਨਿਹਾਲ ਸਿੰਘ ਵਲੋਂ ਨਾਂਹ ਕਰਨੀ, ਸਾਹਿਬ ਸਿੰਘ ਭੰਗੀ ਵਲੋਂ ਖ਼ੁਸ਼ ਹੋ ਕੇ ਨਿਹਾਲ ਸਿੰਘ ਦੀ ਜਗੀਰ ਵਿਚ ਵਾਧਾ ਕਰਨਾ।  ਕੌਰ ਸਿੰਘ ਦੇ ਤਿੰਨ ਪੁੱਤਰ ਸਨ ਟੇਕ ਸਿੰਘ, ਜੋਧ ਸਿੰਘ, ਵਜ਼ੀਰ ਸਿੰਘ।ਟੇਕ ਸਿੰਘ ਪੋਠੋਹਾਰ ਦਾ ਨਾਜ਼ਿਮ, ਜੋਧ ਸਿੰਘ ਕੱਲਰ ਦੇ ਇਲਾਕੇ ਦਾ ਥਾਣੇਦਾਰ ਸੀ ਮਿਸਲ ਭੰਗੀ ਵਲੋਂ।ਇਹ ਨਿਹਾਲ ਸਿੰਘ ਦੀ ਜਗੀਰ ਵਧਾਉਣ ਤੇ ਨਾਰਾਜ਼ ਹੋਏ।  ਸਾਹਿਬ ਸਿੰਘ ਨੇ ਜਗੀਰ ਵਾਪਸ ਲਈ, ਨਿਹਾਲ ਸਿੰਘ ਨਾਰਾਜ਼ ਤੇ ਵਾਪਸ ਅਟਾਰੀ ਆਇਆ।ਅੰਦਾਜ਼ਨ 1802-3 ਸਾਲ ਦੀ ਗੱਲ ਹੈ।  ਰਣਜੀਤ ਸਿੰਘ ਨੇ ਨਿਹਾਲ ਸਿੰਘ ਨੂੰ ਸੱਦਿਆ ਤੇ 416 ਸਵਾਰ, 1 ਤੋਪ, 7 ਜ਼ੰਬੂਰੇ, 13 ਊਠ, ਦੇ ਕੇ ਕਮਾਂਡਰ ਬਣਾਇਆ।ਛੱਤ ਦਾ ਇਲਾਕਾ ਜਿੱਤਣ ਘੱਲਿਆ ਜਿਸ ਵਿਚ ਸਫਲਤਾ ਹੋਈ।  ਰਣਜੀਤ ਸਿੰਘ ਨੇ ਫਤਿਹ ਸਿੰਘ ਕਾਲਿਆਂਵਾਲੀ ਨਾਲ ਨਿਹਾਲ ਸਿੰਘ ਨੂੰ ਕੱਲਰ ਦਾ ਇਲਾਕਾ ਜਿੱਤਣ ਘੱਲਿਆ ਜਿਸ ਵਿਚ ਸਫਲਤਾ ਹੋਈ ਇਹ ਜ਼ਿਕਰ 1804 ਦਾ ਹੈ ਪੰਜਾਹ ਹਜ਼ਾਰ ਸੁੱਖੋ ਦੀ ਜਾਗੀਰ ਮਿਲੀ ।1805 ਵਿਚ ਜੋਧ ਸਿੰਘ ਦਾ ਚਲਾਣਾ ਹੋਇਆ।  ਰਣਜੀਤ ਸਿੰਘ ਨਾਲ 1807 ਕਸੂਰ ਦੇ ਹਾਕਮ ਤੇ ਜਿੱਤ, ਇਲਾਕੇ ਨਿਹਾਲ ਸਿੰਘ ਨੂੰ ਦਿੱਤੇ ਗਏ।ਫਿਰੋਜ਼ਪੁਰ ਨਾਲ ਲਗਦੇ ਸਤਲੋਜੋਂ ਪਾਰ ਦੇ ਇਲਾਕੇ ਦੇ ਕੁਝ ਪਿੰਡ ਕਸੂਰ ਦੇ ਨਵਾਬ ਕੁਤੁਬਦੀਨ ਕੋਲ ਸਨ ਜਿੱਤੇ।ਖਾਈ ਦੀ ਮੁਹਿੰਮ ਸਰ ਕੀਤੀ ਰਣਜੀਤ ਸਿੰਘ ਨਾਲ ਰਲ ਕੇ।ਸੱਤ ਪਿੰਡ ਫਿਰੋਜ਼ਪੁਰ ਲਾਗੇ ਦੇ ਜਿੱਤੇ ਜਿਸ ਕਰਕੇ 3000 ਦੀ ਜਾਗੀਰ ਅਟਾਰੀ ਲਾਗੇ ਮਿਲੀ  1810 ਵਿਚ ਮੁਲਤਾਨ (ਨਵਾਬ ਮੁਜ਼ਫਰ ਖਾਂ) ਨਾਲ ਮਹਾਰਾਜੇ ਦੀ ਜੰਗ, ਕਿਲ੍ਹੇ ਦੀ ਫਸੀਲ ਵਿਚ ਬਾਰੂਦ ਦੇ ਪਲੀਤੇ, ਨਿਹਾਲ ਸਿੰਘ ਸਲਾਮਤ, ਹਰੀ ਸਿੰਘ ਨਲੂਆ ਜ਼ਖਮੀ, ਅਤਰ ਸਿੰਘ ਧਾਰੀ ਸ਼ਹੀਦ, ਇਵੇਂ 1810 ਤੋਂ 17 ਤੱਕ ਜੰਗਾਂ, ਮੁਹਿੰਮਾਂ ਵਿਚ ਸ਼ਮੂਲੀਅਤ ਕੀਤੀ।  ਮਹਾਰਾਜੇ ਵਲੋਂ ਆਪਣੇ ਮਹਿਲਾਂ ਵਿਚ ਆਉਣ ਦੀ ਪੂਰਨ ਖੁੱਲ ਪ੍ਰਾਪਤ ਸੀ ਤੇ ਲਾਹੌਰ ਦਰਬਾਰ ਦੇ ਖ਼ਾਸ ਸਰਦਾਰਾਂ ਵਿਚੋਂ ਸਨ।  1817 ਵਿਚ ਵਣੀਏ ਲਾਗੇ ਮਹਾਰਾਜੇ ਦਾ ਉਤਾਰਾ ਤੇ ਸਖ਼ਤ ਬੀਮਾਰੀ, ਨਿਹਾਲ ਸਿੰਘ ਵਲੋਂ ਪ੍ਰਕਰਮਾ ਤੇ ਅਰਦਾਸ, ਕੁਝ ਸਮੇਂ ਬਾਅਦ ਅਟਾਰੀ ਚਲਾਣਾ।(ਸਮਾਧ ਅਟਾਰੀ ਹੈ, ਪੰਨਾ 8)  1803 ਵਿਚ ਸ਼ਾਮ ਸਿੰਘ (ਪੁੱਤਰ ਨਿਹਾਲ ਸਿੰਘ ਅਟਾਰੀ) ਮਹਾਰਾਜੇ ਕੋਲ਼ ਨੌਕਰ, ਜਨਮ 1788 ਦੇ ਨੇੜੇ (ਪੰ 9), ਛੋਟੀ ਉਮਰ ਵਿਚ ਹੀ ਜੰਗੀ ਵਿਦਿਆ ਸਿਖੀ, ਪਿਤਾ ਨਾਲ਼ ਕਈ ਲੜਾਈਆਂ ਵਿਚ ਸ਼ਮੂਲੀਅਤ ਕੀਤੀ।  ਮਾਰਚ 1816 ਮਹਾਰਾਜੇ ਵਲੋਂ ਜੜਾਊ ਕਲਗੀ ਇਨਾਮ ਮਿਲੀ।ਪਿਤਾ ਦੀ ਜਾਗੀਰ ਤੇ ਪਦਵੀ ਸ਼ਾਮ ਸਿੰਘ ਨੂੰ ਦਿੱਤੀ ਗਈ।  ਮੁਲਤਾਨ ਦੀ ਚੌਥੀ ਤੇ ਆਖਰੀ ਜੰਗ 1818 (ਨਵਾਬ ਮੁਜ਼ਫਰ ਖਾਂ ਪੰਜ ਪੁਤਰਾਂ ਸਮੇਤ ਆਕੀ ਹੋ ਬੈਠਾ ਸੀ।ਇਸ ਜੰਗ ਵਿਚ ਨਵਾਬ ਵੀ ਮਾਰਿਆ ਗਿਆ ਤੇ ਉਸਦਾ ਇਕ ਪੁੱਤਰ ਸ਼ਾਹਨਵਾਜ਼ ਖਾਂ ਸ਼ਾਮ ਸਿੰਗ ਹੱਥੋਂ ਮਰਿਆ ਤੇ ਦੋ ਹੋਰ ਵੱਡਾ ਸ਼ਰਫਰਾਜ਼ ਖਾਨ ਤੇ ਛੋਟਾ ਜ਼ੁਲਫਿਕਾਰ ਖਾਨ ਬੰਦੀ ਬਣਾਏ ਗਏ।) ਸ਼ਹਿਰ ਜਿੱਤਿਆ ਪਰ ਕਿਲ੍ਹਾ ਆਕੀ, 3-4 ਮਹੀਨੇ ਘੇਰਾ (ਮਾਰਚ-ਜੂਨ), ਸ਼ਾਮ ਸਿੰਘ ਦੇ ਮੋਢੇ ਤੇ ਘਾਉ ਲੱਗਾ।(ਗ਼ੁਲਾਮ ਜ਼ਿਲਾਨੀ ਦਾ ਜੰਗਿ ਮੁਲਤਾਨ ਵਿਚ ਜ਼ਿਕਰ 2 ਜੂਨ 1818 ਤੋਪ ਦਾ ਪਹੀਆ ਟੁੱਟਣਾ, ਜ਼ਮਜ਼ਮਾ ਤੋਪ ਜੋ ਅੰਮ੍ਰਿਤਸਰੋਂ ਮੰਗਾਈ ਗਈ ਸੀ, ਮਣ ਪੱਕੇ ਦਾ ਗੋਲਾ ਪੈਂਦਾ ਸੀ, ਸਿਪਾਹੀਆਂ ਦਾ ਆਪਸ ਵਿਚ ਰੌਲਾ, ਅਫਸਰ ਨੇ ਕਿਹਾ ਪਹਿਲਾਂ ਮੈਂ)ਇਸ ਬਹਾਦਰੀ ਕਾਰਨ ਸ਼ਾਮ ਸਿੰਘ ਨੂੰ ਮਹਾਰਾਜੇ ਨੇ ਰੰਗਪੁਰ ਦਾ ਇਲਾਕਾ ਜਗੀਰ ਵਿਚ ਦਿੱਤ ਾ।  1818 ਵਿਚ ਪਿਸ਼ਾਵਰ ਦੀ ਜਿੱਤ ਅਟਾਰੀ ਜੀ ਦੀ ਸ਼ਮੂਲੀਅਤ।  1819 ਮਈ-ਜੂਨ ਵਿਚ ਕਸ਼ਮੀਰ ਦੀ ਜਿੱਤ ਜਿਸ ਵਿਚ ਨਲੂਆ, ਅਟਾਰੀ, ਖੜਕ ਸਿੰਘ, ਫੂਲਾ ਸਿੰਘ, ਮਿਸਰ ਦੀਵਾਨ ਚੰਦ ਆਦਿ ਸਨ ਅਫਗਾਨਾਂ ਨੂੰ ਹਰਾਇਆ।3 ਦਿਨ ਲਾਹੌਰ ਤੇ ਅੰਮ੍ਰਿਤਸਰ ਵਿਚ ਦੀਪਮਾਲਾ ਹੋਈ।  ਪਿਸ਼ਾਵਰ ਦੀ ਮੁਹਿੰਮ 1822 ਬਿਨ੍ਹਾਂ ਲੜਾਈ ਤੋਂ ਮਸਲਾ ਹੱਲ,  ਮਈ 1831 ਸੱਯਦ ਅਹਿਮਦ ਬਰੇਲਵੀ ਤੇ ਜਿੱਤ ਖ਼ੈਰਾਬਾਦ (ਅਟਕ ਕਿਲ੍ਹੇ ਦੇ ਸਾਹਮਣੇ ਦਰਿਆਉਂ ਪਾਰ)  ਬਾਲਾਕੋਟ ਤੇ ਮਤੀਕੋਟ ਵਿਚਕਾਰ ਸੱਯਦ ਅਹਿਮਦ ਬਰੇਲਵੀ ਤੇ ਹੱਲਾ ਤੇ ਉਸਦੀ ਮੌਤ, 3 ਦਿਨ ਲਾਹੌਰ ਤੇ ਅੰਮ੍ਰਿਤਸਰ ਵਿਚ ਦੀਪਮਾਲਾ।  ਸ਼ਾਮ ਸਿੰਘ, ਜੈ ਸਿੰਘ ਅਟਾਰੀ, ਕੰਵਰ ਸ਼ੇਰ ਸਿੰਘ ਆਦਿ ਦਾ ਸ਼ਾਹਾਨਾ ਸਵਾਗਤ ਦਰਬਾਰ ਵਿਚ, ਮੋਹਰਾਂ, ਈਰਾਨੀ ਬੰਦੂਕਾਂ, ਜਹਾਦੀਆਂ ਦੇ ਤਿੰਨ ਝੰਡੇ, ਤੇ ਹਾਥੀ ਜਿਨ੍ਹਾਂ ਤੇ ਸੱਯਦ ਚੜ੍ਹਦਾ ਸੀ ਦਿੱਤੇ ਗਏ।  1832 ਵਿਚ ਸੰਘੜ ਦੀ ਮੁਹਿੰਮ ਸਰ, ਅਸਦ ਖਾਂ ਲਾਹੌਰ ਤੇ ਨਜ਼ਰਾਨਾ ਵਸੂਲ।  1834 ਵਿਚ ਬੰਨੂ ਦੀ ਜਿੱਤ।  6 ਮਈ 1834 ਵਿਚ ਪਿਸ਼ਾਵਰ ਸਿਖ ਰਾਜ ਵਿਚ ਸ਼ਾਮਲ।ਹਰੀ ਸਿੰਘ ਨਲੂਆ ਗਵਰਨਰ ਨਿਯੁਕਤ, ਕਈ ਕਿਲ੍ਹੇ ਬਣਾਏ ਜਮਰੌਦ ਦਾ ਮੁੱਖ ਕਿਲ੍ਹਾ।  ਅਪ੍ਰੈਲ 1837 ਵਿਚ ਜਮਰੌਦ ਨਲੂਆ ਸ਼ਹੀਦ, ਬਾਅਦ ਵਿਚ ਸ਼ਾਮ ਸਿੰਘ, ਕੰਵਰ ਨੌਨਿਹਾਲ ਸਿੰਘ, ਮਹਾਰਾਜਾ, ਸ: ਤੇਜਾ ਸਿੰਘ ਵੀ ਜਮਰੌਦ ਗਏ।  ਹਜ਼ਾਰੇ ਦੀਆਂ ਮੁਹਿੰਮਾਂ ਵਿਚ ਸ਼ਮੂਲੀਅਤ।  ਕੰਵਰ ਨੌ ਨਿਹਾਲ ਦੀ ਮੰਗਣੀ ਸ਼ਾਮ ਸਿੰਘ ਦੀ ਲੜਕੀ ਨਾਨਕੀ ਨਾਲ 1835, ਤੇ ਵਿਆਹ 7 ਮਾਰਚ 1837 ਵਿਚ।  5 ਲੱਖ ਸੱਦਾ ਪੱਤਰ, 10 ਮਾਰਚ ਨੂੰ ਵਿਆਹ,(ਸ਼ਾਮ ਸਿੰਘ ਦਾ 15 ਲੱਖ ਦਾ ਖਰਚ ਹੋਇਆ, 20 ਲੱਖ ਮਹਾਰਾਜੇ ਨੇ ਖੈਰਾਤ ਵਿਚ ਵੰਡੇ, ਸ਼ਾਮ ਸਿੰਘ ਨੇ 11 ਹਾਥੀ, 101 ਊਠ, 101 ਗਾਵਾਂ,101 ਮੱਝਾਂ, 500 ਜੋੜੇ ਕਸ਼ਮੀਰੀ ਦੁਸ਼ਾਲੇ, ਸੋਨਾ ਚਾਂਦੀ ਤੇ ਹੋਰ ਧਨ ਮਹਾਰਾਜੇ ਨੂੰ ਦਿੱਤਾ।)  27 ਜੂਨ 1839 ਵਿਚ ਮਹਾਰਾਜਾ ਦਾ ਚਲਾਣਾ,5 ਨਵੰਬਰ 1840 ਵਿਚ ਮਹਾਰਾਜਾ ਖੜਕ ਸਿੰਘ ਦਾ ਚਲਾਣਾ, ਉਸੇ ਦਿਨ ਕੰਵਰ ਨੌਨਿਹਾਲ ਸਿੰਘ ਦਾ ਚਲਾਣਾ(ਡੋਗਰਾ ੋਿਧਆਨ ਸਿੰਘ ਇਸਦਾ ਪੁੱਤਰ ਹੀਰਾ ਸਿੰਘ, ਡੋਗਰਾ ਗੁਲਾਬ ਸਿੰਘ ਇਸਦਾ ਪੁੱਤਰ ਮੀਆਂ ਊਧਮ ਸਿੰਘ ਆਦਿ ਸ਼ਾਮਲ ਸਨ, ਮੀਆਂ ਊਧਮ ਸਿੰਘ ਕੰਵਰ ਨੌਨਿਹਾਲ ਸਿੰਘ ਦੇ ਨਾਲ ਹੀ ਮਰਿਆ) ਜਨਵਰੀ 1841 ਵਿਚ ਧਿਆਨ ਸਿੰਘ ਨੇ ਕੰਵਰ ਸ਼ੇਰ ਸਿੰਘ ਨੂੰ ਸੱਦ ਕੇ ਤਖ਼ਤ ਤੇ ਬਿਠਾਇਆ।15 ਸਤੰਬਰ 1843 ਨੂੰ ਲਹਿਣਾ ਸਿੰਘ ਤੇ ਅਜੀਤ ਸਿੰਘ ਸੰਧਾਂਵਾਲੀਆ ਹਥੋਂ ਕਤਲ ਨਾਲ ਹੀ ਧਿਆਨ ਸਿੰਘ ਵੀ ਮਾਰਿਆ ਗਿਆ। ਸਤੰਬਰ 1843 ਤੋਂ 44 ਤੱਕ ਹੀਰਾ ਸਿੰਘ ਤੇ ਪੰਡਤ ਜੱਲ੍ਹਾ ਦੀਆਂ ਮਨਮਾਨੀਆਂ, ਹੀਰਾ ਸਿੰਘ ਤੇ ਜੱਲ੍ਹਾ ਵਲੋਂ ਸਰਦਾਰਾਂ ਦੀ ਜਾਗੀਰ ਜ਼ਬਤੀ ਦੇ ਮਨਸੂਬੇ, ਸ਼ਾਮ ਸਿੰਘ ਵਲੋਂ ਚੇਤਾਵਨੀ ਤੇ ਪੇਸ਼ ਨਾ ਜਾਂਦੀ ਵੇਖ ਕੇ ਦੋ ਮਹੀਨੇ ਦੀ ਛੁੱਟੀ ਲੈ ਕੇ 1844 ਵਿਚ ਸ਼ਾਮ ਸਿੰਘ ਆਪਣੀ ਜਾਗੀਰ ਵਿਚ ਆ ਗਿਆ।ਪਰ ਛੇਤੀ ਹੀ ਉਸ ਨੂੰ ਵਾਪਸ ਆਉਣਾ ਪਿਆ।  ਦਲੀਪ ਸਿੰਘ ਰਾਜਾ ਬਣਿਆ, ਹੀਰਾ ਸਿੰਘ ਵਜ਼ੀਰ, ਤੇ ਰਾਣੀ ਜਿੰਦ ਕੌਰ ਸਰਪ੍ਰਸਤ, ਹੀਰਾ ਸਿੰਘ ਤੇ ਪੰਡਤ ਜੱਲ੍ਹਾ ਸਿੱਖਾਂ ਹੱਥੌਂ ਮਾਰੇ ਗਏ 21 ਦਸੰਬਰ 1844।ਸ਼ਾਮ ਸਿੰਘ ਤੇ ਜਰਨੈਲ ਮੇਵਾ ਸਿੰਘ ਦੁਆਰਾ ਇਹ ਕੰਮ ਹੋਇਆ।  1844 ਦੇ ਅਰੰਭ ਵਿਚ ਸ਼ਾਮ ਸਿੰਘ ਦੇ ਵੱਡੇ ਪੁੱਤਰ ਠਾਕਰ ਸਿੰਘ ਦਾ ਚਲਾਣਾ, ਕੁਝ ਸਮਾਂ ਲਾਹੌਰ ਦਰਬਾਰ ਤੋਂ ਦੂਰ ਰਹੇ ਇਸੇ ਕਾਰਨ ?  21 ਦਸੰਬਰ 1844 ਵਿਚ ਲਾਹੌਰ ਵਿਚ ਸ਼ਾਮ ਸਿੰਘ ਉਸ ਸਮੇਂ ਮੌਜੂਦ ਸੀ ਜਦੋਂ ਮਹਾਰਾਣੀ ਜਿੰਦ ਕੌਰ, ਦਲੀਪ ਸਿੰਘ, ਤੇ ਮਾਮਾ ਜਵਾਹਰ ਸਿੰਘ ਨੇ ਕਿਲ੍ਹੇ ਚੋਂ ਬਾਹਰ ਆ ਕੇ ਫੋਜਾਂ ਨਾਲ ਗੱਲ ਸਾਂਝੀ ਕੀਤੀ।27 ਮਾਰਚ 1845 ਨੂੰ ਜੰਮੂ ਤੇ ਧਾਵਾ, ਮੁਹਿੰਮ ਵਿਚ ਸ਼ਾਮ ਸਿੰਘ ਅਹਿਮ ਹਿੱਸਾ ਸੀ।ਮੁਹਿੰਮ ਰਾਜਾ ਗੁਲਾਬ ਸਿੰਘ ਵਿਰੁੱਧ ਸੀ।7 ਅਪ੍ਰੈਲ 1845 ਨੂੰ ਗੁਲਾਬ ਸਿੰਘ ਨੂੰ ਲਾਹੌਰ ਲਿਆਂਦਾ ਸ਼ਾਮ ਸਿੰਘ, ਲਾਲ ਸਿੰਘ, ਮੇਵਾ ਸਿੰਘ ਮਜੀਠੀਆ ਨਾਲ ਸਨ।  ਸਿਖਾਂ ਦੇ ਅੰਗਰੇਜ਼ਾਂ ਨਾਲ ਸੰਬੰਧ ਵਿਗੜੇ, ਲਾਲ ਸਿੰਘ ਵਜ਼ੀਰ, ਤੇਜਾ ਸਿੰਘ ਕਮਾਂਡਰ ਇਨ ਚੀਫ ਬਣੇ ਜੋ ਈਸਟ ਇੰਡੀਆ ਕੰਪਨੀ ਨਾਲ ਰਲ਼ੇ ਹੋਏ ਸਨ।ਡੋਗਰਿਆਂ ਦੀ ਗੱਦਾਰੀ ਕਾਰਨ ਅੰਗਰੇਜ਼ਾਂ ਵਲੋਂ ਸਿਖ ਫੌਜਾਂ ਨੂਮ ਲੜਾਈ ਲਈ ਮਜ਼ਬੂਰ ਕੀਤਾ।ਮਾਰਚ 1845 ਨੂੰ ਸ. ਬਿਸ਼ਨ ਸਿੰਘ ਲਾਹੌਰੋਂ ਆਇਆ ਸਿਖਾਂ ਦੇ ਇਲਾਕੇ ਸਤਲੁਜ ਦੇ ਦੱਖਣ ਤਲਵੰਡੀ ਦੇ ਪੱਤਣੋਂ ਲੰਘਿਆ ਤਾਂ ਬਰੌਡਫੁਟ ਨੇ ਉਸ ਨੂੰ ਵਾਪਸ ਜਾਣ ਦਾ ਹੁਕਮ ਕੀਤਾ ਝੜਪ ਵੀ ਹੋਈ ਤੇ ਇਕ ਸਿਪਾਹੀ ਮਾਰਿਆ ਗਿਆ।  27 ਮਾਰਚ 1845 ਸਿਖ ਫੋਜਾਂ ਆਪਣੇ ਕੈਂਪਾਂ ਵਿਚ ਪ੍ਰਣ ਪੱਤਰ ਭਰੇ, ਨਵੰਬਰ ਦੇ ਪਹਿਲੇ ਹਫਤੇ ਮਹਾਰਾਜੇ ਦੀ ਸਮਾਧੀ ਤੇ ਸਿਖ ਫੌਜਾਂ ਨੇ ਕਸਮਾਂ ਖਾਧੀਆਂ ਪਰ (ਗੈਰ ਸਿਖ ਤੇ ਗੈਰ ਪੰਜਾਬੀ) ਸਿਖ ਅਫਸਰ ਅੰਗ੍ਰੇਜ਼ਾਂ ਨਾਲ ਰਲੇ ਸਨ।  18 ਦਸੰਬਰ 1845 ਮੁਦਕੀ ਦੀ ਜੰਗ।ਕਮਾਂਡਰ ਇਨ ਚੀਫ ੳਸਰ ਹਊਿ ਗਫ, ਕੈਪਟਨ ਨਿਕਲਸਨ, ਬਾਰੀ ਫੌਜ ਨਾਲ ਆਏ ਤੇ ਲਾਲ ਸਿੰਘ ਨੇ ਉਨ੍ਹਾਂ ਨਤਾਲ ਰਲ ਕੇ ਸਿਖਾਂ ਨੂਮ ਹਰਾਇਆ।(7 ਹਜ਼ਾਰ ਫੌਜ, 45 ਲੱਖ ਖਜ਼ਾਨਾਤੇ ਜੰਗੀ ਸਾਮਾਨ ਫਿਰੋਜ਼ਪੁਰ ਵਿਚ ਸੀ ਜਿਥੇ ਮੇਜਰ ਜਨਰਲ ਸਰ ਜੌਹਨ ਲਿਟਲਰ ਸਿਖ ਫੌਜ ਦਾ ਆਉਣਾ ਸੁਣ ਘਬਰਾ ਗਿਆ ਸੀ ਪਰ ਲਾਲ ਸਿੰਗ ਨੇ ਕੈਪਟਨ ਨਿਕਲਸਨ (ਪੁਲੀਟੀਕਲ ਏਜੰਟ ਬਰਾਡਫੁਟ ਦਾ ਨਾਇਬ ਜੋ ੀਪਰੋਜ਼ਪੁਰ ਰਹਿੰਦਾ ਸੀ ਨੂੰ)ਚਿੱਠੀ ਲਿਖ ਕੇ ਸਾਰਾ ਤੌਖਲਾ ਦੂਰ ਕਰ ਦਿੱਤਾ।

 ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਸ਼ਾਮ ਸਿੰਘ ਆਪਣੇ ਪੁੱਤਰ ਕਾਹਨ ਸਿੰਘ ਦੀ ਸ਼ਾਦੀ ਤੇ ਲੁਧਿਆਣੇ ਜਿਲ੍ਹੇ ਦੇ ਪਿੰਡ ਕਕੜਾਲੇ ਆਇਆ ਹੋਇਆ ਸੀ।ਸਿਖ ਫੌਜਾਂ ਦੇ ਸਤਲੁਜ ਪਾਰ ਕਰਨ ਦਾ ਪਤਾ ਲੱਗਣ ਤੇ ਅਟਾਰੀ ਵਾਪਸ ਆ ਗਏ।  21 ਦਸੰਬਰ ਸ਼ਾਮ 1845 ਨੂੰ ਫੇਰੂ ਸ਼ਹਿਰ ਦੀ ਜੰਗ।ਸਿਖ ਤੋਪਖਾਨੇ ਨੇ ਅੰਗਰੇਜ਼ਾਂ ਦੀਆਂ ਤੋਪਾਂ ਭੰਨ ਸੁੱਟੀਆਂ ਤੇ ਪਲਟਣਾਂ ਛਨਣੀ ਕਰ ਦਿੱਤੀਆਂ, ਰਾਤ ਸਮੇਂ ਪਲਟਣਾਂ ਰਲ਼ ਗਈਆਂ, ਗਵਰਨਰ ਜਨਰਲ ਸਰ ਹੈਨਰੀ ਹਾਰਡਿੰਗ ਨੇ ਆਪਣੇ ਪੁੱਤਰ ਤੇ ਪ੍ਰਾਈਵੇਟ ਸੈਕਟਰੀ ਨੂੰ ਕੁਝ ਸਰਕਾਰੀ ਕਾਗਜ਼, ਸਟਾਰ ਆਫ ਦੀ ਬਾਥ, ਤੇ ਨੈਪੋਲੀਅਨ ਵਾਲੀ ਤਲਵਾਰ (ਜੋ ਉਸ ਨੂੰ ਡਿਊਕ ਆਫ ਵੈਲਿੰਗਟਨ ਤੋਂ ਤੋਹਫੇ ਵਿਚ ਮਿਲੀ ਸੀ) ਦੇ ਕੇ ਅੰਬਾਲੇ ਜਾਣ ਦਾ ਹੁਕਮ ਕੀਤਾ ਤੇ ਕਿਹਾ ਕਿ ਜੇ ਸਾਡੀ ਹਾਰ ਹੋ ਜਾਵੇ ਤਾਂ ਸਰਕਾਰੀ ਕਾਗਜ਼ ਸਾੜ ਕੇ ਆਪ ਦਿੱਲੀ ਚਲਾ ਜਾਵੇ।22 ਦਸੰਬਰ ਸਵੇਰ ਹੁੰਦੇ ਹੀ ਪਾਸਾ ਪਲਟ ਗਿਆ।ਲਾਲ ਸਿੰਘ ਰਾਤ ਹੀ ਆਪਣੇ ਸਾਰੇ ਖੁਲ੍ਹੇ ਘੋੜਚੜ੍ਹਿਆਂ ਤੇ ਤੋਪਖਾਨੇ ਦੀਆਂ 60 ਤੋਪਾਂ ਦੇ ਤੋਪਚੀਆਂ ਨੂੰ ਲੈ ਕੇ ਅੰਮ੍ਰਿਤਸਰ ਲਾਹੌਰ ਭੱਜ ਗਿਆ।ਦੂਜੇ ਪਾਸੇ ਤੇਜਾ ਸਿੰਘ ਨੇ ਅੰਗ੍ਰੇਜ਼ਾਂ ਦੇ ਇਸ਼ਾਰੇ ਤੇ ਨਾਮਾਤਰ ਲੜਾਈ ਲੜੀ ਤੇ ਅੰਗ੍ਰੇਜ਼ਾਂ ਦੇ ਕੈਂਪ ਵਿਚ ਜਾ ਵੜਿਆ।  ਇਸ ਸਮੇਂ ਫੇਰੂਸ਼ਾਹ ਦੀ ਹਾਰ ਦੀ ਖ਼ਬਰ ਸੁਣ ਕੇ ਜਿੰਦ ਕੌਰ ਨੇ 25 ਦਸੰਬਰ 1845 ਨੂੰ ਦਸ ਆਦਮੀ ਚਿੱਠੀ ਸਮੇਤ ਸ਼ਾਮ ਸਿੰਘ ਕੋਲ ਅਟਾਰੀ ਭੇਜੇ।ਸ਼ਾਮ ਸਿੰਘ 28 ਦਸੰਬਰ ਨੂੰ ਲਸ਼ਕਰ ਵਿਚ ਸ਼ਾਮਲ ਹੋ ਗਿਆ।ਸਭਰਾਵਾਂ ਦੇ ਦਰਿਆ ਤੇ ਪੁਲ਼ ਬੰਨਿਆਂ ਜਾਣ ਲੱਗਾ ਤੇ 15 ਜਨਵਰੀ 1846 ਨੂੰ ਫੌਜ ਦਰਿਆਉਂ ਪਾਰ ਹੋਈ।  7 ਫਰਵਰੀ ਨੂੰ ਅੰਗ੍ਰੇਜ਼ਾਂ ਦਾ ਭਾਰੀ ਤੋਪਖਾਨਾ ਫਿਰੋਜ਼ਪੁਰ ਪੁੱਜਾ, ਇਸੇ ਰਾਤ ਹੀ ਲਾਲ ਸਿੰਘ ਵਜ਼ੀਰ ਨੇ ਗਵਰਨਰ ਜਨਰਲ ਨੂੰ ਸਿਖ ਫੌਜ ਦਾ ਨਕਸ਼ਾ ਭਿਜਵਾ ਦਿੱਤਾ।  ਮੈਗ੍ਰੇਗਰ ਲਿਖਦਾ ਹੈ ਕਿ ਛੋਟੀਆਂ ਸਭਰਾਵਾਂ ਲਾਗੇ ਇਕ ਅੰਗਰੇਜ਼ ਅਫਸਰ ਨੂੰ ਕੁਝ ਸਿਖ ਸਿਪਾਹੀ ਅਸਵਾਰ ਮਿਲੇ ਉਹਨੇ ਇਕ ਨੂੰ ਬੁਲਾਇਆ ਤੇ ਉਸਦੀ ਮੁਲਾਕਾਤ ਕਮਾਂਡਰ ਇਨ ਚੀਫ ਸਰ ਹੀਊ ਗਫ ਨਾਲ ਕਰਾਈ।ਪਰ ਸਿਖ ਨੇ ਕਿਹਾ ਕਿ ‘ਭਾਵੇਂ ਉਹ ਪਹਿਲਾਂ ਹਾਰ ਚੁੱਕੇ ਹਨ ਪਰ ਲੜਨ ਲਈ ਤਿਆਰ ਹਨ ਤੇ ਉਹ ਆਪਣੀ ਸਰਕਾਰ ਨਾਲ ਨਿਮਕ ਹਰਾਮੀ ਨਹੀਂ ਕਰਨਗੇ’।  9 ਫਰਵਰੀ ਨੂੰ ਹੀ ਗਵਰਨਰ ਜਨਰਲ ਫਿਰੋਜ਼ਪੁਰੋਂ ਕਮਾਂਡਰ ਇਨ ਚੀਫ ਦੇ ਕੈਂਪ ਪੁੱਜਾ।10 ਫਰਵਰੀ ਨੂੰ ਸਵੇਰੇ ਸਿਖ ਫੌਜ ਤੇ ਹੱਲਾ ਕਰਨ ਦਾ ਫੈਸਲਾ ਹੋਇਆ।  ਲਾਲ ਸਿੰਘ ਵਜ਼ੀਰ, ਤੇ ਤੇਜ ਸਿੰਘ ਕਮਾਂਡਰ-ਇਨ-ਚੀਫ ਦੀ ਗੱਦਾਰੀ ਨੂੰ ਸ਼ਾਮ ਸਿੰਘ ਨੇ ਭਾਂਪ ਲਿਆ, ਗ੍ਰਿਫਿਨ ਲਿਖਦਾ ਹੈ ਕਿ 9 ਫਰਵਰੀ 1846 ਦੀ ਰਾਤ ਨੂੰ ਤੇਜ ਸਿੰਘ ਨੇ ਸ਼ਾਮ ਸਿੰਘ ਨੂੰ ਮੈਦਾਨ ਛੱਡਣ ਦੀ ਸਲਾਹ ਦਿੱਤੀ ਤੇ ਕਿਹਾ ਕਿ ‘ਉਹ ਪਹਿਲੇ ਹੱਲੇ ਵਿਚ ਹੀ ਸਾਡੇ ਨਾਲ ਨਿਕਲ ਚੱਲੇ’ ਜਿਸਨੂੰ ਸ਼ਾਮ ਸਿੰਘ ਨੇ ਨਾ ਮੰਨਿਆਂ।ਤੇਜ ਸਿੰਘ ਨੇ ਗੁੱਸੇ ਵਿਚ ਕਿਹਾ ਕਿ ‘ਤੂੰ ਸੌਂਹ ਖਾਹ ਕਿ ਜੇ ਤੂੰ ਏਡਾ ਹੀ ਬਹਾਦਰ ਹੈਂ ਤੇ ਸਾਡੇ ਨਾਲ ਨਹੀਂ ਆਵੇਂਗਾ’ ਸ਼ਾਂਮ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਪ੍ਰਣ ਕੀਤਾ ਕਿ ਉਹ ਭੱਜੇਗਾ ਨਹੀਂ।  10 ਫਰਵਰੀ ਨੂੰ ਸ਼ਾਮ ਸਿੰਘ ਸਵੇਰੇ ਅੰਮ੍ਰਿਤ ਵੇਲ਼ੇ ਉੱਠੇ, ਚਿੱਟੇ ਬਸਤਰ ਪਹਿਨੇ, ਤੇ ਚੀਨੀ ਗੋੜੀ ਤੇ ਸਵਾਰ ਹੋਏ।ਸਿਖ ਫੌਜਾਂ ਨੂੰ ਤਕਰੀਰ ਦਿੱਤੀ…।  ਮੋਰਚੇ- ਮਿਸਰ ਤੇਜ ਸਿੰਘ ਕਮਾਂਡਰ ਇਨ ਚੀਫ ਬੁਰਜ ਬਣਵਾ ਕੇ ਬੈਠਾ ਸੀ, ਇਸਦੇ ਸੱਜੇ ਪਾਸੇ ਅਤਰ ਸਿੰਘ ਕਾਲਿਆਂਵਾਲਾ (ਖੁੱਲ੍ਹੇ ਘੋੜ ਚੜ੍ਹੇ ਸਵਾਰਾਂ ਦੀ ਕਮਾਨ), ਖੱਬੇ ਪਾਸੇ ਸ਼ਾਮ ਸਿੰਘ ਅਟਾਰੀ ਤੇ ਜਰਨੈਲ਼ ਮੇਵਾ ਸਿੰਘ ਮਜੀਠੀਏ ਦਾ ਬ੍ਰਿਗੇਡ ਸੀ, ਵਿਚਕਾਰ ਸ.ਕਾਹਨ ਸਿੰਘ ਮਾਨ, ਜਨਰਲ ਅਵੀਤਾਬਿਲੇ ਦਾ ਬ੍ਰਿਗੇਡ, ਮਹਿਤਾਬ ਸਿੰਘ ਮਜੀਠੀਆ ਤੇ ਜਰਨੈਲ਼ ਗੁਲਾਬ ਸਿੰਘ ਪਹੂਵਿੰਡੀਆ ਸੀ।ਲਾਲ ਸਿੰਘ ਇਨ੍ਹਾਂ ਦੀ ਸਹਾਇਕ ਫੌਜ ਦੀ ਕਮਾਨ ਤੇ ਵੱਖਰਾ ਖੜਾ ਸੀ।  ਅੰਗ੍ਰੇਜਾਂ ਤੋਪਖਾਨਾ ਡਾਹਿਆ।ਬਹਾਦਰੀ ਨਾਲ ਜੰਗ ਸ਼ੁਰੂ ਹੋਈ ਪਰ ਤੇਜ ਸਿੰਘ ਵਿਚੋਂ ਹੀ ਭੱਜ ਉਠਿਆ ਤੇ ਲਾਲ ਸਿੰਘ ਵੀ ਨਾਲ ਹੀ ਚਲਾ ਗਿਆ ਤੇ ਜਾਂਦੇ ਹੋਏ ਬੇੜੀਆਂ ਦਾ ਪੁਲ਼ ਤੋੜ ਗਏ।  ਲੜਦਿਆਂ ਸ਼ਾਮ ਸਿੰਘ ਦੀ ਘੋੜੀ ਮਾਰੀ ਗਈ, ਸਾਈਸ ਵਹਾਬੀ ਨੇ ਦੂਜੀ ਘੋੜੀ ਹਾਜ਼ਰ ਕੀਤੀ, ਸ਼ਾਮ ਸਿੰਘ ਨੇ ਉਸ ਨੂੰ ਕਿਹਾ ਕਿ ‘ਤੂੰ ਜਾਹ ਤੇ ਅਟਾਰੀ ਕਹਿ ਦੇਵੀਂ ਕਿ ਅਸੀਂ ਹੁਣ ਨਹੀਂ ਆਂਉਣਾ’।7 ਗੋਲੀਆਂ ਛਾਤੀ ਵਿਚ ਖਾ ਕੇ ਸ਼ਾਮ ਸਿੰਘ ਸ਼ਹੀਦ ਹੋਏ,ਸਰਦਾਰ ਭਾਵੇਂ ਸ਼ਹੀਦ ਹੋ ਗਿਆ ਪਰ ਤਰਥੱਲੀ ਮੱਚਣ ਤੇ ਵੀ ਸਿਖ ਫੌਜ ਬਹਾਦਰੀ ਨਾਲ ਲੜੀ। ਲੋਥਾਂ ਦੇ ਸਭ ਤੋਂ ਵੱਡੇ ਢੇਰ ਵਿਚੋਂ ਸਰਦਾਰ ਦੀ ਦੇਹ ਲੱਭੀ, ਉਸ ਦੀ ਦੇਹੀ ਤੁਲ੍ਹੇ ਤੇ ਪਾ ਕੇ ਸਤਲੁਜ ਪਾਰ ਕੀਤਾ ਤੇ ਤੀਜੇ ਦਿਨ ਅਟਾਰੀ ਸਰੀਰ ਪਹੁੰਚਾਇਆ।12 ਫਰਵਰੀ ਨੂੰ ਸਸਕਾਰ ਕੀਤਾ।(ਅਟਾਰੀ ਪਿੰਡ ਤੋਂ ਬਾਹਰ ਸ਼ਾਮ ਸਿੰਘ ਤੇ ਉਸਦੀ ਪਤਨੀ ਦੀਆਂ ਸਮਾਧਾਂ ਮੋਜੂਦ ਹਨ,ਪ:72)

 ਡੋਗਰਿਆਂ ਦੀ ਗੱਦਾਰੀ:- 1.ਲੜਾਈ ਦੀ ਤਰੀਕ ਦਾ ਫੈਸਲਾ ਫੌਜੀ ਹਾਲਾਤਾਂ ਨੂੰ ਵੇਖ ਕੇ ਨਹੀਂ ਸਗੋਂ ਅੰਗਰੇਜ਼ਾ ਦੀ ਸਹੂਲਤ ਨੂੰ ਮੁੱਖ ਰੱਖ ਕੇ ਕੀਤਾ ਗਿਆ 2.ਲਾਲ ਸਿੰਘ ਨੇ ਆਪਣੀ ਫੌਜ ਦੀ ਤਰਤੀਬ ਦਾ ਸਾਰਾ ਨਕਸ਼ਾ ਅੰਗਰੇਜ਼ ਕਮਾਂਡਰਾਂ ਨੂੰ ਭੇਜ ਦਿੱਤਾ ਸੀ 3.ਤੇਜਾ ਸਿੰਘ ਕੁਮਕ ਦੇਣ ਦੀ ਥਾਂ ਆਪਣੇ ਸਾਥੀਆਂ ਨਾਲ ਮੈਦਾਨ ਚੋਂ ਭੱਜ ਨਿਕਲਿਆ ਤੇ ਜਾਂਦਾ ਸਤਲੁਜ ਤੇ ਬਣਿਆ ਬੇੜੀਆਂ ਦਾ ਪੁਲ਼ ਵੀ ਤੋੜ ਗਿਆ।  ਅੰਗਰੇਜ਼ ਫੌਜਾਂ ਦੇ ਕਮਾਂਡਰ :-1ਸਰ ਰਾਬਰਟ ਡਿਕ ਸੱਜੇ ਪਾਸੇ ( ਇਹ ਸਿਖ ਫੌਜਾਂ ਦਾ ਕਮਜ਼ੋਰ ਪਾਸਾ ਸੀ) 2.ਰਾਬਰਟ ਗਿਲਬਰਟ (ਇਹ ਡਿਕ ਦੇ ਸੱਜੇ ਪਾਸੇ ਸੀ), 3.ਸਰ ਹੈਰੀ ਸਮਿਥ ( ਇਹ ਗਿਲਬਰਟ ਦੇ ਸੱਜੇ ਸੀ)ਇਸਦੀ ਡਵੀਜਨ ਵਿਚ ਦੋ ਬਰੀਗੇਡ ਸਨ ਬਰੀਗੇਡੀਅਰ ਪੈਨੀ ਅਤੇ ਬਰੀਗੇਡੀਅਰ ਹਿੱਕਸ ( ਸਿਖ ਫੌਜ ਦੇ ਖੱਬੇ ਪਾਸੇ)  ਸ਼ਾਮ ਸਿੰਘ ਦਾ ਚਿਹਰਾ ਮੋਹਰਾ:-ਉੱਚਾ ਕੱਦ, ਖੁੱਲ੍ਹਾ ਦਾੜ੍ਹਾ, ਚੌੜਾ ਮੱਥਾ, ਭਰਵਾਂ ਸਰੀਰ, (ਕਿਰਪਾਲ ਸਿੰਘ ਨੇ ਫਕੀਰ ਅਜੀਜੁਦੀਨ ਦੇ ਖਾਨਦਾਨ ਕੋਲ ਪਈਆਂ ਤਸਵੀਰਾਂ ਤੇ ਇਤਿਹਾਸਕ ਕਾਗਜ਼ਾਂ ਦੀ ਲਾਹੌਰ ਵਿਚ ਲੱਗੀ ਵਿਸ਼ੇਸ਼ ਪ੍ਰਦਰਸ਼ਨੀ ਵਿਚ 1956 ਵਿਚ ਸ਼ਾਮ ਸਿੰਘ ਦੀ ਕਲਮੀ ਤਸਵੀਰ ਵੇਖੀ, ਪੰਨਾ 74 ਦਾ ਫੁੱਟ ਨੋਟ)  ਸਿਧਾਂਤਕ ਖਾਮੀਆਂ:-1.ਕੰਵਰ ਨੌਨਿਹਾਲ ਸਿੰਘ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਸਿਹਰਾ ਬੰਨ੍ਹਿਆਂ ਪੰਨਾ 35, 2.1836 26 ਜੂਨ ਨੂੰ ਸ਼ਾਹ ਸੁਜ਼ਾ( ਕਾਬਲ ਦਾ ਬਾਦਸ਼ਾਹ),ਅੰਗਰੇਜ਼ਾਂ ਤੇ ਲਾਹੌਰ ਦਰਬਾਰ ਵਿਚਕਾਰ ਤ੍ਰੈ-ਧਿਰਾ ਸੰਧੀ ਹੋਈ ਜਿਸ ਵਿਚ 10 ਧਾਰਾ ਵਿਚ ਕਿਹਾ ਗਿਆ ਸੀ ਕਿ ਜਦੋਂ ਅਫਗਾਨ ਤੇ ਸਿਖ ਇਕੱਠੇ ਹੋਣ ਤਾਂ ਗਊਬੱਧ ਨਾ ਕੀਤਾ ਜਾਵੇ।3.ਵਿਆਹ ਤੇ ਬੇਸ਼ੁਮਾਰ ਖ਼ਰਚ ਜਿਸ ਵਿਚ ਭੀੜ ਤੇ ਪੈਸਾ ਸੁਟਦਿਆਂ ਕਈ ਲੋਕ ਮਾਰੇ ਗਏ ਸਨ ਪੰਨਾ 35, 4.ਸ਼ਾਮ ਸਿੰਘ ਦੀ ਰਾਣੀ ਪਹਿਲਾਂ ਹੀ ਉਸਦੇ ਵਿਆਹ ਵਾਲ਼ੇ ਕੱਪੜਿਆਂ ਨਾਲ ਸਤੀ ਹੋ ਗਈ ਪੰਨਾ 72,  ਸ਼ਾਮ ਸਿੰਘ ਦੀ ਔਲਾਦ:-ਠਾਕੁਰ ਸਿੰਘ, ਕਾਹਨ ਸਿੰਘ, ਬੀਬੀ ਨਾਨਕੀ  ਕੌਰ ਸਿੰਘ ਦਾ ਪੁੱਤਰ ਜੋਧ ਸਿੰਘ, ਜੋਧ ਸਿੰਘ ਦਾ ਪੁੱਤਰ ਚਤਰ ਸਿੰਘ ਅਟਾਰੀ, ਚਤਰ ਸਿੰਘ ਦਾ ਪੁੱਤਰ ਸ਼ੇਰ ਸਿੰਘ ਅਟਾਰੀ।

(ਪੁਸਤਕ:ਸ਼ਾਮ ਸਿੰਘ ਅਟਾਰੀ ਵਾਲਾ, ਲੇਖਕ:ਕਿਰਪਾਲ ਸਿੰਘ,ਪਬਲੀਕੇਸ਼ਨ ਬਿਊਰੋ,ਚੌਥਾ ਸੰਸਕਰਣ 1996,(ਪਹਿਲੀ ਵਾਰ 1969) ਕੁਲ ਸਫੇ 94, ਡਾ. ਗੰਡਾ ਸਿੰਘ ਦੀ ਕਿਤਾਬ ਪੰਜਾਬੀ ਯੂਨੀਵਰਸਿਟੀ ਪਟਿਆਲਾ)