ਚੱਪੜ ਚਿੜੀ
ਚੱਪੜ ਚਿੜੀ | |
---|---|
ਪਿੰਡ | |
ਤਸਵੀਰ:Fateh Burz,memorial of Battle of Chappar Chiri, Mohali, Punjab,India.jpg | |
ਦੇਸ਼ | ![]() |
ਰਾਜ | ਪੰਜਾਬ |
ਜ਼ਿਲ੍ਹਾ | ਐੱਸ.ਏ.ਐੱਸ.ਨਗਰ |
ਬਲਾਕ | ਖਰੜ |
ਖੇਤਰ | |
• ਕੁੱਲ | 152 km2 (59 sq mi) |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਚਪੜਚਿੜੀ ਖੁਰਦ ਭਾਰਤੀ ਪੰਜਾਬ ਦੇ ਐੱਸ.ਏ.ਐੱਸ.ਨਗਰ ਜ਼ਿਲ੍ਹੇ ਦੇ ਬਲਾਕ ਖਰੜ ਦਾ ਇੱਕ ਪਿੰਡ ਹੈ।[1] ਚੱਪੜ ਚਿੜੀ ਬਨੂੜ-ਖਰੜ ਮੁੱਖ ਸੜਕ ਤੋਂ ਕੁਝ ਕੁ ਵਿੱਥ 'ਤੇ ਲਾਂਡਰਾਂ ਨੇੜੇ, ਸਥਿਤ ਹੈ। ਇਹ ਸੜਕ ਹੁਣ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਜਾਣੀ ਜਾਂਦੀ ਹੈ।,ਇਥੋਂ ਤੱਕ ਕਿ ਜਿਸ ਟਿੱਬੇ 'ਤੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਬੈਠ ਕੇ ਜੰਗ ਦੇ ਮੈਦਾਨ ਦਾ ਨਿਰੀਖਣ ਕੀਤਾ ਗਿਆ ਸੀ, ਉਸ ਨੂੰ ਵੀ ਲੋਕਾਂ ਨੇ ਪੁੱਟ ਕੇ ਮੈਦਾਨ ਨੇੜੇ ਲੈ ਆਂਦਾ ਤੇ ਇਤਿਹਾਸਕ ਤੇ ਵਿਰਾਸਤੀ ਸਬੂਤ ਮਿਟਦੇ ਚਲੇ ਗਏ। 12 ਮਈ 1710 ਦੇ ਲਗਭਗ ਇੱਥੇ ਬੰਦਾ ਸਿੰਘ ਬਹਾਦਰ ਦੇ ਸਿੱਖ ਅਤੇ ਸਰਹੰਦ ਦੇ ਸ਼ਾਹੀ ਫ਼ੌਜਦਰ ਵਜ਼ੀਰ ਖ਼ਾਨ ਦੀਆਂ ਫ਼ੌਜਾ ਦੇ ਵਿਚਕਾਰ ਲੜਾਈ ਹੋਈ ਸੀ। ਇਸ ਲੜਾਈ ਵਿੱਚ ਵਜ਼ੀਰ ਖ਼ਾਨ ਮਾਰਿਆ ਗਿਆ ਸੀ ਅਤੇ ਮੁਗਲ ਫ਼ੌਜ਼ ਨੂੰ ਭਾਜੜਾ ਪੈ ਗਈਆਂ। 14 ਮਈ 1710 ਨੂੰ ਸਿੱਖਾਂ ਨੇ ਸਰਹਿੰਦ ਤੇ ਕਬਜ਼ਾ ਕਰ ਲਿਆ। ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ, ਜ਼ਾਲਮ ਵਜ਼ੀਰ ਖਾਨ ਨੂੰ ਸੋਧਣ ਮਗਰੋਂ ਉਸ ਜੰਡ ਨਾਲ ਪੁੱਠਾ ਟੰਗਿਆ ਗਿਆ ਸੀ। ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰੀ ਅਤੇ ਚਾਰ ਸਾਹਿਬਜ਼ਾਦਿਆਂ ਨਾਲ ਤਾਂ ਜੋ ਗੁਜ਼ਰੀ ਸੋ ਗੁਜ਼ਰੀ ਬਾਬਾ ਬੰਦਾ ਬਹਾਦਰ ਦੀ ਦ੍ਰਿਤੜਾ ਤੇ ਸ਼ਕਤੀ ਦਾ ਅਜਿਹਾ ਨਿਰਮਾਣ ਹੁੰਦਾ ਸੀ ਕਿ ਦੇਵ ਕੱਦ ਜਰਨੈਲ ਦਾ ਰੂਪ ਧਾਰ ਲੈਂਦਾ। ਇਹ ਯਾਦਗਾਰ ਸਿੱਖ ਫ਼ੌਜਾਂ ਦੀ ਸਰਹੰਦ ਦੇ ਨਵਾਬ ਨੂੰ ਜੰਗ ਵਿੱਚ ਮੌਤ ਦੇ ਘਾਟ ਉਤਾਰਣ ਤੌਂ ਬਾਦ ਹੋਈ ਜਿੱਤ ਦੀ ਯਾਦਗਾਰ ਵਿੱਚ ਬਣਾਈ ਗਈ ਹੈ। ਏਸ ਸੜਕ ਉੱਤੇ ਪੈਂਦੇ ਇਤਿਹਾਸਕ ਸਥਾਨ ਬੰਦਾ ਬਹਾਦਰ ਵਲੋਂ ਇਸਦੀ ਚੋਣ ਗੁਰੀਲਾ ਯੁੱਧ ਲੜਨ ਹਿੱਤ ਕੀਤੀ ਗਈ ਸੀ। ਚੱਪੜ ਚਿੜੀ ਵਿਖੇ ਸੂਬਾ ਸਰਹਿੰਦ ਨਾਲ ਲੜੀ ਗਈ ਫੈਸਲਾਕੁੰਨ ਲੜਾਈ ਦੇ ਸਥਾਨ ਉੱਤੇ ਫਤਿਹ ਬੁਰਜ ਵੀ ਉਸਰ ਚੁੱਕਾ ਹੈ। ਚੱਪੜ ਚਿੜੀ ਦੇ ਯੁੱਧ ਦੀ ਜਿੱਤ ਤੋਂ ਬਾਅਦ ਸਰਹੰਦ ਦਾ ਪਹਿਲਾ ਸੂਬੇਦਾਰ ਭਾਈ ਬਾਜ ਸਿੰਘ ਨੂੰ ਬਣਾਇਆ ਗਿਆ[2][3]
12 ਮਈ, 1710 ਦੀ ਸਵੇਰ ਤਕ ਵਜ਼ੀਰ ਖ਼ਾਨ ਦੀ ਫ਼ੌਜ ਵੀ ਪਹੁੰਚ ਚੁੱਕੀ ਸੀ। ਭਾਵੇਂ ਕੁਝ ਸੋਮੇ ਵਜ਼ੀਰ ਖ਼ਾਨ ਦੀ ਫ਼ੌਜ ਇੱਕ ਲੱਖ ਦੇ ਕਰੀਬ ਦਸਦੇ ਹਨ ਪਰ ਇੱਕ ਮੁਸਲਿਮ ਸੋਮੇ ਮੁਤਾਬਕ ਵਜ਼ੀਰ ਖ਼ਾਨ ਕੋਲ ਕੁਲ 5-6 ਹਜ਼ਾਰ ਘੋੜ ਸਵਾਰ, 7-8 ਹਜ਼ਾਰ ਬੰਦੂਕਚੀ, 8 ਹਜ਼ਾਰ ਗ਼ਾਜ਼ੀ ਅਤੇ ਕੁੱਝ ਪੈਦਲ ਫ਼ੌਜ ਵੀ ਸੀ। ਉਸ ਦੀ ਫ਼ੌਜ ਵਿੱਚ ਸਭ ਤੋਂ ਅੱਗੇ ਹਾਥੀ ਸਨ। ਲੜਾਈ ਸ਼ੁਰੂ ਹੁੰਦਿਆਂ ਹੀ ਜਦੋਂ ਹਾਥੀ, ਸਿੱਖਾਂ ਦੀਆਂ ਤੋਪਾਂ ਦੀ ਮਾਰ ਦੇ ਦਾਇਰੇ ਵਿੱਚ ਆ ਗਏ ਤਾਂ ਸਿੱਖਾਂ ਨੇ ਇਕਦੰਮ ਗੋਲੇ ਵਰਸਾ ਕੇ ਹਾਥੀਆਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ। ਵਜ਼ੀਰ ਖ਼ਾਨ ਦੀ ਫ਼ੌਜ ਦੇ ਕੁੱਝ ਹਾਥੀ ਜ਼ਖ਼ਮੀ ਹੋ ਕੇ ਚਿੰਘਾੜਦੇ ਹੋਏ ਪਿੱਛੇ ਨੂੰ ਦੌੜੇ ਅਤੇ ਆਪਣੇ ਹੀ ਫ਼ੌਜੀਆਂ ਨੂੰ ਜ਼ਖ਼ਮੀ ਕਰ ਗਏ। ਇਸ ਦੇ ਜਵਾਬ ਵਜੋਂ ਸਰਹੰਦ ਦੀ ਫ਼ੌਜ ਦੀਆਂ ਤੋਪਾਂ ਵੀ ਵਰ੍ਹਨ ਲੱਗ ਪਈਆਂ। ਸਿੱਖ ਫ਼ੌਜਾਂ ਕਿਉਂਕਿ ਝਿੜੀ ਵਾਲੇ ਪਾਸੇ ਸਨ, ਇਸ ਕਰ ਕੇ ਉਨ੍ਹਾਂ ਨੂੰ ਦਰੱਖ਼ਤਾਂ ਦੀ ਓਟ ਮਿਲ ਗਈ। ਉਧਰ ਸਿੱਖਾਂ ਦੀਆਂ ਤੋਪਾਂ ਨੇ ਸਰਹੰਦੀ ਤੋਪਚੀਆਂ ਨੂੰ ਆਪਣੀ ਮਾਰ ਹੇਠ ਲੈ ਆਂਦਾ ਜਿਸ ਨਾਲ ਉਨ੍ਹਾਂ ਵਲੋਂ ਤੋਪਾਂ ਦੀ ਗੋਲਾਬਾਰੀ ਬੰਦ ਹੋ ਗਈ। ਹੁਣ ਕਈ ਸਿੱਖ ਘੋੜ ਸਵਾਰ, ਸਰਹੰਦੀ ਫ਼ੌਜਾਂ ਵਿੱਚ ਜਾ ਵੜੇ ਅਤੇ ਵੱਢ-ਟੁੱਕ ਸ਼ੁਰੂ ਹੋ ਗਈ। ਸਿੱਖਾਂ ਨੂੰ ਸਰਹੰਦ ‘ਤੇ ਬਹੁਤ ਗੁੱਸਾ ਸੀ ਅਤੇ ਉਹ ਇਸ ਦੇ ਹਾਕਮਾਂ ਨੂੰ ਸਜ਼ਾ ਦੇਣਾ ਚਾਹੁੰਦੇ ਸਨ। ਇਸ ਕਰ ਕੇ ਉਹ ਸਿਰ ਤਲੀ ‘ਤੇ ਰੱਖ ਕੇ ਜੂਝ ਰਹੇ ਸਨ। ਦੂਜੇ ਪਾਸੇ ਮੁਗ਼ਲ ਅਤੇ ਪਠਾਣ ਫ਼ੌਜੀ ਤਾਂ ਸਿਰਫ਼ ਤਨਖ਼ਾਹਦਾਰ ਸਨ। ਜਦੋਂ ਬਹੁਤ ਮਾਰੋ-ਮਾਰੀ ਹੋ ਚੁੱਕੀ ਸੀ ਤਾਂ ਬਹੁਤ ਸਾਰੇ ਭਾੜੇ ਦੇ ਸਰਹੰਦੀ ਫ਼ੌਜੀਆਂ ਨੇ ਜਾਨ ਬਚਾਉਣ ਵਾਸਤੇ ਖਿਸਕਣਾ ਸ਼ੁਰੂ ਕਰ ਦਿਤਾ। ਜੇਹਾਦ ਦੇ ਨਾਂ ‘ਤੇ ਇਕੱਠੇ ਕੀਤੇ ਪਠਾਣ ਤੇ ਮੁਗ਼ਲ ਵੀ, ਜੰਗ ਦੇ ਤੌਰ-ਤਰੀਕਿਆਂ ਤੋਂ ਅਨਜਾਣ ਹੋਣ ਕਰ ਕੇ, ਬਹੁਤੀ ਦੇਰ ਲੜਾਈ ਨਾ ਕਰ ਸਕੇ। ਉਨ੍ਹਾਂ ਵਿਚੋਂ ਬਹੁਤੇ ਜਾਂ ਤਾਂ ਮਾਰੇ ਗਏ ਜਾਂ ਮੈਦਾਨ ਛੱਡ ਕੇ ਭੱਜ ਗਏ। ਇਹ ਲੜਾਈ 12 ਮਈ ਦੀ ਸਵੇਰ ਤੋਂ ਦੁਪਹਿਰ ਤਕ ਹੀ ਚਲੀ ਸੀ।
ਛੱਪੜਾਂ ਵਾਲੀ ਝਿੜੀ[ਸੋਧੋ]
ਪੁਰਾਤਨ ਸਮੇਂ 'ਚ ਇਸ ਇਲਾਕੇ 'ਚ ਬਹੁਤ ਸਾਰੇ ਛੱਪੜ ਸਨ, ਜਿਨ੍ਹਾਂ ਦਾ ਬਹੁਤ ਸਾਫ਼-ਸੁਥਰਾ ਪਾਣੀ ਸੀ। ਤਰਾਈ ਵਾਲੇ ਇਸ ਖੇਤਰ 'ਚੋਂ ਕਈ ਬਰਸਾਤੀ ਨਦੀਆਂ-ਨਾਲੇ ਗੁਜ਼ਰਦੇ ਸਨ ਤੇ ਨੇੜੇ ਹੀ 'ਪਟਿਆਲਾ ਕੀ ਰਾਓ' ਨਦੀ ਵੀ ਵਗਦੀ ਸੀ। ਉੱਚੇ-ਨੀਵੇਂ ਟਿੱਬਿਆਂ 'ਚੋਂ ਦੀ ਲੰਘਦਾ ਨਿਰਮਲ ਜਲ ਇਸ ਪਹਾੜ ਨੂੰ ਬੇਹੱਦ ਖੂਬਸੂਰਤ ਬਣਾਉਂਦਾ ਸੀ। ਬਹੁਤ ਸਾਰੇ ਵੱਡੇ-ਛੋਟੇ ਛੱਪੜਾਂ ਦੀ ਭਰਮਾਰ ਕਾਰਨ ਇਸ ਜਗ੍ਹਾ ਨੂੰ ਲੋਕ ਬੋਲੀ 'ਚ 'ਛੱਪੜਾਂ ਵਾਲੀ ਝਿੜੀ' ਜਾਂ ਛੱਪੜਾਂ ਵਾਲਾ ਜੰਗਲ ਕਿਹਾ ਜਾਣ ਲੱਗ ਪਿਆ। ਹੌਲੀ-ਹੌਲੀ ਮੂੰਹੋਂ-ਮੂੰਹੀਂ ਲੋਕਧਾਰਾਈ ਵਰਤਾਰੇ 'ਚ ਸ਼ਬਦ 'ਛੱਪੜ-ਛਿੜੀ' ਪ੍ਰਚਲਿਤ ਹੋ ਗਿਆ। ਸਮਾਂ ਗੁਜ਼ਰਦਾ ਗਿਆ, ਇਸ ਇਲਾਕੇ ਦੇ ਟਿੱਬਿਆਂ ਦਾ ਰੇਤਾ ਲੋਕ ਹੂੰਝ ਕੇ ਲੈ ਗਏ, ਪੁਰਾਤਨ ਛੱਪੜਾਂ ਨੂੰ ਪੂਰ ਕੇ ਕਿਸੇ ਨੇ ਆਪਣੇ ਖੇਤਾਂ 'ਚ ਰਲਾ ਲਿਆ ਤੇ ਕਿਧਰੇ ਮਿੱਟੀ ਭਰ ਕੇ ਛੱਪੜ ਵਾਲੀ ਜਗ੍ਹਾ 'ਧਰਮ-ਅਸਥਾਨ' ਬਣ ਗਏ।
ਜੰਗਲੀ ਜੀਵ ਵਿਭਿੰਨਤਾ[ਸੋਧੋ]
ਚੱਪੜ ਚਿੜੀ ਵਿੱਚ ਪਾਣੀ ਦੇ ਕਾਫੀ ਛੱਪੜ ਹੋਣ ਕਰਕੇ ਇਥੇ ਜੰਗਲੀ ਜੇਵ੍ਵਾਂ ਦੀ ਵੀ ਕਾਫੀ ਵੰਨ ਸੁਵੰਨਤਾ ਰਹੀ ਹੈ।ਭਾਂਵੇ ਘਣੀ ਖੇਤੀ ਅਤੇ ਸ਼ਹਰੀਕਰਣ ਨਾਲ ਇਥੇ ਪਹਿਲਾਂ ਨਾਲੋਂ ਕਾਫੀ ਤਬਦੀਲੀ ਆ ਗਈ ਹੈ ਪਰ ਅਜੇ ਵੀ ਇਸ ਖੇਤਰ ਵਿੱਚ ਕਾਫੀ ਜੰਗਲੀ ਜੀਵ ਅਤੇ ਰੰਗ ਬਰੰਗੇ ਪੰਛੀ ਮਿਲਦੇ ਹਨ।
ਜੰਗਲੀ ਜੀਵ ਤਸਵੀਰਾਂ[ਸੋਧੋ]
-
ਲਾਲ ਮੁਨੀਆ ਨਰ (2015)
-
ਮੈਨਾ ਜੋੜਾ ਚੱਪੜ ਚਿੜੀ ਵਿਖੇ
-
ਜੰਗਲੀ ਕੁੱਕੜ
-
ਸ਼ਿਕਰਾ ਮੜ੍ਹੀਆਂ ਕੋਲ ਛਪੜ ਲਾਗੇ
-
ਲਾਲ ਮੁਨੀਆ ਮਾਦਾ
-
ਲਾਲ ਮੁਨੀਆ ਨਰ
-
-
ਦਸੰਬਰ 2016
-
ਹੋਰ ਦੇਖੋ[ਸੋਧੋ]
ਹਵਾਲੇ[ਸੋਧੋ]
- ↑ http://pbplanning.gov.in/districts/Kharar.pdf
- ↑ Ganda Singh. "Banda Singh Bahadur". Encyclopaedia of Sikhism. Punjabi University Patiala. Retrieved 27 January 2014.
- ↑ "Banda Singh Bahadur". Encyclopedia Britannica. Retrieved 15 May 2013.