ਜਿਮ ਕੋਰਬੈੱਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਜਿਮ ਕਾਰਬੇਟ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਐਡਵਰਡ ਜੇਮਜ਼ "ਜਿਮ" ਕੋਰਬੈੱਟ

ਜਿਮ ਕੋਰਬੈੱਟ
ਜਨਮ 25 ਜੁਲਾਈ 1875(1875-07-25)
ਨੈਨੀਤਾਲ, ਸੰਯੁਕਤ ਪ੍ਰਦੇਸ਼, ਬਰਤਾਨਵੀ ਭਾਰਤ (ਹੁਣ ਉੱਤਰ ਪ੍ਰਦੇਸ਼ ਅਤੇ ਉੱਤਰਖੰਡ ਰਾਜ, ਭਾਰਤ)
ਮੌਤ 19 ਅਪਰੈਲ 1955(1955-04-19) (ਉਮਰ 79)
ਕੀਨੀਆ
ਕੌਮੀਅਤ ਬਰਤਾਨਵੀ ਭਾਰਤੀ
ਕਿੱਤਾ ਸ਼ਿਕਾਰੀ, ਕੁਦਰਤ-ਪ੍ਰੇਮੀ, ਲੇਖਕ

ਐਡਵਰਡ ਜੇਮਜ਼ "ਜਿਮ" ਕਾਰਬੇਟ (25 ਜੁਲਾਈ 1875 – 19 ਅਪਰੈਲ 1955) ਇਕ ਬਰਤਾਨਵੀ ਸ਼ਿਕਾਰੀ ਅਤੇ ਕੁਦਰਤ-ਪ੍ਰੇਮੀ ਸੀ, ਜੋ ਬ੍ਰਿਟਿਸ਼ ਭਾਰਤ ਵਿੱਚ ਆਦਮਖ਼ੋਰ ਸ਼ੇਰਾਂ ਅਤੇ ਤੇਂਦੂਆਂ ਨੂੰ ਹਲਾਕ ਕਰਨ ਕਰਕੇ ਮਸ਼ਹੂਰ ਹੈਂ। ਉਸ ਨੇ ਮਾਨਵੀ ਅਧਿਕਾਰਾਂ ਲਈ ਸੰਘਰਸ਼ ਕੀਤਾ ਅਤੇ ਰਾਖਵੇਂ ਵਣਾਂ ਦੇ ਅੰਦੋਲਨ ਦਾ ਵੀ ਅਰੰਭ ਕੀਤਾ। ਉਸ ਨੇ ਨੈਨੀਤਾਲ ਦੇ ਕੋਲ ਕਾਲਾਢੂੰਗੀ ਵਿੱਚ ਘਰ ਬਣਾਇਆ ਸੀ। ਇਹ ਸਥਾਨ ਅੱਜ ਵੀ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਉਸ ਦੇ ਜੀਵਨ ਦੀ ਜਾਣਕਾਰੀ ਦਿੰਦਾ ਹੈ ਜੋ ਨਾ ਕੇਵਲ ਇੱਕ ਸ਼ਿਕਾਰੀ ਸੀ ਸਗੋਂ ਇੱਕ ਰੱਖਿਅਕ, ਚਮੜੇ ਦਾ ਕੰਮ ਕਰਨ ਵਾਲਾ, ਜੰਗਲੀ ਜਾਨਵਰਾਂ ਦੀਆਂ ਫੋਟੋਆਂ ਲਾਹੁਣ ਵਾਲਾ ਅਤੇ ਤਰਖਾਣ ਸੀ।

ਜਿਮ ਕੋਰਬੈੱਟ ਨੂੰ ਬਰਤਾਨਵੀ ਹਿੰਦੁਸਤਾਨੀ ਫ਼ੌਜ ਵਿੱਚ ਕਰਨਲ ਦਾ ਅਹੁਦਾ ਦਿੱਤਾ ਗਿਆ ਸੀ ਅਤੇ ਉਸ ਨੇ ਬੰਗਾਲ ਤੇ ਉੱਤਰ-ਪੱਛਮ ਰੇਲਵੇ ਲਈ ਵੀ ਕੰਮ ਕੀਤਾ ਸੀ। ਉਸਨੂੰ ਅਕਸਰ ਸੰਯੁਕਤ ਪ੍ਰਦੇਸ਼ (ਹੁਣ ਉੱਤਰ ਪ੍ਰਦੇਸ਼ ਔਰ ਉਤਰਖੰਡ ਰਾਜ) ਦੀ ਹਕੂਮਤ ਵਲੋਂ ਗੜ੍ਹਵਾਲ ਔਰ ਕਮਾਊਂ ਦੇ ਇਲਾਕੇ ਵਿੱਚ ਮੌਜੂਦ ਆਦਮਖ਼ੋਰ ਸ਼ੇਰਾਂ ਅਤੇ ਤੇਂਦੂਆਂ ਨੂੰ ਮਾਰਨ ਲਈ ਬੁਲਾਇਆ ਜਾਂਦਾ ਸੀ। 1907 ਤੋਂ1938 ਦੌਰਾਨ ਜਿਮ ਕਾਰਬੇਟ ਨੇ ਚੰਪਾਵਤ ਦੀ ਆਦਮਖ਼ੋਰ ਸ਼ੇਰਨੀ, ਰੁਦਰ ਪਰਿਆਗ ਦਾ ਆਦਮਖ਼ੋਰ ਤੇਂਦੂਆ, ਚੋਗੜ੍ਹ ਦੀਆਂ ਆਦਮਖ਼ੋਰ ਸ਼ੇਰਨੀਆਂ ਅਤੇ ਪਾਨਾਰ ਦਾ ਆਦਮਖ਼ੋਰ ਤੇਂਦੂਆ ਮਾਰੇ ਸਨ। ਇਨ੍ਹਾਂ ਜਾਨਵਰਾਂ ਨੇ ਕੁੱਲ ਮਿਲਾ ਕੇ ਇਕ ਹਜ਼ਾਰ ਤੋਂ ਜ਼ਿਆਦਾ ਇਨਸਾਨ ਹਲਾਕ ਕੀਤੇ ਸਨ। ਇਨ੍ਹਾਂ ਨੂੰ ਮਾਰਨ ਸਦਕਾ ਜਿਮ ਕਾਰਬੇਟ ਨੂੰ ਕਮਾਊਂ ਦੇ ਇਲਾਕੇ ਵਿੱਚ ਬੇਪਨਾਹ ਸ਼ੁਹਰਤ ਮਿਲੀ। ਬਹੁਤ ਸਾਰੇ ਲੋਕ ਉਸਨੂੰ ਸਾਧੂ ਕਹਿੰਦੇ ਸਨ।

ਹਵਾਲੇ[ਸੋਧੋ]