ਚੰਪਾਰਨ ਅਤੇ ਖੇੜਾ ਸਤਿਆਗ੍ਰਹਿ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਭਾਰਤੀ ਸੁਤੰਤਰਤਾ ਅੰਦੋਲਨ ਵਿੱਚ ਮਹਾਤਮਾ ਗਾਂਧੀ ਦੁਆਰਾ ਪ੍ਰੇਰਿਤ ਪਹਿਲੇ ਸਤਿਅਗ੍ਰਹਿ ਇਨਕਲਾਬ ਬਿਹਾਰ ਦੇ ਚੰਪਾਰਨ ਜ਼ਿਲ੍ਹੇ ਅਤੇ ਗੁਜਰਾਤ ਦੇ ਖੇੜਾ ਜ਼ਿਲ੍ਹੇ ਵਿੱਚ ਕ੍ਰਮਵਾਰ 1916 ਅਤੇ 1918 ਨੂੰ ਵਾਪਰੇ ਸਨ। ਚੰਪਾਰਨ ਸਤਿਅਗ੍ਰਹਿ ਸ਼ੁਰੂ ਹੋਣ ਵਾਲਾ ਪਹਿਲਾ ਸੀ, ਪਰ 'ਸ਼ਬਦ ਸਤਿਅਗ੍ਰਹਿ ਪਹਿਲੀ ਵਾਰ ਰੋਲਟ-ਵਿਰੋਧੀ ਅੰਦੋਲਨ ਲਈ ਵਰਤਿਆ ਗਿਆ ਸੀ।

ਚੰਪਾਰਨ, ਬਿਹਾਰ[ਸੋਧੋ]

ਹਜਾਰਾਂ ਭੂਮੀਹੀਨ ਮਜਦੂਰ ਅਤੇ ਗਰੀਬ ਕਿਸਾਨ ਖਾਧਅੰਨ ਦੇ ਬਜਾਏ ਨੀਲ ਅਤੇ ਹੋਰ ਨਗਦੀ ਫਸਲਾਂ ਦੀ ਖੇਤੀ ਕਰਨ ਲਈ ਮਜਬੂਰ ਕਰ ਦਿੱਤੇ ਗਏ ਸਨ। ਉੱਥੇ ਨੀਲ ਦੀ ਖੇਤੀ ਕਰਨ ਵਾਲੇ ਕਿਸਾਨਾਂ ਉੱਤੇ ਬਹੁਤ ਜ਼ੁਲਮ ਹੋ ਰਿਹਾ ਸੀ। ਅੰਗਰੇਜ ਖੂਬ ਸ਼ੋਸ਼ਣ ਕਰ ਰਹੇ ਸੀ। ਉੱਤੋਂ ਕੁੱਝ ਬਗਾਨ ਮਾਲਿਕ ਵੀ ਜੁਲਮ ਢਾਹ ਰਹੇ ਸਨ। ਇੱਕ ਨੀਲ ਦੀ ਖੇਤੀ ਕਰਨ ਵਾਲੇ ਕਿਸਾਨ, ਰਾਜ ਕੁਮਾਰ ਸ਼ੁਕਲਾ ਨੇ ਚੰਪਾਰਨ ਜਾਣ ਲਈ ਮਹਾਤਮਾ ਗਾਧੀ ਨੂੰ ਮਨਾ ਲਿਆ ਅਤੇ ਚੰਪਾਰਨ ਸਤਿਅਗ੍ਰਹਿ ਸ਼ੁਰੂ ਕਰ ਦਿੱਤਾ। ਗਾਂਧੀਜੀ ਉਘੇ ਵਕੀਲਾਂ ਦੀ ਇੱਕ ਟੀਮ ਦੇ ਨਾਲ ਅਪ੍ਰੈਲ 1917 ਚੰਪਾਰਨ 10 ਵਿੱਚ ਪਹੁੰਚੇ। [1] eminent lawyers:[2] ਉਨ੍ਹਾਂ ਨਾਲ ਬ੍ਰਿਜਕਿਸ਼ੋਰ ਪ੍ਰਸਾਦ, ਰਾਜਿੰਦਰ ਪ੍ਰਸਾਦ, ਅਨੁਗੜ੍ਹ ਨਰਾਇਣ ਸਿਨਹਾ ਅਤੇ ਹੋਰਨਾਂ ਦੇ ਇਲਾਵਾ ਅਚਾਰੀਆ ਕ੍ਰਿਪਲਾਨੀ ਵੀ ਸ਼ਾਮਲ ਹਨ।[3] ਜਦੋਂ ਗਾਂਧੀ-ਜੀ ਉੱਥੇ ਪਹੁੰਚੇ ਤਾਂ ਉਨ੍ਹਾਂ ਦੇ ਦਰਸ਼ਨਾਂ ਲਈ ਹਜਾਰਾਂ ਲੋਕਾਂ ਦੀ ਭੀੜ ਉਮਡ ਪਈ। ਕਿਸਾਨਾਂ ਨੇ ਆਪਣੀਆਂ ਸਾਰੀਆਂ ਸਮੱਸਿਆਵਾਂ ਦੱਸੀਆਂ। ਉੱਧਰ ਪੁਲਿਸ ਵੀ ਹਰਕਤ ਵਿੱਚ ਆ ਗਈ। ਪੁਲਿਸ ਸੁਪਰਿਟੇਂਡੰਟ ਨੇ ਗਾਂਧੀ-ਜੀ ਨੂੰ ਜਿਲਾ ਛੱਡਣ ਦਾ ਆਦੇਸ਼ ਦਿੱਤਾ। ਗਾਂਧੀ-ਜੀ ਨੇ ਆਦੇਸ਼ ਮੰਨਣ ਤੋਂ ਇਨਕਾਰ ਕਰ ਦਿੱਤਾ। ਅਗਲੇ ਦਿਨ ਗਾਂਧੀ-ਜੀ ਨੇ ਕੋਰਟ ਵਿੱਚ ਹਾਜਰ ਹੋਣਾ ਸੀ। ਹਜਾਰਾਂ ਕਿਸਾਨਾਂ ਦੀ ਭੀੜ ਕੋਰਟ ਦੇ ਬਾਹਰ ਜਮਾਂ ਸੀ। ਗਾਂਧੀ-ਜੀ ਦੇ ਸਮਰਥਨ ਵਿੱਚ ਨਾਹਰੇ ਲਗਾਏ ਜਾ ਰਹੇ ਸਨ। ਹਾਲਾਤ ਦੀ ਗੰਭੀਰਤਾ ਨੂੰ ਵੇਖਦੇ ਹੋਏ ਮਜਿਸਟਰੇਟ ਨੇ ਬਿਨਾਂ ਜ਼ਮਾਨਤ ਦੇ ਗਾਂਧੀ-ਜੀ ਨੂੰ ਛੱਡਣ ਦਾ ਆਦੇਸ਼ ਦਿੱਤਾ। ਲੇਕਿਨ ਗਾਂਧੀ-ਜੀ ਨੇ ਕਨੂੰਨ ਦੇ ਅਨੁਸਾਰ ਸਜ਼ਾ ਦੀ ਮੰਗ ਕੀਤੀ।

ਫੈਸਲਾ ਮੁਲਤਵੀ ਕਰ ਦਿੱਤਾ ਗਿਆ। ਇਸਦੇ ਬਾਅਦ ਗਾਂਧੀ-ਜੀ ਫਿਰ ਆਪਣੇ ਕੰਮ ਤੇ ਨਿਕਲ ਪਏ। ਹੁਣ ਉਨ੍ਹਾਂ ਦਾ ਪਹਿਲਾ ਉੱਦੇਸ਼ ਲੋਕਾਂ ਨੂੰ ਸੱਤਿਆਗ੍ਰਿਹ ਦੇ ਮੂਲ ਸਿਧਾਂਤਾਂ ਤੋਂ ਜਾਣੂ ਕਰਾਣਾ ਸੀ। ਉਨ੍ਹਾਂ ਨੇ ਦ੍ਰਿੜਾਇਆ ਕਿ ਆਜ਼ਾਦੀ ਪ੍ਰਾਪਤ ਕਰਨ ਦੀ ਪਹਿਲੀ ਸ਼ਰਤ ਹੈ - ਡਰ ਤੋਂ ਆਜਾਦ ਹੋਣਾ। ਗਾਂਧੀ-ਜੀ ਨੇ ਆਪਣੇ ਕਈ ਸਵੈਸੇਵਕਾਂ ਨੂੰ ਕਿਸਾਨਾਂ ਦੇ ਵਿੱਚ ਭੇਜਿਆ। ਉਥੇ ਕਿਸਾਨਾਂ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਪੇਂਡੂ ਸਕੂਲ ਖੋਲ੍ਹੇ ਗਏ। ਲੋਕਾਂ ਨੂੰ ਸਾਫ਼-ਸਫਾਈ ਨਾਲ ਰਹਿਣ ਦਾ ਤਰੀਕਾ ਸਿਖਾਇਆ ਗਿਆ। ਸਾਰੀਆਂ ਗਤੀਵਿਧੀਆਂ ਗਾਂਧੀਜੀ ਦੇ ਚਾਲ ਚਲਣ ਨਾਲ ਮੇਲ ਖਾਂਦੀਆਂ ਸਨ। ਸਵੈਸੇਵਕਾਂ ਨੇ ਮੈਲਾ ਢੋਣ, ਧੁਲਾਈ, ਝਾੜੂ-ਬੁਹਾਰੀ ਤੱਕ ਦਾ ਕੰਮ ਕੀਤਾ। ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਦਾ ਗਿਆਨ ਕਰਾਇਆ ਗਿਆ।

ਚੰਪਾਰਨ ਦੇ ਇਸ ਗਾਂਧੀ ਅਭਿਆਨ ਤੋਂ ਅੰਗਰੇਜ਼ ਸਰਕਾਰ ਪਰੇਸ਼ਾਨ ਹੋ ਗਈ। ਸਾਰੇ ਭਾਰਤ ਦਾ ਧਿਆਨ ਹੁਣ ਚੰਪਾਰਨ ਤੇ ਸੀ। ਸਰਕਾਰ ਨੇ ਮਜਬੂਰ ਹੋਕੇ ਇੱਕ ਜਾਂਚ ਕਮਿਸ਼ਨ ਨਿਯੁਕਤ ਕੀਤਾ, ਗਾਂਧੀਜੀ ਨੂੰ ਵੀ ਇਸਦਾ ਮੈਂਬਰ ਬਣਾਇਆ ਗਿਆ। ਨਤੀਜਾ ਸਾਹਮਣੇ ਸੀ। ਕਨੂੰਨ ਬਣਾਕੇ ਸਾਰੀਆਂ ਗਲਤ ਪ੍ਰਥਾਵਾਂ ਨੂੰ ਖ਼ਤਮ ਕਰ ਦਿੱਤਾ ਗਿਆ। ਜਮੀਂਦਾਰ ਦੇ ਨਫ਼ੇ ਲਈ ਨੀਲ ਦੀ ਖੇਤੀ ਕਰਨ ਵਾਲੇ ਕਿਸਾਨ ਹੁਣ ਆਪਣੀ ਜ਼ਮੀਨ ਦੇ ਮਾਲਿਕ ਬਣੇ। ਗਾਂਧੀਜੀ ਨੇ ਭਾਰਤ ਵਿੱਚ ਸੱਤਿਆਗ੍ਰਿਹ ਦੀ ਪਹਿਲੀ ਜਿੱਤ ਕਰ ਵਿਖਾਈ।

ਹਵਾਲੇ[ਸੋਧੋ]