ਜਮਸ਼ੇਦਜੀ ਟਾਟਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੇ ਐਨ ਟਾਟਾ
JNTata.jpg
ਜਮਸ਼ੇਦਜੀ ਟਾਟਾ
ਜਨਮ(1839-03-03)3 ਮਾਰਚ 1839
ਨਵਸਾਰੀ, ਬੜੋਦਾ (ਅਜੋਕਾ ਗੁਜਰਾਤ)
ਮੌਤ19 ਮਈ 1904(1904-05-19) (ਉਮਰ 65)
ਬੈਡ ਨੌਹਾਈਮ, ਜਰਮਨ ਸਾਮਰਾਜ
ਅਲਮਾ ਮਾਤਰਬੰਬਈ ਯੂਨੀਵਰਸਿਟੀ
ਪੇਸ਼ਾਟਾਟਾ ਸਮੂਹ ਦੇ ਸੰਸਥਾਪਕ
ਟਾਟਾ ਸਟੀਲ ਦਾ ਸੰਸਥਾਪਕ
ਸਾਥੀਹੀਰਾਬਾਈ ਦਬੂ
ਬੱਚੇਦੋਰਾਬਜੀ ਟਾਟਾ
ਰਤਨਜੀ ਟਾਟਾ
ਮਾਤਾ-ਪਿਤਾਨੁਸੇਰਵਾਨਜੀ ਅਤੇ ਜੀਵਨਬਾਈ ਟਾਟਾ

ਜਮਸ਼ੇਦਜੀ ਨੁਸੇਰਵਾਨਜੀ ਟਾਟਾ (ਗੁਜਰਾਤੀ: જમ્શેત્જી નુંસ્સેર્વાનજી ટાટા; 3 ਮਾਰਚ 1839 – 19 ਮਈ 1904) ਭਾਰਤ ਦੇ ਮੁਢਲੇ ਉਦਯੋਗਪਤੀ ਅਤੇ ਵਿਸ਼ਵਪ੍ਰਸਿੱਧ ਉਦਯੋਗਕ ਘਰਾਣੇ ਟਾਟਾ ਸਮੂਹ ਦੇ ਸੰਸਥਾਪਕ ਸਨ। ਉਹ ਬੜੌਦਾ ਦੇ ਕੋਲ ਇੱਕ ਛੋਟੇ ਜਿਹੇ ਕਸਬੇ ਨਵਸਾਰੀ ਦੇ ਪਾਰਸੀ ਪਰਵਾਰ ਤੋਂ ਸਨ। ਉਸ ਨੂੰ ਭਾਰਤ ਵਿੱਚ ਉਦਯੋਗ ਦਾ ਪਿਤਾਮਾ ਕਿਹਾ ਜਾਂਦਾ ਹੈ।[1]

"ਜਦ ਤੁਸੀਂ ਅਮਲ ਵਿੱਚ, ਵਿਚਾਰ ਵਿੱਚ ਅਗਵਾਈ ਕਰਨੀ ਹੁੰਦੀ ਹੈ, – ਉਹ ਅਗਵਾਈ ਜਿਹੜੀ ਰਾਵਾਂ ਦੇ ਮਾਹੌਲ ਨਾਲ ਮੇਲ ਨਹੀਂ ਖਾਂਦੀ ਹੁੰਦੀ, – ਯਾਨੀ ਅਸਲ ਹਿੰਮਤ,ਸਰੀਰਕ ਜਾਂ ਮਾਨਸਿਕ ਜਾਂ ਅਧਿਆਤਮਿਕ ਜੋ ਜੀ ਚਾਹੇ ਕਹਿ ਲਵੋ, ਤੇ ਇਸ ਕਿਸਮ ਦੀ ਹਿੰਮਤ ਅਤੇ ਦ੍ਰਿਸ਼ਟੀ ਸੀ ਜੋ ਜਮਸ਼ੇਦਜੀ ਟਾਟਾ ਨੇ ਦਰਸਾਈ। ਸੋ ਇਹ ਸਹੀ ਹੈ ਕਿ ਸਾਨੂੰ ਉਸ ਦੀ ਯਾਦ ਦਾ ਸਨਮਾਨ ਕਰਨਾ ਅਤੇ ਆਧੁਨਿਕ ਭਾਰਤ ਦੇ ਵੱਡੇ ਬਾਨੀਆਂ ਵਿੱਚੋਂ ਇੱਕ ਦੇ ਤੌਰ ਉਸ ਨੂੰ ਯਾਦ ਰੱਖਣਾ ਚਾਹੀਦਾ ਹੈ।"— ਜਵਾਹਰ ਲਾਲ ਨਹਿਰੂ[2]

ਜ਼ਿੰਦਗੀ[ਸੋਧੋ]

ਜਮਸ਼ੇਦਜੀ ਟਾਟਾ ਦਾ ਜਨਮ ਸੰਨ 1839 ਵਿੱਚ ਗੁਜਰਾਤ ਦੇ ਇੱਕ ਛੋਟੇ ਜਿਹੇ ਕਸਬੇ ਨਵਸਾਰੀ ਵਿੱਚ ਹੋਇਆ ਸੀ। ਉਸਦੇ ਪਿਤਾਦਾ ਨਾਮ ਨੁਸੇਰਵਾਨਜੀ ਅਤੇ ਉਸ ਦੀ ਮਾਤਾ ਦਾ ਨਾਮ ਜੀਵਨਬਾਈ ਟਾਟਾ ਸੀ। ਪਾਰਸੀ ਪਾਦਰੀਆਂ ਦੇ ਆਪਣੇ ਖਾਨਦਾਨ ਵਿੱਚ ਨੁਸੀਰਵਾਨਜੀ ਪਹਿਲੇ ਪੇਸ਼ਾਵਰ ਸਨ। ਕਿਸਮਤ ਉਹਨਾਂ ਨੂੰ ਬੰਬਈ ਲੈ ਆਈ ਜਿੱਥੇ ਉਹਨਾਂ ਨੇ ਬਿਜਨਸ ਵਿੱਚ ਕਦਮ ਰੱਖਿਆ। ਜਮਸ਼ੇਦਜੀ 14 ਸਾਲ ਦੀ ਨਿਆਣੀ ਉਮਰ ਵਿੱਚ ਹੀ ਉਹਨਾਂ ਦਾ ਸਾਥ ਦੇਣ ਲੱਗਿਆ। ਜਮਸ਼ੇਦਜੀ ਨੇ ਏਲਫਿੰਸਟਨ ਕਾਲਜ (Elphinstone College) ਵਿੱਚ ਦਾਖ਼ਲਾ ਲਿਆ ਅਤੇ ਆਪਣੀ ਪੜ੍ਹਾਈ ਦੇ ਦੌਰਾਨ ਹੀ ਉਸ ਨੇ ਹੀਰਾ ਬਾਈ ਦਬੂ ਨਾਲ ਵਿਆਹ ਕਰ ਲਿਆ ਸੀ। ਉਹ 1858 ਵਿੱਚ ਉਸਨੇ ਡਿਗਰੀ ਕਰ ਲਈ ਅਤੇ ਆਪਣੇ ਪਿਤਾ ਦੇ ਬਿਜਨਸ ਨਾਲ ਪੂਰੀ ਤਰ੍ਹਾਂ ਜੁੜ ਗਿਆ।

ਹਵਾਲੇ[ਸੋਧੋ]

  1. JAMSHEDJI TATA Founder of TATA।ndustries
  2. About us | Heritage | Pioneers. Tata.com (10 August 2008). Retrieved on 28 July 2013.