ਜੀਏਨੀ ਦੁਵਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੀਏਨੀ ਦੁਵਲ
ਸ਼ਾਰਲ ਬੌਦੇਲੈਰ ਦੁਆਰਾ ਬਣਾਇਆ ਗਿਆ ਜੀਏਨੀ ਦੁਵਲ ਦਾ ਚਿੱਤਰ।
ਜਨਮ
Possibly ਜੀਏਨੀ ਦੁਵਲ,
ਜੀਏਨੀ ਪ੍ਰੋਸਪਰ,
or ਜੀਏਨੀ ਲੇਮਰ

c. 1820
ਮੌਤ1862–1870(unknown)
ਸਾਥੀਸ਼ਾਰਲ ਬੌਦੇਲੈਰ

ਜੀਏਨੀ ਦੁਵਲ (ਈ 1820 – ਈ. 1862) ਇੱਕ ਹੈਤੀਆਈ -ਅਦਾਕਾਰਾ ਅਤੇ ਫਰਾਂਸੀਸੀ ਅਤੇ ਕਾਲੇ ਅਫ਼ਰੀਕੀ ਦੀ ਮਿਸ਼ਰਤ ਡਾਂਸਰ ਹੈ। 20 ਸਾਲਾਂ ਤੱਕ ਉਹ ਫ੍ਰੈਂਚ ਕਵੀ ਅਤੇ ਕਲਾ ਆਲੋਚਕ ਚਾਰਲਸ ਬੌਦੇਲੈਰ ਲਈ ਕਲਾ ਦੀ ਦੇਵੀ ਸੀ। ਉਨ੍ਹਾਂ ਦੀ ਮੁਲਾਕਾਤ 1842 ਵਿੱਚ ਹੋਈ, ਜਦੋਂ ਦੁਵਲ ਨੇ ਫਰਾਂਸ ਜਾਣ ਲਈ ਹੈਤੀ ਨੂੰ ਛੱਡ ਦਿੱਤਾ ਅਤੇ ਦੋਵੇਂ ਅਗਲੇ ਦੋ ਦਹਾਕਿਆਂ ਲਈ ਇਕੱਠੇ ਰਹੇ। ਕਿਹਾ ਜਾਂਦਾ ਹੈ ਕਿ ਦੁਵਲ ਔਰਤ ਸੀ ਜਿਸ ਨੂੰ ਬੌਦੇਲੈਰ ਆਪਣੀ ਜ਼ਿੰਦਗੀ ਵਿੱਚ, ਆਪਣੀ ਮਾਂ ਤੋਂ ਬਾਅਦ[1] ਸਭ ਤੋਂ ਜ਼ਿਆਦਾ ਪਿਆਰ ਕਰਦਾ ਸੀ। ਉਸ ਦਾ ਜਨਮ ਹੈਤੀ ਵਿੱਚ ਕਿਸੇ ਅਣਜਾਣ ਤਾਰੀਖ ਨੂੰ 1820 ਦੇ ਆਸ ਪਾਸ ਹੋਇਆ ਸੀ।

ਬਾਉਡੇਲੇਅਰ ਦੀਆਂ ਕਵਿਤਾਵਾਂ ਜਿਹੜੀਆਂ ਦੁਵਲ ਨੂੰ ਸਮਰਪਿਤ ਹਨ ਜਾਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀਆਂ ਹਨ: "ਲੇ ਬਾਲਕਨ" (ਬਾਲਕੋਨੀ), "ਪਾਰਫਮ ਐਕਸੋਟਿਕ" (ਐਕਸੋਟਿਕ ਪਰਫਿਊਮ) "ਲਾ ਚੇਵੇਅਰ" (ਦਿ ਹੇਅਰ), "ਸੇਡ ਨਾਨ ਸਤੀਤਾ" (ਫਿਰ ਵੀ ਉਹ ਹੈ ਸੰਤੁਸ਼ਟ ਨਹੀਂ), "ਲੇ ਸੱਪ ਕਿਉ ਡਾਂਸ" (ਡਾਂਸ ਕਰਨ ਵਾਲਾ ਸੱਪ), ਅਤੇ "ਉਨੇ ਚਾਰੋਗਨ"।[2]

ਬੌਦੇਲੈਰ ਉਸਨੂੰ "ਮਾਲਕਣ ਦੀ ਮਾਲਕਣ" ਅਤੇ ਉਸਦੀ "ਵੈਨਸ ਨੋਇਰ" ("ਬਲੈਕ ਵੀਨਸ ") ਕਹਿੰਦਾ ਸੀ ਅਤੇ ਉਹ ਮੰਨਦਾ ਸੀ ਕਿ ਦੁਵਲ ਉੱਨੀਵੀਂ ਸਦੀ ਦੇ ਅੱਧ 'ਚ ਫਰਾਂਸ ਦੀ ਇੱਕ ਕ੍ਰੇਓਲ ਨਾਮੀ ਔਰਤ ਦੀ ਬਲਾ ਦੀ ਸੁੰਦਰਤਾ, ਯੌਨਤਾ ਅਤੇ ਭੇਦ ਦਾ ਪ੍ਰਤੀਕ ਸੀ।[3] ਉਹ 'ਰਾਈਟ ਡੇ ਲਾ ਫੇਮਮੇਸ-ਸੰਤਾਂ-ਟੈਟ (ਹੈੱਡਲੈਸ ਵੂਮੈਨ ਦੀ ਸਟ੍ਰੀਟ), ਹੇਟਲ ਪਾਈਮੋਡਨ ਦੇ ਨੇੜੇ 6 ਵਿੱਚ ਰਹਿੰਦੀ ਸੀ।[4]

ਦੁਵਲ ਬੌਦੇਲੈਰ ਦੀ ਮਿਸਟਰੈਸ ਵਜੋਂ

ਐਡੂਆਰਡ ਮਾਨੇ ਬੌਦੇਲੈਰ ਦੇ ਦੋਸਤ ਨੇ ਆਪਣੀ 1862 ਦ ਬੌਦੇਲੈਰ'ਜ਼ ਮਿਸਟਰੈਸ, ਰੀਕਾਈਨਿੰਗ ਵਿੱਚ ਦੁਵਲ ਨੂੰ ਪੇਂਟ ਕੀਤਾ।[5] ਉਹ ਇਸ ਸਮੇਂ ਅੰਨ੍ਹੀ ਹੋ ਰਹੀ ਸੀ।[6]

ਦੁਵਲ ਦੀ ਬੌਦੇਲੈਰ ਤੋਂ ਪੰਜ ਸਾਲ ਪਹਿਲਾਂ 1862 ਦੇ ਸ਼ੁਰੂ ਵਿੱਚ ਹੀ ਸਿਫਿਲਿਸ ਨਾਲ ਮੌਤ ਹੋ ਗਈ ਸੀ, ਬੌਦੇਲੈਰ ਦੀ ਮੌਤ ਵੀ ਆਤਸ਼ਕ ਨਾਲ ਹੋਈ ਸੀ।[7] ਹੋਰ ਸਰੋਤ ਇਹ ਵੀ ਦਾਅਵਾ ਕਰਦੇ ਹਨ ਕਿ ਦੁਵਲ ਬੌਦੇਲੈਰ ਤੋਂ ਬਚ ਗਈ ਸੀ।[8] ਨਾਦਰ ਨੇ ਦਾਅਵਾ ਕੀਤਾ ਹੈ ਕਿ ਆਖਰੀ ਵਾਰ ਦੁਵਲ ਨੂੰ 1870 ਵਿੱਚ ਵੇਖਿਆ ਗਿਆ ਸੀ, ਇਸ ਸਮੇਂ ਤੱਕ ਉਹ ਪੂਰੀ ਤਰ੍ਹਾਂ ਸਿਫਿਲਿਸ ਤੋਂ ਦੁਖੀ ਸੀ।[9]

ਪ੍ਰਸਿੱਧ ਸਭਿਆਚਾਰ[ਸੋਧੋ]

ਜੀਏਨੀ ਦੁਵਲ ਦੀ ਕੈਰੇਬੀਅਨ ਲੇਖਕ ਨਲੋ ਹਾਪਕਿਨਸਨ ਦੀ ਸਾਲਟ ਰੋਡਜ਼, ਜੋ ਇਤਿਹਾਸਕ ਗਲਪ ਦੀ ਇੱਕ ਰਚਨਾ ਹੈ,[10] ਵਿੱਚ ਮੁੱਖ ਭੂਮਿਕਾ ਹੈ ਅਤੇ ਐਂਜਲਾ ਕਾਰਟਰ ਦੁਆਰਾ ਬਲੈਕ ਵੀਨਸ ਕਹਾਣੀ-ਸੰਗ੍ਰਹਿ ਵਿੱਚ ਵੀ ਮੁੱਖ ਪਾਤਰ ਵਜੋਂ ਕੰਮ ਕੀਤਾ।[11] ਡਿਸਪਰੇਟਿਵ ਐਲੀਮੈਂਟ ਫ਼ਿਲਮਜ਼ ਦੁਆਰਾ ਬਣਾਈ ਗਈ ਫ਼ਿਲਮ ਮਾਈ ਹਾਰਟ ਲਾਈਡ ਬੇਅਰ, ਜੀਏਨੀ ਦੁਵਲ ਦੀ ਜ਼ਿੰਦਗੀ ਬਾਰੇ ਹੈ।[12]

ਮਸ਼ਹੂਰ ਅਮਰੀਕੀ ਧਾਰਨਾਵਾਦੀ ਕਲਾਕਾਰ ਲੌਰੇਨ ਓ'ਗਰੇਡੀ ਨੇ ਇੱਕ 16-ਡਿੱਪਟੀਚ ਫੋਟੋ-ਸਥਾਪਿਤ ਕੀਤੀ ਹੈ ਜਿਸ ਵਿੱਚ ਸ਼ਾਰਲ ਬੌਦੇਲੈਰ ਅਤੇ ਜੀਏਨੀ ਦੁਵਲ ਦੀ ਜੋੜੀ ਦਾ ਚਿੱਤ ਵਿਸ਼ੇਸ਼ ਹੈ ਜਿਸ ਨੂੰ ਫੁੱਲ ਫਾੱਰ ਆਫ ਏਵਿਲ ਐਂਡ ਗੁਡ ਕਿਹਾ ਜਾਂਦਾ ਹੈ। ਇਸ ਸਥਾਪਨਾ ਲਈ ਮੁੱਢਲੇ ਅਧਿਐਨ ਇੰਸਟੀਚਿਊਟ ਆਫ ਕੰਟੈਂਪਰੀ ਆਰਟ, ਬੋਸਟਨ, ਥਾਮਸ ਅਰਬੇਨ ਗੈਲਰੀ, ਨਿਊਯਾਰਕ ਅਤੇ ਗੈਲੇਰੀ ਫੋਟੋਓਫ, ਸੈਲਜ਼ਬਰਗ, ਆਸਟਰੀਆ ਵਰਗੀਆਂ ਥਾਵਾਂ 'ਤੇ ਪਹਿਲਾਂ ਹੀ ਪ੍ਰਦਰਸ਼ਤ ਕੀਤੇ ਗਏ ਹਨ।[13]ਗ੍ਰੈਡੀ ਨੇ ਮੂਸੇ ਮੈਗਜ਼ੀਨ ਅਤੇ ਪਾਤੁਨੀਆ ਵਰਗੇ ਪ੍ਰਕਾਸ਼ਨਾਂ ਨੇ ਸ਼ਾਰਲ ਅਤੇ ਜੀਏਨੀ ਦੇ ਸੰਬੰਧ ਬਾਰੇ ਵੀ ਵਿਸਥਾਰ ਨਾਲ ਲਿਖਿਆ ਹੈ।[14]

ਹਵਾਲੇ[ਸੋਧੋ]

 1. "Archived copy". Archived from the original on 2007-10-23. Retrieved 2007-07-15.{{cite web}}: CS1 maint: archived copy as title (link)
 2. Lloyd, Rosemary (2005). The Cambridge Companion to Baudelaire (in ਅੰਗਰੇਜ਼ੀ). Cambridge University Press. ISBN 9780521537827.
 3. "Black Venus - Angela Carter". Webdoc.gwdg.de. Retrieved 2016-07-28.
 4. "Archived copy". Archived from the original on 2007-02-18. Retrieved 2007-04-05.{{cite web}}: CS1 maint: archived copy as title (link)
 5. Therese Dolan (1997). "Skirting the issue: Manet's portrait of 'Baudelaire's Mistress, Reclining'". Art Bulletin. 79 (4): 611–629. doi:10.1080/00043079.1997.10786803 (inactive 2019-08-20).{{cite journal}}: CS1 maint: DOI inactive as of ਅਗਸਤ 2019 (link)
 6. "Charles Pierre Baudelaire Biography", Encyclopedia of World Biography.
 7. "Archived copy". Archived from the original on 2007-06-02. Retrieved 2007-07-12.{{cite web}}: CS1 maint: archived copy as title (link)
 8. Abigail Bray, "Infective Writing: Baudelaire's Flowers of Evil and Angela Carter's 'Black Venus'" Archived 2020-03-29 at the Wayback Machine., in Anne Brewster, Marion Campbell, Ann McGuire, Kathryn Trees (eds), Yorga Wangi: Postcolonialism and Feminism. Journal of the South Pacific Association for Commonwealth Literature and Language Studies, Number 37, 1993.
 9. "Archived copy". Archived from the original on 2007-09-29. Retrieved 2014-08-15.{{cite web}}: CS1 maint: archived copy as title (link)
 10. Science Fiction Book Reviews Archived September 10, 2006, at the Wayback Machine.
 11. Jan Dalley (30 July 1995). "A saint more beastly than beautiful. Burning Your Boats: Collected Short Stories by Angela Carter". The Independent. London. Retrieved 1 May 2013.
 12. disruptive element films | filmography Archived October 5, 2007, at the Wayback Machine.
 13. "Archived copy". Archived from the original on 2013-09-20. Retrieved 2013-08-14.{{cite web}}: CS1 maint: archived copy as title (link)
 14. "Archived copy" (PDF). Archived from the original (PDF) on 2013-12-04. Retrieved 2013-08-14.{{cite web}}: CS1 maint: archived copy as title (link)

ਬਾਹਰੀ ਲਿੰਕ[ਸੋਧੋ]