ਜ਼ੋਰਬਾ ਦ ਗਰੀਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜ਼ੋਰਬਾ ਦ ਗਰੀਕ  
Zorba book.jpg
ਲੇਖਕ ਨਿਕੋਸ ਕਜ਼ਾਨਜ਼ਾਕਸ
ਮੂਲ ਸਿਰਲੇਖ Βίος και Πολιτεία του Αλέξη Ζορμπά 'ਅਲੈਕਸੀ ਜ਼ੋਰਬਾ ਦਾ ਜੀਵਨ ਅਤੇ ਕਾਰਨਾਮੇ'
ਦੇਸ਼ ਯੂਨਾਨ
ਭਾਸ਼ਾ ਯੂਨਾਨੀ
ਵਿਧਾ ਨਾਵਲ
ਪੰਨੇ 320
ਆਈ.ਐੱਸ.ਬੀ.ਐੱਨ. 0-684-82554-6
35223018

ਜ਼ੋਰਬਾ ਦ ਗਰੀਕ (Βίος και Πολιτεία του Αλέξη Ζορμπά, ਅਲੈਕਸੀ ਜ਼ੋਰਬਾ ਦਾ ਜੀਵਨ ਅਤੇ ਕਾਰਨਾਮੇ) ਯੂਨਾਨੀ ਲੇਖਕ ਕਜ਼ਾਨਜ਼ਾਕਸ ਦਾ ਲਿਖਿਆ ਨਾਵਲ ਹੈ। ਇਹ ਪਹਿਲੀ ਵਾਰ 1946 ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਹ ਇੱਕ ਨੌਜਵਾਨ ਯੂਨਾਨੀ ਬੁੱਧੀਜੀਵੀ ਦੀ ਕਹਾਣੀ ਹੈ ਜਿਹੜਾ ਇੱਕ ਰਹੱਸਮਈ ਕਿਰਦਾਰ ਅਲੈਕਸੀ ਜ਼ੋਰਬਾ ਦੀ ਮੱਦਦ ਨਾਲ ਆਪਣੀ ਕਿਤਾਬੀ ਜਿੰਦਗੀ ਵਿੱਚੋਂ ਨਿਕਲਣ ਲਈ ਯਤਨ ਕਰਦਾ ਹੈ।

ਕਿਤਾਬ ਬਾਰੇ[ਸੋਧੋ]

1930 ਵਿਆਂ ਦੀ ਪਤਝੜ ਦੀ ਇੱਕ ਸਵੇਰ ਨੂੰ ਪੇਰਿਆਇਸ ਸ਼ਹਿਰ ਦੇ ਕੈਫ਼ੇ ਤੋਂ ਜ਼ੋਰਬਾ ਦ ਗਰੀਕ ਦੀ ਕਹਾਣੀ ਦਾ ਆਰੰਭ ਹੁੰਦਾ ਹੈ। ਇਸਦਾ ਬਿਰਤਾਂਤਕਾਰ ਇੱਕ ਨੌਜਵਾਨ ਯੂਨਾਨੀ ਦਾਨਸ਼ਵਰ ਹੈ। ਉਹ ਕੁਝ ਮਹੀਨਿਆਂ ਲਈ ਆਪਣੀਆਂ ਕਿਤਾਬਾਂ ਨੂੰ ਪਾਸੇ ਛੱਡ ਇੱਕ ਕੋਲੇ ਦੀ ਖਾਨ ਨੂੰ ਦੁਬਾਰਾ ਚਾਲੂ ਕਰਨ ਲਈ ਅਤੇ ਕਿਸਾਨਾਂ ਅਤੇ ਕਿਰਤੀਆਂ ਦੇ ਸੰਸਾਰ ਵਿੱਚ ਆਪਣੇ ਆਪ ਨੂੰ ਉਤਾਰ ਦੇਣ ਲਈ ਕਰੀਟ ਦੇ ਟਾਪੂ ਨੂੰ ਜਾਣ ਦਾ ਮਨ ਬਣਾ ਲੈਂਦਾ ਹੈ।

ਉਸ ਨੇ ਦਾਂਤੇ ਦੀ ਡਿਵਾਈਨ ਕਾਮੇਡੀ ਨੂੰ ਪੜ੍ਹਨਾ ਸ਼ੁਰੂ ਕਰਨ ਹੀ ਲੱਗਿਆ ਸੀ ਕਿ ਉਸ ਨੇ ਮਹਿਸੂਸ ਕੀਤਾ ਕਿ ਇਕ 65 ਕੁ ਸਾਲ ਦੀ ਉਮਰ ਦਾ ਆਦਮੀ ਉਸ ਨੂੰ ਕੱਚ ਦੇ ਦਰਵਾਜੇ ਵਿੱਚੀਂ ਤਾੜ ਰਿਹਾ ਹੈ। ਉਹ ਆਦਮੀ ਅੰਦਰ ਆਉਂਦਾ ਹੈ ਅਤੇ ਕੰਮ ਦੀ ਮੰਗ ਕਰਦਾ ਹੈ। ਆਪਣੀ ਜਾਣ ਪਛਾਣ ਰੋਮਾਨੀਆ ਵਿੱਚ ਪੈਦਾ ਹੋਏ ਇੱਕ ਯੂਨਾਨੀ, ਅਲੈਕਸੀ ਜ਼ੋਰਬਾ ਵਜੋਂ ਕਰਾਉਂਦਾ ਹੈ। ਬਿਰਤਾਂਤਕਾਰ ਪ੍ਰਭਾਵਿਤ ਹੋਕੇ ਉਸ ਆਦਮੀ ਨੂੰ ਆਪਣਾ ਫੋਰਮੈਨ ਨਿਯੁਕਤ ਕਰਨ ਦਾ ਮਨ ਬਣਾ ਲੈਂਦਾ ਹੈ। ਕਰੀਟ ਦੇ ਟਾਪੂ ਨੂੰ ਜਾਂਦਿਆਂ, ਸਫਰ ਦੌਰਾਨ ਉਨ੍ਹਾਂ ਦੀਆਂ ਗੱਲਾਂ ਚੱਲ ਪੈਂਦੀਆਂ ਹਨ। ਉਨ੍ਹਾਂ ਦੇ ਵਿਸ਼ਿਆਂ ਦੀ ਗਿਣਤੀ ਵੱਡੀ ਹੈ, ਅਤੇ ਜ਼ੋਰਬਾ ਦੀਆਂ ਮਨੋਬਬਚਨੀਆਂ ਕਿਤਾਬ ਦੇ ਇੱਕ ਵੱਡੇ ਹਿੱਸੇ ਦੀ ਟੋਨ ਸੈੱਟ ਕਰ ਦਿੰਦੀਆਂ ਹਨ।