ਸਮੱਗਰੀ 'ਤੇ ਜਾਓ

ਜਾਮਿਨੀ ਰਾਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਾਮਿਨੀ ਰਾਏ
ਜਨਮ(1887-04-11)11 ਅਪ੍ਰੈਲ 1887
ਮੌਤ24 ਅਪ੍ਰੈਲ 1972(1972-04-24) (ਉਮਰ 85)
ਰਾਸ਼ਟਰੀਅਤਾਭਾਰਤੀ
ਲਈ ਪ੍ਰਸਿੱਧਚਿੱਤਰਕਾਰ
ਪੁਰਸਕਾਰਪਦਮ ਭੂਸ਼ਣ

ਜਾਮਿਨੀ ਰਾਏ (ਬੰਗਾਲੀ: যামিনী রায়; 11 ਅਪਰੈਲ 1887 – 24 ਅਪਰੈਲ 1972) ਇੱਕ ਭਾਰਤੀ ਚਿੱਤਰਕਾਰ ਸੀ। ਉਸਨੂੰ 1955 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਅਬਿੰਦਰਨਾਥ ਟੈਗੋਰ ਦੇ ਸਭ ਤੋਂ ਮਸ਼ਹੂਰ ਵਿਦਿਆਰਥੀਆਂ ਵਿੱਚੋਂ ਇੱਕ ਸੀ। ਭਾਰਤ ਵਿੱਚ ਆਧੁਨਿਕ ਕਲਾ ਦੇ ਉਭਾਰ ਵਿੱਚ ਉਸ ਦਾ ਯੋਗਦਾਨ ਨਿਰਵਿਵਾਦ ਹੈ।

ਮੁਢਲੇ ਜੀਵਨ ਅਤੇ ਪਿਛੋਕੜ

[ਸੋਧੋ]

ਜਾਮਿਨੀ ਰਾਏ ਦਾ ਜਨਮ 11 ਅਪ੍ਰੈਲ 1887 ਨੂੰ ਪੱਛਮ ਬੰਗਾਲ ਦੇ ਬਾਂਕੁੜਾ ਜਿਲ੍ਹੇ ਵਿੱਚ ਬੇਲਿਆਤੋਰ ਨਾਮਕ ਪਿੰਡ ਵਿੱਚ ਇੱਕ ਤਕੜੇ ਜ਼ਮੀਂਦਾਰ ਪਰਵਾਰ ਵਿੱਚ ਹੋਇਆ ਸੀ।[1]ਪਿੰਡ ਵਿੱਚ ਬਤੀਤ ਕੀਤੇ ਗਏ ਰਾਏ ਦੇ ਆਰੰਭਕ ਸਾਲਾਂ ਦਾ ਉਸ ਤੇ ਗਹਿਰਾ ਅਸਰ ਪਿਆ। ਸੰਥਾਲ ਅਤੇ ਉਨ੍ਹਾਂ ਦੀ ਆਦਿ ਕਲਾ, ਕੰਮ ਕਰਦੇ ਪੇਂਡੂ ਹਸਤਸ਼ਿਲਪੀ, ਪ੍ਰਾਚੀਨ ਅਲਪਨਾ (ਚਾਵਲ ਦੀ ਲੇਈ ਨਾਲ ਚਿੱਤਰਕਾਰੀ) ਅਤੇ ਪਟੂਆ ਨੇ ਰੂਪ ਅਤੇ ਰੇਖਾ ਦੇ ਪ੍ਰਤੀ ਉਨ੍ਹਾਂ ਦੀ ਰੁਚੀ ਜਗਾਈ। 1903 ਵਿੱਚ 16 ਸਾਲ ਦੀ ਉਮਰ ਵਿੱਚ ਜਾਮਿਨੀ ਰਾਏ ਨੇ ਕਲਕੱਤਾ (ਆਧੁਨਿਕ ਕੋਲਕਾਤਾ) ਵਿੱਚ ਗਵਰਨਮੈਂਟ ਸਕੂਲ ਆਫ ਆਰਟਸ ਵਿੱਚ ਦਾਖ਼ਲਾ ਲਿਆ, ਜਿਸਦੇ ਪ੍ਰਧਾਨ ਅਚਾਰੀਆ ਪਰਸੀ ਬਰਾਉਨ ਉਸ ਦੇ ਪ੍ਰਮੁੱਖ ਪ੍ਰੇਰਨਾ ਸਰੋਤ ਸਨ। ਜਾਮਿਨੀ ਰਾਏ ਦੇ ਸਿੱਖਿਅਕ ਅਧਿਆਪਨ ਨੇ ਉਨ੍ਹਾਂ ਨੂੰ ਚਿੱਤਰਕਾਰੀ ਦੀਆਂ ਵੱਖ ਵੱਖ ਤਕਨੀਕਾਂ ਵਿੱਚ ਪਾਰੰਗਤ ਹੋਣ ਵਿੱਚ ਮਦਦ ਕੀਤੀ, ਉਸ ਨੇ ਪ੍ਰਤੀਕ੍ਰਿਤੀ ਚਿਤਰਣ ਅਤੇ ਕੁਦਰਤੀ ਦ੍ਰਿਸ਼ ਚਿਤਰਣ ਤੋਂ ਸ਼ੁਰੁਆਤ ਕੀਤੀ, ਜੋ ਤੁਰੰਤ ਲੋਕਾਂ ਦੀਆਂ ਨਜਰਾਂ ਵਿੱਚ ਆਈ।

ਪ੍ਰਮੁੱਖ ਚਿੱਤਰ

[ਸੋਧੋ]

ਝੀਂਗਾ ਸਾਂਝਾ ਕਰਦੀ ਬਿੱਲਿਆਂ

ਗੋਪੀਨੀ

ਕ੍ਰਿਸ਼ਣ ਅਤੇ ਬਲਰਾਮ

ਨਾਚ ਕਰਦੇ ਕ੍ਰਿਸ਼ਣ ਅਤੇ ਰਾਧਾ

ਗੋਪੀ ਦੇ ਨਾਲ ਕ੍ਰਿਸ਼ਣ ਕਿਸ਼ਤੀ ਵਿੱਚ

ਮਕਰ

ਬਾਘ ਉੱਤੇ ਰਾਣੀ

ਰਾਵਣ, ਸੀਤਾ ਅਤੇ ਜਟਾਯੁ

ਸਾੜ੍ਹੀ ਵਿੱਚ ਬੈਠੀ ਤੀਵੀਂ

ਵੈਸ਼ਣਵ

ਵਰਜਿਨ ਅਤੇ ਚਾਇਲਡ

ਜੋਧਾ ਰਾਜਾ

ਮਾਂ ਅਤੇ ਬਾਲਕ

ਤਿੰਨ ਔਰਤਾਂ ਅਤੇ ਬਾਲਕ

ਹੈਰਾਨੀ

ਭਾਰਤ

ਚਿੱਤਰ

[ਸੋਧੋ]

ਹਵਾਲੇ

[ਸੋਧੋ]
  1. "Jamini Roy (1887–1972) Biography". Indian Art Circle. Archived from the original on 24 ਸਤੰਬਰ 2015. Retrieved 9 January 2014. {{cite web}}: Unknown parameter |dead-url= ignored (|url-status= suggested) (help)