ਜਥੇਦਾਰ ਭਾਈ ਟਹਿਲ ਸਿੰਘ ਧੰਜੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜਥੇਦਾਰ ਭਾਈ ਟਹਿਲ ਸਿੰਘ ਧੰਜੂ (1875 - 20 ਫਰਵਰੀ 1921) ਨੇ 20ਵੀਂ ਸਦੀ ਦੀ ਸ਼ੁਰੂਆਤੀ ਚੁਥਾਈ ਸਦੀ ਦੌਰਾਨ ਭ੍ਰਿਸ਼ਟ ਮਹੰਤਾਂ ਤੋਂ ਸਿੱਖ ਗੁਰਦੁਆਰਿਆਂ ਦੀ ਮੁਕਤੀ ਦੇ ਲਈ ਚਲੀ ਗੁਰਦੁਆਰਾ ਸੁਧਾਰ ਲਹਿਰ ਸਮੇਂ, ਸਿੱਖ ਜਨਤਾ ਨੂੰ ਜਾਗ੍ਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਸ ਨੇ ਅਤੇ ਉਸ ਦੇ ਹੋਰ ਸਾਥੀਆਂ ਨੇ 20 ਫਰਵਰੀ, 1921 ਨੂੰ ਮਹੰਤ ਨਰਾਇਣ ਦਾਸ ਦੇ ਕਬਜੇ ਵਿੱਚੋਂ ਗੁਰਦੁਆਰਾ ਨਨਕਾਣਾ ਸਾਹਿਬ ਦੀ ਮੁਕਤੀ ਲਈ ਅਹਿਮ ਰੋਲ ਕੀਤਾ। ਉਹਨਾਂ ਦੇ ਕੀਤੇ ਮਹਾਨ ਬਲੀਦਾਨ ਨੂੰ ਸਿੱਖ ਕੌਮ ਆਪਣੀ ਰੋਜ਼ਾਨਾ ਅਰਦਾਸ ਵਿੱਚ ਯਾਦ ਕਰਦੀ ਹੈ।