ਸਮੱਗਰੀ 'ਤੇ ਜਾਓ

ਜਾਰਜ ਗਰੀਅਰਸਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਰ ਜਾਰਜ ਅਬਰਾਹਮ ਗਰੀਅਰਸਨ
ਓ ਐਮ ਕੇ ਸੀ ਆਈ ਈ
ਜਨਮ1851
ਮੌਤ1941
ਪੇਸ਼ਾਭਾਸ਼ਾ-ਵਿਗਿਆਨੀ
ਲਈ ਪ੍ਰਸਿੱਧਭਾਰਤ ਦਾ ਭਾਸ਼ਾਈ ਸਰਵੇ

ਜਾਰਜ ਅਬਰਾਹਮ ਗਰੀਅਰਸਨ (1851 - 1941) ਅੰਗਰੇਜਾਂ ਦੇ ਜ਼ਮਾਨੇ ਵਿੱਚ ਇੰਡੀਅਨ ਸਿਵਲ ਸਰਵਿਸ ਦੇ ਕਰਮਚਾਰੀ ਸਨ। ਭਾਰਤ-ਵਿਗਿਆਨ ਖੇਤਰਾਂ ਵਿੱਚ, ਖਾਸਕਰ ਭਾਸ਼ਾ ਵਿਗਿਆਨ ਦੇ ਖੇਤਰ ਵਿੱਚ, ਉਸ ਦਾ ਸਥਾਨ ਅਮਰ ਹੈ। ਸਰ ਜਾਰਜ ਅਬਰਾਹਮ ਗਰੀਅਰਸਨ ਲਿੰਗਵਿਸਟਿਕ ਸਰਵੇ ਆਫ਼ ਇੰਡੀਆ ਦੇ ਰਚਣਹਾਰ ਦੇ ਰੂਪ ਵਿੱਚ ਅਮਰ ਹਨ। ਗਰੀਅਰਸਨ ਨੂੰ ਭਾਰਤੀ ਸੰਸਕ੍ਰਿਤੀ ਅਤੇ ਇੱਥੇ ਦੇ ਨਿਵਾਸੀਆਂ ਦੇ ਪ੍ਰਤੀ ਅਗਾਧ ਪ੍ਰੇਮ ਸੀ। ਭਾਰਤੀ ਭਾਸ਼ਾ ਵਿਗਿਆਨ ਦੇ ਉਹ ਮਹਾਨ ਨਾਇਕ ਸਨ। ਨਵ ਭਾਰਤੀ ਆਰਿਆ ਭਾਸ਼ਾਵਾਂ ਦੇ ਅਧਿਐਨ ਦੀ ਦ੍ਰਿਸ਼ਟੀ ਤੋਂ ਉਸ ਨੂੰ ਬੀਮਸ, ਭਾਂਡਾਰਕਰ ਅਤੇ ਹਾਰਨਲੀ ਦੇ ਸਮਾਨ ਰੱਖਿਆ ਜਾ ਸਕਦਾ ਹੈ। ਇੱਕ ਸੁਹਿਰਦ ਵਿਅਕਤੀ ਦੇ ਰੂਪ ਵਿੱਚ ਵੀ ਉਹ ਭਾਰਤਵਾਸੀਆਂ ਦੀ ਸ਼ਰਧਾ ਦੇ ਪਾਤਰ ਬਣੇ।

ਸਨਮਾਨ

[ਸੋਧੋ]

1928 ਵਿੱਚ ਗਰੀਅਰਸਨ ਨੂੰ ਓ ਐਮ ਲਈ ਨਿਯੁਕਤ ਕੀਤਾ ਗਿਆ ਸੀ।[1]

ਹਵਾਲੇ

[ਸੋਧੋ]