ਚੂਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Limestone quarry in Brønnøy, Norway

ਚੂਨਾ ਇੱਕ ਕੈਲਸ਼ੀਅਮ ਨਾਲ ਭਰਭੂਰ ਅਕਾਰਬਨੀਕ ਪਦਾਰਥ ਹੈ, ਜਿਸ ਵਿੱਚ ਕਾਰਬੋਨੇਟ, ਆਕਸਾਇਡ ਅਤੇ ਹਾਈਡ੍ਰੋਕਸਾਈਡ ਪ੍ਰਮੁੱਖ ਹੁੰਦੇ ਹਨ| ਸਟੀਕਲੀ ਰੂਪ ਵਿੱਚ ਕੈਲਸੀਅਮ ਆਕਸਾਈਡ ਜਾਂ ਕੈਲਸੀਅਮ ਹਾਈਡ੍ਰੋਕਸਾਈਡ ਹੀ ਚੂਨੇ ਮੰਨੇ ਜਾਂਦੇ ਹਨ‍‍|

ਚੂਨਾ ਇੱਕ ਖਣਿਜ ਵੀ ਹੈ| ਚੂਨਾ ਘਰਾਂ ਦੀ ਉਸਾਰੀ ਕਰਨ ਲਈ ਵਰਤੀਆਂ ਗਈਆਂ ਚੀਜ਼ਾਂ ਵਿੱਚੋਂ ਸਭ ਤੋਂ ਪੁਰਾਣੀ ਚੀਜ਼ ਹੈ, ਪਰ ਹੁਣ ਇਸਨੂੰ ਪੋਰਟਲੈਂਡ ਸੀਮੈਂਟ ਦੁਆਰਾ ਬਦਲ ਦਿੱਤਾ ਗਿਆ ਹੈ|

ਚੂਨੇ ਨੂੰ ਹੇਠਲੇ ਦੋ ਵੱਡੇ ਭਾਗਾਂ ਵਿੱਚ ਵੰਡਿਆ ਗਿਆ ਹੈ:

  • 1 ਸਿਰਫ ਆਮ ਚੂਨੇ ਜਾਂ ਚੂਨਾ,
  • 2. ਹਾਈਡ੍ਰੌਲਿਕਲੀਮ|

ਆਮ ਚੂਨਾ[ਸੋਧੋ]

ਇਸ ਚੂਨੇ ਵਿੱਚ ਕੈਲਸ਼ੀਅਮ ਦੀ ਮਾਤਰਾ ਬਹੁਤ ਉੱਚੀ ਹੈ ਅਤੇ ਐਸਿਡ ਵਿੱਚ ਗੈਰ-ਜਰੂਰੀ ਵਸਤੂ ਲਗਭਗ ਛੇ ਪ੍ਰਤੀਸ਼ਤ ਹੈ| ਕੈਲਸ਼ੀਅਮ ਵਿੱਚ ੭੧.੪੩ ਪ੍ਰਤੀਸ਼ਤ ਅਤੇ ਆਕਸੀਜਨ ੨੮.੫੭ ਪ੍ਰਤੀਸ਼ਤ ਹੈ| ਇਹ ਚੂਨਾ ਖਾੜੀ ਜਾਂ ਸੀਪ ਵੱਢ ਕੇ ਬਣਾਇਆ ਜਾਂਦਾ ਹੈ| ਇਹ ਪਾਣੀ ਨਾਲ ਜਮਦਾ ਨਹੀਂ ਹੈ| ਇਸ ਲਈ ਚਿੱਟਾ ਹੁੰਦਾ ਹੈ| ਪਾਣੀ ਵਿੱਚ ਘੋਲਣ ਤੇ ਇਹ ਫੁਟਦਾ ਨਹੀਂ, ਸਿਰਫ ਫ਼ੁਲਦਾ ਹੈ ਅਤੇ ਚੂਰ ਚੂਰ ਹੋ ਜਾਂਦਾ ਹੈ ਤੇ ਨਾਲ ਹੀ ਕਾਫੀ ਗਰਮੀਂ ਦਿੰਦਾ ਹੈ| ਇਸ ਬੁਝਾਈ ਦੇ ਚੂਨੇ ਨੂੰ ਪਾਣੀ ਚੂਨਾ ਬੁਲਾਇਆ ਜਾਂਦਾ ਹੈ| ਚੂਨਾ ਨੂੰ ਬੁਝਾਉਣ ਦਾ ਇੱਕ ਤਰੀਕਾ ਹੈ ਕਿ ਉਹ ਚੂਨੇ ਨੂੰ ਇੱਕ ਖੱਡਾ ਪੁੱਟ ਇੱਕ ਫੁੱਟ ਦੀ ਉੱਚਾਈ ਤੱਕ ਭਰ ਕੇ ਇਸ ਵਿੱਚ ਤਿੰਨ ਫੁੱਟ ਪਾਣੀ ਪਾ ਦੇਵੋ| ੨੪ ਘੰਟਿਆਂ ਜਾਂ ਵਧੇਰੇ ਸਮੇਂ ਲਈ, ਜਿਵੇਂ ਕਿ ਇਹ ਪੂਰੀ ਤਰ੍ਹਾਂ ਬੰਦ ਹੋ ਜਾਣ ਤਕ ਇਸ ਨੂੰ ਇਸੇ ਤਰਾਂ ਛੱਡ ਦਿੰਦੇ ਹਨ| ਇਸ ਨੂੰ ਬੁਝਾਉਣ ਤੋਂ ਬਾਅਦ, ਇਹ ਪ੍ਰ੍ਤੀਵਰਗ ਇੰਚ ੧੨ ਛੇਦਾਂ ਵਾਲੀ ਚਲਨੀ ਨਾਲ ਛਾਣ ਲੈਣਾ ਚਾਹੀਦਾ ਹੈ|

ਸ਼ੁੱਧ ਚੂਨਾ ਦੇ ਗਾਰੇ ਵਿੱਚ ਹਵਾ ਦਾ ਕਾਰਬਨ ਡਾਈਆਕਸਾਈਡ ਤਬਦੀਲ ਹੋ ਕੈਲਸ਼ੀਅਮ ਕਾਰਬੋਨੇਟ ਬਣਦਾ ਹੈ, ਜਿਸ ਕਾਰਣ ਇਹ ਜਮਦਾ ਅਤੇ ਸਖ਼ਤ ਹੋ ਜਾਂਦਾ ਹੈ| ਮੋਟੀ ਦੀਵਾਰ ਬਣਾਉਣ ਵਿੱਚ ਇਸਦਾ ਉਪਯੋਗ ਨਹੀਂ ਕੀਤਾ ਜਾ ਸਕਦਾ, ਕਿਓਂਕਿ ਅੰਦਰਲੇ ਭਾਗ ਵਾਲੇ ਚੂਨੇ ਨੂੰ ਕੈਲਸ਼ੀਅਮ ਕਾਰਬੋਨੇਟ ਵਿੱਚ ਤਬਦੀਲ ਹੋਣ ਲਈ ਕਾਰਬਨ ਡਾਈਆਕਸਾਇਡ ਲੋੜੀਂਦੀ ਮਾਤਰਾ ਵਿੱਚ ਪ੍ਰਾਪਤ ਨਹੀਂ ਹੁੰਦੀ| ਇਸੇ ਕਾਰਣ ਅਜੇਹਾ ਗਾਰਾ ਇੱਟਾਂ ਨੂੰ ਠੀਕ ਢੰਗ ਨਾਲ ਨਹੀਂ ਜੋੜਦਾ| ਅੰਦਰੂਨੀ ਕੰਦਾਂ ਉਪਰ ਪਤਲਾ ਪਲਸਤਰ ਕਰਨ ਅਤੇ ਪਤਲੀ ਦੀਵਾਰਾਂ ਦੀ ਉਸਾਰੀ ਲਈ ਇਹ ਬਹੁਤ ਲਾਹੇਵੰਦ ਹੈ|

ਹਾਈਡ੍ਰੌਲਿਕਲੀਮ ਜਾਂ ਜਲ ਚੂਣਾ[ਸੋਧੋ]

ਇਹ ਚੂਨਾ ਵੱਡੀ ਮਾਤਰਾ ਵਿੱਚ ਕੰਕਰ ਜਾਂ ਮਿਟੀ ਯੁਕਤ ਚੂਨਪੱਥਰ ਨੂੰ ਅਗ ਲਗਾ ਕੇ ਬਣਾਇਆ ਜਾਂਦਾ ਹੈ|

ਚੂਨੇ ਦੀਆਂ ਕਿਸਮਾਂ[ਸੋਧੋ]

ਇਸ ਤੋਂ ਇਲਾਵਾ ਚੂਨਾ ਕਈ ਕਿਸਮਾਂ ਵਿੱਚ ਮਿਲਦਾ ਹੈ। ਰੌਬਰਟ ਐਲ. ਫੌਕ ਨੇ ਇੱਕ ਵਰਗੀਕਰਨ ਪ੍ਰਣਾਲੀ ਵਿਕਸਿਤ ਕੀਤੀ ਹੈ ਜੋ ਕਿ ਕਾਰਬੋਨੇਟ ਚੱਟਾਨਾਂ ਵਿੱਚ ਅਨਾਜ ਦੀ ਵਿਸਥਾਰਪੂਰਵਕ ਰਚਨਾ ਅਤੇ ਅੰਤਰਾਲ ਵਾਲੀ ਸਮੱਗਰੀ ਤੇ ਪ੍ਰਮੁੱਖ ਜ਼ੋਰ ਦਿੰਦੀ ਹੈ।

ਚੂਨੇ ਦੀ ਵਰਤੋਂ[ਸੋਧੋ]

ਆਰਕੀਟੈਕਚਰ ਵਿੱਚ ਖਾਸ ਕਰਕੇ ਯੂਰਪ ਅਤੇ ਉੱਤਰੀ ਅਮਰੀਕਾ ਵਿੱਚ ਚੂਨੇ ਦਾ ਪੱਥਰ ਦਾ ਪਰਯੋਗ ਬਹੁਤ ਆਮ ਹੁੰਦਾ ਹੈ। ਗੀਜ਼ਾ, ਮਿਸਰ ਵਿੱਚ ਗ੍ਰੇਟ ਪਿਰਾਮਿਡ ਅਤੇ ਇਸਦੇ ਸਬੰਧਿਤ ਕੰਪਲੈਕਸ ਸਮੇਤ ਦੁਨੀਆ ਭਰ ਦੇ ਕਈ ਮਹੱਤਵਪੂਰਨ ਚਿੰਨ੍ਹ, ਚੂਨੇ ਦੇ ਬਣੇ ਹੋਏ ਹਨ। ਕਿੰਗਸਟਨ, ਓਨਟੈਰੀਓ, ਕੈਨੇਡਾ ਦੀਆਂ ਬਹੁਤ ਸਾਰੀਆਂ ਇਮਾਰਤਾਂ ਹਨ ਜੋ ਇਸ ਤੋਂ ਬਣੀਆਂ ਹੋਈਆਂ ਹਨ ਜਿਨ੍ਹਾ ਕਰਕੇ ਇਹਨਾਂ ਸ਼ਹਿਰਾਂ ਨੂੰ ਚੂਨੇ ਪਥੱਰ ਦਾ ਸ਼ਹਿਰ ਕਿਹਾ ਜਾਂਦਾ ਹੈ.

ਸਾਵਧਾਨੀ ਅਤੇ ਸੇਹਤ[ਸੋਧੋ]

ਲੋਕਾਂ ਨੂੰ ਚੂਨੇ ਦੀ ਧੂੜ ਸਾਹ ਲੈਣ ਅਤੇ ਅੱਖਾਂ ਦੇ ਸੰਪਰਕ ਰਾਹੀਂ ਹੋਣ ਵਾਲਿਆਂ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ.

ਹਵਾਲਾ[ਸੋਧੋ]