ਸਮੱਗਰੀ 'ਤੇ ਜਾਓ

ਚੇਲੀਆਂਵਾਲਾ ਦੀ ਲੜਾਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਚੇਲੀਆਂਵਾਲਾ ਦੀ ਲੜਾਈ
ਦੂਜੀ ਐਂਗਲੋ-ਸਿੱਖ ਜੰਗ ਦਾ ਹਿੱਸਾ
ਲੜਾਈ ਦਾ ਨਕਸ਼ਾ
ਮਿਤੀ(1849-01-13)ਜਨਵਰੀ 13, 1849
ਚੇਲੀਆਂਵਾਲਾ ਨੇੜੇ ਜੇਹਲ ਦਰਿਆ,
ਮੰਡੀ ਬਹਾਊਦੀਨ ਜ਼ਿਲ੍ਹਾ, ਪੰਜਾਬ ਖੇਤਰ
ਥਾਂ/ਟਿਕਾਣਾ
{{{place}}}
ਨਤੀਜਾ ਸਿੱਖਾਂ ਦੀ ਜਿੱਤ
Belligerents
ਤਸਵੀਰ:Flag of the British East।ndia Company (1801).svg ਈਸਟ ਇੰਡੀਆ ਕੰਪਨੀ ਸਿੱਖ ਸਲਤਨਤ
Commanders and leaders
ਹੁਘ ਗੌਫ ਸ਼ੇਰ ਸਿੰਘ ਅਟਾਰੀਵਾਲਾ
Strength
13,000,
66 ਗੰਨ
ਲਗਭਗ 30,000-40,000,
60 ਗੰਨ
Casualties and losses
ਸਰਕਾਰੀ ਰਿਪੋਰਟ:
757 ਮੌਤਾਂ,
1,651 ਜ਼ਖ਼ਮੀ,
104 ਗੁਮ ਕੁੱਲ: 2,512
ਅਨੁਮਾਨਿਤ ਮੌਤਾਂ ਜਾਂ ਜ਼ਖ਼ਮੀ 3,600.[1]

ਚੇਲੀਆਂਵਾਲਾ ਦੀ ਲੜਾਈ ਸਿੱਖਾਂ ਅਤੇ ਅੰਗਰੇਜ਼ਾ ਵਿੱਚ 13 ਜਨਵਰੀ 1849 ਨੂੰ ਲੜੀ ਗਈ। ਜਿਸ ਵਿੱਚ ਸਿੱਖਾਂ ਦੀ ਜਿੱਤ ਹੋਈ।

ਪਿਛੋਕੜ

[ਸੋਧੋ]

ਅੰਗਰੇਜ਼ਾਂ ਵਲੋਂ ਪੰਜਾਬ 'ਤੇ ਕਬਜ਼ਾ ਕਰਨ ਮਗਰੋਂ ਚਤਰ ਸਿੰਘ ਤੇ ਸ਼ੇਰ ਸਿੰਘ ਅਟਾਰੀਵਾਲਾ ਅਤੇ ਅੰਗਰੇਜ਼ਾਂ ਵਿਚਕਾਰ ਜੰਗ ਦੀਆਂ ਤਿਆਰੀਆਂ ਦਾ ਮਾਹੌਲ ਤਕਰੀਬਨ ਦੋ ਮਹੀਨੇ ਚਲਦਾ ਰਿਹਾ। ਦੋਹਾਂ ਧਿਰਾਂ 'ਚ ਪਹਿਲੀ ਲੜਾਈ ਰਾਮਨਗਰ ਦੀ ਲੜਾਈ 22 ਨਵੰਬਰ 1848 ਦੇ ਦਿਨ ਰਾਮਨਗਰ 'ਚ ਹੋਈ ਸੀ ਜਿਸ ਵਿੱਚ ਦੋਹਾਂ ਧਿਰਾਂ ਦਾ ਕਾਫ਼ੀ ਨੁਕਸਾਨ ਹੋਇਆ। ਅੰਗਰੇਜ਼ਾਂ ਦੇ ਸੈਂਕੜੇ ਫ਼ੌਜੀਆਂ ਤੋਂ ਇਲਾਵਾ, ਉਹਨਾਂ ਦੇ ਬਰਗੇਡੀਅਰ ਜਨਰਲ ਕਿਊਰਟਨ ਅਤੇ ਲੈਫ਼ਟੀਨੈਂਟ ਕਰਨਲ ਹੈਵਲਾਕ ਵੀ ਮਾਰੇ ਗਏ। ਏਨਾ ਨੁਕਸਾਨ ਕਰਵਾਉਣ ਤੋਂ ਬਾਅਦ ਅੰਗਰੇਜ਼ ਕਈ ਹਫ਼ਤੇ ਸਹਿਮੇ ਰਹੇ ਅਤੇ ਅਗਲਾ ਪੈਂਤੜਾ ਸੋਚਦੇ ਪਰ ਉਪਰਲੇ ਅਫ਼ਸਰਾਂ ਦਾ ਹੁਕਮ ਉਡੀਕਦੇ, ਰਹੇ।

ਲੜਾਈ

[ਸੋਧੋ]

ਸੱਤ ਹਫ਼ਤੇ ਦੀ ਚੁੱਪ ਮਗਰੋਂ ਬਿ੍ਟਿਸ਼ ਫ਼ੌਜਾਂ ਇੱਕ ਵਾਰ ਫਿਰ ਟੱਕਰ ਲੈਣ ਵਾਸਤੇ ਤਿਆਰ ਹੋ ਗਈਆਂ। ਅਗਲੀ ਲੜਾਈ 13 ਜਨਵਰੀ 1849 ਦੇ ਦਿਨ ਪਿੰਡ ਚੇਲਿਆਂਵਾਲਾ ਵਿੱਚ ਹੋਈ। ਸਿੱਖ ਫ਼ੌਜੀ ਇਸ ਲੜਾਈ ਵਿੱਚ ਜੀਅ-ਜਾਨ ਨਾਲ ਲੜੇ। ਉਹਨਾਂ ਦੇ ਦਿਲਾਂ 'ਚ ਪੰਜਾਬ 'ਤੇ ਅੰਗਰੇਜ਼ੀ ਕਬਜ਼ੇ ਖ਼ਿਲਾਫ਼ ਰੋਹ ਫੈਲ ਚੁਕਾ ਸੀ। ਉਹ ਅੰਗਰੇਜ਼ਾਂ ਨੂੰ ਤਾਰੇ ਦਿਖਾਉਣਾ ਚਾਹੁੰਦੇ ਸੀ। ਉਧਰ ਅੰਗਰੇਜ਼ ਫ਼ੌਜੀਆਂ ਨੂੰ ਮੁਦਕੀ ਦੀ ਲੜਾਈ ਅਤੇ ਫ਼ਿਰੋਜ਼ਸ਼ਾਹ ਦੀ ਲੜਾਈ ਦੋਨਾਂ ਦਾ ਭੁਲੇਖਾ ਸੀ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਸ ਲੜਾਈ 'ਚ ਲਾਲ ਸਿੰਘ ਡੋਗਰਾ, ਕਨਈਆ ਲਾਲ, ਅਯੁਧਿਆ ਪ੍ਰਸਾਦ ਤੇ ਅਮਰ ਨਾਥ ਵਰਗੇ ਗ਼ਦਾਰ ਅਗਵਾਈ ਨਹੀਂ ਸਨ ਕਰ ਰਹੇ ਬਲਕਿ ਇਹ ਸ਼ੇਰਾਂ ਦੀ ਫ਼ੌਜ ਸੀ, ਜੋ ਜਜ਼ਬਾਤ ਦੀ ਛਾਂ ਹੇਠ ਜੂਝ ਰਹੀ ਸੀ। ਇਸ ਲੜਾਈ ਵਿੱਚ ਬਿ੍ਟਿਸ਼ ਫ਼ੌਜ ਬੁਰੀ ਤਰ੍ਹਾਂ ਤਬਾਹ ਹੋ ਗਈ। ਇਸ ਲੜਾਈ ਵਿੱਚ 2446 ਅੰਗਰੇਜ਼ ਫ਼ੌਜੀ ਅਤੇ 132 ਅਫ਼ਸਰ ਮਾਰੇ ਗਏ ਤੇ ਅੰਗਰੇਜ਼ਾਂ ਨੇ ਚਾਰ ਤੋਪਾਂ ਵੀ ਗੁਆ ਲਈਆਂ।

ਅੰਗਰੇਜ਼ਾਂ ਦੇ ਬਿਆਨ

[ਸੋਧੋ]

ਦੱਖਣੀ ਏਸ਼ੀਆ 'ਚ ਬਰਤਾਨੀਆ ਦੀਆਂ ਲੜਾਈਆਂ 'ਚੋਂ ਚੇਲਿਆਂਵਾਲਾ ਸਭ ਤੋਂ ਵੱਧ ਤਬਾਹਕੁਨ ਸੀ। ਗਰਿਫ਼ਨ ਇਸ ਨੂੰ ਅਫ਼ਗ਼ਾਨਿਸਤਾਨ 'ਚ ਬਰਤਾਨਵੀ ਫ਼ੌਜਾਂ ਦੇ ਕਤਲੇਆਮ ਵਾਂਗ ਖ਼ੌਫ਼ਨਾਕ ਦਸਦਾ ਹੈ। ਐਡਵਿਨ ਆਰਨਲਡ ਨੇ ਇਸ ਲੜਾਈ ਬਾਰੇ ਕਿਹਾ ਸੀ ਕਿ ਜੇ ਸਿੱਖ ਅਜਿਹੀ ਇੱਕ ਹੋਰ ਲੜਾਈ ਜਿੱਤ ਜਾਂਦੇ ਤਾਂ ਬਰਤਾਨੀਆਂ ਦੀ ਹਕੂਮਤ ਨਾ ਸਿਰਫ਼ ਪੰਜਾਬ 'ਚੋਂ ਹੀ ਖ਼ਤਮ ਹੋ ਜਾਣੀ ਸੀ ਬਲਕਿ ਉਹਨਾਂ ਨੂੰ ਭਾਰਤ ਵਿਚੋਂ ਵੀ ਕੱਢ ਦਿਤਾ ਜਾਣਾ ਸੀ। ਜਰਨੈਲ ਥੈਕਵਿਲ ਲਿਖਦਾ ਹੈ ਕਿ ਮੇਰਾ ਖ਼ਿਆਲ ਹੈ ਕਿ ਇਸ ਘੱਲੂਘਾਰੇ ਵਿਚੋਂ ਮੇਰਾ ਇੱਕ ਵੀ ਸਿਪਾਹੀ ਨਹੀਂ ਸੀ ਬਚਿਆ।... ਇਕ-ਇਕ ਸਿੱਖ ਸਾਡੇ ਤਿੰਨ-ਤਿੰਨ ਸਿਪਾਹੀਆਂ ਨੂੰ ਮਾਰਨ ਦੇ ਕਾਬਿਲ ਸੀ।...ਬਰਤਾਨਵੀ ਫ਼ੌਜ ਸਿੱਖ ਫ਼ੌਜੀਆਂ ਤੋਂ ਏਨੀ ਖ਼ੌਫ਼ਜ਼ਦਾ ਸੀ ਕਿ ਉਹ ਮੈਦਾਨ ਵਿੱਚੋਂ ਇੰਞ ਭੱਜ ਗਏ ਸਨ ਜਿਵੇਂ ਭੇਡਾਂ ਆਪਣੀ ਜਾਨ ਬਚਾਉਣ ਵਾਸਤੇ ਭਜਦੀਆਂ ਹਨ।

ਹਵਾਲੇ

[ਸੋਧੋ]
  1. 1911 Encyclopædia Britannica