ਜੀਜਾ ਜੀ ਛੱਤ ਪਰ ਹੈਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੀਜਾਜੀ ਛੱਤ ਪਰ ਹੈਂ
ਸ਼੍ਰੇਣੀਸਿਟਕਾਮ
ਲੇਖਕਮਨੋਜ ਸੰਤੋਸ਼ੀ
ਰਘੂਵੀਰ ਸ਼ੇਖਾਵਤ
ਨਿਰਦੇਸ਼ਕਸ਼ਸ਼ਾੰਕ ਬਾਲੀ
ਅਦਾਕਾਰਹੀਬਾ ਨਵਾਬ
ਨਿਖਿਲ ਖੁਰਾਨਾ
ਅਨੂਪ ਉਪਾਧਿਆਇ
ਮੂਲ ਦੇਸ਼ਭਾਰਤ
ਮੂਲ ਬੋਲੀ(ਆਂ)ਹਿੰਦੀ
ਕਿਸ਼ਤਾਂ ਦੀ ਗਿਣਤੀ22 ਮਾਰਚ 2019 ਤੱਕ 317
ਨਿਰਮਾਣ
ਨਿਰਮਾਤਾਸੰਜੇ ਕੋਹਲੀ
ਬਿਨੇਫੇਰ ਕੋਹਲੀ
ਟਿਕਾਣੇਸਾਨੀਆ ਫਿਲਮ ਸਟੂਡੀਓ ਨਏਗਾਓਂ
ਕੈਮਰਾ ਪ੍ਰਬੰਧਮਲਟੀ-ਕੈਮਰਾ
ਚਾਲੂ ਸਮਾਂ23 ਮਿੰਟ (ਲਗਪਗ)
ਨਿਰਮਾਤਾ ਕੰਪਨੀ(ਆਂ)Edit II Productions[1]
ਵੰਡਣ ਵਾਲਾਸੋਨੀ ਪਿਕਚਰਸ ਨੈੱਟਵਰਕਸ
ਪਸਾਰਾ
ਮੂਲ ਚੈਨਲਸਬ ਟੀਵੀ
ਤਸਵੀਰ ਦੀ ਬਣਾਵਟ576i
ਐਚਡੀਟੀਵੀ 1080i
ਆਡੀਓ ਦੀ ਬਣਾਵਟਹਿੰਦੀ
ਪਹਿਲੀ ਚਾਲ9 ਜਨਵਰੀ 2018 (2018-01-09) – ਵਰਤਮਾਨ
ਬਾਹਰੀ ਕੜੀਆਂ
ਅਧਿਕਾਰਿਤ ਵੈਬਸਾਈਟ

ਜੀਜਾਜੀ ਛੱਤ ਪਰ ਹੈਂ (ਪੰਜਾਬੀ: ਕੀ ਜੀਜਾਜੀ ਛੱਤ 'ਤੇ ਹਨ?) ਇੱਕ ਭਾਰਤੀ ਹਿੰਦੀ ਭਾਸ਼ੀ ਸਿਟਕਾਮ ਟੀਵੀ ਸੀਰੀਅਲ ਹੈ ਜੋ ਕਿ 9 ਜਨਵਰੀ 2018 ਨੂੰ ਸਬ ਟੀ.ਵੀ. 'ਤੇ ਪ੍ਰੀਮੀਅਰ ਹੋਇਆ ਸੀ। ਇਸ ਸ਼ੋਅ ਵਿੱਚ ਮੁਰਾਰੀ (ਅਨੂਪ ਉਪਾਧਿਆਇ), ਜਿਹੜਾ ਲਗਾਤਾਰ ਆਪਣੀ ਧੀ ਨੂੰ ਨਿਯੰਤਰਿਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਇਲਾਈਚੀ (ਹੀਬਾ ਨਵਾਬ), ਜਿਹੜੀ ਕਿ ਇੱਕ ਚੁਸਤ ਅਤੇ ਆਜ਼ਾਦ ਸੁਭਾਅ ਵਾਲੀ ਲੜਕੀ ਹੈ ਅਤੇ ਉਹਨਾਂ ਦਾ ਵਿਚਾਰਾ ਕਿਰਾਏਦਾਰ ਪੰਚਮ (ਨਿਖਿਲ ਖੁਰਾਨਾ), ਜੋ ਕਿ ਇੱਕ ਸੰਗੀਤ ਨਿਰਦੇਸ਼ਕ ਬਣਨ ਦਾ ਚਾਹਵਾਨ ਹੈ, ਸ਼ਾਮਿਲ ਹਨ।[2] ਇਸ ਦਾ ਨਿਰਮਾਣ Edit II Production ਦੁਆਰਾ ਕੀਤਾ ਗਿਆ ਹੈ।[3]

ਕਹਾਣੀ[ਸੋਧੋ]

ਮੁਰਾਰੀ ਲਾਲ ਬੰਸਲ (ਅਨੂਪ ਉਪਾਧਿਆਇ) ਚਾਂਦਨੀ ਚੌਕ, ਦਿੱਲੀ ਵਿੱਚ ਇੱਕ ਲਹਿੰਗੇ ਦੀ ਦੁਕਾਨ ਦਾ ਮਾਲਕ ਹੈ ਜੋ ਆਪਣੀ ਪਤਨੀ ਕਰੂਣਾ (ਸੋਮਾ ਰਾਠੌੜ) ਅਤੇ ਧੀ ਇਲਾਈਚੀ (ਹੀਬਾ ਨਵਾਬ) ਨਾਲ ਰਹਿੰਦਾ ਹੈ। ਅੱਧਾ ਚਾਂਦਨੀ ਚੌਕ ਇਲਾਈਚੀ ਦਾ ਦੀਵਾਨਾ ਹੈ ਪਰ ਉਹ ਕਿਸੇ ਨੂੰ ਆਪਣੇ ਯੋਗ ਨਹੀਂ ਸਮਝਦੀ। ਬਗਾਵਤੀ ਅਤੇ ਸ਼ਰਾਰਤੀ ਇਲਾਈਚੀ ਆਪਣਾ ਕੰਮ ਕਢਵਾਉਣ ਲਈ ਹਰ ਢੰਗ ਵਰਤਣਾ ਜਾਣਦੀ ਹੈ। ਉਹ 21 ਸਾਲ ਦੀ ਉਮਰ ਵਿੱਚ ਵੀ ਸਕੂਲ ਜਾਂਦੀ ਹੈ ਅਤੇ ਜਾਣਬੁੱਝ ਕੇ ਹਰ ਸਾਲ 11ਵੀਂ ਕਲਾਸ ਵਿੱਚ ਫੇਲ ਹੁੰਦੀ ਹੈ ਤਾਂ ਜੋ ਉਹ ਜਿੰਮੇਵਾਰੀ ਵਾਲਾ ਜੀਵਨ ਜਿਊਣ ਤੋਂ ਅਤੇ ਵਿਆਹ ਕਰਵਾਉਣ ਤੋਂ ਬਚ ਸਕੇ।

ਇਸ ਸ਼ੋਅ ਵਿੱਚ ਮੁਰਾਰੀ (ਅਨੂਪ ਉਪਾਧਿਆਇ), ਜਿਹੜਾ ਲਗਾਤਾਰ ਆਪਣੀ ਧੀ ਨੂੰ ਨਿਯੰਤਰਿਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਇਲਾਈਚੀ (ਹੀਬਾ ਨਵਾਬ), ਜਿਹੜੀ ਕਿ ਇੱਕ ਚੁਸਤ ਅਤੇ ਆਜ਼ਾਦ ਸੁਭਾਅ ਵਾਲੀ ਲੜਕੀ ਹੈ ਅਤੇ ਉਹਨਾਂ ਦਾ ਵਿਚਾਰਾ ਕਿਰਾਏਦਾਰ ਪੰਚਮ (ਨਿਖਿਲ ਖੁਰਾਨਾ), ਜੋ ਕਿ ਇੱਕ ਸੰਗੀਤ ਨਿਰਦੇਸ਼ਕ ਬਣਨ ਦਾ ਚਾਹਵਾਨ ਹੈ, ਸ਼ਾਮਿਲ ਹਨ।

ਕਹਾਣੀ ਵਿੱਚ ਮੋੜ ਉਦੋਂ ਆਉਂਦਾ ਹੈ ਜਦੋਂ ਮੁਰਾਰੀ ਆਪਣੇ ਘਰ ਦੀ ਛੱਤ / ਬਰਸਾਤੀ ਪੰਚਮ (ਨਿਖਿਲ ਖੁਰਾਨਾ), ਆਗਰਾ ਤੋਂ 24 ਸਾਲ ਦੇ ਇੱਕ ਲੜਕੇ ਨੂੰ ਜਿਹੜਾ ਕਿ ਸੰਗੀਤ ਨਿਰਦੇਸ਼ਕ ਬਣਨ ਦੀ ਇੱਛਾ ਰੱਖਦਾ ਹੈ, ਕਿਰਾਏ 'ਤੇ ਦੇ ਦਿੰਦਾ ਹੈ। ਪੰਚਮ ਆਪਣੇ ਦੋਸਤ, ਪਿੰਟੂ (ਹਰਵੀਰ ਸਿੰਘ) ਨਾਲ ਦਿੱਲੀ ਆ ਜਾਂਦਾ ਹੈ। ਇਹਨਾਂ ਦੋਵਾਂ ਕੋਲ ਸੀਮਤ ਸਾਧਨ ਹਨ। ਗੁਜਾਰੇ ਲਈ, ਉਹ ਮੁਰਾਰੀ ਦੀ ਦੁਕਾਨ ਵਿੱਚ ਇੱਕ ਸਹਾਇਕ ਵਜੋਂ ਕੰਮ ਕਰਦਾ ਹੈ। ਕਿਉਂਕਿ ਮੁਰਾਰੀ ਨੇ ਕਿਸੇ ਵੀ ਕੁਆਰੇ ਨੂੰ 'ਬਰਸਾਤੀ' (ਛੱਤ 'ਤੇ ਕਮਰਾ) ਕਿਰਾਏ 'ਤੇ ਨਾ ਦੇਣ ਦਾ ਫੈਸਲਾ ਕੀਤਾ ਹੋਇਆ ਹੈ ਇਸ ਕਾਰਨ ਪੰਚਮ ਨੂੰ ਵਿਆਹੁਤਾ ਹੋਣ ਦਾ ਝੂਠਾ ਨਾਟਕ ਕਰਨਾ ਪੈਂਦਾ ਹੈ। ਉਹ ਪਿੰਟੂ ਨੂੰ ਆਪਣੀ ਪਤਨੀ ਦੇ ਤੌਰ 'ਤੇ ਔਰਤ ਬਣਾ ਕੇ ਘਰ ਵਿੱਚ ਲੈ ਆਉਂਦਾ ਹੈ। ਹਾਲਾਂਕਿ, ਇਲਾਈਚੀ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ। ਉਹ ਪੰਚਮ ਦੇ ਨਰਮ ਅਤੇ ਨਿਰਦੋਸ਼ ਸੁਭਾਅ ਕਾਰਨ ਉਸਨੂੰ ਤੁਰੰਤ ਪਸੰਦ ਕਰਨ ਲੱਗ ਪੈਂਦੀ ਹੈ।

ਇੱਥੋਂ ਕਹਾਣੀ ਅੱਗੇ ਵਧਦੀ ਹੈ: ਇੱਧਰ ਪੰਚਮ ਆਪਣੇ ਸੰਗੀਤ ਨਿਰਦੇਸ਼ਕ ਬਣਨ ਦੇ ਸੁਪਨੇ, ਆਪਣੇ ਕੰਮ ਅਤੇ ਆਪਣੀ ਪਤਨੀ ਦੇ ਰਾਜ਼ ਨੂੰ ਰਾਜ਼ ਰੱਖਣ ਵਿੱਚ ਸੰਤੁਲਨ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ, ਉਧਰ ਇਲਾਈਚੀ ਲਗਾਤਾਰ ਪੰਚਮ ਨਾਲ ਫਲਰਟ ਕਰਦੀ ਅਤੇ ਉਸ ਨੂੰ ਚੁਟਕਲਿਆਂ ਅਤੇ ਡਰਾਵਿਆਂ ਨਾਲ ਛੇੜਦੀ ਰਹਿੰਦੀ ਹੈ, ਜਦਕਿ ਮੁਰਾਰੀ ਆਪਣੀ ਬੇਟੀ ਦੇ ਸੁਭਾਅ ਨੂੰ ਬਦਲਣ ਦੀਆਂ ਅਸਫਲ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ।

ਕਲਾਕਾਰ ਅਤੇ ਪਾਤਰ[ਸੋਧੋ]

ਮੁੱਖ[ਸੋਧੋ]

 • ਹੀਬਾ ਨਵਾਬ—ਇਲਾਈਚੀ ਬੰਸਲ, ਇੱਕ ਸ਼ਰਾਰਤੀ, ਜ਼ਿੱਦੀ, ਪਰ ਮਜ਼ਾ-ਪਸੰਦ ਲੜਕੀ ਹੈ। ਉਹ ਇੱਕ ਸੂਝਵਾਨ ਲੜਕੀ ਹੈ ਜੋ ਚੀਜ਼ਾਂ ਨੂੰ ਆਪਣੇ ਢੰਗ ਨਾਲ ਕਰਨਾ ਪਸੰਦ ਕਰਦੀ ਹੈ। ਉਹ 11 ਵੀਂ ਜਮਾਤ ਵਿੱਚ ਚਾਰ ਵਾਰ ਫੇਲ ਹੋ ਚੁੱਕੀ ਹੈ ਅਤੇ ਆਪਣੇ ਪੰਜਵੇਂ ਯਤਨ ਵਿੱਚ ਪਾਸ ਹੋ ਜਾਂਦੀ ਹੈ। ਉਹ ਵਧੀਆ ਗਾ ਲੈਂਦੀ ਹੈ ਅਤੇ ਕਦੇ-ਕਦੇ ਪੰਚਮ ਦਾ ਗਾਉਣ ਵਿੱਚ ਸਾਥ ਵੀ ਦਿੰਦੀ ਹੈ। ਉਹ ਪੰਚਮ ਨੂੰ ਪਿਆਰ ਕਰਦੀ ਹੈ। ਸ਼ਰਾਰਤੀ ਹੋਣ ਕਾਰਨ, ਉਹ ਜਿਆਦਾਤਰ ਪੰਚਮ ਉਰਫ਼ ਜੀਜਾਜੀ ਨਾਲ ਮਜ਼ਾਕ ਕਰਦੀ ਹੈ ਅਤੇ ਸਮਾਂ ਪੈਣ ਤੇ ਉਸ ਨੂੰ ਮੁਸੀਬਤ ਤੋਂ ਬਾਹਰ ਵੀ ਕੱਢ ਲੈਂਦੀ ਹੈ। ਸੁਨੀਤਾ ਉਸਦੀ ਸਭ ਤੋਂ ਅਜ਼ੀਜ਼ ਦੋਸਤ ਹੈ, ਜਿਸ ਨੂੰ ਉਹ ਪਿਆਰ ਨਾਲ 'ਸੁੰਨੂ' ਕਹਿੰਦੀ ਹੈ। ਉਹ ਆਪਣੇ ਪਰਿਵਾਰ ਲਈ ਕੋਡਨਾਮਾਂ ਜਿਵੇਂ ਕਿ ਪੰਚਮ ਅਤੇ ਪਿੰਟੂ ਲਈ ਹਾਈਡਰੋਜਨ ਅਤੇ ਨਾਈਟਰੋਜਨ, ਮਾਂ ਅਤੇ ਪਿਤਾ ਲਈ ਕ੍ਰਮਵਾਰ ਮੀਥੇਨ ਅਤੇ ਈਥੇਨ ਦੀ ਵਰਤੋਂ ਕਰਦੀ ਹੈ। ਉਸ ਦਾ ਤਕੀਆ-ਕਲਾਮ "ਲਾਈਫ ਮੇਂ ਟੰਟੇ ਹੋ ਰੱਖੇ ਹੈਂ", ਹੈ।
 • ਨਿਖਿਲ ਖੁਰਾਨਾ—ਪੰਚਮ, ਆਗਰਾ ਦੇ ਇੱਕ ਛੋਟੇ ਜਿਹੇ ਨਗਰ ਦਾ ਵਾਸੀ। ਉਸਦਾ ਇਕੋ ਇੱਕ ਸੁਪਨਾ ਸੰਗੀਤ ਨਿਰਦੇਸ਼ਕ ਬਣਨਾ ਹੈ। ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉਹ ਮੁਰਾਰੀ ਦੀ ਦੁਕਾਨ ਵਿੱਚ ਕੰਮ ਕਰਦਾ ਹੈ ਅਤੇ ਉਸਦੀ ਬਰਸਾਤੀ ਵਿੱਚ ਕਿਰਾਏ ਤੇ ਰਹਿੰਦਾ ਹੈ ਜਿਸ ਕਰਕੇ ਉਹ ਇਲਾਈਚੀ ਦੀਆਂ ਸ਼ਰਾਰਤਾਂ ਦਾ ਸ਼ਿਕਾਰ ਬਣਦਾ ਹੈ ਪਰ ਉਹ ਇਲਾਈਚੀ ਲਈ ਭਾਵਨਾਵਾਂ ਵੀ ਰੱਖਦਾ ਹੈ ਜਿਹੜੀਆਂ ਉਹ ਆਪਣੇ ਦੋਸਤ ਪਿੰਟੂ ਤੋਂ ਇਲਾਵਾ ਕਦੇ ਵੀ ਕਿਸੇ ਹੋਰ ਨੂੰ ਨਹੀਂ ਦੱਸਦਾ।
 • ਅਨੂਪ ਉਪਾਧਿਆਇ—ਮੁਰਾਰੀ ਬੰਸਲ, ਇੱਕ ਚਾਂਦਨੀ ਚੌਕ ਵਿੱਚ ਲਹਿੰਗਾ ਦੁਕਾਨ ਮਲਿਕ ਅਤੇ ਇਲਾਈਚੀ ਦਾ ਪਿਤਾ ਹੈ। ਉਹ ਨਾ ਸਿਰਫ ਇੱਕ ਅਸੁਰੱਖਿਅਤ ਅਤੇ ਗੁੱਸੇ ਵਾਲਾ ਪਿਤਾ ਹੈ, ਸਗੋਂ ਇੱਕ ਦੁਖੀ ਸੁਭਾਅ ਵਾਲਾ ਵਿਅਕਤੀ ਵੀ ਹੈ। ਉਸਦਾ ਜ਼ਿਆਦਾਤਰ ਸਮਾਂ ਸੈਲੂਨ 'ਤੇ ਛੋਟੇ ਦੇ ਨਾਲ ਗੱਪਾਂ ਮਾਰਨ ਵਿੱਚ ਬੀਤਦਾ ਹੈ। ਉਹ ਛੋਟੇ ਤੋਂ ਇਲਾਵਾ ਆਸਾਨੀ ਨਾਲ ਕਿਸੇ ਤੇ ਵੀ ਭਰੋਸਾ ਨਹੀਂ ਕਰਦਾ। ਉਸ ਨਾਲ ਉਹ ਆਪਣੀ ਜ਼ਿੰਦਗੀ ਦਾ ਹਰ ਕਿੱਸੇ ਸਾਂਝਾ ਕਰਦਾ ਹੈ। ਪਰ ਉਹ ਪੰਚਮ ਨੂੰ ਝਿੜਕਦਾ ਰਹਿੰਦਾ ਹੈ ਪਰ ਉਸਦਾ ਖਿਆਲ ਵੀ ਰੱਖਦਾ ਹੈ। ਉਸ ਦਾ ਤਾਕੀਆ-ਕਲਾਮ "ਬਾਤ ਕਰ ਰਿਆ ਹੈ ਬੇਕਾਰ ਕੀ", ਹੈ।
 • ਸੋਮਾ ਰਾਠੋੜ—ਕਰੂਣਾ ਬੰਸਲ, ਮੁਰਾਰੀ ਦੀ ਪਤਨੀ ਅਤੇ ਇਲਾਇਚੀ ਦੀ ਮਾਂ। ਉਹ ਇੱਕ ਆਮ ਘਰੇਲੂ ਔਰਤ ਹੈ। ਉਹ ਇੱਕ ਸਮਰਪਿਤ ਅਤੇ ਪਿਆਰ ਕਰਨ ਵਾਲੀ ਮਾਂ ਹੈ। ਉਸ ਦਾ ਛਟੰਕੀ ਨਾਂ ਦਾ ਇੱਕ ਭਰਾ ਹੈ ਜਿਸ ਦੀ ਉਹ ਹਮੇਸ਼ਾ ਮਾਲੀ ਸਹਾਇਤਾ ਕਰਦੀ ਹੈ ਭਾਵੇਂ ਇਸ ਦਾ ਮਤਲਬ ਮੁਰਾਰੀ ਦੀ ਤਿਜੌਰੀ 'ਚੋਂ ਨਕਦ ਚੋਰੀ ਕਰਨਾ ਹੈ। ਉਸ ਦਾ ਤਾਕੀਆ-ਕਲਾਮ "ਮੇਰੇ ਤੋ ਭਾਗ ਹੀ ਫੂਟ ਗਏ", ਹੈ ਅਤੇ ਇਹ ਕਹਿਣ ਤੋਂ ਬਾਅਦ ਉਹ ਰੋਣ ਦੀ ਕੋਸ਼ਿਸ਼ ਕਰਦੀ ਹੈ।
 • ਹਰਵੀਰ ਸਿੰਘ—ਪਿੰਟੂ, ਪੰਚਮ ਦਾ ਪੱਕਾ ਦੋਸਤ। ਉਹ ਦਿੱਲੀ ਵਿੱਚ ਨੌਕਰੀ ਕਰਨ ਲਈ ਪੰਚਮ ਦੇ ਨਾਲ ਆਇਆ ਸੀ। ਪਰ ਮੁਰਾਰੀ ਦੀ ਸ਼ਰਤ ਕਾਰਨ ਜ਼ਿਆਦਾਤਰ ਸਮਾਂ ਉਸ ਨੂੰ ਪੰਚਮ ਦੀ ਪਤਨੀ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ। ਉਹ ਇਲਾਇਚੀ ਦੇ ਸਭ ਤੋਂ ਚੰਗੀ ਦੋਸਤ ਸੁਨੀਤਾ ਨੂੰ ਪਸੰਦ ਕਰਦਾ ਹੈ ਅਤੇ ਉਹ ਇਹ ਨਹੀਂ ਜਾਣਦਾ ਕਿ ਸੁਨੀਤਾ ਨੂੰ ਉਸਦੀ ਅਸਲੀਅਤ ਦਾ ਪਤਾ ਹੈ। ਉਹ ਅਕਸਰ "ਹਾਂ ਹਾਂ, ਲੇਲੋ ਲੇਲੋ" ਕਹਿ ਕੇ ਸੁਨੀਤਾ ਦੀ ਸੈਲਫ਼ੀ ਲੈਣ ਦੀ ਸੁਲਾਹ ਦਾ ਜਵਾਬ ਦਿੰਦਾ ਹੈ।
 • ਰਾਸ਼ੀ ਬਾਵਾ -- ਸੁਨੀਤਾ ਉਰਫ਼ ਸੁਨੂੰ, ਇਲਾਇਚੀ ਦੀ ਸਭ ਤੋਂ ਵਧੀਆ ਦੋਸਤ। ਉਹ ਇਲਾਇਚੀ ਵਾਂਗ 11ਵੀਂ ਜਮਾਤ ਵਿੱਚ ਚਾਰ ਵਾਰ ਫੇਲ ਹੁੰਦੀ ਆਈ ਹੈ। ਉਹ ਹਰ ਵਕਤ ਇਲਾਇਚੀ ਨਾਲ ਸੈਲਫ਼ੀਆਂ ਲੈਂਦੀ ਰਹਿੰਦੀ ਹੈ ਅਤੇ ਉਸਨੂੰ ਪਿਆਰ ਨਾਲ ਈਲੂ ਕਹਿ ਕੇ ਬੁਲਾਉਂਦੀ ਹੈ। ਉਸਨੂੰ ਪਿੰਟੂ ਪਸੰਦ ਹੈ ਅਤੇ ਉਸਨੂੰ ਪਤਾ ਹੈ ਕਿ ਉਹ ਇੱਕ ਆਦਮੀ ਹੈ। ਉਸ ਦਾ ਤਕੀਆ-ਕਲਾਮ "ਈਲੂ ਸੈਲਫ਼ੀ", ਹੈ। .

ਪੁਨਰਆਵਰਤੀ[ਸੋਧੋ]

 • ਯੋਗੇਸ਼ ਤ੍ਰਿਪਾਠੀ -- ਇੱਕ ਸਥਾਨਕ ਨਾਈ ਛੋਟਾ ਲਾਲ, ਜੋ ਇੱਕ ਤਰੀਕੇ ਨਾਲ ਮੁਹੱਲੇ ਦਾ ਗਪੌੜੀ ਰਾਜਾ ਹੈ। ਉਸ ਦੇ ਸੈਲੂਨ ਦਾ ਨਾਮ "ਮੰਦਾਕਨੀ ਹੇਅਰ ਰਿਮੂਵਰ ਸਲੂਨ" ਹੈ ਕਿਉਂਕਿ ਉਹ ਅਭਿਨੇਤਰੀ ਦਾ ਪ੍ਰਸ਼ੰਸਕ ਹੈ। ਮੁਰਾਰੀ ਹਰ ਰੋਜ਼ ਛੋਟੇ ਤੋਂ ਮਸਾਜ ਕਰਵਾਉਣ ਲਈ ਉਸਦੇ ਸੈਲੂਨ ਜਾਂਦਾ ਹੈ ਜੋ ਕਿ ਅਸਲ ਵਿੱਚ ਬਹੁਤ ਹੀ ਖ਼ਤਰਨਾਕ ਢੰਗ ਨਾਲ ਮਸਾਜ ਕਰਦਾ ਹੈ। ਮੁਰਾਰੀ ਦੀ ਕਿਸੇ ਗੱਲ 'ਤੇ ਜੇ ਛੋਟੇ ਨੂੰ ਗੁੱਸਾ ਆ ਜਾਵੇ ਤਾਂ ਉਹ ਉਸਨੂੰ ਮਾਰਦਾ ਹੈ। ਉਹ ਮੁਹੱਲੇ ਵਿੱਚ ਗ਼ਲਤ ਜਾਣਕਾਰੀ ਦੇ ਕੇ ਅਸਿੱਧੇ ਤੌਰ ਤੇ ਝਗੜੇ ਖੜੇ ਕਰਦਾ ਹੈ। ਜਦੋਂ ਵੀ ਮੁਰਾਰੀ ਖੁਸ਼ ਹੁੰਦਾ ਹੈ ਤਾਂ ਉਹ ਉਸਨੂੰ ਪੁੱਛਦਾ ਹੈ, "ਸੇਠਜੀ, ਬਗਲ ਕੇ (ਬਾਲ) ਬਨਾ ਦੂੰ?" .
 • ਫਿਰੋਜ਼—ਛਟੰਕੀ, ਕਰੂਣਾ ਦਾ ਅਪਰਾਧੀ ਭਰਾ। ਉਹ ਅਕਸਰ ਆਪਣੇ ਗੈਰ-ਕਾਨੂੰਨੀ ਗਤੀਵਿਧੀਆਂ ਕਰਕੇ ਗ੍ਰਿਫ਼ਤਾਰ ਹੁੰਦਾ ਰਹਿੰਦਾ ਹੈ। ਮੁਰਾਰੀ ਛਟੰਕੀ ਨਾਲ ਨਫ਼ਰਤ ਕਰਦਾ ਹੈ।
 • ਨਵੀਨ ਬਾਵਾ -- ਦਰੋਗਾ ਪਿੰਕੀ ਤ੍ਰਿਪਾਠੀ, ਜੋ ਘਰੇਲੂ ਕੰਮ: ਖਾਣਾ ਪਕਾਉਣ, ਕਢਾਈ, ਬੁਣਾਈ ਆਦਿ ਵਿੱਚ ਬਹੁਤ ਦਿਲਚਸਪੀ ਰੱਖਦਾ ਹੈ। ਉਹ ਇੱਕ ਆਲਸੀ ਪੁਲਿਸ ਇੰਸਪੈਕਟਰ ਹੈ ਅਤੇ ਸਭ ਇਹ ਜਾਣਦੇ ਹਨ ਕਿ ਉਹ ਅੱਜ ਤੱਕ ਇੱਕ ਵੀ ਕੇਸ ਹੱਲ ਨਹੀਂ ਕਰ ਸਕਿਆ। "ਪਿੰਕੀਜੀ ਪੂਛ ਰਹੇ ਹੈਂ" ਅਤੇ "ਬਚਪਨ ਸੇ ਦਿੱਲੀ ਮੇਂ ਰਹਿ ਰੀਆ ਹੂੰ" ਜਿਹੇ ਉਸਦੇ ਤਕੀਏ-ਕਲਾਮ ਹਨ।[4]
 • ਉਪਾਸਨਾ ਸਿੰਘ—ਪੰਚਮ ਦੀ ਮਾਤਾ। ਪੰਚਮ ਦੀ ਮਾਂ ਨੇ ਪੰਚਮ ਦੀ ਪਤਨੀ ਇਲਾਇਚੀ ਨੂੰ ਮੰਨ ਲਿਆ ਪਰ ਬਾਅਦ ਵਿੱਚ ਇਹ ਪਤਾ ਲੱਗਾ ਕਿ ਪੰਚਮ ਦੀ ਪਤਨੀ ਪਿੰਟੂ ਹੈ।[5]
 • ਸਾਹੇਬ ਦਾਸ ਮਾਨਿਕਪੁਰੀ -- ਮੰਗੀ ਲਾਲ, ਇੱਕ ਇਮਾਨਦਾਰ ਕਾਂਸਟੇਬਲ ਜੋ ਦਰੋਗਾ ਪਿੰਕੀ ਨਾਲ ਕੰਮ ਕਰਦਾ ਹੈ। ਉਹ ਪਿੰਕੀ ਦੇ ਕੰਮਾਂ ਤੋਂ ਚਿੜਿਆ ਰਹਿੰਦਾ ਹੈ ਅਤੇ ਅਕਸਰ ਗੁੱਸੇ ਵਿੱਚ ਉਸ ਦਾ ਅਪਮਾਨ ਕਰਦਾ ਹੈ। ਉਹ ਪਿੰਕੀ ਦੀ ਗੱਲਬਾਤ ਦਾ "ਅਬੇ ਹਟ" ਕਹਿ ਕੇ ਜਵਾਬ ਦਿੰਦਾ ਹੈ।

ਹੋਰ ਪਾਤਰ[ਸੋਧੋ]

 • ਸੁਨੀਤਾ ਦਾ ਪਿਤਾ, ਮੁਰਾਰੀ ਬੰਸਲ ਜਿਹਾ ਇੱਕ ਦੇਖਭਾਲ ਕਰਨ ਵਾਲਾ ਪਿਓ। ਉਹ ਸੁਨੀਤਾ ਨੂੰ ਇੱਕ ਅਮੀਰ ਲੜਕੇ ਨਾਲ ਵਿਆਹੁਣਾ ਚਾਹੁੰਦਾ ਹੈ।
 • ਛੋਟੇ ਦਾ ਮਾਸੜ (ਅੰਕਲ), ਇੱਕ ਜੋਤਸ਼ੀ। ਛੋਟੇ ਲਈ ਉਸ ਦੀਆਂ ਭਵਿੱਖ-ਬਾਣੀਆਂ ਹਮੇਸ਼ਾ ਝੂਠ ਅਤੇ ਤਬਾਹਕੁੰਨ ਹੁੰਦੀਆਂ ਹਨ।
 • ਪੁਸ਼ਪਾ, ਇੱਕ ਮਹਿਲਾ ਕਾਂਸਟੇਬਲ। ਉਹ ਅਕਸਰ ਪਿੰਕੀਜੀ ਨੂੰ ਪਰੇਸ਼ਾਨ ਕਰਨ ਵਾਲੇ ਮੰਗੀ ਲਾਲ ਦੇ ਨਾਲ ਪੁਲਿਸ ਥਾਣੇ ਵਿੱਚ ਦਿਖਾਈ ਦਿੰਦੀ ਹੈ।
 • ਛਿੱਡੋ, ਪਿੰਕੀ ਦੀ ਪਤਨੀ। ਉਹ ਬਹੁਤ ਭਾਵੁਕ ਅਤੇ ਕਰੂਣਾ ਦੀ ਇੱਕ ਚੰਗੀ ਦੋਸਤ ਹੈ। ਪਰ ਉਹ ਆਪਣੇ ਪਤੀ ਪਿੰਕੀ ਨੂੰ ਪਸੰਦ ਨਹੀਂ ਕਰਦੀ।

ਸਨਮਾਨ ਅਤੇ ਨਾਮਜ਼ਦਗੀਆਂ[ਸੋਧੋ]

ਸਾਲ ਸਨਮਾਨ ਸ਼੍ਰੇਣੀ ਕਲਾਕਾਰ ਭੂਮਿਕਾ ਨਤੀਜਾ ਸਾਧਨ
2018 ਦਾਦਾ ਸਾਹਿਬ ਫਾਲਕੇ ਇਨਾਮ ਵਧੀਆ ਰੁਮਾਂਟਿਕ ਜੋੜਾ ਹੀਬਾ ਨਵਾਬ ਅਤੇ ਨਿਖਿਲ ਖੁਰਾਨਾ ਇਲਾਇਚੀ ਅਤੇ ਪੰਚਮ ਜੇਤੂ [6]
ਵਧੀਆ ਕਾਮੇਡੀ ਅਭਿਨੇਤਾ ਅਨੂਪ ਉਪਾਧਿਆਇ ਮੁਰਾਰੀ ਬੰਸਲ ਜੇਤੂ [7]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]