ਘਮੂਰ
ਦਿੱਖ
ਘਮੂਰ ਕੁਦਰਤੀ ਤੌਰ ਤੇ ਉੱਗਣ ਵਾਲਾ ਔਸ਼ਧੀ ਗੁਣਾਂ ਵਾਲਾ ਪੌਦਾ ਹੈ। ਇਸ ਜੜੀ ਬੂਟੀ ਨੂੰ ਇਸ ਦੇ ਹਿੰਦੀ ਨਾਮ ਕੁਟਕੀ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਾ ਵਿਗਿਆਨਕ ਨਾਮ ਪੈਨੀਕਮ ਐਂਟੀਡੋਟਲ ( Panicum antidotale) ਹੈ। ਇਹ ਜੜੀ-ਬੂਟੀ ਮੁੱਖ ਤੌਰ ਉੱਤੇ ਪੰਜਾਬ, ਗੰਗਾ ਦਰਿਆ ਦੇ ਮੈਦਾਨੀ ਇਲਾਕਿਆਂ, ਹਿਮਾਲਿਆ ਵਿੱਚ ਪਾਈ ਜਾਂਦੀ ਹੈ। ਇਹ ਵੀ ਪੈਨੀਕਮ (Panicum) ਪਰਿਵਾਰ ਦੀ ਇੱਕ ਘਾਹ ਹੈ। ਪੰਜਾਬ ਵਿੱਚ ‘ਘਮੂਰ’ ਨੂੰ ‘ਘਿਰੀ’ ਵੀ ਕਹਿੰਦੇ ਹਨ।
ਇਹ ਅਕਸਰ ਚੰਗੀ ਮਿੱਟੀ ਵਿੱਚ ਪੈਦਾ ਹੁੰਦੀ ਹੈ, ਜਿਸ ਵਿੱਚ ਚੰਗੀ ਮਾਤਰਾ ਵਿੱਚ ਖਾਦ ਜਾਂ ਗੋਹਾ ਮਿਲਾਇਆ ਗਿਆ ਹੋਵੇ।