ਜਾਂਨਿਸਾਰ ਅਖ਼ਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਾਂ ਨਿਸਾਰ ਅਖ਼ਤਰ
ਜਨਮ(1914-02-18)18 ਫਰਵਰੀ 1914
ਗਵਾਲੀਅਰ, ਗਵਾਲੀਅਰ ਰਾਜ, ਬ੍ਰਿਟਿਸ਼ ਭਾਰਤ
(ਹੁਣ ਮੱਧ ਪ੍ਰਦੇਸ਼, ਭਾਰਤ ਵਿੱਚ)
ਮੌਤ19 ਅਗਸਤ 1976(1976-08-19) (ਉਮਰ 62)
ਮੁੰਬਈ, ਮਹਾਰਾਸ਼ਟਰ, ਭਾਰਤ
ਵੱਡੀਆਂ ਰਚਨਾਵਾਂ"ਖ਼ਾਕ-ਏ-ਦਿਲ" (1973)
ਕਿੱਤਾpoet, lyricist
ਲਹਿਰਪ੍ਰੋਗਰੈਸਿਵ ਲੇਖਕ ਅੰਦੋਲਨ
ਜੀਵਨ ਸਾਥੀSafiya Siraj-ul Haq
Khadija Talat
ਔਲਾਦਜਾਵੇਦ ਅਖਤਰ
ਸਲਮਾਨ ਅਖਤਰ
ਸ਼ਾਹਿਦ ਅਖਤਰ
ਉਨੇਜ਼ ਅਖਤਰ
ਐਲਬੀਨਾ ਸ਼ਰਮਾ
ਵਿਧਾਗਜ਼ਲ

ਜਾਂ ਨਿਸਾਰ ਅਖ਼ਤਰ (ਉਰਦੂ: جان نثار اختر‎; ਫ਼ਰਵਰੀ 18, 1914 – ਅਗਸਤ 19, 1976) ਦੇ ਮਹੱਤਵਪੂਰਨ 20ਵੀਂ ਸਦੀ ਦੇ ਭਾਰਤ ਦੇ ਉਰਦੂ ਕਵੀ, ਪ੍ਰੋਗਰੈਸਿਵ ਲੇਖਕ ਅੰਦੋਲਨ ਦਾ ਇੱਕ ਹਿੱਸਾ, ਅਤੇ ਬਾਲੀਵੁੱਡ ਲਈ ਇੱਕ ਗੀਤਕਾਰ ਵੀ ਸੀ।[1]

ਜੀਵਨੀ[ਸੋਧੋ]

ਜਾਂ ਨਿਸਾਰ ਅਖ਼ਤਰ ਉਰਦੂ ਸ਼ਾਇਰ, ਮੁਜ਼ਤਰ ਖ਼ੈਰਾਬਾਦੀ ਦੇ ਘਰ 18 ਫ਼ਰਵਰੀ 1914 ਨੂੰ ਗਵਾਲੀਆਰ ਵਿੱਚ ਪੈਦਾ ਹੋਏ। 1939 ਵਿੱਚ ਅਲੀਗੜ੍ਹ ਯੂਨੀਵਰਸਿਟੀ ਤੋਂ ਐਮ ਏ ਕੀਤੀ। 1940 ਵਿੱਚ ਵਿਕਟੋਰੀਆ ਕਾਲਜ ਗਵਾਲੀਆਰ ਵਿੱਚ ਉਰਦੂ ਦੇ ਲੈਕਚਰਾਰ ਬਣ ਗਏ। ਇਸ ਦੇ ਬਾਦ ਹਮੀਦੀਆ ਕਾਲਜ ਭੋਪਾਲ ਵਿੱਚ ਇਸੇ ਅਹੁਦੇ ਤੇ ਮੁਕੱਰਰ ਹੋਏ ਅਤੇ ਉਥੋਂ ਅਸਤੀਫ਼ਾ ਦੇ ਕੇ ਬੰਬਈ ਚਲੇ ਗਏ। ਉਥੇ ਫ਼ਿਲਮੀ ਦੁਨੀਆ ਨਾਲ ਜੁੜ ਗਏ। ਜਨਾਬ ਅਖਤਰ ਨੇ ਰਜ਼ੀਂਆ ਸੁਲਤਾਨ ਅਤੇ ਹਕੀਕਤ ਵਰਗੀਆਂ ਫ਼ਿਲਮਾਂ ਲਈ ਗੀਤ ਲਿਖੇ। ਉਹ ਅੱਜਕੱਲ੍ਹ ਦੇ ਮਸ਼ਹੂਰ ਸ਼ਾਇਰ ਅਤੇ ਅਦੀਬ ਜਾਵੇਦ ਅਖਤਰ ਦੇ ਪਿਤਾ ਸਨ।

ਮਸ਼ਹੂਰ ਰਚਨਾਵਾਂ[ਸੋਧੋ]

  • ਨਜ਼ਰ-ਏ-ਬੁਤਾਂ
  • ਸਲਾਸਿਲ
  • ਜਾਵਿਦਾਂ
  • ਘਰ-ਆਂਗਨ
  • ਖ਼ਾਕ-ਏ-ਦਿਲ
  • ਤਨਹਾ ਰਾਤ ਦਾ ਸਫਰ

ਹਵਾਲੇ[ਸੋਧੋ]

  1. Jan Nisar Akhtar Encyclopaedia of Hindi cinema, by, Gulzar, Govind Nihalani, Saibal Chatterjee (Encyclopaedia Britannica, India). Popular Prakashan, 2003. ISBN 8179910660. p. 296.