ਚੇਤੇਸ਼ਵਰ ਪੁਜਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਚੇਤੇਸ਼ਵਰ ਪੁਜਾਰਾ
CHETESHWAR PUJARA (16007168057).jpg
ਨਿੱਜੀ ਜਾਣਕਾਰੀ
ਪੂਰਾ ਨਾਂਮਚੇਤੇਸ਼ਵਰ ਅਰਵਿੰਦ ਪੁਜਾਰਾ
ਜਨਮ (1988-01-25) 25 ਜਨਵਰੀ 1988 (ਉਮਰ 33)
ਰਾਜਕੋਟ, ਗੁਜਰਾਤ, ਭਾਰਤ
ਕੱਦ6 ਫ਼ੁੱਟ 0 ਇੰਚ (1.83 ਮੀ)
ਬੱਲੇਬਾਜ਼ੀ ਦਾ ਅੰਦਾਜ਼ਸੱਜਾ ਹੱਥ
ਗੇਂਦਬਾਜ਼ੀ ਦਾ ਅੰਦਾਜ਼ਸੱਜਾ ਹੱਥ ਲੈੱਗ ਬਰੇਕ
ਭੂਮਿਕਾਉੱਪਰੀ ਕ੍ਰਮ ਬੱਲੇਬਾਜ਼
ਸੰਬੰਧੀਅਰਵਿੰਦ ਪੁਜਾਰਾ (ਪਿਤਾ)
ਬਿਪਿਨ ਪੁਜਾਰਾ (ਚਾਚਾ)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 266)9 ਅਕਤੂਬਰ 2010 v ਆਸਟਰੇਲੀਆ
ਆਖ਼ਰੀ ਟੈਸਟ24 ਜਨਵਰੀ 2018 v ਦੱਖਣੀ ਅਫ਼ਰੀਕਾ
ਓ.ਡੀ.ਆਈ. ਪਹਿਲਾ ਮੈਚ (ਟੋਪੀ 198)1 ਅਗਸਤ 2013 v ਜ਼ਿੰਬਾਬਵੇ
ਆਖ਼ਰੀ ਓ.ਡੀ.ਆਈ.19 ਜੂਨ 2014 v ਬੰਗਲਾਦੇਸ਼
ਓ.ਡੀ.ਆਈ. ਕਮੀਜ਼ ਨੰ.16
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2005 ਤੋਂ ਹੁਣ ਤੱਕਸੌਰਾਸ਼ਟਰ
2008–2010ਕੋਲਕਾਤਾ ਨਾਈਟ ਰਾਈਡਰਜ਼
2011–2013ਰਾਇਲ ਚੈਲੈੰਜਰਜ਼ ਬੰਗਲੌਰ
2014ਕਿੰਗਜ਼ XI ਪੰਜਾਬ
2014ਡਰਬੀਸ਼ਾਇਰ
2015ਯਾਰਕਸ਼ਾਇਰ
2017ਨੌਟਿੰਗਮਸ਼ਾਇਰ
2018 ਤੋਂ ਹੁਣ ਤੱਕਯਾਰਕਸ਼ਾਇਰ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਇੱਕ ਦਿਨਾ ਪਹਿਲਾ ਦਰਜਾ ਏ ਦਰਜਾ
ਮੈਚ 57 5 158 82
ਦੌੜਾਂ 4,495 51 12,538 3,572
ਬੱਲੇਬਾਜ਼ੀ ਔਸਤ 51.08 10.20 56.47 54.12
100/50 14/17 0/0 41/43 10/23
ਸ੍ਰੇਸ਼ਠ ਸਕੋਰ 206* 27 352 158*
ਗੇਂਦਾਂ ਪਾਈਆਂ 6 237
ਵਿਕਟਾਂ 5
ਸ੍ਰੇਸ਼ਠ ਗੇਂਦਬਾਜ਼ੀ 29.20
ਇੱਕ ਪਾਰੀ ਵਿੱਚ 5 ਵਿਕਟਾਂ 0
ਇੱਕ ਮੈਚ ਵਿੱਚ 10 ਵਿਕਟਾਂ n/a 0 n/a
ਸ੍ਰੇਸ਼ਠ ਗੇਂਦਬਾਜ਼ੀ 2/4
ਕੈਚਾਂ/ਸਟੰਪ 36/– 0/– 113/– 32/–
ਸਰੋਤ: [ESPN Cricinfo], 29 ਜੁਲਾਈ 2017

ਚੇਤੇਸ਼ਵਰ ਅਰਵਿੰਦ ਪੁਜਾਰਾ (ਜਨਮ 25 ਜਨਵਰੀ 1988) ਇੱਕ ਭਾਰਤੀ ਕ੍ਰਿਕਟਰ ਹੈ। ਉਹ ਸੱਜੇ ਹੱਥ ਦਾ ਬੱਲੇਬਾਜ਼ ਹੈ ਜਿਹੜਾ ਕਿ ਘਰੇਲੂ ਕ੍ਰਿਕਟ ਵਿੱਚ ਸੌਰਾਸ਼ਟਰ ਵੱਲੋਂ ਖੇਡਦਾ ਹੈ। ਪੁਜਾਰਾ ਨੇ ਆਪਣੇ ਪਹਿਲੇ ਦਰਜੇ ਕ੍ਰਿਕਟ ਦੀ ਸ਼ੁਰੂਆਤ ਦਿਸੰਬਰ 2005 ਵਿੱਚ ਕੀਤੀ ਸੀ ਅਤੇ ਉਸਨੇ ਆਪਣੇ ਟੈਸਟ ਕੈਰੀਅਰ ਦੀ ਸ਼ੁਰੂਆਤ ਬੰਗਲੌਰ ਵਿਖੇ ਅਕਤੂਬਰ 2010 ਵਿੱਚ ਕੀਤੀ ਸੀ।[1]

ਉਹ ਭਾਰਤੀ ਏ ਟੀਮ ਦਾ ਹਿੱਸਾ ਜਦੋਂ ਉਹਨਾਂ ਨੇ 2010 ਦੀਆਂ ਗਰਮੀਆਂ ਵਿੱਚ ਇੰਗਲੈਂਡ ਦਾ ਦੌਰਾ ਕੀਤਾ ਸੀ ਅਤੇ ਉਹ ਇਸ ਦੌਰੇ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਸੀ। ਉਸਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਟੈਸਟ ਮੈਚ 9 ਅਕਤੂਬਰ 2010 ਨੂੰ ਆਸਟਰੇਲੀਆ ਵਿਰੁੱਧ ਖੇਡਿਆ ਅਤੇ ਅਕਤੂਬਰ 2011 ਵਿੱਚ, ਬੀ.ਸੀ.ਸੀ.ਆਈ. ਨੇ ਉਸਨੂੰ ਡੀ ਗਰੇਡ ਰਾਸ਼ਟਰੀ ਕ੍ਰਿਕਟਰ ਐਲਾਨ ਕੀਤਾ। ਉਸਦੀ ਤਕਨੀਕ ਅਤੇ ਲੰਮੀਆਂ ਪਾਰੀਆਂ ਖੇਡਣ ਦੇ ਸੁਭਾਅ ਕਰਕੇ ਉਹ ਰਾਹੁਲ ਦ੍ਰਾਵਿੜ ਅਤੇ ਵੀ.ਵੀ.ਐਸ. ਲਕਸ਼ਮਣ ਦੇ ਰਿਟਾਇਰ ਹੋਣ ਪਿੱਛੋਂ ਭਾਰਤੀ ਕ੍ਰਿਕਟ ਟੀਮ ਦੇ ਮੱਧਕ੍ਰਮ ਦਾ ਇੱਕ ਮਜ਼ਬੂਤ ਦਾਅਵੇਦਾਰ ਬਣ ਗਿਆ।[2]

ਉਸਦੀ ਟੈਸਟ ਮੈਚਾਂ ਵਿੱਚ ਵਾਪਸੀ ਨਿਊਜ਼ੀਲੈਂਡ ਵਿਰੁੱਧ ਅਗਸਤ 2012 ਵਿੱਚ ਹੋਈ, ਜਿਸ ਵਿੱਚ ਉਸਨੇ ਸੈਂਕੜਾ ਬਣਾਇਆ। ਉਸਨੇ ਆਪਣਾ ਪਹਿਲਾ ਦੋਹਰਾ ਸੈਂਕੜਾ ਇੰਗਲੈਂਡ ਵਿਰੁੱਧ ਅਹਿਮਦਾਬਾਦ ਵਿਖੇ ਨਵੰਬਰ 2012 ਵਿੱਚ ਬਣਾਇਆ।[3] ਇਸ ਪਿੱਛੋਂ ਉਸਨੇ ਇੱਕ ਹੋਰ ਦੋਹਰਾ ਸੈਂਕੜਾ ਆਸਟਰੇਲੀਆ ਵਿੱਚ ਮਾਰਚ 2013 ਵਿੱਚ ਬਣਾਇਆ। ਇਹਨਾਂ ਦੋਵਾਂ ਮੁਕਾਬਲਿਆਂ ਵਿੱਚ ਭਾਰਤ ਨੇ ਜਿੱਤ ਹਾਸਲ ਕੀਤੀ ਅਤੇ ਉਸਨੂੰ ਮੈਨ ਆਫ਼ ਦ ਮੈਚ ਐਲਾਨਿਆ ਗਿਆ।[4]

ਹਵਾਲੇ[ਸੋਧੋ]

  1. "Cheteshwar Pujara". Retrieved 14 September 2016. 
  2. Marks, Vic (16 November 2012). "India can build their future on Cheteshwar Pujara". The Guardian. Ahmedabad. Retrieved 4 December 2012. 
  3. "Spinners strike after Pujara double ton". Wisden।ndia. 15 November 2012. 
  4. "।ndia vs Australia, 2nd Test at Hyderabad scorecard". Wisden।ndia. 4 March 2013.