ਸਮੱਗਰੀ 'ਤੇ ਜਾਓ

ਜਲਸਾਗਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਲਸਾਗਰ[1] (ਬੰਗਾਲੀ: জলসাঘর ਜਲਸਘਰ, "The Music Room") 1958 ਦੀ ਇੱਕ ਬੰਗਾਲੀ ਫ਼ਿਲਮ ਹੈ ਜਿਸਨੂੰ ਲਿਖਣ ਦਾ ਅਤੇ ਨਿਰਦੇਸ਼ਨ ਦਾ ਕੰਮ ਸਤਿਆਜੀਤ ਰੇ ਦੁਆਰਾ ਕੀਤਾ ਗਿਆ ਸੀ। ਇਹ ਫ਼ਿਲਮ ਬੰਗਾਲੀ ਲੇਖਕ ਤਰਸੰਕਰ ਬੰਧੋਪਾਧਿਆਏ ਦੀ ਪ੍ਰਸਿੱਧ ਲਘੂ ਕਹਾਣੀ ਉੱਤੇ ਅਧਾਰਿਤ ਹੈ ਅਤੇ ਇਸਦੇ ਵਿੱਚ ਛਬੀ ਬਿਸ਼ਵਾਸ ਦੀ ਅਦਾਕਾਰੀ ਹੈ। ਇਹ ਰੇ ਦੁਆਰਾ ਨਿਰਦੇਸ਼ਤ ਕੀਤੀ ਗਈ ਚੌਥੀ ਫੀਚਰ ਫ਼ਿਲਮ ਸੀ। ਸ਼ੂਟਿੰਗ ਮੁਰਸ਼ਿਦਾਬਾਦ ਤੋਂ 10 ਕਿਲੋਮੀਟਰ ਦੀ ਦੂਰੀ 'ਤੇ ਨਿਮਟਿਤਾ ਪਿੰਡ' ਚ ਨਿਮਟਿਤਾ ਰਾਜਬਾਰੀ 'ਚ ਕੀਤੀ ਗਈ ਸੀ।

ਕਾਸਟ[ਸੋਧੋ]

 • ਛਬੀ ਬਿਸ਼ਵਾਸ - ਬਿਸ਼ਵਭਰ ਰਾਏ
 • ਪਦਮ ਦੇਵੀ - ਮਹਾਮਾਇਆ, ਰਾਏ ਦੀ ਪਤਨੀ
 • ਪਿਨਾਕੀ ਸੇਨ ਗੁਪਤਾ - ਖੋਕਾ, ਰਾਏ ਦਾ ਬੇਟਾ
 • ਗੰਗਾਪਾਦਾ ਬੋਸ - ਮਾਹੀਮ ਗਾਂਗੁਲੀ,ਗੁਆਂਢੀ
 • ਤੁਲਸੀ ਲਹਿਰੀ - ਰਾਏ ਦੀ ਜਾਇਦਾਦ ਦਾ ਪ੍ਰਬੰਧਕ
 • ਕਾਲੀ ਸਰਕਾਰ - ਅਨੰਤ, ਰਾਏ ਦਾ ਸੇਵਕ
 • ਉਸਤਾਦ ਵਹਿਦ ਖ਼ਾਨ - ਉਸਤਾਦ ਉਜਿਰ ਖ਼ਾਨ, ਗਾਇਕ
 • ਰੌਸ਼ਨ ਕੁਮਾਰੀ - ਕ੍ਰਿਸ਼ਨ ਬਾਈ, ਡਾਂਸਰ
 • ਬੇਗਮ ਅਖ਼ਤਰ - ਦੁਰਗਾ ਬਾਈ, ਗਾਇਕਾ

ਹੋਰ ਕ੍ਰੈਡਿਟ[ਸੋਧੋ]

 • ਸੰਗੀਤ ਅਤੇ ਨਾਚ ਪ੍ਰਦਰਸ਼ਨ
(ਸਕ੍ਰੀਨ ਤੇ) - ਬੇਗਮ ਅਖ਼ਤਰ, ਰੋਸ਼ਨ ਕੁਮਾਰੀ, ਉਸਤਾਦ ਵਹੀਦ ਖ਼ਾਨ, ਬਿਸਮਿੱਲਾ ਖ਼ਾਨ
(ਸਕ੍ਰੀਨ ਪਿੱਛੇ) - ਦਖਸ਼ੀਨਾਮੋਹਨ ਠਾਕੁਰ, ਅਸ਼ੀਸ਼ ਕੁਮਾਰ, ਰੋਬਿਨ ਮਜੂਮਦਾਰ, ਇਮਰਤ ਖ਼ਾਨ, ਸਲਾਮਤ ਅਲੀ ਖ਼ਾਨ

ਬਾਕਸ ਆਫਿਸ[ਸੋਧੋ]

1981 ਵਿਚ, ਇਹ ਫ਼ਿਲਮ ਫਰਾਂਸ ਵਿੱਚ ਬਾਕਸ ਆਫਿਸ 'ਤੇ ਸਫਲ ਰਹੀ, ਜਿੱਥੇ ਇਸਦੀਆਂ 173,758 ਟਿਕਟਾਂ ਵਿਕੀਆਂ, ਸਲਾਮ ਬੰਬੇ! ਤਕ ਇੱਕ ਭਾਰਤੀ ਫ਼ਿਲਮ ਲਈ ਇਹ ਸਭ ਤੋਂ ਵੱਧ ਸੀ।[2]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]

 1. Singh, S. K. "Jalsaghar (The Music Room): A film by Satyajit Ray:: SatyajitRay.org". www.satyajitray.org. Archived from the original on 25 January 2009. Retrieved 8 November 2005.
 2. "Charts - LES ENTREES EN FRANCE (Inde)". JP's Box-Office. Archived from the original on 31 ਜਨਵਰੀ 2018. Retrieved 29 January 2018. {{cite web}}: Unknown parameter |dead-url= ignored (|url-status= suggested) (help)