ਜ਼ਹਿਰੀਲੇ ਪੌਦੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
1907 ਵਿੱਚ ਅਸਟ੍ਰੇਲੀਆ ਵਿੱਚ 700 ਪਸ਼ੂ ਰਾਤ ਨੂੰ ਜ਼ਹਿਰੀਲੇ ਪੌਦੇ ਖਾਣ ਨਾਲ ਮਰ ਗਏ.

ਕੁਦਰਤ ਵਿੱਚ ਕੁਝ ਪੌਦੇ ਅਤੇ ਬੂਟੀਆਂ ਅਜਿਹੀਆਂ ਹੁੰਦੀਆਂ ਹਨ, ਜੋ ਸਾਡੀ ਸਿਹਤ ਲਈ ਹਾਨੀਕਾਰਕ ਹੁੰਦੀਆਂ ਹਨ। ਕੁਦਰਤ ਵਿੱਚ ਕੁਝ ਜ਼ਹਿਰੀਲੇ ਤੱਤ ਵੀ ਹੁੰਦੇ ਹਨ। ਪੌਦੇ ਆਪਣੇ ਆਪ ਹੀ ਕੁਝ ਅਜਿਹੇ ਜ਼ਹਿਰੀਲੀ ਤੱਤ ਪੈਦਾ ਕਰ ਲੈਂਦੇ ਹਨ ਜਿਹਨਾਂ ਨੂੰ ਐਲਕੋਲਾਈਡ, ਗਲਾਈਕੋਸਾਈਡ ਤੇ ਵੇਲੇਟਾਈਲ ਤੇਲ ਸਟੀਰੋਟਿਡ ਆਦਿ ਦਾ ਨਾਂ ਦਿੱਤਾ ਜਾਂਦਾ ਹੈ। ਇਨ੍ਹਾਂ ਨੂੰ ਦਵਾਈਆਂ ਬਣਾਉਣ ਲਈ ਵਰਤੋਂ ਕਰਦੇ ਹਨ ਪਰ ਇਨ੍ਹਾਂ ਵਿੱਚ ਸਮੁੱਚੇ ਤੌਰ ’ਤੇ ਕੁਝ ਅਜਿਹੇ ਮਾਰੂ ਤੱਤ ਹੁੰਦੇ ਹਨ, ਜੋ ਬਹੁਤ ਨੁਕਸਾਨ ਪਹੁੰਚਾਉਂਦੇ ਹਨ। ਜ਼ਹਿਰੀਲੇ ਪੌਦਿਆਂ ਨੂੰ ਸੱਤ ਵੰਨਗੀਆਂ ਵਿੱਚ ਵੰਡਿਆ ਹੈ।

ਸੱਤ ਕਿਸਮਾਂ[ਸੋਧੋ]

  1. ਕਿਸੇ ਬੂਟੀ ਨਾਲ ਟਕਰਾ ਸਾਡੇ ਸਰੀਰ ’ਤੇ ਖੁਰਕ ਹੁੰਦੀ ਹੈ ਇਸ ਨੂੰ ਕੋਂਚਫਲੀ ਅਤੇ ਬਿੱਛੂ ਬੂਟੀ ਦਾ ਨਾਂ ਦਿੱਤਾ ਹੈ। ਇਨ੍ਹਾਂ ਵਿੱਚ ਖੁਜਲੀ ਕਰਨ ਵਾਲਾ ਤੱਤ ਇਸ ਦੀ ਫਲੀ ਦੇ ਛਿਲਕੇ ਵਿੱਚ ਹੁੰਦਾ ਹੈ। ਬਿੱਛੂ ਬੂਟੀ ਦੇ ਪੱਤਿਆਂ ਅਤੇ ਤਣੇ ਉੱਪਰ ਬਹੁਤ ਹੀ ਬਾਰੀਕ ਕੰਡੇ ਹੁੰਦੇ ਹਨ, ਜਿਹਨਾਂ ਵਿੱਚ ਤੇਜ਼ਾਬੀ ਮਾਦਾ ਹੁੰਦਾ ਹੈ, ਜਿਸ ਨਾਲ ਜਲਣ ਪੈਦਾ ਹੁੰਦੀ ਹੈ। ਇਹ ਜ਼ਹਿਰੀਲੇ ਪੌਦੇ ਨਾ ਕੇਵਲ ਭੌਤਿਕ ਰੂਪ ਵਿੱਚ ਸਰੀਰ ’ਤੇ ਅਸਰ ਕਰਦੇ ਹਨ ਸਗੋਂ ਇਸ ਸ਼੍ਰੇਣੀ ਦੇ ਜ਼ਹਿਰੀਲੇ ਪੌਦੇ ਦਿਮਾਗ ਤੇ ਸਾਡੇ ਨਸ ਪ੍ਰਬੰਧ ’ਤੇ ਵੀ ਮਾਰੂ ਅਸਰ ਕਰਦੇ ਹਨ। ਇਹੀ ਕਾਰਨ ਹੈ ਕਿ ਇਨ੍ਹਾਂ ਨੂੰ ਨਿਊਰਾਟਿਕ ਵੈਜੀਟੇਬਲ ਜ਼ਹਿਰ ਦਾ ਨਾਂ ਦਿੱਤਾ ਗਿਆ ਹੈ। ਇਨ੍ਹਾਂ ਦੀ ਉਦਾਹਰਨ ਇਹ ਹਨ:ਪੋਸਤ, ਨੀਲਗਿਰੀ ਦਾ ਤੇਲ, ਧਤੂਰਾ, ਖੁਰਾਸਾਨੀ ਅਜਵਾਇਣ, ਭੰਗ, ਜ਼ਹਿਰੀਲੀਆਂ ਖੁੰਭਾਂ, ਕੇਸਰੀ ਦਾਲ, ਤੰਬਾਕੂ ਆਦਿ।
  2. ਦੂਜੀ ਸ਼੍ਰੇਣੀ ਦੇ ਜ਼ਹਿਰੀਲੇ ਪੌਦਿਆਂ ਵਿੱਚੋਂ ਜੋ ਬਿਮਾਰੀ ਪੈਦਾ ਹੁੰਦੀ ਹੈ ਉਸ ਨੂੰ ਫੋਟੋ ਯੈਸੇਟਾਈਜ਼ੇਸ਼ਨ ਕਹਿੰਦੇ ਹਨ। ਬੋਲਚਾਲ ਦੀ ਭਾਸ਼ਾ ਵਿੱਚ ਜਦੋਂ ਇਸ ਦੇ ਜ਼ਹਿਰੀਲੇ ਮਾਦੇ ਦਾ ਅਸਰ ਹੁੰਦਾ ਹੈ ਤਾਂ ਆਮ ਕਿਹਾ ਜਾਂਦਾ ਹੈ ਕਿ ਇਸ ਦੇ ਖਾਣ ਨਾਲ ਰੋਸ਼ਨੀ ਲੱਗਣ ਦੀ ਬਿਮਾਰੀ ਹੋ ਜਾਂਦੀ ਹੈ। ਇਨ੍ਹਾਂ ਦੀਆਂ ਉਦਾਹਰਨ ਇਹ ਹਨ: ਲੈਟਟੋਨਾ, ਕੈਮਰਾ, ਭੱਖੜਾ ਆਦਿ।
  1. ਤੀਜੀ ਸ਼੍ਰੇਣੀ ਦੇ ਪੌਦਿਆਂ ਵਿੱਚ ਇਸ ਪ੍ਰਕਾਰ ਦੇ ਐਨਜ਼ਾਈਮ ਅਤੇ ਗਲੂਕਸਾਈਡ ਹੁੰਦੇ ਹਨ। ਇਹ ਪੌਦਿਆਂ ਵਿੱਚ ਐਸਿਡ ਇਕੱਠਾ ਕਰਨ ਵਿੱਚ ਮਦਦ ਕਰਦੇ ਹਨ। ਇਨ੍ਹਾਂ ਬਾਰੇ ਇਹ ਧਾਰਨਾ ਹੈ ਕਿ ਇਨ੍ਹਾਂ ਦਾ ਅਸਰ ਪਸ਼ੂਆਂ ’ਤੇ ਹੀ ਹੁੰਦਾ ਹੈ। ਇਹਨਾਂ ਦੀਆਂ ਉਦਾਹਰਨ ਇਹ ਹਨ: ਬਰੂ, ਟਰਾਈਗਲੋਚਿਨ ਮੈਰੀਫਿਮਾ ਅਤੇ ਪਰੂਨਯ ਜਾਤੀ ਆਦਿ।
  1. ਚੌਥੀ ਵੰਨਗੀ ਦੇ ਜ਼ਹਿਰੀਲੇ ਪੌਦਿਆਂ ਵਿੱਚ ਕੁਝ ਪੌਦੇ ਇਲਾਨੀਫੋਰਸ ਹੁੰਦੇ ਹਨ ਜਿਹਨਾਂ ਵਿੱਚ ਧਰਤੀ ਵਿੱਚੋਂ ਲੂਣ ਨੂੰ ਚੂਸਣ ਦੀ ਸਮਰੱਥਾ ਹੁੰਦੀ ਹੈ। ਇਹ ਪੌਦੇ ਘੋੜਿਆਂ ਵਿੱਚ ਬਲਾਈਡੇਸੋਟੈਗਰ ਬਿਮਾਰੀ ਪੈਦਾ ਕਰਦੇ ਹਨ। ਇਨ੍ਹਾਂ ਦੀਆਂ ਉਦਾਹਰਨ: ਐਸਟਰ, ਅਚਟਰੈਗੋਲਸ, ਅਟਰੀਪਲੋਕਸ ਆਦਿ।

ਪੰਜਵੀਂ ਵੰਨਗੀ ਦੇ ਪੌਦਿਆਂ ਵਿੱਚ ਪੋਟਾਸ਼ੀਅਮ ਨਾਈਟਰੇਟ ਨੂੰ ਇਕੱਠਾ ਕਰਨ ਦੀ ਸ਼ਕਤੀ ਹੁੰਦੀ ਹੈ ਜਿਸ ਨੂੰ ਖਾਣ ਨਾਲ ਨਾਈਟਰੇਟ ਬਦਲ ਕੇ ਨਾਈਟਰਾਇਟ ਬਣ ਜਾਂਦਾ ਹੈ, ਜਿਸ ਦੇ ਫਲਸਰੂਪ ਹੋਮੋਗਲੋਬਿਨ ਨੂੰ ਮੈਥੀਗਲੋਸਿਨ ਵਿੱਚ ਬਦਲ ਕੇ ਨਾਈਟਰਾਇਟ ਬਣ ਜਾਣ ਕਰ ਕੇ ਇਹ ਜ਼ਹਿਰੀਲੀ ਭੂਮਿਕਾ ਅਦਾ ਕਰਦਾ ਹੈ ਤੇ ਇਸ ਵਿੱਚ ਆਕਸੀਜਨ ਪੈਦਾ ਕਰਨ ਦੀ ਸ਼ਕਤੀ ਘਟਾ ਦਿੰਦਾ ਹੈ। ਇਹਨਾਂ ਦੀਆਂ ਉਦਾਹਰਨ: ਜਵੀਂ, ਜੌਂ, ਬਾਥੂ ਅਤੇ ਚਰੀ ਆਦਿ।

  1. ਛੇਵੇਂ ਵਰਗ ਵਿੱਚ ਉਹ ਪੌਦੇ ਹਨ ਜਿਹਨਾਂ ਦੇ ਜ਼ਹਿਰੀਲੇ ਬੀਜਾਂ ਹਨ। ਇਹਨਾਂ ਦੀ ਉਦਾਹਰਨ:ਧਤੂਰਾ ਤੇ ਰੱਤੀ ਦੇ ਬੀਜ।
  1. ਸੱਤਵੇਂ ਵਰਗ ਦੇ ਉਹ ਪੌਦੇ ਹਨ ਜਿਹਨਾਂ ਦਾ ਅਸਰ ਮੱਝਾਂ, ਗਾਵਾਂ ਦੇ ਦੁੱਧ ਵਿੱਚ ਆ ਜਾਂਦਾ ਹੈ ਤੇ ਉਸ ਨਾਲ ਸਾਨੂੰ ਬਦਬੂ ਆਉਂਦੀ ਹੈ। ਇਹਨਾਂ ਦੀ ਉਦਾਹਰਨ: ਥੋਹਰ, ਜੰਗਲੀ ਪਾਲਕ ਤੇ ਇਕਵੀਸੀਰਮ ਆਦਿ।

ਹੋਰ[ਸੋਧੋ]

ਗਾਜਰ ਖਾਣ ਨਾਲ ਮੱਝਾਂ, ਗਾਵਾਂ ਦੇ ਦੁੱਧ ਵਿੱਚ ਮਾੜਾ ਪ੍ਰਭਾਵ ਵੀ ਦੇਖਿਆ ਗਿਆ ਹੈ। ਇਨ੍ਹਾਂ ਜ਼ਹਿਰੀਲੇ ਪੌਦਿਆਂ ਤੇ ਜੜ੍ਹੀ-ਬੂਟੀਆਂ ਨਾਲ ਪੇਟ ਵਿੱਚ ਜਲਣ ਤੇ ਦਰਦ ਸ਼ੁਰੂ ਹੋ ਜਾਂਦੀ ਹੈ। ਦਰਦ ਨਾਲ ਨਬਜ਼ ਕਮਜ਼ੋਰ ਹੋ ਜਾਂਦੀ ਹੈ ਤੇ ਕਈ ਵਾਰੀ ਬੇਹੋਸ਼ੀ ਹੋਣ ਮਗਰੋਂ ਮੌਤ ਵੀ ਹੋ ਜਾਂਦੀ ਹੈ। ਇਨ੍ਹਾਂ ਨੂੰ ਇਰੀਟੈਂਟ ਵੈਜੀਟੇਬਲ ਜ਼ਹਿਰ ਦਾ ਨਾਂ ਦਿਤਾ ਹੈ। ਕਈ ਅਜਿਹੇ ਪੌਦੇ ਜਿਵੇਂ ਅਰਿੰਡ, ਕੁਸੰਭੀ, ਤੁੰਮਾ, ਅੱਕ ਆਦਿ, ਜਿਹਨਾਂ ਨੂੰ ਕਦੇ ਕਿਸੇ ਰੂਪ ਵਿੱਚ ਨਹੀਂ ਖਾਣਾ ਚਾਹੀਦਾ। ਜਿਹਨਾਂ ਨਾਲ ਸਾਡੀ ਅੱਖਾਂ ਦੀ ਜੋਤ ’ਤੇ ਮਾੜਾ ਅਸਰ ਪੈਂਦਾ ਹੈ। ਔਰਤਾਂ ਆਪਣੇ ਵਾਲਾਂ ’ਤੇ ਮਹਿੰਦੀ ਲਾਉਂਦੀਆਂ ਹਨ ਕਿਉਂਕੇ ਪ੍ਰਕਿਰਤੀ ਵਿੱਚ ਵੀ ਕੈਮੀਕਲ ਪ੍ਰੀਕ੍ਰਿਆ ਹੁੰਦੀ ਹੈ ਇਸ ਲਈ ਮਹਿੰਦੀ ਵੀ ਹਾਨੀਕਾਰਕ ਸਾਬਤ ਹੁੰਦੀ ਹੈ। ਕੁਦਰਤ ਦੇ ਕੁਝ ਪੌਦਿਆਂ ਵਿੱਚ ਬਿਮਾਰੀ ਲੱਗਣ ਦੇ ਤੱਤ ਹੁੰਦੇ ਹਨ। ਪੌਦਿਆਂ ਦੀ ਸਹੀ ਸੰਭਾਲ ਅਤੇ ਵਾਯੂਮੰਡਲ ਦੀ ਸ਼ੁੱਧਤਾ ਪ੍ਰਤੀ ਸਾਵਧਾਨੀ ਸਾਨੂੰ ਜ਼ਹਿਰੀਲੇ ਪੌਦਿਆਂ, ਬੂਟੀਆਂ ਤੇ ਬੀਜਾਂ ਬਾਰੇ ਜਾਣਕਾਰੀ ਦਿਤੀ ਹੈ।