ਜਨਮਦਿਨ ਕੇਕ
ਜਨਮਦਿਨ ਕੇਕ | |
---|---|
ਚਾਕਲੇਟ ਬਟਰਕਰੀਮ ਜਨਮਦਿਨ ਕੇਕ |
ਜਨਮਦਿਨ ਕੇਕ ਪੱਛਮੀ ਯੂਰਪੀ ਦੇਸ਼ਾਂ ਵਿੱਚ ਜਨਮਦਿਨ ਦੇ ਉਤਸਵਾਂ ਦਾ ਇੱਕ ਅਭਿੰਨ ਹਿੱਸਾ ਹੈ ਅਤੇ ਇਸਦੀ ਸ਼ੁਰੂਆਤ 19ਵੀਂ ਸਦੀ ਦੇ ਮੱਧ ਤੋਂ ਹੋਈ। ਕੇਕ ਕੱਟਣ ਦੀ ਇਹ ਰੀਤ ਹੌਲੀ ਹੌਲੀ ਸਾਰੇ ਯੂਰਪੀ ਕਲਚਰ ਦਾ ਸੱਭਿਆਚਾਰਕ ਪਛਾਣ ਚਿਨ੍ਹ ਬਣ ਗਈ।[1] ਕੇਕ ਕੱਟਣ ਦੇ ਨਾਲ ਨਾਲ ਕੁਝ ਰੀਤਾਂ ਅਤੇ ਰਸਮਾਂ ਜਿਵੇਂ ਜਨਮਦਿਨ ਮੁਬਾਰਕ ਦੇ ਗੀਤ ਗਾਉਣਾ ਆਦਿ ਵੀ ਯੂਰਪੀ ਸੱਭਿਆਚਾਰ ਵਿੱਚ ਪ੍ਰਚੱਲਿਤ ਹਨ। ਪੱਛਮ ਦੀਆਂ ਰੀਤਾਂ ਅਨੁਸਾਰ ਇਸ ਉੱਪਰ ਕੁਝ ਮੋਮਬੱਤੀਆਂ ਵੀ ਬਾਲ ਕੇ ਰੱਖ ਲਈਆਂ ਜਾਂਦੀਆਂ ਹਨ। ਮੋਮਬੱਤੀਆਂ ਵਾਲੀ ਰਸਮ ਦੀ ਸ਼ੁਰੂਆਤ 18ਵੀਂ ਸਦੀ ਵਿੱਚ ਜਰਮਨੀ ਵਿੱਚ ਹੋਈ ਸੀ। ਬਾਕੀ ਵਿਸ਼ਵ ਵਿੱਚ ਕੇਕ ਤੋਂ ਬਿਨਾ ਪੇਸਟ੍ਰੀ ਜਾਂ ਹੋਰ ਮਿਠਾੀਆਂ ਜਨਮਦਿਨ ਦੇ ਉਤਸਵਾਂ ਵਿੱਚ ਕੇਕ ਦੇ ਬਦਲ ਵਜੋਂ ਸ਼ਾਮਿਲ ਕਰ ਲਈਆਂ ਜਾਂਦੀਆਂ ਹਨ। ਕੇਕ ਦੇ ਰੰਗ ਅਤੇ ਅਕਾਰ ਬਾਰੇ ਕੋਈ ਸਰਬਵਿਆਪੀ ਧਾਰਨਾ ਨਹੀਂ ਹੈ। ਇੱਥੋਂ ਤੱਕ ਕਿ ਬੀਤੇ ਸਾਲਾਂ ਵਿੱਚ ਕੁਝ ਪਾਰਟੀ ਥੀਮਾਂ ਨੂੰ ਧਿਆਨ ਰੱਖਦੇ ਹੋਏ ਜਾਨਵਰਾਂ ਦੇ ਅਕਾਰ ਦੇ ਕੇਕ ਬਣਾਏ ਗਏ। ਭਾਰਤ ਵਿੱਚ ਸਭ ਤੋਂ ਮਸ਼ਹੂਰ ਕੇਕ ਬਲੈਕ ਫੋਰੈਸਟ ਕੇਕ ਹੈ।[2]
ਇਤਿਹਾਸ[ਸੋਧੋ]
ਕਲਾਸੀਕਲ ਰੋਮ ਸੱਭਿਆਚਾਰ ਵਿੱਚ 'ਕੇਕ' ਆਟੇ ਵਿੱਚ ਬਦਾਮ, ਕ੍ਰੀਮ ਮਿਲਾ ਕੇ ਗੁੰਨ ਲਿਆ ਜਾਂਦਾ ਸੀ ਅਤੇ ਇਸ ਵਿੱਚ ਸ਼ਹਿਦ ਵੀ ਮਿਲਾ ਲਿਆ ਜਾਂਦਾ ਸੀ ਪਰ ਵਿਸ਼ੇਸ਼ਕਰ ਸ਼ਹਿਦ ਗ੍ਰੀਕ ਵਿੱਚ ਵਿਆਹ ਦੇ ਉਤਸਵਾਂ ਦੇ ਕੇਕਾਂ ਵਿੱਚ ਹੀ ਮਿਲਾਇਆ ਜਾਂਦਾ ਸੀ। ਪੁਰਾਣੇ ਯੂਰਪ ਵਿੱਚ ਕੇਕ ਅਤੇ ਬ੍ਰੈੱਡ ਦੋਵੇਂ ਵਰਤ ਲਏ ਜਾਂਦੇ ਸਨ। ਫਰਕ ਏਨਾ ਹੁੰਦਾ ਸੀ ਕਿ ਕੇਕ ਮਿਠਾਈ ਵਜੋਂ ਲਿਆ ਜਾਂਦਾ ਸੀ ਅਤੇ ਬ੍ਰੈੱਡ ਇੱਕ ਰਸਮੀ ਪਕਵਾਨ ਵਜੋਂ। 15ਵੀਂ ਸਦੀ ਵਿੱਚ ਜਰਮਨੀ ਵਿੱਚ ਬੇਕਰੀਆਂ ਖੁੱਲਣੀਆਂ ਸ਼ੁਰੂ ਹੋ ਗਈਆਂ। ਇਸ ਨਾਲ ਕੇਕ ਦੀਆਂ ਕਈ ਵੰਨਗੀਆਂ ਪੈਦਾ ਹੋ ਗਈਆਂ। ਹੁਣ ਜਨਮਦਿਨ ਤੋਂ ਹੋਰ ਉਤਸਵਾਂ ਲਈ ਵੀ ਨਹੀਂ ਕੇਕ ਆਉਣ ਲੱਗ ਪਏ। ਇਸ ਨਾਲ ਜਨਮ ਦਿਨ ਲਈ ਵਿਸ਼ੇਸ਼ ਕੇਕ ਆਉਣ ਲੱਗ ਪਏ।
ਸਮਕਾਲੀ ਰੀਤਾਂ-ਰਸਮਾਂ[ਸੋਧੋ]


