ਜੋਗਿੰਦਰ ਸ਼ਮਸ਼ੇਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜੋਗਿੰਦਰ ਸ਼ਮਸ਼ੇਰ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਰਿ ਬਰਨਬੀ ਵਿੱਚ ਰਹਿ ਰਿਹਾ ਪੰਜਾਬੀ ਦਾ ਇਕ ਬਹੁਵਿਧਾਈ ਲੇਖਕ ਹੈ। ਛੇ ਦਹਾਕਿਆਂ ਦੇ ਕਰੀਬ ਲੰਮੇ ਸਾਹਿਤਕ ਸਫ਼ਰ ਦੌਰਾਨ ਉਸ ਦੀਆਂ ਦਰਜਨ ਤੋਂ ਵੱਧ ਕਿਤਾਬਾਂ ਛੱਪ ਚੁੱਕੀਆਂ ਹਨ।

ਜੀਵਨ[ਸੋਧੋ]

ਜੋਗਿੰਦਰ ਸ਼ਮਸ਼ੇਰ ਦਾ ਜਨਮ 19 ਮਾਰਚ 1928 ਨੂੰ ਪੰਜਾਬ ਦੇ ਪਿੰਡ ਲੱਖਣ ਕੇ ਪੱਡੇ, ਜਿਲ੍ਹਾ ਕਪੂਰਥਲਾ ਵਿੱਚ ਹੋਇਆ। ਇਸ ਦੀ ਮਾਤਾ ਦਾ ਨਾਂ ਸ਼੍ਰੀ ਮਤੀ ਬਸੰਤ ਕੌਰ ਅਤੇ ਪਤਾ ਦਾ ਨਾਂ ਸੁਰਾਇਣ ਸਿੰਘ ਸੀ। ਉਹ ਦੋਵੇਂ ਬਲੋਚਸਿਤਾਨ ਦੇ ਸ਼ਹਰਿ ਕੋਇਟਾ ਵਿੱਚ ਅਧਆਿਪਕ ਸਨ। ਇਸ ਨੇ ਆਪਣੀ ਪ੍ਰਾਇਮਰੀ ਅਤੇ ਹਾਈ ਸਕੂਲ ਦੀ ਪੜ੍ਹਾਈ ਹਾਈ ਮਸ਼ਿਨ ਸਕੂਲ ਕੋਇਟਾ ਤੋਂ ਕੀਤੀ। ਫਿਰ ਰਣਧੀਰ ਕਾਲਜ ਕਪੂਰਥਲਾ ਤੋਂ ਉਸ ਨੇ ਐਫ ਏ ਆਨਰਜ਼ ਇਨ ਪੰਜਾਬੀ ਕੀਤੀ। 1957 ਵਿੱਚ ਉਸ ਨੇ ਟੀਚਰਜ਼ ਟ੍ਰੇਨਿੰਗ ਲਈ ਅਤੇ ਉਸ ਤੋਂ ਬਾਅਦ ਕੁਝ ਸਮਾਂ ਪੰਜਾਬ ਦੇ ਵੱਖ ਵੱਖ ਸਕੂਲਾਂ ਵਿੱਚ ਪੜ੍ਹਾਇਆ। ਸੰਨ 1961 ਵਿੱਚ ਉਹ ਇੰਗਲੈਂਡ ਆ ਗਿਆ। ਇੰਗਲੈਂਡ ਆ ਕੇ ਪਹਿਲੇ ਕੁਝ ਸਾਲ ਉਸ ਨੇ ਵੱਖ ਵੱਖ ਥਾਂਵਾਂ ਉੱਤੇ ਮਜ਼ਦੂਰੀ ਦਾ ਕੰਮ ਕੀਤਾ। ਸੰਨ 1970 ਵਿੱਚ ਇਸ ਨੂੰ ਇੰਗਲੈਂਡ ਦੇ ਪੋਸਟ ਆਫਸਿ ਵਿੱਚ ਕੰਮ ਮਿਲ ਗਿਆ। ਅਗਲੇ 20 ਸਾਲ ਪੋਸਟ ਆਫਸਿ ਵਿੱਚ ਕੰਮ ਤੋਂ ਬਾਅਦ ਸ਼ਮਸ਼ੇਰ 1990 ਵਿੱਚ ਰਟਾਇਰ ਹੋ ਗਿਆ। 1993 ਵਿੱਚ ਇਹ ਕੈਨੇਡਾ ਆ ਗਿਆ । ਪਹਿਲੇ ਕੁਝ ਸਾਲ ਉਹ ਕੈਨੇਡਾ ਦੇ ਸੂਬੇ ਮੈਨੀਟੋਬਾ ਦੇ ਸ਼ਹਰਿ ਵਿਨੀਪੈੱਗ ਵਿੱਚ ਰਿਹਾ ਅਤੇ ਸੰਨ 2004 ਵਿੱਚ ਉਹ ਬਰਨਬੀ ਬੀ ਸੀ ਵਿੱਚ ਆ ਗਿਆ। ਉਦੋਂ ਤੋਂ ਹੀ ਉੱਥੇ ਰਹਿ ਰਿਹਾ ਹੈ।

ਸਾਹਿਤਕ ਜੀਵਨ[ਸੋਧੋ]

ਜੋਗਿੰਦਰ ਸ਼ਮਸ਼ੇਰ ਨੇ ਪਹਿਲੀ ਕਿਤਾਬ 1943 ਵਿੱਚ ਲਿੱਖੀ। ਇਹ ਕਿਤਾਬ ਗਦਰ ਪਾਰਟੀ ਦੇ ਨਾਲ ਸਬੰਧਤ ਬਾਬਾ ਹਰਨਾਮ ਸਿੰਘ ਕਾਲਾਂ ਸੰਘਿਆ ਦੀ ਜੀਵਨੀ ਲਿਖੀ। 1948 ਤਕ ਕਵਿਤਾਵਾਂ ਦੇ ਵਿਸ਼ੇ ਸਿਆਸੀ ਰਹੇ। 1952 ਵਿੱਚ ਵਿਸ਼ਵ ਅਮਨ ਤੇ ਲਿਖਿਆ। ਇਸ ਤੋਂ ਬਾਅਦ ਸਟਾਲਿਨ ਉਤੇ ਨਵਾਂ ਸਮਾਜ ਕਵਿਤਾ ਲਿਖੀ। ਇਸ ਤੋਂ ਇਲਾਵਾ ਉਸ ਨੇ ਹੋਰ ਵੀ ਕਈ ਕਵਿਤਾਵਾਂ ਲਿੱਖੀਆਂ। ਇਸ ਨੇ ਹੋਰ ਸਾਹਿਤਕ ਕੰਮ ਵੀ ਕੀਤੇ। 1980 ਵਿੱਚ ਪਹਿਲੀ ਪੰਜਾਬੀ ਕਾਨਫਰੰਸ ਇੰਗਲੈਂਡ ਵਿੱਚ ਕਰਵਾ ਕੇ ਇਤਿਹਾਸ ਸਿਰਜ ਦਿੱਤਾ। ਜੂਨ 1980 ਦੀ ਵਿਸ਼ਵ ਪੰਜਾਬੀ ਲਿਖਾਰੀ ਸੰਮੇਲਨ ਕਮੇਟੀ ਦੇ ਆਪ ਸਕੱਤਰ ਸਨ। ਇਹਨਾਂ ਵਿੱਚ ਸ਼ਾਮਲ ਹਨ:

• ਓਵਰ ਟਾਇਮ ਪੀਉਪਲ,

• ਬਰਤਾਨੀਆ ਵਿੱਚ ਪੰਜਾਬੀ ਸਾਹਿਤ[1],

• ਲੰਡਨ ਦੇ ਸ਼ਹੀਦ,

• ਮੈਨੀਟੋਬਾਂ ਦਾ ਇਤਿਹਾਸ,

• ਪਾਰਵਤੇ ਦੇ ਕੰਡੇ ਕੰਡ,

• ਚੀਨ'ਚ 22 ਦਿਨ ਤੇ ਮੈਨੀਟੋਬਾਂ ਦਾ ਪੰਜਾਬੀ ਸਾਹਿਤ ਇਸ ਤੋਂ ਇਲਾਵਾ ਕਈ ਪੁਸਤਕਾਂ ਦਾ ਅਨੁਵਾਦ ਵੀ ਕੀਤਾ।

• ਕਈ ਪਰਤਾਂ ਦੇ ਲੋਕ (ਲੇਖਕਾ ਮੈਰੀਉਨ ਮਾਲਟੀਨੋ) ਅੰਗਰੇਜ਼ੀ ਤੋਂ ਪੰਜਾਬੀ 1992

• ਫੈਜ਼ ਦੇ ਖਤ ਬੇਗਮ ਸਰਫ਼ਰਾਜ਼ ਦੇ ਇਕਬਾਲ ਦੇ ਨਾਂ, ਉਰਦੂ ਤੋਂ ਪੰਜਾਬੀ 2002

• ਸਵੈਜੀਵਨੀ ਰਾਲਫ਼ ਰਸਨ ਅੰਗਰੇਜ਼ੀ ਤੋਂ ਪੰਜਾਬੀ 2007

• ਕਿੱਥੇ ਗਿਆ ਮੇਰਾ ਸ਼ਹਿਰ ਲਾਹੌਰ, ਉਰਦੂ ਤੋਂ ਪੰਜਾਬੀ 2007

ਲਿਖਤਾਂ[ਸੋਧੋ]

 • ਬਾਬਾ ਹਰਨਾਮ ਸਿੰਘ ਕਾਲਾ ਸੰਘਿਆਂ (ਜੀਵਨੀ), 1943
 • ਲੰਡਨ ਤੋਂ ਦਿੱਲੀ ਕਾਰ ਰਾਹੀਂ (ਸਫ਼ਰਨਾਮਾ), ਨਵਯੁਗ ਪਬਲਿਸ਼ਰਜ਼ ਦਿੱਲੀ, 1972
 • ਕੁਝ ਕਵਿਤਾਵਾਂ (ਕਵਿਤਾ), ਨਵਯੁਗ ਪਬਲਿਸ਼ਰਜ਼ ਦਿੱਲੀ, 1992
 • ਲੰਡਨ ਦੇ ਸ਼ਹੀਦ (ਵਾਰਤਕ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 1992
 • ਬਰਤਾਨੀਆ ਵਿੱਚ ਪੰਜਾਬੀ ਜੀਵਨ 'ਤੇ ਸਾਹਿਤ (ਨਿਬੰਧ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 1992
 • 1919 ਦਾ ਪੰਜਾਬ (ਇਤਿਹਾਸ), ਨਵਯੁਗ ਪਬਲਿਸ਼ਰਜ਼ ਦਿੱਲੀ, 1992
 • ਫ਼ੈਜ਼ ਅਹਿਮਦ ਫ਼ੈਜ਼ ਦੇ ਖਤ ਬੇਗਮ ਸਰਫ਼ਰਾਜ਼ ਇਕਬਾਲ ਦੇ ਨਾਂ (ਅਨੁਵਾਦ), ਕੁਕਨੁਸ ਪਬਲਿਸ਼ਰਜ਼ ਜਲੰਧਰ, 2002
 • ਮੈਨੀਟੋਬਾ ਦਾ ਇਤਿਹਾਸ (ਵਾਰਤਕ), ਕੁਕਨੁਸ ਪਬਲਿਸ਼ਰਜ਼ ਜਲੰਧਰ, 2003
 • ਚੀਨ ਵਿੱਚ 22 ਦਿਨ (ਡਾਇਰੀ), ਮਨਪ੍ਰੀਤ ਪ੍ਰਕਾਸ਼ਨ ਦਿੱਲੀ, 2007
 • ਪਾਰਵਤੀ ਦੇ ਕੰਢੇ ਕੰਢੇ (ਸਫ਼ਰਨਾਮਾ), ਮਨਪ੍ਰੀਤ ਪ੍ਰਕਾਸ਼ਨ ਦਿੱਲੀ, 2007
 • ਸਵੈ ਜੀਵਨੀ ਰਾਲਫ਼ ਰਸਲ, (ਅਨੁਵਾਦ), ਕੁਕਨੁਸ ਪਬਲਿਸ਼ਰਜ਼ ਜਲੰਧਰ, 2007
 • ਕਿੱਥੇ ਗਿਆ ਮੇਰਾ ਸ਼ਹਿਰ ਲਾਹੌਰ (ਸੋਮ ਆਨੰਦ ਦੀਆਂ ਯਾਦਾਂ: ਅਨੁਵਾਦ), ਨਵਯੂੱਗ ਪਬਲਿਸ਼ਰਜ਼ ਦਿੱਲੀ, 2007

ਇਨਾਮ[ਸੋਧੋ]

•ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ ਸਨਮਾਨਿਤ 2004

•ਪੰਜਾਬੀ ਆਰਸੀ ਰਾਇਟਰਜ਼ ਕਲੱਬ ਵੱਲੋਂ ਲਾਈਫ ਟਾਈਮ ਐਚੀਵਮੈੰਟ ਐਵਾਰਡ ਨਾਲ ਸਨਮਾਨਿਤ 2011

•4 ਅਕਤੂਬਰ 2014 ਨੂੰ ਇੰਡੀਆ ਕਨੇਡਾ ਕਲਚਰਲ ਅਤੇ ਹੈਰੀਟੇਜ ਵਲੋਂ ਐਵਾਰਡ ਮਿਲਿਆ

ਬਾਹਰੀ ਕੜੀਆਂ[ਸੋਧੋ]

ਜਾਣਕਾਰੀ ਦਾ ਸ੍ਰੋਤ[ਸੋਧੋ]

ਸਤਨਾਮ ਸਿੰਘ ਢਾਅ ਦੀ ਕਿਤਾਬ 'ਡੂੰਘੇ ਵਹਿਣਾ ਦੇ ਭੇਤ' -ਭਾਗ ਦੂਜਾ (ਸੰਗਮ ਪਬਲੀਕੇਸ਼ਨਜ਼, ਪਟਿਆਲਾ, 2015) ਵਿੱਚ ਜੋਗਿੰਦਰ ਸ਼ਮਸ਼ੇਰ ਨਾਲ ਮੁਲਾਕਾਤ, ਸਫੇ 35-59 ਤੱਕ।

ਹਵਾਲੇ[ਸੋਧੋ]