ਚੁੱਘੇ ਕਲਾਂ
ਚੁੱਘੇ ਕਲਾਂ | |
|---|---|
| Interactive map of ਚੁੱਘੇ ਕਲਾਂ | |
| ਸਮਾਂ ਖੇਤਰ | ਯੂਟੀਸੀ+5:30 |
| ਵਾਹਨ ਰਜਿਸਟ੍ਰੇਸ਼ਨ | PB 03, PB 40 |
ਚੁੱਘਾ ਕਲਾਂ ਪਿੰਡ ਪੰਜਾਬ, ਭਾਰਤ ਵਿੱਚ ਬਠਿੰਡਾ ਜ਼ਿਲ੍ਹੇ ਦੀ ਬਠਿੰਡਾ ਤਹਿਸੀਲ ਵਿੱਚ ਸਥਿਤ ਹੈ। ਇਹ ਬਠਿੰਡਾ ਤੋਂ 19 ਕਿਲੋਮੀਟਰ ਦੂਰ ਸਥਿਤ ਹੈ, ਜੋ ਕਿ ਚੁੱਘਾ ਕਲਾਂ ਪਿੰਡ ਦਾ ਜ਼ਿਲ੍ਹਾ ਅਤੇ ਉਪ-ਜ਼ਿਲ੍ਹਾ ਹੈੱਡਕੁਆਰਟਰ ਹੈ। 2009 ਦੇ ਅੰਕੜਿਆਂ ਅਨੁਸਾਰ, ਚੁੱਘੇ ਕਲਾਂ ਪਿੰਡ ਚੁੱਘਾ ਕਲਾਂ ਦੀ ਗ੍ਰਾਮ ਪੰਚਾਇਤ ਹੈ। ਜਨਗਣਨਾ 2011 ਦੀ ਜਾਣਕਾਰੀ ਅਨੁਸਾਰ ਚੁੱਘਾ ਕਲਾਂ ਪਿੰਡ ਦਾ ਟਿਕਾਣਾ ਕੋਡ 035780 ਹੈ। ਚੁੱਘਾ ਕਲਾਂ ਪਿੰਡ ਦਾ ਪਿੰਨ ਕੋਡ 151001 ਹੈ।
ਚੁੱਘੇ ਕਲਾਂ ਪਿੰਡ ਬਾਬਾ ਚੁੱਘੇ ਮਾਨ ਦੇ ਨਾਂ ਤੇ ਬੱਝਿਆ ਹੈ, ਜਿਸਦੀ ਉਲਾਦ ਐਸ ਵੇਲੇ ਮਾਨ ਪੱਤੀ ਚੁੱਘੇ ਕਲਾਂ, ਚੁੱਘੇ ਖੁਰਦ, ਅਤੇ ਖੁਡੀਆਂ ਮਹਾਂ ਸਿੰਘ ਵਿੱਚ ਵੱਸਦੀ ਹੈ। [1] ਇਸ ਦੇ ਨਾਲ - ਨਾਲ ਚੁੱਘੇ ਦੀ ਵੰਸ਼ ਅੱਗੇ ਰਾਜਸਥਾਨ ਵਿੱਚ ਵੀ ਵਸਦੀ ਹੈ।
ਬਾਬੇ ਚੁੱਘੇ ਮਾਨ ਨੇ ਆਪਣੇ ਭਰਾ ਡਿੱਗੇ ਮਾਨ ਨਾਲ ਰੱਲ ਕੇ ਦੋ ਪਿੰਡ ਚੁੱਘੇਆਣਾ ਤੇ ਡਿੱਗੇਆਣਾ ਮਜੂਦਾ ਪਿੰਡ ਡਿੱਖ, ਬਠਿੰਡਾ ਕੋਲੇ ਬੰਨੇ। [2] ਇਹਨਾਂ ਪਿੰਡਾਂ ਦੇ ਨਾਲ ਇੱਕ ਪਿੰਡ ਢੱਡੇ ਸੀ, ਜਿਥੇ ਫੂਲੇ ਢੱਡੇ ਨਾਂ ਦਾ ਚੌਧਰੀ ਵਸਦਾ ਸੀ। ਏਸ ਚੌਧਰੀ ਦੀ ਕਿਸੇ ਗੱਲੋਂ ਚੁੱਘੇਆਣੇ ਵਾਲਿਆਂ ਨਾਲ ਨਹੀਂ ਸੀ ਬਣਦੀ ਤਾਂ ਇਹ ਮਾਨਾਂ ਦੇ ਪਸ਼ੂਆਂ ਨੂੰ ਵੀ ਆਵਦੀ ਪੈਲੀ 'ਚ ਚਰਨ ਨਹੀਂ ਸੀ ਦਿੰਦਾ। ਇੱਕ ਵਾਰੀ ਚੁੱਘੇਆਣੇ ਦਾ ਇੱਕ ਵਛੇਰਾ ਚਰਦਾ ਹੋਇਆ ਢੱਡੇ ਦੀਆਂ ਨਿਆਈਆਂ ਚ ਵੱਗ ਗਿਆ ਤਾਂ ਫੂਲੇ ਢੱਡੇ ਨੇ ਉਸਨੂੰ ਛੌਰਾਂ 'ਚ ਘੇਰ ਕੇ ਜਿਉਂਦੇ ਨੂੰ ਮਚਾ ਦਿੱਤਾ। ਇਹ ਖ਼ਬਰ ਅਗਾਹਾਂ ਜਦੋਂ ਚੁੱਘੇਆਣੇ ਵਾਲਿਆਂ ਕੋਲੇ ਉੱਪੜੀ ਤਾਂ ਉਹਨਾਂ ਨੇ ਫੂਲੇ ਨੂੰ ਮਾਰਣ ਦੀ ਵਿਉਂਤ ਕਰ ਲਈ। ਅਖੀਰ ਨੂੰ ਲੱਖੇ ਬਾਣੀਏ ਨੂੰ ਨਾਲ ਰਲਾ ਮਾਨਾਂ ਨੇ ਫੂਲਾ ਢੱਡਾ ਮਾਰ ਦਿੱਤਾ ਤੇ ਇਹਦੀ ਸਜ਼ਾ ਵਜੋਂ ਉਹਨਾਂ ਨੂੰ ਸਰਹਿੰਦ ਸੂਬੇ ਚੋਂ ਦੇਸ਼ ਨਿਕਾਲਾ ਦੇ ਕੇ ਬਠਿੰਡੇ ਦੀਆਂ ਪੱਛਮੀਂ ਰੋਹੀਆਂ ਚ ਵਸਣ ਲਈ ਘੱਲਿਆ ਗਿਆ। ਇਥੇ ਆਣ ਉਹ ਧਤੂਰ ਨਾਮੀਂ ਛੱਪੜ ਦੇ ਕੰਢੇ ਮੋੜ੍ਹੀ ਗੱਡ ਕੇ ਚੁੱਘਾ ਨਾਮੀਂ ਪਿੰਡ ਬੰਨ ਲੈਂਦੇ ਨੇ।
ਚੁੱਘੇ ਦੇ ਇੱਕ ਪੁੱਤਰ ਨੱਥੂ ਮਾਨ ਸੀ, ਨੱਥੂ ਦੇ ਦੋ ਸਨ - ਬਾਜਾ ਤੇ ਲੱਖਣ।
ਮਾਨਾਂ ਦੇ ਨਾਲ-ਨਾਲ ਪਿੰਡ ਵਿੱਚ ਸਾਉਂ ਪੱਤੀ ਦੇ ਸਿੱਧੂ ਅਤੇ ਕਿਲਾ ਪੱਤੀ ਦੇ ਸਾਬੋ ਕੇ ਸਿਧੂ ਬਰਾੜ ( ਤਲਵੰਡੀ ਸਾਬੋ ਦੇ ਚੌਧਰੀ ਡੱਲੇ ਦੇ ਭਰਾ ਨੱਥੂ ਦੀ ਉਲਾਦ) ਵੀ ਵੱਸਦੇ ਹਨ। ਸਾਬੋ ਕੇ ਸਿੱਧੂਆਂ ਨੂੰ ਇਲਾਕੇ ਵਿੱਚ ਸਰਦਾਰ ਆਖੀਦਾ ਸੀ ਕਿਉਂਕਿ ਇਹਨਾਂ ਦਾ ਬਠਿੰਡੇ ਕਿਲੇ ਅਤੇ ਇਲਾਕੇ ਕਈ ਪਿੰਡਾਂ ਤੇ ਕਬਜ਼ਾ ਸੀ। ਇਹਨਾਂ ਦਾ ਪਿੰਡ ਵਿੱਚ ਇੱਕ ਕਿਲਾ ਸੀ,ਪਰ ਇਹਨਾਂ ਵਿਚੋਂ ਬਹੁਤੇ ਪਿੰਡ ਛੱਡ ਕੇ ਸਰਦਾਰਗੜ੍ਹ ਵੱਸ ਗਏ ਸਨ। [3]
ਖੇਤਰ
[ਸੋਧੋ]ਪਿੰਡ ਦਾ ਕੁੱਲ ਭੂਗੋਲਿਕ ਖੇਤਰਫਲ 1847 ਹੈਕਟੇਅਰ ਹੈ। ਚੁੱਘਾ ਕਲਾਂ ਪਿੰਡ ਵਿੱਚ ਕਰੀਬ 814 ਘਰ ਹਨ।
ਆਬਾਦੀ
[ਸੋਧੋ]ਚੁੱਘਾ ਕਲਾਂ ਦੀ ਕੁੱਲ ਆਬਾਦੀ 3,955 ਹੈ, ਜਿਸ ਵਿੱਚੋਂ ਪੁਰਸ਼ਾਂ ਦੀ ਆਬਾਦੀ 2,059 ਹੈ ਜਦਕਿ ਔਰਤਾਂ ਦੀ ਆਬਾਦੀ 1,896 ਹੈ। ਚੁੱਘਾ ਕਲਾਂ ਪਿੰਡ ਦੀ ਸਾਖਰਤਾ ਦਰ 57.32% ਹੈ ਜਿਸ ਵਿੱਚੋਂ 62.70% ਮਰਦ ਅਤੇ 51.48% ਔਰਤਾਂ ਸਾਖਰ ਹਨ।
ਪ੍ਰਸ਼ਾਸਨ
[ਸੋਧੋ]ਚੁੱਘਾ ਕਲਾਂ ਪਿੰਡ ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕੇ ਅਤੇ ਬਠਿੰਡਾ ਸੰਸਦੀ ਹਲਕੇ ਅਧੀਨ ਆਉਂਦਾ ਹੈ। ਚੁੱਘਾ ਕਲਾਂ ਪਿੰਡ ਦਾ ਸਭ ਤੋਂ ਨਜ਼ਦੀਕੀ ਸ਼ਹਿਰ ਬਠਿੰਡਾ ਹੈ।
ਹਵਾਲੇ
[ਸੋਧੋ]- ↑ "Bathinda district villages list". www.onefivenine.com. Retrieved 2026-01-31.
- ↑ "Bathinda district villages list". www.onefivenine.com. Retrieved 2026-01-31.
- ↑ "Bathinda district villages list". www.onefivenine.com. Retrieved 2026-01-31.
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |