ਜਲਾਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਲਾਲੀ "ਰੋਡਾ ਜਲਾਲੀ" ਕਿੱਸੇ ਦੀ ਨਾਇਕਾ ਹੈ। ਜਲਾਲੀ ਬਾਰੇ ਕੋਈ ਪ੍ਰਮਾਣਿਕ ਜਾਣਕਾਰੀ ਨਹੀਂ ਮਿਲਦੀ। ਇਸ ਸੰਬੰਧੀ ਵਿਭਿੰਨ ਵਿਦਵਾਨਾਂ ਦੀਆਂ ਵਖ-ਵਖ ਰਾਵਾਂ ਹਨ। ਰੋਡਾ ਜਲਾਲੀ ਨੂੰ ਪਿਆਰ ਕਰਦਾ ਸੀ ਪਰ ਜਲਾਲੀ ਰੋਡੇ ਨੂੰ ਪਿਆਰ ਨਹੀਂ ਕਰਦੀ ਸੀ ਕਿਓਕਿ ਜਲਾਲੀ ਨੇ ਰੋਡੇ ਨੂੰ ਦੇਖਿਆ ਨਹੀਂ ਸੀ ਤੇ ਨਾ ਹੀ ਉਸ ਨੂੰ ਆਪਣਾ ਆਪ ਦੇਖਾਉਣਾ ਚਾਹੁੰਦੀ ਸੀ। ਇਸ ਕਰ ਕੇ ਜਲਾਲੀ ਨੇ ਰੋਡੇ ਦੇ ਸਰੀਰ ਦੇ ਟੋਟੇ-ਟੋਟੇ ਕਰਵਾ ਦਿਤੇ ਪਰ ਇਸ ਦੇ ਬਾਵਜੂਦ ਰੋਡੇ ਨੂੰ ਕੁਝ ਨਹੀਂ ਹੋਇਆ। ਅਖੀਰ ਜਦੋਂ ਜਲਾਲੀ ਨੇ ਰੋਡੇ ਨੂੰ ਪਹਿਲੀ ਤਕਣੀ ਦੇਖਿਆ ਤਾਂ ਉਹ ਰੋਡੇ ਤੇ ਮੋਹਿਤ ਹੋ ਗਈ ਅਤੇ ਦੋਵੇ ਮਕੇ ਚਲੇ ਗਏ। [1]

ਹਵਾਲੇ[ਸੋਧੋ]

  1. ਡਾ. ਸ ਸ ਵਣਜਾਰਾ ਬੇਦੀ (2010). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁਕ ਸ਼ਾਪ. p. 1390. ISBN 81-7116-114-4. {{cite book}}: Check |isbn= value: checksum (help)