ਚਿੱਟਾ-ਮੱਛਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚਿੱਟਾ-ਮੱਛਰ
Weisse-Fliege.jpg
Whiteflies (Trialeurodes vaporariorum)
ਵਿਗਿਆਨਿਕ ਵਰਗੀਕਰਨ
ਜਗਤ: ਐਨਿਮਲਈਆ
ਸੰਘ: ਆਰਥੋਪੋਡਾ
ਵਰਗ: ਇਨਸੇਕਟਾ
ਤਬਕਾ: ਹੈਮਿਪੇਟ੍ਰਾ
ਉੱਪ-ਤਬਕਾ: ਸਟੇਰਨੋਰਾਇਨੇਕਾ
ਉੱਚ-ਪਰਿਵਾਰ: ਅਲੇਰੋਡੋਡੀਆ
ਪਰਿਵਾਰ: ਅਲੇਰੋਡੋਡੀਆ
" | Subfamilies[1]

Aleurodicinae
Aleyrodinae
Udamoselinae

ਚਿੱਟਾ-ਮੱਛਰ ਜਾਂ ਚਿੱਟੀ-ਮੱਖੀ (Whiteflies) ਇੱਕ ਫ਼ਸਲ ਮਾਰੂ ਕੀਟ ਹੈ। ਇਹ ਇੱਕ ਨਿੱਕਾ ਜਿਹਾ ਮੱਖੀ ਨੁਮਾ ਕੀਟ ਜੀਵ ਹੁੰਦਾ ਹੈ ਜੋ ਪੌਦਿਆਂ ’ਤੇ ਪੱਤਿਆਂ ਨੂੰ ਆਪਣੀ ਖ਼ੁਰਾਕ ਬਣਾਉਂਦਾ ਹੈ। ਇਹ ਐਲਿਰੋਡੀਡਾਈ(Aleyrodidae) ਪਰਿਵਾਰ ਨਾਲ ਸੰਬੰਧ ਰੱਖਣਵਾਲਾ ਕੀਟ ਹੈ। ਜੀਵ ਵਿਗਿਆਨ ਅਨੁਸਾਰ ਇਸ ਦੀਆਂ 1550 ਪ੍ਰਜਾਤੀਆਂ ਦੱਸੀਆਂ ਜਾਂਦੀਆਂ ਹਨ। ਪੰਜਾਬ ਵਿੱਚ ਇਸ ਨੂੰ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਨਾਂ ਨਾਲ ਜਾਣਿਆ ਜਾਂਦਾ ਹੈ। ਜਿਵੇਂ: ਚਿੱਟਾ-ਮੱਛਰ, ਚਿੱਟੀ-ਮੱਖੀ ਜਾਂ ਚਿੱਟਾ-ਤੇਲਾ ਆਦਿ।

ਪੰਜਾਬ ਵਿੱਚ ਇਹ ਕੀਟ ਤਕਰੀਬਨ 2005 ਤੋਂ ਨਰਮੇ ਦੀ ਫ਼ਸਲ ’ਤੇ ਹਮਲਾ ਕਰਦਾ ਆ ਰਿਹਾ ਹੈ ਅਤੇ ਜੁਲਾਈ 2015 ਵਿੱਚ ਵੀ ਇਸ ਨੇ ਪੰਜਾਬ ਦੇ ਅਬੋਹਰ ਫਾਜ਼ਿਲਕਾ ਇਲਾਕਿਆਂ ਵਿੱਚ ਜ਼ੋਰਦਾਰ ਹਮਲਾ ਕਰ ਕੇ ਨਰਮੇ ਦੀ ਫ਼ਸਲ ਤਬਾਹ ਕਰ ਦਿੱਤੀ। ਇਸ ਇਲਾਕੇ ਵਿੱਚ ਕਿਨੂੰਆਂ ਦੇ ਬਾਗ਼ ਕਾਫ਼ੀ ਹਨ ਅਤੇ ਇਹ ਕੀਟ ਕਿਨੂੰਆਂ ਦੇ ਬਾਗ਼ਾਂ ’ਤੇ ਹਮਲਾ ਕਰਦਾ ਹੈ ਅਤੇ ਇਹਨਾਂ ਬਾਗਾਂ ਦੇ ਇਰਦ-ਗਿਰਦ ਦੇ ਇਲਾਕਿਆਂ ਦੇ ਨਰਮੇ ਦੇ ਖੇਤ ਵੀ ਇਸ ਦੀ ਲਪੇਟ ਵਿੱਚ ਆ ਜਾਂਦੇ ਹਨ। ਇਹ ਚਿੱਟਾ-ਮੱਛਰ ਨਰਮੇ ਦੀ ਫ਼ਸਲ ਦੇ ਪੱਤੇ ਖਾ ਜਾਂਦਾ ਹੈ ਜਿਸ ਨਾਲ ਸਾਰੀ ਫ਼ਸਲ ਕਾਲੀ ਪੈ ਕੇ ਕੁਝ ਹੀ ਦਿਨਾਂ ਵਿੱਚ ਸੁੱਕ ਕੇ ਤਬਾਹ ਹੋ ਜਾਂਦੀ ਹੈ। [2] ਇਸ ਕੀਟ ਤੇ ਹੁਣ ਕੀੜੇ ਮਾਰ ਦਵਾਈਆਂ ਦਾ ਵੀ ਕੋਈ ਖ਼ਾਸ ਅਸਰ ਨਹੀਂ ਹੁੰਦਾ ਭਾਂਵੇ ਕਿਸਾਨ ਵਾਰ ਵਾਰ ਸਪਰੇਅ ਕਰਦੇ ਹਨ ਪਰ ਇਹ ਮਰਦਾ ਨਹੀਂ, ਸਗੋਂ ਕਿਸਾਨ ਦਾ ਖ਼ਰਚ ਵੱਧ ਜਾਂਦਾ ਹੈ ਅਤੇ ਫਸਲ ਮਰਨ ਕਰ ਕੇ ਆਮਦਨ ਘਟ ਜਾਂਦੀ ਹੈ।[3] ਨਰਮਾ ਪੱਟੀ ਦੇ ਕਿਸਾਨ ਇਸ ਪਖੋਂ ਲਗਪਗ ਇੱਕ ਦਹਾਕੇ ਤੋਂ ਪ੍ਰਭਾਵਤ ਹਨ। ਕਈ ਇਲਾਕਿਆਂ ਵਿੱਚ ਕਿਸਾਨਾਂ ਨੂੰ ਨਰਮੇ ਵਾਲੇ ਖੇਤਾਂ ਨੂੰ ਵਾਹੁਣਾ ਪਿਆ ਹੀ।[4]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]

Wikimedia Commons