ਜੁਲਫ਼ੀਆ ਅਤੋਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੁਲਫ਼ੀਆ ਅਤੋਈ (ਜਨਮ 15 ਜੂਨ, 1954) - ਤਾਜਿਕ ਕਵੀ, ਨਾਵਲਕਾਰ, ਅਨੁਵਾਦਕ, ਲੇਖਕ ਯੂਨੀਅਨ ਦੀ ਕਾਰਕੁਨ, ਤਜ਼ਾਕਿਸਤਾਨ ਦੀ ਲੋਕ ਕਵੀ ਸੀ।

ਜੀਵਨੀ[ਸੋਧੋ]

ਜੁਲਫ਼ੀਆ ਅਤੋਈ ਦਾ ਜਨਮ ਤਾਜਿਕਸਤਾਨ ਦੇ ਗੋਂਚੀ ਜ਼ਿਲ੍ਹੇ ਦੇ ਪਿੰਡ ਕਲਾਈ ਅਜ਼ੀਮ ਵਿੱਚ ਹੋਇਆ ਸੀ। ਗਿਆਰਾਂ ਸਾਲ ਦੀ ਉਮਰ ਵਿੱਚ ਉਸਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। ਉਸ ਨੇ ਹਾਈ ਸਕੂਲ ਦੀ ਪੜ੍ਹਾਈ ਖ਼ਤਮ ਕੀਤੀ ਅਤੇ 1972 ਵਿੱਚ ਉਹ ਪ੍ਰਵੇਸ਼ ਪ੍ਰੀਖਿਆ ਪਾਸ ਕਰਕੇ ਤਾਜਿਕ ਸਟੇਟ ਯੂਨੀਵਰਸਿਟੀ ਦੀ ਫੈਕਲਟੀ ਵਿੱਚ ਦਾਖਲ ਹੋ ਗਈ, ਅਤੇ ਫਿਰ ਮਾਸਕੋ ਵਿੱਚ ਸਾਹਿਤਕ ਇੰਸਟੀਚਿਊਟ ਤੋਂ ਆਪਣੀ ਪੜ੍ਹਾਈ ਕਰਨ ਲੱਗੀ। 1977 ਵਿੱਚ ਉਸਨੇ ਮਾਸਕੋ ਗੋਰਕੀ ਸਾਹਿਤਕ ਇੰਸਟੀਚਿਊਟ ਤੋਂ ਪੜ੍ਹਾਈ ਮੁਕੰਮਲ ਕੀਤੀ ਅਤੇ ਫਿਰ ਉਸਨੂੰ ਤਾਜਿਕ ਸੋਵੀਅਤ ਸਮਾਜਵਾਦੀ ਗਣਰਾਜ ਵਿੱਚ ਕੰਮ ਕਰਨ ਲਈ ਭੇਜ ਦਿੱਤਾ ਗਿਆ। 1983 ਤੋਂ 1985 ਤੱਕ ਉਸ ਨੂੰ ਜ਼ਨਾਨੀ ਤਾਜਿਕਸਤਾਨ ਲਈ ਕੰਮ ਕੀਤਾ। 1985 ਵਿੱਚ ਉਹ Gozetai Muallimon ਦੀ ਕਾਰਜਕਾਰੀ ਸੰਪਾਦਕ ਬਣ ਗਈ। 1985 ਤੋਂ ਬਾਅਦ ਉਸਨੇ ਪ੍ਰਿੰਟ ਮੀਡੀਆ ਵਿੱਚ ਵੱਖ-ਵੱਖ ਅਹੁਦਿਆਂ ਤੇ ਕੰਮ ਕੀਤਾ। ਫ਼ਿਰੋਜ਼ਾ ਅਤੇ ਗੁਫਤਗੂ ਦੋ ਰਸਾਲਿਆਂ ਦੀ ਮੁੱਖ ਸੰਪਾਦਕ ਰਹੀ।[1]

ਕਿਤਾਬਾਂ[ਸੋਧੋ]

  • «Ҷиҳоз» (ਜਿਹੋਜ਼) (1977),
  • «Дидор» (ਦੀਦਾਰ) (1980),
  • «Меваи сабр» (ਮੇਵੇ ਏ ਸਬਰ) (1982),
  • «Зочаи хушрӯи ман» (ਜ਼ਾਚਹ-ਏ-ਖ਼ੋਸ਼ਰੂਈ ਮਨ) (1984),
  • «Духтари дарё» (ਦੁਖ਼ਤਰੇ ਦਰਿਆ) (1986),
  • «Ишќи як зан» (ਇਸ਼ਕੇ ਯਕ ਜ਼ਨ) (1992),

ਹਵਾਲੇ[ਸੋਧੋ]