ਸਮੱਗਰੀ 'ਤੇ ਜਾਓ

ਜ਼ੀਰਕਪੁਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜ਼ੀਰਕਪੁਰ
ਕਸਬਾ
ਜ਼ੀਰਕਪੁਰ is located in ਪੰਜਾਬ
ਜ਼ੀਰਕਪੁਰ
ਜ਼ੀਰਕਪੁਰ
ਪੰਜਾਬ, ਭਾਰਤ ਵਿੱਚ ਸਥਾਨ
ਗੁਣਕ: 30°39′N 76°49′E / 30.65°N 76.82°E / 30.65; 76.82
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਮੋਹਾਲੀ
ਉੱਚਾਈ
350 m (1,150 ft)
ਆਬਾਦੀ
 (2011)[1]
  ਕੁੱਲ
95,553
ਭਾਸ਼ਾਵਾਂ
  ਅਧਿਕਾਰਤਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
ਪਿੰਨ ਕੋਡ
140603/140604/160104
ਟੈਲੀਫੋਨ ਕੋਡ+91-1762-XXX XXX
ਵਾਹਨ ਰਜਿਸਟ੍ਰੇਸ਼ਨPB-70

ਜ਼ੀਰਕਪੁਰ ਭਾਰਤ ਦੇ ਪੰਜਾਬ ਰਾਜ ਦੇ ਮੋਹਾਲੀ ਜ਼ਿਲ੍ਹੇ ਵਿੱਚ ਸਥਿਤ ਇੱਕ ਵਿਕਸਤ ਸ਼ਹਿਰ ਹੈ। ਇਹ ਚੰਡੀਗੜ੍ਹ ਟ੍ਰਾਇਸਿਟੀ (ਚੰਡੀਗੜ੍ਹਮੋਹਾਲੀਪੰਚਕੁਲਾ) ਦਾ ਇੱਕ ਮਹੱਤਵਪੂਰਨ ਹਿੱਸਾ ਮੰਨਿਆ ਜਾਂਦਾ ਹੈ। ਚੰਡੀਗੜ੍ਹ ਦੇ ਦੱਖਣ ਪੂਰਬ ਵਿੱਚ ਸਥਿਤ ਹੋਣ ਕਰਕੇ ਇਹ ਆਵਾਜਾਈ, ਰਿਹਾਇਸ਼ ਅਤੇ ਵਪਾਰਕ ਗਤੀਵਿਧੀਆਂ ਲਈ ਇੱਕ ਬਹੁਤ ਮਹੱਤਵਪੂਰਨ ਕੇਂਦਰ ਬਣ ਚੁੱਕਾ ਹੈ, ਇਹ ਸ਼ਿਵਾਲਿਕ ਪਹਾੜੀਆਂ ਦੀਆਂ ਤਲਹਟੀਆਂ 'ਤੇ ਸਥਿਤ ਹੈ। ਇਹ ਸ਼ਹਿਰ ਰਾਸ਼ਟਰੀ ਰਾਜਮਾਰਗ ਹਿਮਾਲੀਅਨ ਐਕਸਪ੍ਰੈਸਵੇਅ, ਸ਼ਿਮਲਾ ਵੱਲ ਰਾਸ਼ਟਰੀ ਰਾਜਮਾਰਗ 5 (ਭਾਰਤ), ਅੰਬਾਲਾ ਵੱਲ ਚੰਡੀਗੜ੍ਹ ਐਕਸਪ੍ਰੈਸਵੇਅ ਅਤੇ ਪਟਿਆਲਾ ਵੱਲ ਰਾਸ਼ਟਰੀ ਰਾਜਮਾਰਗ 7 (ਭਾਰਤ) ਦੇ ਜੰਕਸ਼ਨ 'ਤੇ ਸਥਿਤ ਹੈ।

ਇਤਿਹਾਸ

[ਸੋਧੋ]

ਜ਼ੀਰਕਪੁਰ ਅਸਲ ਵਿੱਚ ਇੱਕ ਛੋਟਾ ਕਸਬਾ ਸੀ, ਪਰ ਚੰਡੀਗੜ੍ਹ ਦੇ ਨੇੜੇ ਹੋਣ ਕਾਰਣ ਇਹ ਜਲਦੀ ਹੀ ਵਿਕਸਤ ਹੋ ਗਿਆ। ਇੱਥੇ ਮੁੱਖ ਤੌਰ ਤੇ ਰਿਹਾਇਸ਼ੀ ਕਾਲੋਨੀਆਂ, ਸੋਸਾਇਟੀਆਂ ਅਤੇ ਕਮਰਸ਼ੀਅਲ ਕੰਪਲੈਕਸ ਬਣੇ ਜਿਸ ਕਾਰਨ ਇਹ ਇੱਕ ਸ਼ਹਿਰੀ ਇਲਾਕਾ ਬਣ ਗਿਆ।

ਭੂਗੋਲ

[ਸੋਧੋ]

ਜ਼ੀਰਕਪੁਰ ਚੰਡੀਗੜ੍ਹ ਦੇ ਦੱਖਣ-ਪੂਰਬ ਵਿੱਚ ਸਥਿਤ ਹੈ। ਇਸ ਦੇ ਨੇੜੇ ਮੁੱਖ ਸ਼ਹਿਰਾਂ ਵਿੱਚ ਚੰਡੀਗੜ੍ਹ, ਮੋਹਾਲੀ, ਪਿੰਜੌਰ ਅਤੇ ਪੰਚਕੂਲਾ ਸ਼ਾਮਲ ਹਨ।

ਹਵਾਲੇ

[ਸੋਧੋ]
  1. "Census of India: Search Details". Archived from the original on 24 September 2015. Retrieved 6 May 2014.