ਚਿਕਨ ਕਰੀ
ਚਿਕਨ ਕਰੀ ਜਾਂ ਕਰੀਡ ਚਿਕਨ ਦੱਖਣੀ ਏਸ਼ੀਆਈ ਪਕਵਾਨ ਹੈ। ਇਹ ਪਕਵਾਨ ਭਾਰਤੀ ਉਪ ਮਹਾਂਦੀਪ ਤੋਂ ਉਤਪੰਨ ਹੁੰਦਾ ਹੈ। ਇਹ ਭਾਰਤੀ ਉਪ ਮਹਾਂਦੀਪ ਤੋਂ ਇਲਾਵਾ ਕੈਰੇਬੀਅਨ, ਦੱਖਣ-ਪੂਰਬੀ ਏਸ਼ੀਆ, ਗ੍ਰੇਟ ਬ੍ਰਿਟੇਨ ਅਤੇ ਦੱਖਣੀ ਅਫਰੀਕਾ ਦੇ ਪਕਵਾਨਾਂ ਵਿੱਚ ਆਮ ਹੈ। ਭਾਰਤੀ ਉਪ-ਮਹਾਂਦੀਪ ਦੀ ਇੱਕ ਆਮ ਕਰੀ ਵਿੱਚ ਪਿਆਜ਼ ਅਤੇ ਟਮਾਟਰ-ਅਧਾਰਤ ਚਟਣੀ ਵਿੱਚ ਭੁੰਨਿਆ ਹੋਇਆ ਚਿਕਨ ਹੁੰਦਾ ਹੈ। ਜਿਸ ਵਿੱਚ ਅਦਰਕ, ਲਸਣ, ਟਮਾਟਰ ਪਿਊਰੀ, ਮਿਰਚਾਂ ਅਤੇ ਕਈ ਤਰ੍ਹਾਂ ਦੇ ਮਸਾਲੇ ਸ਼ਾਮਲ ਹੁੰਦੇ ਹਨ। ਜਿਨ੍ਹਾਂ ਵਿੱਚ ਅਕਸਰ ਹਲਦੀ, ਜੀਰਾ, ਧਨੀਆ, ਦਾਲਚੀਨੀ ਅਤੇ ਇਲਾਇਚੀ ਹੁੰਦੇ ਹਨ। ਦੱਖਣੀ ਏਸ਼ੀਆ ਤੋਂ ਬਾਹਰ, ਚਿਕਨ ਕਰੀ ਅਕਸਰ ਪਹਿਲਾਂ ਤੋਂ ਬਣੇ ਮਸਾਲੇ ਦੇ ਮਿਸ਼ਰਣ ਨਾਲ ਬਣਾਈ ਜਾਂਦੀ ਹੈ, ਜਿਸ ਨੂੰ ਕਰੀ ਪਾਊਡਰ ਕਿਹਾ ਜਾਂਦਾ ਹੈ।
ਖੇਤਰੀ ਭਿੰਨਤਾਵਾਂ
[ਸੋਧੋ]-
ਤਾਮਿਲਨਾਡੂ (ਭਾਰਤ) ਦੀ ਚਿਕਨ ਕਰੀ
-
ਬਲਿਯੁਗ, ਬੁਲਾਕਨ ਤੋਂ ਫਿਲੀਪੀਨੋ ਚਿਕਨ ਕਰੀ
-
ਰਾਸਨ (ਉੱਤਰੀ ਕੋਰੀਆ) ਤੋਂ ਚੌਲਾਂ ਦੇ ਨਾਲ ਚਿਕਨ ਕਰੀ
-
ਚਿਕਨ ਕਸ਼ਾ ਬੰਗਾਲ ਦੀ ਇੱਕ ਸੁੱਕੀ ਚਿਕਨ ਕਰੀ ਹੈ।
-
ਪੰਜਾਬੀ ਸ਼ੈਲੀ ਦੀ ਚਿਕਨ ਕਰੀ
-
ਮਕਾਓ ਰੈਸਟੋਰੈਂਟ ਦੁਆਰਾ ਦਿੱਤੀ ਗਈ ਇੱਕ ਵੱਡੀ ਬਰੈੱਡ ਵਿੱਚ ਕਰੀ ਚਿਕਨ
ਭਾਰਤੀ ਉਪ-ਮਹਾਂਦੀਪ
[ਸੋਧੋ]ਭਾਰਤੀ ਪਕਵਾਨਾਂ ਵਿੱਚ ਖੇਤਰੀ ਭਿੰਨਤਾਵਾਂ ਦੀ ਇੱਕ ਵੱਡੀ ਮਾਤਰਾ ਹੈ। ਜਿਸ ਵਿੱਚ ਮੁਢਲੀ ਚਿਕਨ ਕਰੀ ਵਿੱਚ ਬਹੁਤ ਸਾਰੀਆਂ ਭਿੰਨਤਾਵਾਂ ਹਨ। ਭਾਰਤੀ ਚਿਕਨ ਕਰੀ ਆਮ ਤੌਰ 'ਤੇ ਪੂਰੇ ਮਸਾਲਿਆਂ ਨਾਲ ਸ਼ੁਰੂ ਹੁੰਦੀ ਹੈ। ਜਿਨ੍ਹਾਂ ਨੂੰ ਤੇਲ ਵਿੱਚ ਗਰਮ ਕੀਤਾ ਜਾਂਦਾ ਹੈ। ਫਿਰ ਪਿਆਜ਼, ਅਦਰਕ, ਲਸਣ, ਅਤੇ ਟਮਾਟਰ, ਅਤੇ ਪਾਊਡਰ ਮਸਾਲਿਆਂ ਨਾਲ ਇੱਕ ਚਟਣੀ ਬਣਾਈ ਜਾਂਦੀ ਹੈ। ਫਿਰ ਹੱਡੀਆਂ ਵਾਲੇ ਚਿਕਨ ਦੇ ਟੁਕੜੇ ਸਾਸ ਵਿੱਚ ਪਾਏ ਜਾਂਦੇ ਹਨ ਅਤੇ ਪੱਕ ਜਾਣ ਤੱਕ ਉਬਾਲੇ ਜਾਂਦੇ ਹਨ।[1] ਦੱਖਣੀ ਭਾਰਤ ਵਿੱਚ, ਨਾਰੀਅਲ ਅਤੇ ਕੜੀ ਪੱਤੇ ਵੀ ਆਮ ਸਮੱਗਰੀ ਹਨ।[2] ਚਿਕਨ ਕਰੀ ਨੂੰ ਆਮ ਤੌਰ 'ਤੇ ਧਨੀਏ ਦੇ ਪੱਤਿਆਂ ਨਾਲ ਸਜਾਇਆ ਜਾਂਦਾ ਹੈ ਅਤੇ ਚੌਲਾਂ ਜਾਂ ਰੋਟੀ ਨਾਲ ਪਰੋਸਿਆ ਜਾਂਦਾ ਹੈ।
ਹਵਾਲੇ
[ਸੋਧੋ]- ↑ Sanjeev Kapoor's Khazana (16 January 2013). "Quick and Easy Chicken Curry". YouTube. Archived from the original on 6 ਜੂਨ 2013. Retrieved 10 May 2013.
{{cite web}}
: CS1 maint: bot: original URL status unknown (link) - ↑ শিশির আহমেদ. "Easy Chicken Curry". Archived from the original on 21 ਫ਼ਰਵਰੀ 2024. Retrieved 10 May 2013.