ਚਮਗਿੱਦੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚਮਗਿੱਦੜ
Temporal range: 52–0 Ma
Early Eocene – Recent
Townsend's big-eared bat, Corynorhinus townsendii
Scientific classification
Kingdom:
Phylum:
Class:
Infraclass:
Superorder:
Order:
Chiroptera

Suborders
Worldwide distribution of bat species

ਚਮਗਿੱਦੜ ਚਿਰੋਪਟੇਰਾ (/kˈrɒptərə/; ਯੂਨਾਨੀ ਤੋਂ χείρ - ਚਿਰ, "ਹਥ"[2] ਅਤੇ πτερόν - ਪਟੇਰੋਂ, "ਪੰਖ"[3]) ਗਣ ਦੇ ਅਜਿਹੇ ਥਣਧਾਰੀ ਜਾਨਵਰ ਹਨ, ਜਿਹਨਾਂ ਦੀਆਂ ਮੋਹਰਲੀਆਂ ਲੱਤਾਂ ਤਣ ਕੇ ਪੰਖ ਬਣਾ ਦਿੰਦੀਆਂ ਹਨ, ਅਤੇ ਐਸੇ ਇੱਕੋ ਇੱਕ ਥਣਧਾਰੀ ਹਨ ਜੋ ਲੰਮੀ ਅਸਲੀ ਉਡਾਣ ਉੱਡ ਸਕਦੇ ਹਨ। ਇਨ੍ਹਾਂ ਦੀਆਂ 1,240 ਦੇ ਲਗਪਗ ਪ੍ਰਜਾਤੀਆਂ ਹਨ ਅਤੇ ਦੂਜਾ ਸਭ ਤੋਂ ਵੱਡਾ ਥਣਧਾਰੀ ਉੱਪਗਣ ਹੈ। ਇਹ ਪੂਰਨ ਤੌਰ ਤੇ ਫਲਾਹਾਰੀ ਵੱਡੇ ਚਮਗਿੱਦੜਾਂ ਦਾ ਹੁੰਦਾ ਹੈ, ਜੋ ਵੇਖ ਕੇ ਅਤੇ ਸੁੰਘ ਕੇ ਆਪਣਾ ਭੋਜਨ ਭਾਲਦੇ ਹਨ ਜਦੋਂ ਕਿ ਦੂਜਾ ਸਮੂਹ ਕੀਟਾਹਾਰੀ ਛੋਟੇ ਚਮਗਿੱਦੜਾਂ ਦਾ ਹੁੰਦਾ ਹੈ, ਜੋ ਗੂੰਜ ਦੁਆਰਾ ਸਥਿਤੀ ਨਿਰਧਾਰਣ ਢੰਗ ਨਾਲ ਆਪਣਾ ਭੋਜਨ ਭਾਲਦੇ ਹਨ।

ਦੇਖਣ ਅਤੇ ਸੁਣਨ ਦੀ ਪ੍ਰਕਿਰਿਆ[ਸੋਧੋ]

ਚਮਗਿੱਦੜ ਇੱਕ ਥਣਧਾਰੀ ਜੀਵ ਹੈ। ਇਸ ਦੀਆਂ ਲਗਪਗ 1100 ਜਾਤੀਆਂ ਹਨ। ਇਹ ਮਨੁੱਖ ਦੀ ਤਰ੍ਹਾਂ ਦੇਖ ਸਕਦਾ ਹੈ। ਇਸ ਦੀ ਸੁਣਨ ਸ਼ਕਤੀ ਬਹੁਤ ਜ਼ਿਆਦਾ ਹੁੰਦੀ ਹੈ। ਇਹ ਕੀਟ ਖਾਂਦਾ ਹੈ।

ਇਹ ਰਾਤ ਨੂੰ ਸ਼ਿਕਾਰ ਕਰਦੇ ਹਨ। ਰਾਤ ਸਮੇਂ ਇਹ ਹਵਾ ਵਿੱਚ ਉੱਡਦਾ ਹੈ। ਰਾਤ ਨੂੰ ਦੇਖਣ ਲਈ ਇਹ ਅੱਖਾਂ ਦੀ ਨਹੀਂ ਬਲਕਿ ਕੰਨਾਂ ਦੀ ਵਰਤੋਂ ਕਰਦਾ ਹੈ। ਇਸ ਦੇ ਕੰਨ ਵੱਡੇ ਹੁੰਦੇ ਹਨ। ਰਾਤ ਸਮੇਂ ਇਹ ਲਗਾਤਾਰ ਚੀਕਾਂ ਮਾਰਦਾ ਹੈ। ਇਹ ਚੀਕਾਂ ਹਵਾ ਵਿੱਚ ਤਰੰਗਾਂ ਪੈਦਾ ਕਰਦੀਆਂ ਹਨ। ਇਹ ਤਰੰਗਾਂ ਉੱਚ ਆਵ੍ਰਿਤੀ ਦੀਆਂ ਹੁੰਦੀਆਂ ਹਨ। ਇਨ੍ਹਾਂ ਤਰੰਗਾਂ ਦੀ ਆਵ੍ਰਿਤੀ 20,000 ਹਰਡਜ਼ ਤੋਂ ਵੱਧ ਹੁੰਦੀ ਹੈ, ਪਰ ਮਨੁੱਖ ਇਨ੍ਹਾਂ ਤਰੰਗਾਂ ਨੂੰ ਸੁਣ ਨਹੀਂ ਸਕਦਾ। ਇਹ ਤਰੰਗਾਂ ਹਵਾ ਵਿੱਚ ਚੱਲਦੀਆਂ ਹਨ। ਇਹ ਕਿਸੇ ਕੀਟ ਜਾਂ ਵਸਤੂ ਨਾਲ ਟਕਰਾ ਕੇ ਵਾਪਸ ਮੁੜ ਆਉਂਦੀਆਂ ਹਨ। ਚਮਗਿੱਦੜ ਇਨ੍ਹਾਂ ਤਰੰਗਾਂ ਨੂੰ ਕੰਨਾਂ ਨਾਲ ਸੁਣ ਸਕਦਾ ਹੈ। ਇਨ੍ਹਾਂ ਵਾਪਸ ਮੁੜੀਆਂ ਆਵਾਜ਼ ਤਰੰਗਾਂ ਤੋਂ ਉਹ ਪਤਾ ਲਗਾ ਲੈਂਦਾ ਹੈ ਕਿ ਕੀਟ ਕਿੰਨੀ ਦੂਰ ਹੈ। ਉਸ ਦਾ ਆਕਾਰ ਕੀ ਹੈ। ਉਹ ਕਿਸ ਦਿਸ਼ਾ ਵੱਲ ਜਾ ਰਿਹਾ ਹੈ ਅਤੇ ਕਿੰਨੀ ਗਤੀ ਨਾਲ ਜਾ ਰਿਹਾ ਹੈ। ਚਮਗਿੱਦੜ ਇਨ੍ਹਾਂ ਤਰੰਗਾਂ ਨਾਲ 2 ਤੋਂ 10 ਮੀਟਰ ਤਕ ਦੇਖ ਸਕਦਾ ਹੈ।[4]

ਹਵਾਲੇ[ਸੋਧੋ]

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named classification
  2. χείρ, Henry George Liddell, Robert Scott, A Greek-English Lexicon, on Perseus
  3. πτερόν, Henry George Liddell, Robert Scott, A Greek-English Lexicon, on Perseus
  4. ਕਰਨੈਲ ਸਿੰਘ ਰਾਮਗੜ੍ਹ. "ਚਮਗਿੱਦੜ ਕਿਵੇਂ ਦੇਖਦੇ ਹਨ?". ਪੰਜਾਬੀ ਟ੍ਰਿਬਿਊਨ. {{cite news}}: Cite has empty unknown parameter: |dead-url= (help)

ਫੋਟੋ ਗੈਲਰੀ[ਸੋਧੋ]