ਜੂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੂਡ ਦ ਓਬ੍ਸਕਯੋਰ ( ਟਾਇਟਲ ਪੇਜ )

ਜੂਡ (ਅੰਗਰੇਜੀ: Jude the Obscure) ਅੰਗ੍ਰੇਜ਼ੀ ਨਾਵਲਕਾਰ ਟੌਮਸ ਹਾਰਡੀ ਦੁਆਰਾ ਲਿਖਿਆ ਇੱਕ ਗੌਥਿਕ ਨਾਵਲ ਹੈ। ਇਹ ਦਸੰਬਰ 1894 ਵਿੱਚ ਇੱਕ ਮੈਗਜ਼ੀਨ ਵਿੱਚ ਲੜੀਵਾਰਤਾ ਦੇ ਤੌਰ ਉੱਤੇ ਸ਼ੁਰੂ ਹੋਇਆ ਅਤੇ 1895 ਵਿੱਚ ਕਿਤਾਬ ਦੇ ਰੂਪ ਵਿੱਚ ਛਪਿਆ। ਇਹ ਥੋਮਸ ਹਾਰਡੀ ਦੁਆਰਾ ਲਿਖਿਆ ਹੋਇਆ ਆਖਿਰੀ ਨਾਵਲ ਹੈ I ਇਸ ਨਾਵਲ ਦਾ ਮੁੱਖ ਪਾਤਰ ਜੂਡ ਫ਼ਾਲੇ ਇੱਕ ਮਿਹਨਤਕਸ਼ ਨੌਜਵਾਨ ਮਿਸਤਰੀ ਹੈ, ਜੋ ਇੱਕ ਵਿਦਵਾਨ ਬਣਨਾ ਚਾਹੁੰਦਾ ਹੈ। ਇੱਕ ਹੋਰ ਮੁੱਖ ਪਾਤਰ ਸੂ ਬ੍ਰਾਈਡਹੈੱਡ ਹੈ, ਜੋ ਜੂਡ ਦੇ ਪਿਆਰ ਦੀ ਵੀ ਮੁੱਖ ਪਾਤਰ ਬਣਦੀ ਹੈ। ਨਾਵਲ ਮੁੱਖ ਤੌਰ ਉੱਤੇ ਜਮਾਤ, ਸਿੱਖਿਆ, ਧਰਮ ਅਤੇ ਵਿਆਹ ਦੇ ਮਾਮਲਿਆਂ ਨੂੰ ਸੰਬੋਧਿਤ ਹੁੰਦਾ ਹੈ।[1]

ਕਹਾਣੀ ਦਾ ਪਲਾਟ[ਸੋਧੋ]

ਜੂਡ ਫ਼ਾਲੇ ਦੱਖਣੀ ਇੰਗਲੈੰਡ ਦੇ ਇੱਕ ਪਿੰਡ ਵਿੱਚ ਰਹਿਣ ਵਾਲਾ ਨੋਜਵਾਨ ਹੈ I ਓਹ ਪੱਥਰ ਦਾ ਕਰਨ ਵਾਲਾ ਮਿਹਨਤੀ ਬੰਦਾ ਹੈ I ਉਸਦੀ ਸੁਫਨਾ ਹੈ ਕਿ ਓਹ ਕਰਾਈਸਟ ਮਿਨਿਸਟਰ ਯੂਨੀਵਰਸਿਟੀ ਵਿੱਚ ਇੱਕ ਵਿਦਵਾਨ ਬਣੇ I (ਥੋਮਸ ਹਾਰਡੀ ਨੇ ਕਰਾਈਸਟ ਮਿਨਿਸਟਰ ਸ਼ਹਿਰ ਨੂੰ ਓਕ੍ਸਫੋਰ੍ਡ ਦੇ ਰੂਪ ਵਿੱਚ ਪੇਸ਼ ਕੀਤਾ ਹੈ I) ਜੂਡ ਨੇ ਆਪਣੀ ਮਿਹਨਤ ਨਾਲ ਲੈਟਿਨ ਅਤੇ ਗ੍ਰੀਕ ਭਾਸ਼ਾਵਾਂ ਸਿੱਖ ਲਈਆਂ ਹਨ I ਉਸਨੂੰ ਇੱਕ ਐਰਾਬੇਲਾ ਡੋੰਨ ਨਾਂ ਦੀ ਕੁੜੀ ਮਿਲਦੀ ਹੈ ਜੋ ਕਿ ਬੜੀ ਚਲਾਕ ਅਤੇ ਦਿਖਾਵੇ ਦੀ ਹਵਾ ਕਰਨ ਵਾਲੀ ਹੈ I ਓਹ ਜੂਡ ਨੂੰ ਆਪਣੀ ਖੂਬਸੂਰਤੀ ਪ੍ਨਾਰਭਾਵਿਤ ਕਰਕੇ ਉਸ ਨਾਲ ਸਰੀਰਕ ਸਬੰਧ ਬਣਾ ਲੈਂਦੀ ਹੈ I ਓਹ ਜੂਡ ਨੂੰ ਆਪਣੇ ਗਰਭਵਤੀ ਹੋਣ ਦਾ ਕਹਿਕੇ ਆਪਣੇ ਨਾਲ ਵਿਆਹ ਕਰਣ ਲਈ ਮਜਬੂਰ ਕਰਦੀ ਹੈ I ਇਸ ਤਰਾਂ ਧੱਕੇ ਨਾਲ ਹੋਇਆ ਵਿਆਹ ਸਫਲ ਨਹੀਂ ਹੁੰਦਾ ਤੇ ਐਰਾਬੇਲਾ, ਜੂਡ ਨੂੰ ਛੱਡ ਕੇ ਆਸਟਰੇਲੀਆ ਚਲੀ ਜਾਂਦੀ ਹੈ I ਜੂਡ ਦੀ ਮੁਲਾਕਾਤ ਸੁ ਬਰਾਇਡਹੇਡ ਨਾਂ ਦੀ ਕੁੜੀ ਨਾਲ ਹੁੰਦੀ ਹੈ ਅਤੇ ਉਸ ਨਾਲ ਪਿਆਰ ਹੋ ਜਾਂਦਾ ਹੈ I ਜੂਡ ਸੁ ਨੂੰ ਆਪਣੇ ਪੁਰਾਣੇ ਸਕੂਲਟੀਚਰ ਮਿਸਟਰ ਫਿਲੋਟਸਨ ਨਾਲ ਮਿਲਾਉਂਦਾ ਹੈ I ਸੁ ਮਿਸਟਰ ਫਿਲੋਟਸਨ ਨਾਲ ਵਿਆਹ ਵਾਸਤੇ ਰਾਜੀ ਹੋ ਜਾਂਦੀ ਹੈ ਜਦਕਿ ਫਿਲੋਟਸਨ ਦੀ ਉਮਰ ਉਸਤੋਂ 20 ਸਾਲ ਜਿਆਦਾ ਹੈ I ਪਰ ਛੇਤੀ ਹੀ ਉਸਨੂੰ ਆਪਣੀ ਗਲਤੀ ਮਹਿਸੂਸ ਹੁੰਦੀ ਹੈ I ਫਿਲੋਟਸਨ ਇੱਕ ਬੇਰਹਿਮ ਬੰਦਾ ਹੈ ਜੋ ਪਿਆਰ (ਸੇਕ੍ਸ) ਦੇ ਨਾਂ ਤੇ ਸੁ ਤੇ ਬਹੁਤ ਜਿਆਦਾ ਜੁਲਮ ਕਰਦਾ ਹੈ I ਸੁ ਫਿਲੋਟਸਨ ਨੂੰ ਤਰਲੇ ਕਰਦੀ ਹੈ ਕਿ ਓਹ ਉਸਨੂੰ ਪਤਨੀ ਦੇ ਰਿਸ਼ਤੇ ਤੋਂ ਆਜ਼ਾਦ ਕਰ ਦੇਵੇ I ਫਿਲੋਟਸਨ ਉਸਦੀ ਗੱਲ ਮੰਨ ਲੈਂਦਾ ਹੈ I ਹੁਣ ਸੁ ਤੇ ਜੂਡ ਇੱਕਠੇ ਰਹਿਣ ਲੱਗ ਜਾਂਦੇ ਹਣ I ਪਰ ਸਮਾਜ ਉਨਾਂ ਦੇ ਰਿਸ਼ਤੇ ਨੂੰ ਮੰਜੂਰ ਨਹੀਂ ਕਰਦਾ I ਸੁ ਨੂੰ ਸੇਕ੍ਸ ਅਤੇ ਵਿਆਹ ਤੋਂ ਨਫਰਤ ਹੋ ਜਾਂਦੀ ਹੈ I ਐਰਾਬੇਲਾ, ਜਿਸਨੇ ਆਸਟਰੇਲੀਆ ਵਿਚ ਹੋਰ ਵਿਆਹ ਕਰਵਾ ਲਿਆ ਸੀ, ਇੱਕ ਬੱਚੇ ਦੇ ਨਾਲ ਵਾਪਸ ਆਉਂਦੀ ਹੈ I ਉਸਦਾ ਕਹਿਣਾ ਹੈ ਕਿ ਇਸ ਬੱਚੇ ਦਾ ਪਿਤਾ ਜੂਡ ਹੈ I ਉਸਨੇ ਇਸ ਬੱਚੇ ਦਾ ਨਾਂ ਵੀ ਜੂਡ ਹੀ ਰਖਿਆ ਹੈ I ਓਹ ਇਸ ਬੱਚੇ ਨੂੰ ਜੂਡ ਦੇ ਹਵਾਲੇ ਕਰ ਦਿੰਦੀ ਹੈ I ਜੂਡ ਅਤੇ ਸੁ ਦੇ ਆਪਸੀ ਰਿਸ਼ਤੇ ਵਿੱਚ ਦੋ ਬੱਚਿਆਂ ਦਾ ਜਨਮ ਹੁੰਦਾ ਹੈ I ਅਤੇ ਤੀਸਰੇ ਬੱਚੇ ਨਾਲ ਸੁ ਗਰਭਵਤੀ ਹੈ I ਜਿਵੇਂ ਕਿ ਸਮਾਜ ਉਨਾਂ ਦੇ ਬਿਨਾਂ ਵਿਆਹ ਦੇ ਰਿਸ਼ਤੇ ਨੂੰ ਸਵੀਕਾਰ ਨਹੀਂ ਕਰਦਾ, ਜੂਡ ਨੂੰ ਆਪਣੀ ਨੋਕਰੀ ਗਵਾਉਣੀ ਪੈਂਦੀ ਹੈ I ਹੁਣ ਗਰੀਬੀ ਅਤੇ ਸਮਾਜਿਕ ਬੇਕਦਰੀ ਦਾ ਪ੍ਰਭਾਵ ਛੋਟੇ ਜੂਡ ਤੇ ਵੀ ਪੈਂਦਾ ਹੈ I ਤੇ ਓਹ ਇੱਕ ਦਿਨ, ਸੁ ਦੇ ਦੋਨੋ ਬੱਚਿਆਂ ਨੂੰ ਮਾਰ ਕੇ ਇਹ ਕਹਿੰਦਾ ਹੋਇਆ ਖੁਦਕੁਸ਼ੀ ਕਰ ਲੈਂਦਾ ਹੈ ਕਿ " ਹੋ ਗਿਆ , ਕਿਓਂਕਿ ਅਸੀਂ ਬਹੁਤ ਜਿਆਦਾ ਜਣੇ ਸੀ " I ਥੋੜੇ ਦਿਨਾਂ ਮਗਰੋਂ, ਸੁ ਦੀ ਕੋਖ ਪਲ ਰਹੇ ਬੱਚੇ ਦੀ ਵੀ ਮੋਤ ਹੋ ਜਾਂਦੀ ਹੈ I ਹੁਣ ਸੁ ਨੂੰ ਇੰਝ ਲਗਦਾ ਹੈ ਕਿ ਉਸਦੇ ਜੂਡ ਨਾਲ ਨਜਾਇਜ ਰਿਸ਼ਤੇ ਕਰਕੇ ਹੀ ਉਸਦੇ ਬੱਚਿਆਂ ਦੀ ਮੋਤ ਹੋਈ I ਸੁ, ਮਿਸਟਰ ਫਿਲੋਟਸਨ ਕੋਲ ਵਾਪਸ ਚਲੀ ਜਾਂਦੀ ਹੈ ਅਤੇ ਜੂਡ ਐਰਾਬੇਲਾ ਕੋਲ I ਜੂਡ ਆਪਣੇ ਵਿਦਵਾਨ ਬਨਣ ਸੁਫਨੇ ਨੂੰ ਲੈ ਕੇ ਬੜਾ ਅਫਸੋਸ ਕਰਦਾ ਹੈ ਅਤੇ 30 ਸਾਲ ਦੀ ਉਮਰ ਵਿੱਚ ਉਸਦੀ ਬਿਮਾਰੀ ਕਰਕੇ ਮੋਤ ਹੋ ਜਾਂਦੀ ਹੈ I [2][3]

ਵਿਸ਼ਾ[ਸੋਧੋ]

ਥੋਮਸ ਹਾਰਡੀ ਨੇ ਇਸ ਨਾਵਲ ਦੀਆਂ ਘਟਨਾਵਾਂ ਦੇ ਸਮੇਂ ਜਿਕਰ ਨਹੀਂ ਕੀਤਾ I ਪਰ ਇਸ ਨਾਵਲ ਨੂੰ ਪੜਣ ਤੇ ਵਿਕਟੋਰਿਅਨ ਇੰਗਲੈੰਡ ਦੇ ਮੁਸ਼ਕਲ ਹਲਾਤਾਂ ਬਾਰੇ ਪਤਾ ਚਲਦਾ ਹੈ I ਗਰੀਬੀ, ਸਿਖਿਆ, ਚਰਚ, ਸਮਾਜ ਅਤੇ ਵਿਆਹ ਦੇ ਵਿਸ਼ੇ ਨੂੰ ਚੰਗੀ ਤਰਾਂ ਪੇਸ਼ ਕੀਤਾ ਹੈ I [4]

ਹਵਾਲੇ[ਸੋਧੋ]

  1. "An introduction to Jude the Obscure". The British Library. Retrieved 2020-01-10. 
  2. "Jude the Obscure | novel by Hardy". Encyclopedia Britannica (ਅੰਗਰੇਜ਼ੀ). Retrieved 2020-01-10. 
  3. McCrum, Robert (2014-04-07). "The 100 best novels: No 29 – Jude the Obscure by Thomas Hardy (1895)". The Guardian (ਅੰਗਰੇਜ਼ੀ). ISSN 0261-3077. Retrieved 2020-01-10. 
  4. "Jude the Obscure Themes". www.shmoop.com. Retrieved 2020-01-10.