ਜੀਵਨ ਇੱਕ ਡਰਾਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜੀਵਨ ਇੱਕ ਡਰਾਮਾ (ਮਾਨਵੀਨੀ ਭਵਾਈ) ਪੰਨਾ ਲਾਲ ਪਟੇਲ ਦਾ ਲਿਖਿਆ ਇੱਕ ਗੁਜਰਾਤੀ ਨਾਵਲ ਹੈ। ਇਹ 1947 ਵਿੱਚ ਪ੍ਰਕਾਸ਼ਿਤ ਹੋਇਆ ਸੀ। 1970 ਵਿੱਚ ਇਸ ਦਾ ਹਿੰਦੀ ਰੂਪਾਂਤਰਣ ਡਾ. ਰਘੁਵੀਰ ਚੌਧਰੀ ਨੇ 'ਜੀਵਨ ਏਕ ਡਰਾਮਾ'[1] ਨਾਮ ਨਾਲ ਨੇਸ਼ਨਲ ਬੁੱਕ ਟਰੱਸਟ ਇੰਡੀਆ, ਨਵੀਂ ਦਿੱਲੀ ਨੇ (ਪੰਜਾਬੀ ਸਮੇਤ ਹੋਰ ਭਾਰਤੀ ਭਾਸ਼ਾਵਾਂ ਵਿੱਚ ਵੀ)ਪ੍ਰਕਾਸ਼ਿਤ ਕੀਤਾ। ਇਸਨੂੰ 1985 ਵਿੱਚ ਭਾਰਤੀ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।[2] ਨਾਵਲ ਦਾ ਮੂਲ ਵਿਸ਼ਾ ਗੁਜਰਾਤ (1900) ਵਿੱਚ ਪਏ ਭਿਆਨਕ ਅਕਾਲ ਦੇ ਦਿਨਾਂ ਦੀ ਪਿੱਠਭੂਮੀ ਵਿੱਚ ਨਾਵਲਕਾਰ ਦਾ ਆਪਣਾ ਪਿੰਡ ਹੈ ਜਿਸਦਾ ਆਂਚਲ ਨਿਕਟਵਰਤੀ ਪਹਾੜੀਆਂ ਵਿੱਚ ਬਸੀ ਭੀਲ ਬਸਤੀ ਦਾ ਹੈ। ਇਸ ਨਾਵਲ ਦੇ ਤਿੰਨ ਭਾਗ ਹਨ: ਪਹਿਲਾ ਭਾਗ – ਮਾਨਵੀਨੀ ਭਵਾਈ, ਦੂਜਾ ਭਾਗ – ਭਾਂਗਿਆਨਾ ਭਾਭੇਰੂ ਅਤੇ ਤੀਜਾ ਭਾਗ – ਘੰਮਰ ਵਲੋਣੁ। ਪਹਿਲਾ ਭਾਗ ਹੀ ਇਸ ਨਾਵਲ ਦਾ ਕੇਂਦਰ - ਬਿੰਦੂ ਹੈ। ਇਸ ਨਾਵਲ ਨੂੰ ਲੇਖਕ ਨੇ ਮੱਕੇ ਦੇ ਖੇਤਾਂ ਵਿੱਚ ਮਚਾਣ ਉੱਤੇ ਬੈਠਕੇ ਲਿਖਿਆ ਹੈ।[3]