ਸਮੱਗਰੀ 'ਤੇ ਜਾਓ

ਚੂਹੜ ਚੱਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਚੂਹੜ ਚੱਕ
ਚੂਹੜਚੱਕ
ਪਿੰਡ
Chuhar Chak
ਚੂਹੜ ਚੱਕ is located in ਪੰਜਾਬ
ਚੂਹੜ ਚੱਕ
ਚੂਹੜ ਚੱਕ
ਸਥਿਤੀ ਪੰਜਾਬ, ਭਾਰਤ
ਚੂਹੜ ਚੱਕ is located in ਭਾਰਤ
ਚੂਹੜ ਚੱਕ
ਚੂਹੜ ਚੱਕ
ਚੂਹੜ ਚੱਕ (ਭਾਰਤ)
ਗੁਣਕ: 30°46′39″N 75°21′46″E / 30.77750°N 75.36278°E / 30.77750; 75.36278
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਮੋਗਾ
ਤਹਿਸੀਲਮੋਗਾ
ਬਾਨੀਦਾਉਦ ਖਾਂ ਅਤੇ ਗਾਲਿਬ ਖਾਂ
ਨਾਮ-ਆਧਾਰਚੂਹੜ ਖਾਂ
ਸਰਕਾਰ
  ਕਿਸਮਪੰਚਾਇਤੀ ਰਾਜ
  ਬਾਡੀਗ੍ਰਾਮ ਪੰਚਾਇਤ
ਆਬਾਦੀ
 (2011)
  ਕੁੱਲ
8,137
  ਮਨੁੱਖੀ ਲਿੰਗ ਅਨੁਪਾਤ
4,281/3,856/
ਭਾਸ਼ਾ
  ਅਧਿਕਾਰਤਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
PIN
142053 [1]
ਡਾਕਖਾਨਾਚੂਹੜਚੱਕ
ਨਜਦੀਕੀ ਕਸਬਾਅਜੀਤਵਾਲ
ਵੈੱਬਸਾਈਟmoga.nic.in

ਚੂਹੜ ਚੱਕ ਜਾਂ ਚੂਹੜਚੱਕ ਭਾਰਤ ਦੇ ਪੰਜਾਬ ਰਾਜ ਦੇ ਮੋਗਾ ਜ਼ਿਲ੍ਹੇ ਵਿੱਚ ਸਥਿਤ ਇੱਕ ਸ਼ਹਿਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ

[ਸੋਧੋ]

ਦੱਸਿਆ ਜਾਂਦਾ ਹੈ ਕਿ ਦਾਉਦ ਖਾਂ ਅਤੇ ਗਾਲਿਬ ਖਾਂ ਰਾਜਪੂਤ ਦੌਧਰ ਨੂੰ ਜਾਂਦੇ ਹੋਏ ਰਸਤੇ ਵਿੱਚ ਰੁਕੇ ਤਾਂ ਉਹਨਾਂ ਦਾ ਸੇਵਕ ਚੂਹੜ ਖਾਂ ਵੀ ਉਹਨਾਂ ਦੇ ਨਾਲ ਸੀ। ਉਸ ਦੀ ਸੇਵਾ-ਭਗਤੀ ਤੋਂ ਪ੍ਰਭਾਵਿਤ ਹੋ ਕੇ ਚੂਹੜ ਖਾਂ ਦੇ ਨਾਂ ਤੇ ਇਸ ਪਿੰਡ ਦੀ ਸਥਾਪਨਾ ਕਰਕੇ ਇਸ ਪਿੰਡ ਦਾ ਨਾਮ ਚੂਹੜਚੱਕ[2] ਰੱਖ ਦਿੱਤਾ। ਪਿੰਡ ਦੇ ਪ੍ਰਸਿੱਧ ਦੇਸ਼ ਭਗਤ ਬਾਬਾ ਰੂੜ ਸਿੰਘ ਨੇ ਦੇਸ਼ ਦੀ ਆਜ਼ਾਦੀ ਲਹਿਰ ਵਿੱਚ ਸ਼ਕਤੀਸ਼ਾਲੀ ਸੰਘਰਸ਼ ਕੀਤਾ ਤੇ ਗੁਰੂ ਕੇ ਬਾਗ ਮੋਰਚੇ ਵਿੱਚ 9 ਮਹੀਨੇ ਜੇਲ੍ਹ ਵਿੱਚ ਰਹੇ ਅਤੇ ਜੈਤੋ ਦੇ ਮੋਰਚੇ ਵਿੱਚ ਢਾਈ ਸਾਲ ਜੇਲ੍ਹ ਕੱਟੀ। ਹੋਰ ਕਈ ਪਿੰਡ ਵਾਸੀਆਂ ਨੇ ਜੈਤੋ ਦੇ ਮੋਰਚੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।

ਭੂਗੋਲ

[ਸੋਧੋ]

ਇਹ ਪਿੰਡ ਢੁੱਡੀਕੇ ਤੋਂ 1 ਕਿਲੋਮੀਟਰ, ਦੌਧਰ 5 ਕਿਲੋਮੀਟਰ, ਡਾਂਗੀਆਂ 5 ਕਿਲੋਮੀਟਰ, ਕਾਉਂਕੇ ਕਲਾਂ 5 ਕਿਲੋਮੀਟਰ, ਨਾਨਕਸਰ ਕਲੇਰਾਂ 6 ਕਿਲੋਮੀਟਰ ਅਤੇ ਕਿੱਲੀ ਚਾਹਲਾਂ ਤੋਂ 4 ਕਿਲੋਮੀਟਰ ਨਾਲ ਘਿਰਿਆ ਹੋਇਆ ਹੈ। ਅਜੀਤਵਾਲ 4 ਕਿਲੋਮੀਟਰ 'ਤੇ ਸਭ ਤੋਂ ਨਜ਼ਦੀਕੀ ਰੇਲਵੇ ਸਟੇਸ਼ਨ ਹੈ।

ਜਨਸੰਖਿਆ

[ਸੋਧੋ]

ਪਿੰਡ ਦੀ ਕੁੱਲ ਆਬਾਦੀ 1,636 ਹੈ ਜਿਸ ਵਿੱਚ 277 ਘਰ, 893 ਪੁਰਸ਼ ਅਤੇ 743 ਔਰਤਾਂ ਹਨ।[3]

ਭਾਸ਼ਾ

[ਸੋਧੋ]

ਪੰਜਾਬੀ ਪਿੰਡ ਦੀ ਮਾਤ ਭਾਸ਼ਾ ਦੇ ਨਾਲ-ਨਾਲ ਸਰਕਾਰੀ ਭਾਸ਼ਾ ਵੀ ਹੈ।

ਧਰਮ

[ਸੋਧੋ]

ਪਿੰਡ ਦੇ ਲੋਕ ਮੁੱਖ ਤੌਰ 'ਤੇ ਸਿੱਖ ਹਨ ਅਤੇ ਹਿੰਦੂ ਘੱਟ ਗਿਣਤੀਆਂ ਦੇ ਨਾਲ ਸਿੱਖ ਧਰਮ ਦੀ ਪਾਲਣਾ ਕਰਦੇ ਹਨ। ਇਸ ਪਿੰਡ ਵਿੱਚ ਜ਼ਿਆਦਾ ਅਬਾਦੀ ਗਿੱਲ ਗੋਤ ਦੇ ਜ਼ਿਮੀਂਦਾਰਾਂ ਦੀ ਹੈ।

ਸਿੱਖਿਆ

[ਸੋਧੋ]

ਸੀਨੀਅਰ ਸੈਕੰਡਰੀ ਸਕੂਲ ਦੀ ਸਥਾਪਨਾ 1904 ਵਿੱਚ ਖਾਲਸਾ ਹਾਈ ਸਕੂਲ ਵਜੋਂ ਕੀਤੀ ਗਈ ਸੀ। ਲੜਕੀਆਂ ਲਈ ਇੱਕ ਆਈ. ਟੀ. ਆਈ. ਹੈ।

ਪ੍ਰਸਿੱਧ ਵਿਆਕਤੀ

[ਸੋਧੋ]
  • ਦੇਸ਼ ਭਗਤ ਬਾਬਾ ਰੂੜ ਸਿੰਘ ਨੇ ਦੇਸ਼ ਦੀ ਆਜ਼ਾਦੀ ਲਹਿਰ ਵਿੱਚ ਸ਼ਕਤੀਸ਼ਾਲੀ ਸੰਘਰਸ਼ ਕੀਤਾ ਤੇ ਗੁਰੂ ਕੇ ਬਾਗ ਮੋਰਚੇ ਵਿੱਚ 9 ਮਹੀਨੇ ਜੇਲ੍ਹ ਵਿੱਚ ਰਹੇ ਅਤੇ ਜੈਤੋ ਦੇ ਮੋਰਚੇ ਵਿੱਚ ਢਾਈ ਸਾਲ ਜੇਲ੍ਹ ਕੱਟੀ। ਹੋਰ ਕਈ ਪਿੰਡ ਵਾਸੀਆਂ ਨੇ ਜੈਤੋ ਦੇ ਮੋਰਚੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।
  • ਲਛਮਣ ਸਿੰਘ ਗਿੱਲ, ਸਾਬਕਾ ਮੁੱਖ ਮੰਤਰੀ, ਪੰਜਾਬ
  • ਜਗਜੀਤ ਗਿੱਲ, ਫ਼ਿਲਮ 'ਪੁੱਟ ਜੱਟਾਂ ਦੇ[4]' ਦੇ ਨਿਰਦੇਸ਼ਕ
  • ਨਾਸਾ ਵਿਗਿਆਨੀ ਡਾ. ਸੁਰਿੰਦਰਪਾਲ ਸ਼ਰਮਾ
  • fateh_1407

ਹਵਾਲੇ

[ਸੋਧੋ]
  1. "PIN code for Chuhar Chak". www.indiapost.gov.in. Archived from the original on 20 May 2012. Retrieved 29 December 2011.
  2. "ਚੂਹੜ ਚੱਕ ਪਿੰਡ ਦਾ ਇਤਿਹਾਸ | Chuhar Chak Town History - ਪੰਜਾਬ ਦੇ ਪਿੰਡਾਂ ਦਾ ਇਤਿਹਾਸ" (in ਅੰਗਰੇਜ਼ੀ (ਅਮਰੀਕੀ)). 2024-10-24. Retrieved 2025-08-27.
  3. "Population of Chuhar Chak, sub-district Moga (Sr. No. 50)". Government of India. www.censusindia.gov.in. 2001. Retrieved 29 December 2011.
  4. "ਪੁੱਤ ਜੱਟਾਂ ਦੇ", ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼, 2023-07-26, retrieved 2025-08-27