ਚੌਧਰੀ ਬ੍ਰਹਮ ਪ੍ਰਕਾਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਚੌਧਰੀ ਬ੍ਰਹਮ ਪ੍ਰਕਾਸ਼
ਦਿੱਲੀ ਦਾ ਪਹਿਲਾ ਮੁੱਖ ਮੰਤਰੀ
ਦਫ਼ਤਰ ਵਿੱਚ
17 ਮਾਰਚ 1952 – 12 ਫਰਵਰੀ 1955
ਸਾਬਕਾਨਵਾਂ ਅਹੁਦਾ
ਉੱਤਰਾਧਿਕਾਰੀਗੁਰਮੁਖ ਨਿਹਾਲ ਸਿੰਘ
ਨਿੱਜੀ ਜਾਣਕਾਰੀ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ

ਚੌਧਰੀ ਬ੍ਰਹਮ ਪ੍ਰਕਾਸ਼ (1918-1993) ਨੇ 1940 ਵਿੱਚ ਮਹਾਤਮਾ ਗਾਂਧੀ ਦੇ ਸ਼ੁਰੂ ਕੀਤੇ ਵਿਅਕਤੀਗਤ ਸੱਤਿਆਗ੍ਰਹਿ ਅੰਦੋਲਨ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਅਤੇ 'ਭਾਰਤ ਛੱਡੋ ਅੰਦੋਲਨ ਦੇ ਦੌਰਾਨ ਦਿੱਲੀ 'ਵਿੱਚ ਅੰਡਰਗਰਾਊਂਡ ਕੰਮ ਦਾ ਆਗੂ ਸੀ। ਉਸ ਨੂੰ ਆਜ਼ਾਦੀ ਦੇ ਸੰਘਰਸ਼ ਦੇ ਦੌਰਾਨ ਕਈ ਵਾਰ ਕੈਦ ਕੀਤਾ ਗਿਆ ਸੀ।[1][2]

ਚੌਧਰੀ ਬ੍ਰਹਮ ਪ੍ਰਕਾਸ਼ ਪੱਛਮ-ਉੱਤਰ ਦਿੱਲੀ ਦੇ ਸ਼ਕੂਰਪੁਰ ਤੋਂ ਸੀ। ਸ਼ੇਰ-ਏ-ਦਿੱਲੀ ਅਤੇ ਮੁਗਲੇ ਆਜ਼ਮ ਦੇ ਨਾਮ ਨਾਲ ਮਸ਼ਹੂਰ ਚੌਧਰੀ ਬ੍ਰਹਮ ਪ੍ਰਕਾਸ਼ 1952 ਤੋਂ 1955 ਤੱਕ ਦਿੱਲੀ ਦਾ ਮੁੱਖਮੰਤਰੀ ਰਿਹਾ। ਉਹ ਕੇਵਲ 33 ਸਾਲ ਦੀ ਉਮਰ ਵਿੱਚ ਦਿੱਲੀ ਦਾ ਮੁੱਖਮੰਤਰੀ ਬਣਿਆ ਅਤੇ ਉਸ ਸਮੇਂ ਦਾ ਸਭ ਤੋਂ ਜਵਾਨ ਮੁੱਖਮੰਤਰੀ ਸੀ। ਉਸ ਨੂੰ ਭਾਰਤ ਦਾ ਪਹਿਲਾ ਨਿਰਦਲੀ ਮੁੱਖਮੰਤਰੀ ਬਨਣ ਦਾ ਵੀ ਗੌਰਵ ਪ੍ਰਾਪਤ ਹੈ। ਬਾਅਦ ਵਿੱਚ ਉਹ ਸੰਸਦ ਬਣਿਆ ਅਤੇ ਕੇਂਦਰੀ ਖਾਦ, ਖੇਤੀਬਾੜੀ, ਸਿੰਚਾਈ ਅਤੇ ਸਹਿਕਾਰਿਤਾ ਮੰਤਰੀ ਦੇ ਰੂਪ ਵਿੱਚ ਉਲੇਖਣੀ ਕਾਰਜ ਕੀਤੇ। 1977 ਵਿੱਚ ਉਸ ਨੇ ਪਛੜੀਆਂ, ਅਨੁਸੂਚਿਤ ਜਾਤੀਆਂ ਅਤੇ ਘੱਟਗਿਣਤੀਆਂ ਦਾ ਇੱਕ ਰਾਸ਼ਟਰੀ ਸੰਘ ਬਣਾਇਆ। ਰਾਸ਼ਟਰ ਦੇ ਪ੍ਰਤੀ ਉਸ ਦੇ ਉਲੇਖਣੀ ਯੋਗਦਾਨ ਲਈ ਉਸ ਦੇ ਸਨਮਾਨ ਵਿੱਚ 11 ਅਗਸਤ 2001 ਨੂੰ ਡਾਕ ਟਿਕਟ ਜਾਰੀ ਕੀਤਾ ਗਿਆ।

ਹਵਾਲੇ[ਸੋਧੋ]