ਜਰਮਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗੁਣਕ: 51°N 9°E / 51°N 9°E / 51; 9

ਜਰਮਨੀ ਦਾ ਸੰਘੀ ਗਣਰਾਜ
Bundesrepublik Deutschland[lower-alpha 1]
ਝੰਡਾ ਮੋਹਰ
ਐਨਥਮ: Deutschlandlied
(ਅੰਗਰੇਜ਼ੀ: "Song of Germany")
(ਤੀਜੀ ਕਵਿਤਾ ਕੇਵਲ)[lower-alpha 2]
Location of  ਜਰਮਨੀ  (dark green) – in Europe  (green & dark grey) – in the European Union  (green)  —  [Legend]
Location of  ਜਰਮਨੀ  (dark green)

– in Europe  (green & dark grey)
– in the European Union  (green)  —  [Legend]

ਰਾਜਧਾਨੀ
and largest city
ਬਰਲਿਨ
52°31′N 13°23′E / 52.517°N 13.383°E / 52.517; 13.383
ਐਲਾਨੀਆ ਬੋਲੀਆਂ ਜਰਮਨ ਭਾਸ਼ਾ[1][lower-alpha 3]
ਡੇਮਾਨਿਮ ਜਰਮਨ
ਸਰਕਾਰ ਫੈਡਰਲ ਸੰਸਦ ਗਣਤੰਤਰ
 •  ਰਾਸ਼ਟਰਪਤੀ
 •  ਚਾਂਸਲਰ
 •  ਬੁੰਡੇਸਟੈਗ ਦੇ ਪ੍ਰਧਾਨ
 •  ਬੁੰਡੇਸਟੈਗ ਦਾ ਰਾਸ਼ਟਰਪਤੀ
ਵਿਧਾਨਕ ਢਾਂਚਾ
 •  ਹੇਠਲਾ ਸਦਨ ਬੁੰਡੇਸਟੈਗ
ਉਤਪਤੀ
 •  ਪਵਿੱਤਰ ਰੋਮਨ ਸਾਮਰਾਜ 2 ਫਰਵਰੀ 962 
 •  ਜਰਮਨ ਸੰਘ 8 ਜੂਨ 1815 
 •  ਜਰਮਨ ਸਾਮਰਾਜ 18 ਜਨਵਰੀ 1871 
 •  ਵਿਮਰ ਗਣਤੰਤਰ 11 ਅਗਸਤ 1919 
 •  ਸੰਘੀ ਗਣਰਾਜ 23 ਮਈ 1949 
 •  European Economic Community Foundation[lower-alpha 4] 1 ਜਨਵਰੀ 1958 
 •  ਮੁੜ ਇਕਾਈ 3 ਅਕਤੂਬਰ 1990 
ਖੇਤਰਫਲ
 •  ਕੁੱਲ 357 km2 (63)
137 sq mi
ਅਬਾਦੀ
 •  2015 ਅੰਦਾਜਾ 81,770,900[2] (16ਵਾਂ)
 •  ਸੰਘਣਾਪਣ 227/km2 (58ਵਾਂ)
583/sq mi
GDP (PPP) 2015 ਅੰਦਾਜਾ
 •  ਕੁੱਲ $3.842 ਟ੍ਰਿਲੀਅਨ (5th)
 •  ਪ੍ਰਤੀ ਵਿਅਕਤੀ $47,033 (20ਵਾਂ)
GDP (ਨਾਂ-ਮਾਤਰ) 2015 ਅੰਦਾਜਾ
 •  ਕੁੱਲ $3.371 ਟ੍ਰਿਲੀਅਨ (4th)
 •  ਪ੍ਰਤੀ ਵਿਅਕਤੀ $41,267 (20ਵਾਂ)
ਜੀਨੀ (2014)Negative increase 30.7[3]
ਅੱਧ
HDI (2014)ਵਾਧਾ  0.916[4]
ਅੱਤ ਸਿਖਰ · 6th
ਕਰੰਸੀ ਯੂਰੋ () (EUR)
ਟਾਈਮ ਖੇਤਰ CET (UTC+1)
 •  ਗਰਮੀਆਂ (DST) CEST (UTC+2)
ਡਰਾਈਵ ਕਰਨ ਦਾ ਪਾਸਾ right
ਕੌਲਿੰਗ ਕੋਡ 49
ਇੰਟਰਨੈਟ TLD .de ਅਤੇ .eu
a. ^  ਬਰਲਿਨ is the sole constitutional capital and de jure seat of government, but the former provisional capital of the Federal Republic of Germany, Bonn, has the special title of "federal city" (Bundesstadt) and is the primary seat of six ministries; all government ministries have offices in both cities.

ਜਰਮਨੀ (ਜਰਮਨ: Bundesrepublik Deutschland) ਦੇਸ਼ ਵਿੱਚ ਜਰਮਨ ਭਾਸ਼ਾ ਬੋਲੀ ਜਾਂਦੀ ਹੈ। ਇਥੋਂ ਦੀ ਰਾਜਧਾਨੀ ਬਰਲਿਨ ਹੈ। ਜਰਮਨੀ ਦੇਸ਼ ਕਿਸੇ ਵੇਲੇ ਦੂਜੀ ਸੰਸਾਰ ਜੰਗ ਦਾ ਮੁੱਢ ਸੀ ਅਤੇ ਇੰਜਨੀਅਰਿੰਗ ਦੇ ਖੇਤਰ ਵਿੱਚ ਅੱਜ ਤੱਕ ਇਸ ਦੀ ਮੁਹਾਰਤ ਮੰਨੀ ਜਾਂਦੀ ਹੈ। ਯੂਰਪ ਦਾ ਇਹ ਮੁਲਕ ਯੂਰਪੀ ਯੂਨੀਅਨ ਦਾ ਭਾਗ ਹੈ। ਕਿਸੇ ਵੇਲੇ ਇਹ ਮੁਲਕ ਪੂਰਬੀ ਜਰਮਨੀ ਅਤੇ ਪੱਛਮੀ ਜਰਮਨੀ ਦੇ ਰੂਪ ਵਿੱਚ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ।

ਨਾਮ[ਸੋਧੋ]

ਅੰਗ੍ਰੇਜ਼ੀ ਦਾ ਬੋਲ "ਜਰਮਨੀ" (Germany) ਲਾਤੀਨੀ ਬੋਲ ਜਰ ਮਾਣਿਆ ਤੋਂ ਬਣਿਆ ਹੈ। ਜਰ ਮਾਣਿਆ ਬੋਲ ਜੋ ਲੇਸ ਸੀਜ਼ਰ ਤੋਂ ਚਲਿਆ ਤੇ ਉਹਨੇ ਇਹ ਫ਼ਰਾਂਸ ਵਿੱਚ ਸੁਣਿਆ ਸੀ ਜਿਥੇ ਇਹਨੂੰ ਰਹਾਇਨ ਦਰਿਆ ਤੋਂ ਚੜ੍ਹਦੇ ਪਾਸੇ ਦੇ ਵਾਸੀਆਂ ਲਈ ਵਰਤਿਆ ਜਾਂਦਾ ਸੀ।[5] ਜਰਮਨ ਸ਼ਬਦ ਡੋਇਚਲੀਨਡ (ਜਰਮਨ ਦੇਸ਼) ਡੁਅਚ ਤੋਂ ਬਣਿਆ ਇਸ ਜੀਦਾ ਮਤਲਬ ਹੈ ਆਮ, ਜੀਦਾ ਜੋੜ ਆਮ ਲੋਕਾਂ (diot) ਨਾਲ ਹੋਵੇ। ਡੁਅਚ ਫ਼ਿਰ ਆਮ ਜਰਮਨ ਲੋਕਾਂ ਦੀ ਭਾਸ਼ਾ ਨੂੰ ਵੀ ਕਿਹਾ ਜਾਣ ਲੱਗ ਗਿਆ ਜਿਹੜੀ ਕੇ ਲਾਤੀਨੀ ਤੋਂ ਵੱਖਰੀ ਸੀ। ਲਾਤੀਨੀ ਪੜ੍ਹੇ ਲਿਖੇ ਲੋਕਾਂ, ਗਿਰਜੇ ਤੇ ਸਾਈਂਸ ਦੀ ਭਾਸ਼ਾ ਸੀ। ਜਰਮਨੀ ਨੂੰ ਜਰਮਨ ਵਿੱਚ ਡੋਇਚਲੀਨਡ ਅਤੇ ਅਰਬੀ ਤੇ ਫ਼ਰਾਂਸੀਸੀ ਵਿੱਚ ਇਸ ਨੂੰ ਉਲਮਾ ਨਵਾਂ ਆਖਿਆ ਜਾਂਦਾ ਹੈ।

ਇਤਿਹਾਸ[ਸੋਧੋ]

ਅਰਮੀਨੀਸ ਦੀ ਯਾਦਗਾਰ

ਥਲਵਾਂ ਸਕੈਂਡੇਨੇਵੀਆ ਅਤੇ ਉਤਲਾ ਜਰਮਨੀ, ਜਰਮਨ ਕਬੀਲੀਆਂ ਦਾ ਅਸਲ ਦੇਸ਼ ਹੈ ਜਿਥੇ ਉਹ ਸਦੀਆਂ ਪਹਿਲੇ ਵਿਸਰੇ-ਏ-ਸਨ। ਪਹਿਲੀ ਸਦੀ ਤੂੰ ਪਹਿਲੇ ਉਹ ਇਸ ਥਾਂ ਤੋਂ ਦੱਖਣ, ਚੜ੍ਹਦੇ ਅਤੇ ਲੈਂਦੇ ਵੱਲ ਆਈ ਤੇ ਉਨ੍ਹਾਂ ਦਾ ਗਾਲ ਵਿੱਚ ਸਿਲਟ ਨਾਲ ਤੇ ਚੜ੍ਹਦੇ ਯੂਰਪ ਵੱਲ ਸਲਾਵੀ ਤੇ ਬਾਲਟੀ ਕਬੀਲਈਆਂ ਨਾਲ਼ ਵਾਹ ਪਿਆ। ਰੂਮੀ ਸ਼ਹਿਨਸ਼ਾਹ ਆਗਸਟਸ ਵੇਲੇ ਰੂਮੀ ਜਰਨੈਲ ਪਬਲਿਸ ਨੇ ਜਰ ਮਾਣਿਆ (ਰਹਾਇਨ ਤੋਂ ਯਵਰਾਲ ਤੱਕ ਦਾ ਥਾਂ) ਤੇ ਮਿਲ ਮਾਰਨ ਲਈ ਹੱਲਾ ਬੋਲਿਆ। ਤਿੰਨ ਰੂਮੀ ਫ਼ੌਜਾਂ 9 ਈਸਵੀ ਚ ਦਰੀਏ-ਏ-ਰਾਇਨ ਦੇ ਪਾਰ ਜਰਮਨੀ ਵਿੱਚ ਵੜੀਆਂ ਪਰ ਜਰਮਨ ਚੀਰ ਸਕੀ ਕਬੀਲੇ ਦੇ ਸਰਦਾਰ ਅਰਮੀਨੀਸ ਨੇ ਟੀਵਟੋਬਰਗ ਜੰਗਲ਼ ਦੀ ਲੜਾਈ ਚ ਰੂਮੀ ਫ਼ੌਜ ਨੂੰ ਹਰਾ ਕੇ ਪਿੱਛੇ ਕਰ ਦਿੱਤਾ। ਟਿਕਿਟਸ 100 ਵਿੱਚ ਲਿਖਦਾ ਜੇ ਜਰਮਨ ਲੋਕ ਡੈਨੀਉਬ ਤੇ ਰਹਾਇਨ ਦੇ ਦੁਆਲੇ ਵੱਸ ਚੁੱਕੇ ਸਨ।[6]

ਜਰਮਨ ਦਾ ਏਕੀਕਰਨ[ਸੋਧੋ]

ਜਰਮਨੀ ਦਾ ਰਾਜਨੀਤਕ ਅਤੇ ਪ੍ਰਬੰਧਕੀ ਤੌਰ ਤੇ ਇੱਕ ਸੰਯੁਕਤ ਰਾਜ ਵਿੱਚ ਏਕੀਕਰਨ 18 ਜਨਵਰੀ 1871 ਨੂੰ ਫ੍ਰਾਂਸ ਦੇ ਵਰਸੇਲਸ ਪੈਲੇਸ ਵਿੱਚ ਹਾਲ ਆਫ ਮਿਰਰਜ਼ ਵਿੱਚ ਹੋਇਆ ਸੀ। ਮੱਧ ਯੂਰਪ ਦੇ ਆਜਾਦ ਰਾਜਾਂ (ਪ੍ਰਸ਼ਾ, ਬਵੇਰਿਆ, ਸੈਕਸੋਨੀ ਆਦਿ) ਨੂੰ ਆਪਸ ਵਿੱਚ ਮਿਲਾਕੇ 1871 ਵਿੱਚ ਇੱਕ ਰਾਸ਼ਟਰ ਰਾਜ ਅਤੇ ਜਰਮਨ ਸਾਮਰਾਜ ਦਾ ਨਿਰਮਾਣ ਕੀਤਾ ਗਿਆ। ਇਸ ਇਤਿਹਾਸਕ ਪ੍ਰਕਿਰਿਆ ਦਾ ਨਾਮ ਜਰਮਨੀ ਦਾ ਏਕੀਕਰਨ ਹੈ। ਇਸਦੇ ਪਹਿਲਾਂ ਇਹ ਭੂਖੰਡ (ਜਰਮਨੀ) 39 ਰਾਜਾਂ ਵਿੱਚ ਵੰਡਿਆ ਹੋਇਆ ਸੀ। ਇਨ੍ਹਾਂ ਵਿੱਚੋਂ ਆਸਟਰਿਆਈ ਸਾਮਰਾਜ ਅਤੇ ਪ੍ਰਸ਼ਾ ਰਾਜਤੰਤਰ ਆਪਣੇ ਆਰਥਕ ਅਤੇ ਰਾਜਨੀਤਕ ਮਹੱਤਵ ਲਈ ਪ੍ਰਸਿੱਧ ਸਨ। ਫ਼ਰਾਂਸ ਦੀ ਕ੍ਰਾਂਤੀ ਦੁਆਰਾ ਪੈਦਾ ਨਵੇਂ ਵਿਚਾਰਾਂ ਤੋਂ ਜਰਮਨੀ ਵੀ ਪ੍ਰਭਾਵਿਤ ਹੋਇਆ ਸੀ। ਨੇਪੋਲਿਅਨ ਨੇ ਆਪਣੀਆਂ ਜਿੱਤਾਂ ਦੁਆਰਾ ਵੱਖ ਵੱਖ ਜਰਮਨ - ਰਾਜਾਂ ਨੂੰ ਰਾਈਨ-ਸੰਘ ਦੇ ਤਹਿਤ ਸੰਗਠਿਤ ਕੀਤਾ, ਜਿਸਦੇ ਨਾਲ ਜਰਮਨ ਰਾਜਾਂ ਨੂੰ ਵੀ ਇਕੱਠੇ ਹੋਣ ਦਾ ਅਹਿਸਾਸ ਹੋਇਆ। ਇਸ ਨਾਲ ਜਰਮਨੀ ਵਿੱਚ ਏਕਤਾ ਦੀ ਭਾਵਨਾ ਦਾ ਪ੍ਰਸਾਰ ਹੋਇਆ। ਇਹੀ ਕਾਰਨ ਸੀ ਕਿ ਜਰਮਨ - ਰਾਜਾਂ ਨੇ ਵਿਆਨਾ ਕਾਂਗਰਸ ਦੇ ਸਾਹਮਣੇ ਉਨ੍ਹਾਂ ਨੂੰ ਇੱਕ ਸੂਤਰ ਵਿੱਚ ਸੰਗਠਿਤ ਕਰਨ ਦੀ ਪੇਸ਼ਕਸ਼ ਕੀਤੀ, ਪਰ ਉਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।

ਜਰਮਨੀ ਦੇ ਰਾਜ[ਸੋਧੋ]

ਜਰਮਨੀ ਸੋਲ੍ਹਾਂ ਲੈਂਡਾ ਆਮ ਬੋਲਚਾਲ ਵਿੱਚ Bundesland (ਬੰਡਸ਼ਲਾਂਡ), "ਸੰਘੀ ਰਾਜ" ਲਈ) ਵਿੱਚ ਵੰਡਿਆ ਹੋਇਆ ਹੈ ਜੋ ਜਰਮਨੀ ਦੇ ਸੰਘੀ ਗਣਰਾਜ ਦੇ ਅੰਸ਼-ਖ਼ੁਦਮੁਖ਼ਤਿਆਰ ਸੰਘਟਕ ਰਾਜ ਹਨ। Land ਦਾ ਸ਼ਬਦੀ ਤਰਜਮਾ "ਦੇਸ਼" ਬਣਦਾ ਹੈ ਅਤੇ ਸੁਭਾਵਕ ਤੌਰ ਉੱਤੇ ਇਹ ਸੰਘਟਕ (ਬਣਾਉਣ ਵਾਲੇ) ਦੇਸ਼ ਹਨ। ਜਰਮਨ ਬੋਲਣ ਵਾਲਿਆਂ ਵੱਲੋਂ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਇਹਨਾਂ ਨੂੰ ਰਾਜ ਜਾਂ ਸੂਬਾ ਕਿਹਾ ਜਾਂਦਾ ਹੈ ਪਰ ਜਰਮਨੀ ਦੇ ਮੁਢਲੇ ਕਨੂੰਨ ਦੇ ਅੰਗਰੇਜ਼ੀ ਤਰਜਮੇ ਵਿੱਚ ਇਹਨਾਂ ਨੂੰ "Land" (ਦੇਸ਼/ਧਰਤੀ) ਹੀ ਲਿਖਿਆ ਗਿਆ ਹੈ[7] ਅਤੇ ਸੰਯੁਕਤ ਬਾਦਸ਼ਾਹੀ ਦੀਆਂ ਸੰਸਦੀ ਕਾਰਵਾਈਆਂ ਵਿੱਚ ਵੀ।[8] ਪਰ ਕਈ ਵਾਰ ਹੋਰ ਪ੍ਰਕਾਸ਼ਨਾਂ ਵਿੱਚ ਇਹਨਾਂ ਨੂੰ "ਸੰਘੀ ਰਾਜ" ਕਿਹਾ ਜਾਂਦਾ ਹੈ।

ਜਨਸੰਖਆ[ਸੋਧੋ]

ਭਾਸ਼ਾਵਾਂ[ਸੋਧੋ]

ਜਰਮਨ ਭਾਸ਼ਾ ਗਿਣਤੀ ਦੇ ਅਨੁਸਾਰ ਯੂਰਪ ਦੀ ਸਭ ਤੋਂ ਜਿਆਦਾ ਬੋਲੀ ਜਾਣ ਵਾਲੀ ਭਾਸ਼ਾ ਹੈ। ਇਹ ਜਰਮਨੀ ਤੋਂ ਇਲਾਵਾ ਸਵਿਟਜਰਲੈਂਡ ਅਤੇ ਆਸਟਰੀਆ ਦੀ ਮੁੱਖ- ਅਤੇ ਰਾਜਭਾਸ਼ਾ ਹੈ। ਇਹ ਰੋਮਨ ਲਿਪੀ ਵਿੱਚ (ਕੁਝ ਹੋਰ ਵਾਧੂ ਚਿੰਨਾਂ ਨਾਲ) ਲਿਖੀ ਜਾਂਦੀ ਹੈ। ਇਹ ਹਿੰਦ-ਯੂਰੋਪੀ ਬੋਲੀ- ਪਰਵਾਰ ਵਿੱਚ ਜਰਮਨਿਕ ਸ਼ਾਖਾ ਵਿੱਚ ਆਉਂਦੀ ਹੈ। ਅੰਗਰੇਜ਼ੀ ਨਾਲ ਇਸਦਾ ਕਰੀਬੀ ਰਿਸ਼ਤਾ ਹੈ। ਲੇਕਿਨ ਰੋਮਨ ਲਿਪੀ ਦੇ ਅੱਖਰਾਂ ਦਾ ਇਸਦੀ ਧੁਨੀਆਂ ਦੇ ਨਾਲ ਮੇਲ ਅੰਗਰੇਜ਼ੀ ਦੇ ਮੁਕ਼ਾਬਲੇ ਕਿਤੇ ਬਿਹਤਰ ਹੈ। ਆਧੁਨਿਕ ਮਾਨਕੀਕ੍ਰਿਤ ਜਰਮਨ ਨੂੰ ਉੱਚ ਜਰਮਨ ਕਹਿੰਦੇ ਹਨ। ਜਰਮਨ ਭਾਸ਼ਾ ਭਾਰੋਪੀ ਪਰਵਾਰ ਦੇ ਜਰਮੇਨਿਕ ਵਰਗ ਦੀ ਭਾਸ਼ਾ, ਆਮ ਤੌਰ ਤੇ ਉੱਚ ਜਰਮਨ ਦਾ ਉਹ ਰੂਪ ਹੈ ਜੋ ਜਰਮਨੀ ਵਿੱਚ ਸਰਕਾਰੀ, ਸਿੱਖਿਆ, ਪ੍ਰੇਸ ਆਦਿ ਦਾ ਮਾਧਿਅਮ ਹੈ। ਇਹ ਆਸਟਰਿਆ ਵਿੱਚ ਵੀ ਬੋਲੀ ਜਾਂਦੀ ਹੈ। ਇਸਦਾ ਉਚਾਰਣ 1898 ਈ. ਦੇ ਇੱਕ ਕਮਿਸ਼ਨ ਦੁਆਰਾ ਨਿਸ਼ਚਿਤ ਹੈ। ਲਿਪੀ ਫਰਾਂਸੀਸੀ ਅਤੇ ਅੰਗਰੇਜ਼ੀ ਨਾਲ ਮਿਲਦੀ ਜੁਲਦੀ ਹੈ। ਰਤਮਾਨ ਜਰਮਨ ਦੇ ਸ਼ਬਦ ਦੇ ਸ਼ੁਰੂ ਵਿੱਚ ਅਘਾਤ ਹੋਣ ਉੱਤੇ ਕਾਕਲਿਅ ਸਪਰਸ਼ ਹਨ। ਤਾਨ (ਟੋਨ) ਅੰਗਰੇਜ਼ੀ ਵਰਗੀ ਹੈ। ਉਚਾਰਣ ਜਿਆਦਾ ਬਲਸ਼ਾਲੀ ਅਤੇ ਸ਼ਬਦਕਰਮ ਜਿਆਦਾ ਨਿਸ਼ਚਿਤ ਹੈ। ਦਾਰਸ਼ਨਕ ਅਤੇ ਵਿਗਿਆਨਕ ਸ਼ਬਦਾਵਲੀ ਨਾਲ ਪਰਿਪੂਰਣ ਹੈ। ਸ਼ਬਦਰਾਸ਼ੀ ਅਨੇਕ ਸਰੋਤਾਂ ਤੋਂ ਲਈ ਗਈ ਹੈ।

ਧਰਮ[ਸੋਧੋ]

2011 ਵਿੱਚ, ਜਰਮਨੀ ਦੇ ਵਿਸ਼ੇਸ਼ ਰੁਤਬੇ ਦਾ 33% ਧਾਰਮਿਕ ਸੰਸਥਾਵਾਂ ਦੇ ਇੱਕ ਮੈਂਬਰ ਵਜੋਂ ਮਾਨਤਾ ਪ੍ਰਾਪਤ ਨਹੀਂ ਹੋਇਆ ਸੀ। ਜਰਮਨੀ ਵਿੱਚ ਨਾਸਤਿਕਤਾ ਸਭ ਤੋਂ ਮਜ਼ਬੂਤ ​​ਹੈ। ਇਸਲਾਮ ਦੇਸ਼ ਦਾ ਦੂਜਾ ਸਭ ਤੋਂ ਵੱਡਾ ਧਰਮ ਹੈ। ਜ਼ਿਆਦਾਤਰ ਮੁਸਲਮਾਨ ਤੁਰਕੀ ਤੋਂ ਸੁੰਨੀ ਅਤੇ ਅਲੀਟੀਆਂ ਹਨ, ਪਰ ਸ਼ੀਆ, ਅਹਮਦੀਆ ਅਤੇ ਹੋਰ ਸੰਪਰਦਾਵਾਂ ਦੀ ਗਿਣਤੀ ਬਹੁਤ ਘੱਟ ਹੈ। ਜਰਮਨੀ ਵਿੱਚ ਸਿੱਖ ਧਰਮ ਨੂੰ ਮੰਨਣ ਵਾਲਿਆਂ ਦੀ ਦੀ ਗਿਣਤੀ 10,000 ਤੋਂ 20,000 ਦੇ ਵਿਚਕਾਰ ਹੈ।[9] ਯੂਨਾਈਟਿਡ ਕਿੰਗਡਮ ਅਤੇ ਇਟਲੀ ਦੇ ਬਾਅਦ ਜਰਮਨੀ ਯੂਰਪ ਦਾ ਤੀਜਾ ਸਭ ਤੋਂ ਵੱਡੀ ਸਿੱਖ ਆਬਾਦੀ ਵਾਲਾ ਦੇਸ਼ ਹੈ।

ਸਾਹਿਤ[ਸੋਧੋ]

ਬ੍ਰਦਰਜ਼ ਗ੍ਰੀਮ ਨੇ ਪ੍ਰਸਿੱਧ ਜਰਮਨ ਲੋਕਤਾਂਤਾਂ ਨੂੰ ਇਕੱਠਾ ਕਰਕੇ ਪ੍ਰਕਾਸ਼ਿਤ ਕੀਤਾ

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

  1. Bundespräsidialamt. "Repräsentation und Integration" (in German). Retrieved 8 March 2016. Nach Herstellung der staatlichen Einheit Deutschlands bestimmte Bundespräsident von Weizsäcker in einem Briefwechsel mit Bundeskanzler Helmut Kohl im Jahr 1991 die dritte Strophe zur Nationalhymne für das deutsche Volk. [In 1991, following the establishment of German unity, Federal President von Weizsäcker, in an exchange of letters with Chancellor Helmut Kohl, declared the third verse [of the Deutschlandlied] to be the national anthem of the German people.] 
  2. "Population based on the 2011 Census - Federal Statistical Office (Destatis)". destatis.de. 30 September 2015. 
  3. "Gini coefficient of equivalised disposable income (source: SILC)". Eurostat Data Explorer. Retrieved 13 August 2013. 
  4. "2015 Human Development Report" (PDF). United Nations Development Programme. 2015. Retrieved 14 December 2015. 
  5. Schulze, Hagen (1998). Germany: A New History. Harvard University Press. p. 4. ISBN 0-674-80688-3.
  6. Fulbrook 1991, pp. 9–13.
  7. Christian Tomuschat, David P. Currie (April 2010). "Basic Law for the Federal Republic of Germany" (PDF). Deutscher Bundestag Public Relations Division. Retrieved 15 October 2010. 
  8. House of Commons of the United Kingdom (28 February 1991). "House of Commons debates (Welsh affairs)". UK parliament. Retrieved 19 April 2011. 
  9. "Mitgliederzahlen: Sonstige - REMID - Religionswissenschaftlicher Medien- und Informationsdienst e.V.". remid.de (in ਜਰਮਨ). Retrieved 2017-08-16. 


ਹਵਾਲੇ ਵਿੱਚ ਗਲਤੀ:<ref> tags exist for a group named "lower-alpha", but no corresponding <references group="lower-alpha"/> tag was found, or a closing </ref> is missing