ਜਾਸੂਸੀ ਗਲਪ
ਜਾਸੂਸੀ ਗਲਪ ਅਪਰਾਧ ਗਲਪ ਅਤੇ ਰਹੱਸਮਈ ਕਥਾ ਦੀ ਇੱਕ ਉੱਪ-ਵਿਧਾ ਹੈ ਜਿਸ ਵਿੱਚ ਇੱਕ ਜਾਂਚਕਰਤਾ ਜਾਂ ਇੱਕ ਜਾਸੂਸ - ਪੇਸ਼ੇਵਰ, ਸ਼ੌਕੀਆ ਜਾਂ ਰਿਟਾਇਰਡ - ਜਾਂ ਕਿਸੇ ਜੁਰਮ, ਅਕਸਰ ਕਤਲ ਦੀ ਪੈੜ ਕਢਦਾ ਹੈ। ਜਾਸੂਸ ਸ਼ੈਲੀ ਦੀ ਸ਼ੁਰੂਆਤ ਉਨੀਵੀਂ ਸਦੀ ਦੇ ਮੱਧ ਵਿੱਚ ਅਟਕਲਬਾਜ਼ ਗਲਪ ਅਤੇ ਹੋਰ ਵਿਧਾ ਗਲਪ ਵਾਂਗ ਹੀ ਹੋਈ ਸੀ ਅਤੇ ਖ਼ਾਸਕਰ ਨਾਵਲਾਂ ਵਿੱਚ ਇਹ ਬਹੁਤ ਮਸ਼ਹੂਰ ਰਹੀ ਹੈ।[1] ਜਾਸੂਸੀ ਗਲਪ ਦੇ ਸਭ ਤੋਂ ਮਸ਼ਹੂਰ ਨਾਇਕਾਂ ਵਿੱਚ ਸੀ ਔਗਗਸਟ ਡੁਪਿਨ, ਸ਼ੇਰਲੌਕ ਹੋਮਸ ਅਤੇ ਹਰਕੂਲ ਪੋਇਰੋਟ ਸ਼ਾਮਲ ਹਨ। ਹਾਰਡੀ ਬੁਆਏਜ਼, ਨੈਨਸੀ ਡਰਿਊ ਅਤੇ ਦਿ ਬਾਕਸਕਾਰ ਬੱਚੇ ਵਾਲੀਆਂ ਕਿਸ਼ੋਰ ਕਹਾਣੀਆਂ ਵੀ ਕਈ ਦਹਾਕਿਆਂ ਤੋਂ ਛਾਪੀਆਂ ਜਾਂਦੀਆਂ ਰਹੀਆਂ ਹਨ।
ਜਾਸੂਸੀ ਗਲਪ ਦੀ ਸ਼ੁਰੂਆਤ
[ਸੋਧੋ]ਪੁਰਾਣੇ ਸਾਹਿਤ ਵਿੱਚ
[ਸੋਧੋ]ਕੁਝ ਵਿਦਵਾਨ, ਜਿਵੇਂ ਕਿ ਆਰ ਐੱਚ ਫੀਫਰ, ਨੇ ਸੁਝਾਅ ਦਿੱਤਾ ਹੈ ਕਿ ਕੁਝ ਪ੍ਰਾਚੀਨ ਅਤੇ ਧਾਰਮਿਕ ਗ੍ਰੰਥਾਂ ਵਿੱਚ ਅਜਿਹੀਆਂ ਚੀਜ਼ਾਂ ਮਿਲਦੀਆਂ ਹਨ ਜਿਨ੍ਹਾਂ ਨੂੰ ਬਾਅਦ ਵਿੱਚ ਜਾਸੂਸੀ ਗਲਪ ਕਿਹਾ ਗਿਆ। ਦੇ ਪੁਰਾਣੇ ਨੇਮ ਦੀ ਕਹਾਣੀ ਵਿੱਚ ਸੁਸ਼ੰਨਾ ਅਤੇ ਬਜ਼ੁਰਗ (ਪ੍ਰੋਟੈਸਟੈਂਟ ਬਾਈਬਲ ਦੇ ਅੰਦਰ ਇਹ ਕਹਾਣੀ ਐਪੋਕਰਿਫਾ ਵਿੱਚ ਮਿਲਦੀ ਹੈ) ਦੋ ਗਵਾਹਾਂ ਦੁਆਰਾ ਦੱਸਿਆ ਗਿਆ ਬਿਰਤਾਂਤ ਉਦੋਂ ਬਿਖਰ ਗਿਆ ਜਦੋਂ ਡੈਨੀਅਲ ਉਨ੍ਹਾਂ ਦੀ ਅੱਡ ਅੱਡ ਜਾਂਚ ਕਰਦਾ ਹੈ। ਇਸ ਦੇ ਜਵਾਬ ਵਿੱਚ ਲੇਖਕ ਜੂਲੀਅਨ ਸਾਇਮਨਜ਼ ਨੇ ਦਲੀਲ ਦਿੱਤੀ ਹੈ ਕਿ “ਜਿਹੜੇ ਲੋਕ ਬਾਈਬਲ ਅਤੇ ਹੇਰੋਡੋਟਸ ਵਿੱਚ ਜਾਸੂਸੀ ਦੇ ਟੋਟਿਆਂ ਦੀ ਭਾਲ ਕਰਦੇ ਹਨ, ਉਹ ਸਿਰਫ ਬੁਝਾਰਤਾਂ ਦੀ ਭਾਲ ਕਰਦੇ ਹਨ” ਅਤੇ ਇਹ ਪਹੇਲੀਆਂ ਜਾਸੂਸੀ ਕਹਾਣੀਆਂ ਨਹੀਂ ਹਨ।[2] ਪ੍ਰਾਚੀਨ ਯੂਨਾਨ ਦੇ ਨਾਟਕਕਾਰ ਸੋਫੋਕਲਸ ਦੇ ਨਾਟਕ ਓਡੀਪਸ ਰੇਕਸ ਵਿੱਚ, ਵੱਖ ਵੱਖ ਗਵਾਹਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ, ਮੁੱਖ ਪਾਤਰ ਆਪਣੇ ਮੂਲ ਬਾਰੇ ਸੱਚਾਈ ਜਾਣਦਾ ਹੈ। ਹਾਲਾਂਕਿ "ਓਡੀਪਸ ਦੀ ਪੜਚੋਲ ਅਲੌਕਿਕ, ਪੂਰਵ-ਤਰਕਸ਼ੀਲ ਢੰਗਾਂ ਤੇ ਅਧਾਰਤ ਹੈ ਜੋ ਸਤਾਰ੍ਹਵੀਂ ਅਤੇ ਅਠਾਰ੍ਹਵੀਂ ਸਦੀ ਵਿੱਚ ਗਿਆਨਵਾਦ ਦੇ ਵਿਕਾਸ ਤੋਂ ਪਹਿਲਾਂ ਅਪਰਾਧ ਦੇ ਬਹੁਤੇ ਬਿਰਤਾਂਤਾਂ ਵਿੱਚ ਸਪਸ਼ਟ ਮਿਲਦੇ ਹਨ", ਇਸ ਬਿਰਤਾਂਤ ਵਿੱਚ “ ਵਿੱਚ ਇੱਕ ਕਤਲ ਦੇ ਦੁਆਲੇ ਜੁੜਿਆ ਰਹੱਸ, ਸ਼ੱਕੀਆਂ ਦਾ ਇੱਕ ਬੰਦ ਦਾਇਰਾ, ਅਤੇ ਇੱਕ ਲੁਕਵੇਂ ਅਤੀਤ ਦਾ ਹੌਲੀ ਹੌਲੀ ਪਰਦਾਫਾਸ਼ ਹੋਣ ਸਮੇਤ" ਜਾਸੂਸੀ ਕਹਾਣੀ ਦੀਆਂ ਸਾਰੀਆਂ ਕੇਂਦਰੀ ਵਿਸ਼ੇਸ਼ਤਾਈਆਂ ਅਤੇ ਰਸਮੀ ਤੱਤ ਹਨ।[3]
ਮੁਢਲਾ ਅਰਬੀ/ਫ਼ਾਰਸੀ ਜਾਸੂਸੀ ਗਲਪ
[ਸੋਧੋ]ਆਲਿਫ਼ ਲੈਲਾ ਵਿੱਚ ਬਹੁਤ ਸਾਰੀਆਂ ਮੁੱਢਲੀਆਂ ਜਾਸੂਸੀ ਕਹਾਣੀਆਂ ਸ਼ਾਮਲ ਹਨ, ਜੋ ਆਧੁਨਿਕ ਜਾਸੂਸੀ ਗਲਪ ਦੀ ਝਲਕ ਮਿਲਦੀ ਹੈ।[4] ਇੱਕ ਜਾਸੂਸੀ ਕਹਾਣੀ ਦੀ ਸਭ ਤੋਂ ਪੁਰਾਣੀ ਜਾਣੀ ਗਈ ਉਦਾਹਰਣ ਸੀ " ਤਿੰਨ ਸੇਬ ", ਜੋ ਸ਼ੀਹਰਜ਼ਾਦ ਦੁਆਰਾ ਇਕ ਹਜ਼ਾਰ ਅਤੇ ਇੱਕ ਰਾਤਾਂ (ਅਰਬ ਦੀਆਂ ਰਾਤਾਂ) ਵਿੱਚ ਕਹੀਆਂ ਗਈਆਂ ਕਹਾਣੀਆਂ ਵਿੱਚੋਂ ਇੱਕ ਹੈ। ਇਸ ਕਹਾਣੀ ਵਿਚ, ਇੱਕ ਮਛੇਰੇ ਨੂੰ ਦਜਲਾ ਦਰਿਆ ਨਦੀ ਦੇ ਕੰਢੇ ਇੱਕ ਭਾਰੀ, ਤਾਲਾ ਲੱਗੀ ਪੇਟੀ ਮਿਲੀ, ਜਿਸ ਨੂੰ ਉਹ ਫਿਰ ਅੱਬਾਸਿਦ ਖ਼ਲੀਫ਼ਾ, ਹਾਰੂਨ ਅਲ-ਰਾਸ਼ਿਦ ਨੂੰ ਵੇਚ ਦਿੰਦਾ ਹੈ। ਜਦੋਂ ਹਾਰੂਨ ਉਸ ਨੂੰ ਤੋੜਦਾ ਹੈ, ਤਾਂ ਉਹ ਵਿੱਚ ਇੱਕ ਜਵਾਨ ਔਰਤ ਦੇ ਸਰੀਰ ਨੂੰ ਲੱਭਦਾ ਹੈ ਜਿਸ ਦੇ ਟੁਕੜੇ ਕੀਤੇ ਗਏ ਸਨ। ਫਿਰ ਹਾਰੂਨ ਆਪਣੇ ਵਜ਼ੀਰ, ਜਾਫਰ ਇਬਨ ਯਾਹੀਆ ਨੂੰ ਹੁਕਮ ਦਿੰਦਾ ਹੈ ਕਿ ਉਹ ਜੁਰਮ ਸੁਲਝਾਉਣ ਅਤੇ ਕਾਤਲ ਨੂੰ ਤਿੰਨ ਦਿਨਾਂ ਦੇ ਅੰਦਰ ਲੱਭਣ, ਜਾਂ ਜੇ ਉਹ ਆਪਣੀ ਜ਼ਿੰਮੇਵਾਰੀ ਵਿੱਚ ਅਸਫਲ ਰਹੇ ਤਾਂ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ।[5] ਸਸਪੈਂਸ ਅਨੇਕਾਂ ਪਲਾਟ ਮੋੜਾਂ ਘੇੜਾਂ ਦੁਆਰਾ ਉਤਪੰਨ ਹੁੰਦਾ ਹੈ ਜੋ ਕਹਾਣੀ ਦੇ ਅੱਗੇ ਵਧਣ ਨਾਲ ਆਉਂਦੇ ਰਹਿੰਦੇ ਹਨ।[6] ਇਹਨਾਂ ਵਿਸ਼ੇਸ਼ਤਾਵਾਂ ਦੇ ਨਾਲ ਇਹ ਜਾਸੂਸੀ ਗਲਪ ਲਈ ਇੱਕ ਪੁਰਾਤੱਤਮੰਨਿਆ ਜਾ ਸਕਦਾ ਹੈ।[7] ਇਹ ਆਧੁਨਿਕ ਜਾਸੂਸੀ ਗਲਪ ਵਿੱਚ ਉਲਟ ਘਟਨਾ ਲੜੀ ਵਰਤੋਂ ਦੀ ਪਹਿਲੋਂ ਤੋਂ ਤਾਕ ਲਾ ਲੈਂਦਾ ਹੈ, ਜਿਥੇ ਕਹਾਣੀ ਅਤੀਤ ਦੇ ਹੌਲੀ ਹੌਲੀ ਪੁਨਰ ਨਿਰਮਾਣ ਨੂੰ ਪੇਸ਼ ਕਰਨ ਤੋਂ ਪਹਿਲਾਂ ਕਿਸੇ ਜੁਰਮ ਨਾਲ ਸ਼ੁਰੂ ਹੁੰਦੀ ਹੈ।
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000008-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000009-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000A-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000B-QINU`"'</ref>" does not exist.
- ↑ Pinault, David (1992), Story-Telling Techniques in the Arabian Nights, Brill Publishers, pp. 86–91, ISBN 978-90-04-09530-4
- ↑ Pinault, David (1992), Story-Telling Techniques in the Arabian Nights, Brill Publishers, pp. 93, 95, 97, ISBN 978-90-04-09530-4
- ↑ Pinault, David (1992), Story-Telling Techniques in the Arabian Nights, Brill Publishers, ISBN 978-90-04-09530-4