ਸਮੱਗਰੀ 'ਤੇ ਜਾਓ

ਜੌਨ ਰਸਕਿਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਜਾਨ ਰਸਕਿਨ ਤੋਂ ਮੋੜਿਆ ਗਿਆ)
ਜੌਨ ਰਸਕਿਨ
ਰਸਕਿਨ ਦਾ ਰੰਗੀਨ ਚਿੱਤਰ
ਰਸਕਿਨ ਦਾ ਰੰਗੀਨ ਚਿੱਤਰ
ਜਨਮ(1819-02-08)8 ਫਰਵਰੀ 1819
54 ਹੰਟਰ ਸਟਰੀਟ, ਬਰਨਜਵਿੱਕ ਸੁਕੇਅਰ, ਲੰਦਨ, ਇੰਗਲੈਂਡ
ਮੌਤ20 ਜਨਵਰੀ 1900(1900-01-20) (ਉਮਰ 80)
ਬਰੈਂਟਵੁਡ, ਕੋਨੀਸਟਨ, ਇੰਗਲੈਂਡ
ਕਿੱਤਾਲੇਖਕ, ਕਲਾ ਆਲੋਚਕ, ਡਰਾਫਟਸਮੈਨ, ਸਮਾਜਕ ਚਿੰਤਕ, ਮਾਨਵਪ੍ਰੇਮੀ
ਨਾਗਰਿਕਤਾਅੰਗਰੇਜ਼ੀ
ਅਲਮਾ ਮਾਤਰਕਰਾਈਸਟ ਚਰਚ, ਆਕਸਫੋਰਡ ਯੂਨੀਵਰਸਿਟੀ
ਕਿੰਗ'ਜ ਕਾਲਜ ਲੰਦਨ
ਕਾਲਵਿਕਟੋਰੀਆ ਕਾਲ
ਪ੍ਰਮੁੱਖ ਕੰਮਮਾਡਰਨ ਪੇਂਟਰਜ 5 ਜਿਲਦਾਂ. (1843–60), ਦ ਸੈਵਨ ਲੈਂਪਸ ਆਫ਼ ਆਰਕੀਟੈਕਚਰ (1849), ਦ ਸਟੋਨਜ ਆਫ਼ ਵੇਨਸ 3 ਜਿਲਦਾਂ (1851–53), ਅੰਟੂ ਦਿਸ ਲਾਸਟ (1860, 1862), ਫਾਰਜ ਕਲੇਵੀਗੇਰਾ (1871–84), ਪਰਾਏਤੇਰੀਟਾ 3 ਜਿਲਦਾਂ (1885–89).
ਜੀਵਨ ਸਾਥੀਯੂਫੇਮੀਆ ਚਾਮਰਜ ਗਰੇ (1828–1897) (ਵਿਆਹ ਟੁੱਟ ਗਿਆ ਸੀ)

ਜੌਨ ਰਸਕਿਨ (8 ਫਰਵਰੀ 1819 – 20 ਜਨਵਰੀ 1900) ਵਿਕਟੋਰੀਆ ਕਾਲ ਦਾ ਪ੍ਰਮੁੱਖ ਕਲਾ ਆਲੋਚਕ ਸੀ, ਕਲਾ ਸਰਪ੍ਰਸਤ, ਡਰਾਫਟਸਮੈਨ, ਉਘਾ ਸਮਾਜਕ ਚਿੰਤਕ ਅਤੇ ਮਾਨਵਪ੍ਰੇਮੀ ਸੀ। ਉਸ ਦੀ ਕਿਤਾਬ ਅਨ ਟੂ ਦਿਸ ਲਾਸਟ ਪੜ੍ਹਨ ਦੇ ਬਾਅਦ ਮਹਾਤਮਾ ਗਾਂਧੀ ਨੇ ਕਿਹਾ ਸੀ: "ਹੁਣ ਮੈਂ ਉਹ ਨਹੀਂ ਰਹਿ ਗਿਆ ਹਾਂ, ਜੋ ਮੈਂ ਇਸ ਕਿਤਾਬ ਨੂੰ ਪੜ੍ਹਨ ਦੇ ਪਹਿਲਾਂ ਸੀ।" ਰਸਕਿਨ ਦੇ ਵਿਚਾਰਾਂ ਦਾ ਗਾਂਧੀ ਦੇ ਸਰਵੋਦਿਆ ਦੇ ਸੰਕਲਪ ਨੂੰ ਨਿਰੂਪਤ ਕਰਨ ਵਿੱਚ ਵੱਡਾ ਹਥ ਸੀ।[1] ਉਸ ਨੇ ਭੂ-ਵਿਗਿਆਨ ਤੋਂ ਆਰਕੀਟੈਕਚਰ ਤੱਕ, ਮਿੱਥ ਤੋਂ ਪੰਛੀ ਵਿਗਿਆਨ ਤੱਕ, ਸਿੱਖਿਆ ਅਤੇ ਸਾਹਿਤ ਬਾਰੇ, ਅਤੇ ਸਿਆਸੀ ਆਰਥਿਕਤਾ, ਬਾਟਨੀ ਤੱਕ ਦੇ ਵਿਸ਼ਿਆਂ ਬਾਰੇ ਲਿਖਿਆ ਸੀ। ਉਹ ਲਿਖਣ ਸ਼ੈਲੀ ਅਤੇ ਸਾਹਿਤਕ ਰੂਪ ਪੱਖੋਂ ਵੀ ਵੱਡੀ ਵਭਿੰਨਤਾ ਦਾ ਧਾਰਨੀ ਸੀ।

ਹਵਾਲੇ

[ਸੋਧੋ]