ਸਮੱਗਰੀ 'ਤੇ ਜਾਓ

ਚੁੰਨੀ ਲਾਲ ਭਗਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਚੁੰਨੀ ਲਾਲ ਭਗਤ
ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ
ਦਫ਼ਤਰ ਵਿੱਚ
2012 – 2017
ਤੋਂ ਪਹਿਲਾਂਤੀਕਸ਼ਣ ਸੂਦ
ਸਥਾਨਕ ਸਰਕਾਰਾਂ ਮੰਤਰੀ
ਦਫ਼ਤਰ ਵਿੱਚ
2012 – 2017
ਮੁੱਖ ਮੰਤਰੀਪ੍ਰਕਾਸ਼ ਸਿੰਘ ਬਾਦਲ
ਤੋਂ ਪਹਿਲਾਂਮਨੋਰੰਜਨ ਕਾਲੀਆ
ਵਿਧਾਇਕ, ਪੰਜਾਬ
ਦਫ਼ਤਰ ਵਿੱਚ
2012 - 2017
ਤੋਂ ਪਹਿਲਾਂਨਵਾਂ ਚੋਣ ਹਲਕਾ
ਨਿੱਜੀ ਜਾਣਕਾਰੀ
ਜਨਮ (1932-12-01) 1 ਦਸੰਬਰ 1932 (ਉਮਰ 93)
ਸਿਆਲਕੋਟ, ਬ੍ਰਿਟਿਸ਼ ਇੰਡੀਆ
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
ਜੀਵਨ ਸਾਥੀਸ਼ੀਲਾ ਦੇਵੀ (ਮੌਤ)
ਬੱਚੇਚਾਰ ਪੁੱਤਰ ਅਤੇ ਚਾਰ ਧੀਆਂ
ਰਿਹਾਇਸ਼ਜਲੰਧਰ, ਪੰਜਾਬ, ਭਾਰਤ

ਚੁੰਨੀ ਲਾਲ ਭਗਤ ਭਾਰਤੀ ਸਿਆਸਤਦਾਨ ਹਨ ਅਤੇ ਪੰਜਾਬ ਸਰਕਾਰ ਵਿੱਚ ਜੰਗਲਾਤ ਅਤੇ ਜੰਗਲੀ ਜੀਵ, ਕਿਰਤ ਮੰਤਰੀ ਸਨ। ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੈਂਬਰ ਹਨ।[1]

ਮੁੱਢਲਾ ਜੀਵਨ

[ਸੋਧੋ]

ਉਨ੍ਹਾਂ ਦਾ ਜਨਮ 1 ਦਸੰਬਰ 1932 ਨੂੰ ਬ੍ਰਿਟਿਸ਼ ਭਾਰਤ ਦੇ ਸਿਆਲਕੋਟ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਮਹਿੰਗਾ ਰਾਮ ਅਤੇ ਮਾਤਾ ਦਾ ਨਾਮ ਰੁਕਮਣੀ ਦੇਵੀ ਹੈ। ਉਨ੍ਹਾਂ ਨੇ ਮੈਟ੍ਰਿਕ ਤੱਕ ਪੜ੍ਹਾਈ ਕੀਤੀ।[2]

ਕਾਰੋਬਾਰ

[ਸੋਧੋ]

ਉਸਦਾ ਖੇਡਾਂ ਦੇ ਸਮਾਨ ਦੇ ਨਿਰਯਾਤ ਦਾ ਕਾਰੋਬਾਰ ਹੈ।

ਰਾਜਨੀਤਿਕ ਕਰੀਅਰ

[ਸੋਧੋ]

ਉਨ੍ਹਾਂ ਨੇ 1985 ਵਿੱਚ ਜਲੰਧਰ (ਜਲੰਧਰ) ਦੱਖਣੀ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ, ਪਰ ਚੋਣਾਂ ਹਾਰ ਗਏ। 1997 ਵਿੱਚ ਉਨ੍ਹਾਂ ਨੇ ਦੁਬਾਰਾ ਜਲੰਧਰ ਦੱਖਣੀ ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਲੜੀ ਅਤੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਬਣੇ। ਉਨ੍ਹਾਂ ਨੇ 2007 ਵਿੱਚ ਜਲੰਧਰ ਦੱਖਣੀ ਤੋਂ ਦੁਬਾਰਾ ਜਿੱਤ ਪ੍ਰਾਪਤ ਕੀਤੀ[3] 2012 ਵਿੱਚ ਜਲੰਧਰ ਦੱਖਣੀ ਵਿੱਚ ਸੀਮਾਬੰਦੀ ਹੋਈ ਅਤੇ ਉਨ੍ਹਾਂ ਨੇ ਨਵੇਂ ਹਲਕੇ ਜਲੰਧਰ ਪੱਛਮੀ ਤੋਂ ਸਫਲਤਾਪੂਰਵਕ ਚੋਣ ਲੜੀ।[4] ਸਤਪਾਲ ਗੋਸਾਈਂ ਦੇ ਅਸਤੀਫ਼ੇ ਤੋਂ ਬਾਅਦ ਉਹ 2011 ਵਿੱਚ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਚੁਣੇ ਗਏ।[5] ਉਹ ਕੈਬਨਿਟ ਮੰਤਰੀ ਸਨ ਅਤੇ ਸਥਾਨਕ ਸਰਕਾਰਾਂ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਦਾ ਪੋਰਟਫੋਲੀਓ ਰੱਖਦੇ ਸਨ। ਉਹ 2012 ਤੋਂ 2017 ਤੱਕ ਵਿਧਾਨ ਸਭਾ ਵਿੱਚ ਭਾਜਪਾ ਵਿਧਾਇਕ ਦਲ ਦੇ ਨੇਤਾ ਸਨ। ਉਨ੍ਹਾਂ ਨੇ 2017 ਵਿੱਚ ਚੋਣ ਨਹੀਂ ਲੜੀ।

ਨਿੱਜੀ ਜ਼ਿੰਦਗੀ

[ਸੋਧੋ]

ਉਨ੍ਹਾਂ ਦਾ ਵਿਆਹ ਸਵਰਗੀ ਸ਼ੀਲਾ ਦੇਵੀ ਨਾਲ ਹੋਇਆ ਸੀ। ਉਸਦੇ ਚਾਰ ਪੁੱਤਰ ਅਤੇ ਚਾਰ ਧੀਆਂ ਹਨ।

ਹਵਾਲੇ

[ਸੋਧੋ]
  1. Cabinet Ministers - BJP Punjab Archived 2012-10-15 at the Wayback Machine.
  2. "LS poll result an acid test for BJP's Chunni Lal Bhagat". Hindustan Times (in ਅੰਗਰੇਜ਼ੀ). 2014-04-27. Retrieved 2020-06-15.
  3. Punjab Assembly Election 2007 Results Archived 2013-05-08 at the Wayback Machine.
  4. Results Punjab State Assembly Elections 2012 Archived 6 May 2013 at the Wayback Machine.
  5. "New Punjab Deputy Speaker elected". The Hindu. 2011-06-14. Retrieved 2018-06-10.