ਜੋਇਤਾ ਮੋਂਡਲ
ਜੋਇਤਾ ਮੋਂਡਲ ਲੋਕ ਅਦਾਲਤ ਦੇ ਪਹਿਲੇ ਟਰਾਂਸਜੈਂਡਰ ਜੱਜ ਅਤੇ ਭਾਰਤ ਦੇ ਪੱਛਮੀ ਬੰਗਾਲ ਦੇ ਸਮਾਜਿਕ ਵਰਕਰ ਹਨ।[1][2][3]
ਮੁੱਢਲਾ ਜੀਵਨ
[ਸੋਧੋ]ਮੋਂਡਲ ਦਾ ਜਨਮ ਹਿੰਦੂ ਪਰਿਵਾਰ ਦੀ ਵਿਰਾਸਤ ਵਿੱਚ ਹੋਇਆ ਅਤੇ ਉਸਨੂੰ ਬਚਪਨ ਵਿੱਚ ਹੀ ਆਪਣੀ ਇਸ ਲਿੰਗ ਪਛਾਣ ਕਾਰਨ ਕਾਫੀ ਮੁਸ਼ਕਿਲਾਂ ਅਤੇ ਵਿਤਕਰੇ ਦਾ ਸਾਹਮਣਾ ਕਰਨਾ ਪਿਆ। 10 ਵੀਂ ਕਲਾਸ ਤੋਂ ਬਾਅਦ ਉਹ ਸਕੂਲ ਤੋਂ ਬਾਹਰ ਹੋ ਗਈ, ਉਸਨੂੰ ਬੱਸ ਸਟੈਂਡ 'ਤੇ ਸੌਣਾ ਪਿਆ ਅਤੇ ਭੀਖ ਵੀ ਮੰਗਣੀ ਪਈ।[2][3][4]
ਉਹ ਉੱਤਰ ਦਿਨਾਜਪੁਰ ਜ਼ਿਲ੍ਹੇ ਦੇ ਇਸਲਾਮਪੁਰ ਚਲੀ ਗਈ ਅਤੇ ਉਸਨੇ ਟਰਾਂਸਜੈਂਡਰ ਕਮਿਊਨਟੀ ਨੂੰ ਉਭਾਰਨ ਲਈ ਕੰਮ ਕੀਤਾ। ਇਸ ਦੇ ਨਾਲ ਹੀ ਉਸਨੇ ਸੀ.ਸੀ. ਰਾਹੀਂ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਕਾਨੂੰਨ ਵਿੱਚ ਡਿਗਰੀ ਪ੍ਰਾਪਤ ਕੀਤੀ। 2010 ਵਿੱਚ ਆਪਣੇ ਜ਼ਿਲ੍ਹੇ ਵਿੱਚੋਂ ਵੋਟਰ ਆਈਡੀ ਪ੍ਰਾਪਤ ਕਰਨ ਵਾਲੀ ਉਹ ਪਹਿਲੀ ਟਰਾਂਸਜੈਂਡਰ ਵਿਅਕਤੀ ਬਣੀ।[2]
ਮੋਂਡਲ ਨੇ ਆਪਣੀ ਖੁਦ ਦੀ ਸੰਸਥਾ ਦਿਨਾਜਪੁਰ ਨੌਟਨ ਅਲੋ (ਦਿਨਾਜਪੁਰ ਨਿਊ ਲਾਈਟ) ਵੀ ਸ਼ੁਰੂ ਕੀਤੀ, ਜੋ ਇਸ ਵੇਲੇ ਆਪਣੇ ਜ਼ਿਲ੍ਹੇ ਦੇ ਹਜ਼ਾਰਾਂ ਲੋਕਾਂ ਦੀ ਮਦਦ ਕਰ ਰਹੀ ਹੈ।[5]
ਕੈਰੀਅਰ
[ਸੋਧੋ]ਮੋਂਡਲ ਟਰਾਂਸਜੈਂਡਰ ਕਮਿਊਨਟੀ ਦੀ ਮੈਂਬਰ ਹੈ, ਜੋ ਕਮਿਊਨਿਟੀ ਦੇ ਕਲਿਆਣ ਅਤੇ ਵਿਕਾਸ ਲਈ ਕੰਮ ਕਰਦੀ ਹੈ। 2015 ਵਿੱਚ ਮੋਂਡਲ ਹੋਰਨਾਂ ਲੋਕਾਂ ਨਾਲ ਜੁੜੀ, ਜਿਨ੍ਹਾਂ ਨੇ ਐਚ.ਆਈ.ਵੀ/ਏਡਜ਼ ਅਤੇ ਮਰੀਜ਼ਾਂ ਦੀ ਭਲਾਈ ਲਈ ਕਮੇਟੀਆਂ ਬਣਾਈਆਂ ਹੋਈਆਂ ਸਨ।[1][2][6]
8 ਜੁਲਾਈ 2017 ਨੂੰ 29 ਸਾਲਾ ਮੋਂਡਲ ਪੱਛਮੀ ਬੰਗਾਲ, ਭਾਰਤ ਤੋਂ ਲੋਕ ਅਦਾਲਤ ਦੀ ਪਹਿਲੀ ਟਰਾਂਸਜੈਂਡਰ ਜੱਜ ਬਣ ਗਈ। ਉਹ ਉੱਤਰ ਦਿਨਾਜਪੁਰ ਦੇ ਇਸਲਾਮਪੁਰ ਵਿੱਚ ਲੋਕ ਅਦਾਲਤ ਦੇ ਜੱਜ ਵਜੋਂ ਦਫਤਰ ਜਾਣ ਲੱਗੀ ਜਿੱਥੇ ਉਸ ਦੇ ਪਹਿਲੇ ਕੇਸਾਂ ਵਿੱਚ ਬੈਂਕਾਂ ਦੁਆਰਾ ਕਰਜ਼ੇ ਦੀ ਵਸੂਲੀ ਸ਼ਾਮਲ ਸੀ।[1][6][7]