ਸਮੱਗਰੀ 'ਤੇ ਜਾਓ

ਚੁਪ!ਕੋਰਟ ਚਾਲੂ ਹੈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚੁਪ! ਕੋਰਟ ਚਾਲੂ ਹੈ।ਸ਼ਾਂਤਤਾ! ਕੋਰਟ ਚਾਲੂ ਆਹੇ
ਦੇਸ਼ਭਾਰਤ
ਭਾਸ਼ਾਮਰਾਠੀ

ਚੁਪ!ਕੋਰਟ ਚਾਲੂ ਹੈ (शान्ताते कोर्ट चालू आहे) ਨਾਟਕ ਵਿਜੈ ਤੇਂਦੂਲਕਰ ਦੁਆਰਾ ਲਿਖਿਆ ਇੱਕ ਮਰਾਠੀ ਨਾਟਕ ਹੈ ਜੋ 1968 ਵਿੱਚ ਸਭ ਤੋਂ ਪਹਿਲਾਂ ਖੇਡਿਆ ਗਿਆ। ਇਹ ਨਾਟਕ 1963 ਵਿੱਚ ਲਿਖਿਆ ਗਿਆ ਹੈ। ਇਹ ਨਾਟਕ ਸਵਿਸਜ਼ਰਲੈਂਡ ਦੇ ਲੇਖਕ ਫਰੈਡਰਿਕ ਡੂਰਨਮੈਤ German: [ˈfriːdrɪç ˈdʏrənˌmat ਦੀ 1956 ਵਿੱਚ ਰਚੀ ਨਿੱਕੀ ਕਹਾਣੀ ਉੱਤੇ ਆਧਾਰਿਤ ਹੈ।

ਅਨੁਵਾਦ

[ਸੋਧੋ]

ਇਹ ਨਾਟਕ ਹੁਣ ਤੱਕ ਭਾਰਤੀ ਅਤੇ ਬਾਹਰੀ ਭਸ਼ਾਵਾਂ ਨੂੰ ਮਿਲਾ ਕੇ ਕੁਲ 16 ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁਕਿਆ ਹੈ। ਇਸ ਨਾਟਕ ਨੂੰ ਸਤਿਆਦੇਵ ਦੁਬੇ ਨੇ ਬੀ.ਬੀ.ਸੀ. ਉੱਤੇ ਅੰਗਰੇਜੀ ਵਿੱਚ ਫਿਲਮਾਇਆ ਹੈ। ਹਿੰਦੀ ਭਾਸ਼ਾ ਵਿੱਚ ਵਿੱਚ ਇਹ ਖਾਮੋਸ਼!ਕੋਰਟ ਜਾਰੀ ਹੈ (ख़ामोश!कोर्ट जारी है) ਨਾਂ ਹੇਠ ਅਨੁਵਾਦ ਕੀਤਾ ਗਿਆ ਹੈ ਅਤੇ ਜਿਸ ਨੂੰ ਓਮ ਸ਼ਿਵਪੁਰੀ ਨੇ ਨਿਰਦੇਸ਼ਿਤ ਕੀਤਾ। ਪੰਜਾਬੀ ਭਾਸ਼ਾ ਵਿੱਚ ਸ਼ਾਂਤਤਾ! ਕੋਰਟ ਚਾਲੂ ਆਹੇ ਨਾਟਕ ਦਾ ਅਨੁਵਾਦ ਚੁਪ!ਕੋਰਟ ਚਾਲੂ ਹੈ ਨਾਂ ਹੇਠ ਐਚ.ਐਸ.ਦਿਲਗੀਰ ਨੇ ਕੀਤਾ ਜੋ ਲੋਕਾਇਤ ਪ੍ਰਕਾਸ਼ਨ ਚੰਡੀਗੜ੍ਹ ਪ੍ਰਕਾਸ਼ਨ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਹੈ।

ਕਥਾਨਕ

[ਸੋਧੋ]

ਚੁਪ!ਕੋਰਟ ਚਾਲੂ ਹੈ ਨਾਟਕ ਦੇ ਕੁਲ ਤਿੰਨ ਅੰਕ ਹਨ ਜੋ ਲੜੀਵਾਰ ਚਲਦੇ ਹਨ। ਇਹ ਨਾਟਕ ਕਚਹਿਰੀ ਨਾਲ ਸੰਬਧਿਤ ਨਾਟਕ ਹੈ ਜੋ ਨਾਟਕ ਵਿੱਚ ਨਾਟਕ ਦੀ ਪੇਸ਼ਕਾਰੀ ਕਰਦਾ ਹੈ। ਨਾਟਕ ਦਾ ਆਰੰਭ ਨਾਟਕ ਦੀ ਮੁਖ ਪਾਤਰ ਸਰਿਤਾ ਦੇਵੀ ਅਤੇ ਰਾਕੇਸ਼ ਦੀ ਗੱਲਬਾਤ ਨਾਲ ਹੁੰਦਾ ਹੈ। ਨਾਟਕ ਦੇ ਪਹਿਲੇ ਅੰਕ ਵਿੱਚ ਨਾਟਕ ਦੇ ਪਾਤਰ,ਜੋ ਥੀਏਟਰ ਗਰੂਪ ਹੈ,ਆਪਸ ਵਿੱਚ ਗੱਲਾਂ ਕਰਦੇ ਦਿਖਾਈ ਦਿੰਦੇ ਹਨ।

ਪਾਤਰ

[ਸੋਧੋ]
  • ਕੁਮਾਰੀ ਸਰਿਤਾ ਦੇਵੀ
  • ਭੋਲਾ ਨਾਥ
  • ਸਭਰਵਾਲ
  • ਪਰਕਾਸ਼
  • ਰਾਕੇਸ਼
  • ਹੀਰਾ ਲਾਲ
  • ਮੁਰਲੀਧਰ
  • ਸ਼੍ਰੀਮਤੀ ਮਮਤਾ ਸਭਰਵਾਲ